ADVERTISEMENT

ADVERTISEMENT

ਸਾਉਦੀ ਅਰਬ ਵਿੱਚ ਭਾਰਤੀ ਨੌਜਵਾਨ ਦੀ ਗੋਲੀ ਲੱਗਣ ਨਾਲ ਮੌਤ

ਜਾਣਕਾਰੀ ਅਨੁਸਾਰ ਉਕਤ ਨੌਜਵਾਨ ਦੀ ਪਛਾਣ ਵਿਜੇ ਕੁਮਾਰ ਵਜੋਂ ਹੋਈ ਹੈ, ਜੋ ਝਾਰਖੰਡ ਦੇ ਦੁੱਧਪਨੀਆ ਪਿੰਡ ਦਾ ਰਹਿਣ ਵਾਲਾ ਸੀ

Representative Image / Pexels

ਸਾਊਦੀ ਅਰਬ ਵਿੱਚ ਇਕ 26 ਸਾਲਾ ਭਾਰਤੀ ਨੌਜਵਾਨ ਦੀ ਗੋਲ਼ੀ ਲੱਗਣ ਕਾਰਨ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਉਕਤ ਨੌਜਵਾਨ ਦੀ ਪਛਾਣ ਵਿਜੇ ਕੁਮਾਰ ਵਜੋਂ ਹੋਈ ਹੈ, ਜੋ ਝਾਰਖੰਡ ਦੇ ਗਿਰਿਡੀਹ ਜ਼ਿਲ੍ਹੇ ਦੇ ਡੁਮਰੀ ਬਲਾਕ ਵਿੱਚ ਮਧ ਗੋਪਾਲੀ ਪੰਚਾਇਤ ਦੇ ਦੁੱਧਪਨੀਆ ਪਿੰਡ ਦਾ ਰਹਿਣ ਵਾਲਾ ਸੀ। ਉਸ ਦੀ ਮ੍ਰਿਤਕ ਦੇਹ ਨੂੰ ਵਾਪਸ ਲਿਆਉਣ ਲਈ ਝਾਰਖੰਡ ਦਾ ਕਿਰਤ ਵਿਭਾਗ ਭਾਰਤੀ ਦੂਤਾਵਾਸ ਨਾਲ ਮਿਲ ਕੇ ਲਗਾਤਾਰ ਕੋਸ਼ਿਸ਼ਾਂ ਕਰ ਰਿਹਾ ਹੈ।

ਵਿਜੇ ਕੁਮਾਰ ਸਾਊਦੀ ਅਰਬ ਵਿੱਚ ਇੱਕ ਪ੍ਰਾਈਵੇਟ ਕੰਪਨੀ ਵਿੱਚ ਲਗਭਗ 9 ਮਹੀਨਿਆਂ ਤੋਂ ਟਾਵਰ ਲਾਈਨ ਫਿਟਰ ਵਜੋਂ ਕੰਮ ਕਰ ਰਿਹਾ ਸੀ। ਉਸ ਦੀ ਮੌਤ 16 ਅਕਤੂਬਰ ਨੂੰ ਜੇਦਾਹ, ਸਾਊਦੀ ਅਰਬ ਵਿੱਚ ਇੱਕ ਗੋਲੀਬਾਰੀ ਦੌਰਾਨ ਹੋਈ। ਅਧਿਕਾਰੀਆਂ ਅਤੇ ਪਰਿਵਾਰਕ ਮੈਂਬਰਾਂ ਦੇ ਅਨੁਸਾਰ, ਉਹ ਜੇਦਾਹ ਪੁਲਸ ਅਤੇ ਇੱਕ ਫਿਰੌਤੀ ਗਿਰੋਹ/ਸ਼ੱਕੀ ਬੂਟਲੇਗਰਾਂ ਵਿਚਕਾਰ ਹੋਏ ਮੁਕਾਬਲੇ ਵਿੱਚ ਫਸ ਗਿਆ ਸੀ।

ਪਰਿਵਾਰਕ ਮੈਂਬਰਾਂ ਦੇ ਦੱਸਣ ਮੁਤਾਬਿਕ ਵਿਜੇ ਨੇ 16 ਅਕਤੂਬਰ ਨੂੰ ਹੀ ਆਪਣੀ ਪਤਨੀ ਨੂੰ ਵਟਸਐਪ 'ਤੇ ਇੱਕ ਵੌਇਸ ਨੋਟ ਭੇਜਿਆ ਸੀ। ਉਸ ਨੇ ਇਸ ਨੋਟ ਵਿੱਚ ਦੱਸਿਆ ਸੀ ਕਿ ਉਹ ਇੱਕ ਗੋਲੀਬਾਰੀ ਵਿੱਚ ਫਸ ਗਿਆ ਸੀ ਤੇ ਗੋਲ਼ੀ ਲੱਗਣ ਕਾਰਨ ਜ਼ਖਮੀ ਹੋ ਗਿਆ ਹੈ। ਉਸ ਦੇ ਪਰਿਵਾਰ ਨੂੰ ਪਹਿਲਾਂ ਲੱਗਾ ਕਿ ਉਸ ਦਾ ਇਲਾਜ ਚੱਲ ਰਿਹਾ ਹੈ, ਪਰ ਜਿਸ ਕੰਪਨੀ ਵਿੱਚ ਉਹ ਕੰਮ ਕਰਦਾ ਸੀ, ਉਸ ਨੇ 24 ਅਕਤੂਬਰ ਨੂੰ ਪਰਿਵਾਰ ਨੂੰ ਫ਼ੋਨ ਕਰ ਕੇ ਦੱਸਿਆ ਕਿ ਗੋਲੀਬਾਰੀ ਵਿੱਚ ਉਹ ਮਾਰਿਆ ਗਿਆ ਸੀ।

ਭਾਰਤੀ ਦੂਤਾਵਾਸ ਨਾਲ ਸੰਪਰਕ ਕਰਕੇ ਝਾਰਖੰਡ ਸਰਕਾਰ ਲਾਸ਼ ਭਾਰਤ ਲਿਆਉਣ ਲਈ ਰਸਮੀ ਕਾਰਵਾਈਆਂ ਪੂਰੀਆਂ ਕਰਨ ਲਈ ਜੇਦਾਹ ਦੀ ਸਥਾਨਕ ਪੁਲਸ ਨਾਲ ਤਾਲਮੇਲ ਕਰ ਰਹੀ ਹੈ।

Comments

Related

ADVERTISEMENT

 

 

 

ADVERTISEMENT

 

 

E Paper

 

 

 

Video