ਭਾਰਤੀ ਪੁਲਿਸ ਨੇ ਛੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ 'ਤੇ ਪੁਲਿਸ ਵਾਲੇ ਬਣ ਕੇ ਕਿਰਾਏ ਦੇ ਦਫ਼ਤਰ 'ਚੋਂ "ਡੋਨੇਸ਼ਨ" ਦੇ ਨਾਂ 'ਤੇ ਪੈਸੇ ਵਸੂਲਣ ਦਾ ਦੋਸ਼ ਹੈ। ਇਸ ਦਫ਼ਤਰ 'ਤੇ "ਕਰਾਈਮ ਇਨਵੈਸਟੀਗੇਟਿਵ ਬਿਊਰੋ" ਦਾ ਲੇਬਲ ਲਗਾਇਆ ਗਿਆ ਸੀ।
ਪੁਲਿਸ ਨੇ 11 ਅਗਸਤ ਨੂੰ ਇੱਕ ਬਿਆਨ ਵਿੱਚ ਦੱਸਿਆ ਕਿ ਇਹ "ਇੰਟਰਨੈਸ਼ਨਲ ਪੁਲਿਸ ਐਂਡ ਕਰਾਈਮ ਇਨਵੈਸਟੀਗੇਸ਼ਨ ਬਿਊਰੋ", ਨੋਇਡਾ ਵਿੱਚ ਇੱਕ ਕਿਰਾਏ ਦੇ ਦਫ਼ਤਰ ਤੋਂ ਚਲਾਇਆ ਜਾ ਰਿਹਾ ਸੀ, ਜਿਸ ਨੂੰ "ਪੁਲਿਸ ਵਰਗੇ ਰੰਗਾਂ ਅਤੇ ਲੋਗੋ" ਨਾਲ ਸਜਾਇਆ ਗਿਆ ਸੀ।
ਪੁਲਿਸ ਅਨੁਸਾਰ, ਦੋਸ਼ੀਆਂ ਨੇ ਜਾਅਲੀ ਦਸਤਾਵੇਜ਼ ਅਤੇ ਸਰਟੀਫਿਕੇਟ ਬਣਾਏ ਸਨ ਅਤੇ ਇੱਕ ਵੈੱਬਸਾਈਟ ਚਲਾ ਰਹੇ ਸਨ, ਜਿੱਥੇ ਉਹ ਪੀੜਤਾਂ ਤੋਂ "ਡੋਨੇਸ਼ਨ" ਮੰਗਦੇ ਸਨ। ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਦਾ "ਇੰਟਰਪੋਲ" ਅਤੇ ਹੋਰ ਅੰਤਰਰਾਸ਼ਟਰੀ ਅਪਰਾਧ ਯੂਨਿਟਾਂ ਨਾਲ ਸਬੰਧ ਹੈ।
ਪੁਲਿਸ ਨੇ ਕਿਹਾ, "ਦੋਸ਼ੀ ਖ਼ੁਦ ਨੂੰ ਸਰਕਾਰੀ ਕਰਮਚਾਰੀ ਦੱਸਦੇ ਸਨ।" ਪੁਲਿਸ ਨੇ ਉਨ੍ਹਾਂ ਕੋਲੋਂ ਕਈ ਮੋਬਾਇਲ ਫੋਨ, ਚੈੱਕਬੁੱਕ, ਸਟੈਂਪ ਸੀਲ ਅਤੇ ਸ਼ਨਾਖ਼ਤੀ ਕਾਰਡ ਬਰਾਮਦ ਕੀਤੇ ਹਨ।
ਇਹ ਗ੍ਰਿਫ਼ਤਾਰੀਆਂ ਉਸ ਘਟਨਾ ਤੋਂ ਕੁਝ ਹਫ਼ਤੇ ਬਾਅਦ ਹੋਈਆਂ ਹਨ ਜਦੋਂ ਇੱਕ ਵਿਅਕਤੀ ਨੂੰ ਨਵੀਂ ਦਿੱਲੀ ਦੇ ਨੇੜੇ ਇੱਕ ਕਿਰਾਏ ਦੇ ਘਰ ‘ਚੋਂ ਨਕਲੀ ਦੂਤਾਵਾਸ ਚਲਾਉਣ ਅਤੇ ਵਿਦੇਸ਼ ‘ਚ ਨੌਕਰੀਆਂ ਦੇ ਵਾਅਦੇ ਕਰਕੇ ਨੌਕਰੀ ਲੱਭਣ ਵਾਲਿਆਂ ਤੋਂ ਪੈਸੇ ਠੱਗਣ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ।
ਦੋਸ਼ੀ ਇੱਕ ਗੈਰਕਾਨੂੰਨੀ “ਵੈਸਟ ਆਰਕਟਿਕ ਦੂਤਾਵਾਸ” ਚਲਾ ਰਿਹਾ ਸੀ ਅਤੇ ਆਪਣੇ ਆਪ ਨੂੰ ਕਈ ਕਾਲਪਨਿਕ ਦੇਸ਼ਾਂ — “ਵੈਸਟ ਆਰਕਟਿਕ ਅੰਬੈਸੀ, ਸਾਬੋਰਗਾ, ਪੌਲਵੀਆ, ਲੋਡੋਨੀਆ” — ਦਾ ਰਾਜਦੂਤ ਦੱਸਦਾ ਸੀ।
Comments
Start the conversation
Become a member of New India Abroad to start commenting.
Sign Up Now
Already have an account? Login