ਅਮਰੀਕਾ ਵਿਚ ਭਾਰਤੀ ਮੂਲ ਦੇ ਇੱਕ ਕਾਲਜ ਵਿਦਿਆਰਥੀ ਦੀ ਗ੍ਰੈਜੂਏਟ ਹੋਣ ਤੋਂ ਕੁਝ ਦਿਨ ਪਹਿਲਾਂ ਹੀ ਹੋਟਲ ਦੀ ਬਾਲਕੋਨੀ ਤੋਂ ਅਚਾਨਕ ਡਿੱਗਣ ਕਾਰਨ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ।
ਰਾਇਲ ਬਹਾਮਾਸ ਪੁਲਿਸ ਫੋਰਸ ਦੇ ਅਨੁਸਾਰ, ਮੈਸੇਚਿਉਸੇਟਸ ਵਿੱਚ ਬੇਂਟਲੇ ਯੂਨੀਵਰਸਿਟੀ ਦੇ ਇੱਕ ਸੀਨੀਅਰ ਗੌਰਵ ਜੈਸਿੰਘ ਦੀ 11 ਮਈ ਨੂੰ ਪੈਰਾਡਾਈਜ਼ ਆਈਲੈਂਡ ਦੇ ਇੱਕ ਹੋਟਲ ਵਿੱਚ ਉੱਪਰਲੇ ਪੱਧਰ ਦੀ ਬਾਲਕੋਨੀ ਤੋਂ ਡਿੱਗਣ ਕਾਰਨ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਜੈਸਿੰਘ ਉਸ ਸਮੇਂ ਆਪਣੇ ਰੂਮਮੇਟਸ ਨਾਲ ਇੱਕ ਕਮਰੇ ਵਿੱਚ ਸੀ।
ਗੌਰਵ ਜੈਸਿੰਘ ਮੈਸੇਚਿਉਸੇਟਸ ਦੇ ਵਾਲਥਮ ਬੇਂਟਲੇ ਯੂਨੀਵਰਸਿਟੀ ਦਾ ਵਿਦਿਆਰਥੀ ਸੀ। ਐਤਵਾਰ ਨੂੰ ਹਾਦਸੇ ਦੇ ਸਮੇਂ ਉਹ ਆਪਣੀ ਸਾਲਾਨਾ ਸੀਨੀਅਰ ਕਲਾਸ ਯਾਤਰਾ ਲਈ ਬਹਾਮਾਸ ਵਿੱਚ ਗਿਆ ਹੋਇਆ ਸੀ। ਸਟੂਡੈਂਟ ਵੀਜ਼ੇ ‘ਤੇ ਅਮਰੀਕਾ ਗਿਆ ਜੈਸਿੰਘ ਇਸ ਹਫ਼ਤੇ ਦੇ ਅੰਤ ਵਿੱਚ ਗ੍ਰੈਜੂਏਟ ਹੋਣ ਵਾਲਾ ਸੀ।
ਬੈਂਟਲੇ ਯੂਨੀਵਰਸਿਟੀ ਨੇ ਐਕਸ 'ਤੇ ਇੱਕ ਪੋਸਟ ਵਿੱਚ ਕਿਹਾ ਕਿ 'ਸਾਡਾ ਭਾਈਚਾਰਾ ਗੌਰਵ ਜੈਸਿੰਘ (25) ਦੀ ਮੌਤ ਨਾਲ ਡੂੰਘੇ ਸਦਮੇ ਵਿਚ ਹੈ। ਸਾਡੀ ਹਮਦਰਦੀ ਗੌਰਵ ਦੇ ਪਰਿਵਾਰ ਅਤੇ ਦੋਸਤਾਂ ਨਾਲ ਹੈ। ਅਸੀਂ 17 ਮਈ ਨੂੰ ਹੋਣ ਵਾਲੇ ਅੰਡਰਗ੍ਰੈਜੁਏਟ ਸਮਾਰੋਹ ਵਿੱਚ ਗੌਰਵ ਨੂੰ ਸ਼ਰਧਾਂਜਲੀ ਦੇਣ ਦੀ ਯੋਜਨਾ ਬਣਾ ਰਹੇ ਹਾਂ।'
ਸਥਾਨਕ ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਹਨ। ਹੁਣ ਤੱਕ ਦੀ ਜਾਣਕਾਰੀ ਤੋਂ ਸਾਹਮਣੇ ਆਇਆ ਹੈ ਕਿ ਗੌਰਵ ਗਲਤੀ ਨਾਲ ਬਾਲਕੋਨੀ ਤੋਂ ਡਿੱਗਿਆ। ਪੂਰੀ ਘਟਨਾ ਦੀ ਜਾਂਚ ਤੋਂ ਬਾਅਦ ਹੀ ਹੋਰ ਜਾਣਕਾਰੀ ਸਾਹਮਣੇ ਆਉਣ ਦੀ ਉਮੀਦ ਹੈ।
ਜੈਸਿੰਘ ਮੈਸੇਚਿਉਸੇਟਸ ਦੇ ਸ਼੍ਰੇਅਸਬਰੀ ਦਾ ਰਹਿਣ ਵਾਲਾ ਸੀ ਅਤੇ ਡੈਲਟਾ ਸਿਗਮਾ ਪਾਈ ਭਾਈਚਾਰੇ ਦੇ ਨਾਲ-ਨਾਲ ਸਕੂਲ ਦੇ ਦੱਖਣੀ ਏਸ਼ੀਆਈ ਵਿਦਿਆਰਥੀ ਐਸੋਸੀਏਸ਼ਨ ਦਾ ਮੈਂਬਰ ਸੀ। ਸ਼ੁਰੂਆਤੀ ਰਿਪੋਰਟਾਂ ਅਨੁਸਾਰ ਪੁਲਸ ਨੂੰ ਰਾਤ 10 ਵਜੇ ਦੇ ਕਰੀਬ ਗੌਰਵ ਦੇ ਸਾਥੀਆਂ ਨੇ ਇਸ ਬਾਰੇ ਜਾਣਕਾਰੀ ਦਿੱਤੀ ਕਿ ਉਹ ਗਲਤੀ ਨਾਲ ਬਾਲਕੋਨੀ ਤੋਂ ਡਿੱਗ ਪਿਆ। ਬਾਅਦ ਵਿੱਚ ਉਹ ਹੇਠਲੀ ਮੰਜ਼ਿਲ 'ਤੇ ਬੇਹੋਸ਼ ਪਾਇਆ ਗਿਆ। ਪੁਲਿਸ ਨੇ ਕਿਹਾ ਕਿ ਐਮਰਜੈਂਸੀ ਮੈਡੀਕਲ ਸੇਵਾਵਾਂ ਨੇ ਉਸਨੂੰ ਹਸਪਤਾਲ ਪਹੁੰਚਾਇਆ, ਪਰ ਰਸਤੇ ਵਿੱਚ ਹੀ ਉਸਦੀ ਮੌਤ ਹੋ ਗਈ। ਪੁਲਿਸ ਮੁਤਾਬਿਕ ਘਟਨਾ ਦੀ ਜਾਂਚ ਜਾਰੀ ਹੈ।
Comments
Start the conversation
Become a member of New India Abroad to start commenting.
Sign Up Now
Already have an account? Login