ਅਮਰੀਕਾ ਦੇ ਡੱਲਾਸ ਵਿੱਚ 50 ਸਾਲਾ ਭਾਰਤੀ ਮੂਲ ਦੇ ਮੋਟਲ ਮੈਨੇਜਰ ਚੰਦਰਮੌਲੀ ਨਾਗਮਲੱਈਆ ਨੂੰ 10 ਸਤੰਬਰ ਨੂੰ ਇੱਕ ਕਿਊਬਾ ਦੇ ਨਾਗਰਿਕ ਨੇ ਚਾਕੂ ਮਾਰ ਕੇ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਘਟਨਾ ਸਮੇਂ ਉਸਦੀ ਪਤਨੀ ਅਤੇ ਬੱਚਾ ਮੌਜੂਦ ਸਨ ਅਤੇ ਜਿੰਨ੍ਹਾ ਨੇ ਇਸ ਪੂਰੀ ਘਟਨਾ ਨੂੰ ਦੇਖਿਆ।
ਪੁਲਿਸ ਦੇ ਅਨੁਸਾਰ, ਹਮਲਾਵਰ, ਯੋਰਡਾਨਿਸ ਕੋਬੋਸ-ਮਾਰਟੀਨੇਜ਼, ਅਤੇ ਪੀੜਤ ਦੀ ਟੁੱਟੀ ਹੋਈ ਵਾਸ਼ਿੰਗ ਮਸ਼ੀਨ ਨੂੰ ਲੈ ਕੇ ਬਹਿਸ ਹੋਈ। ਜਿਸ ਤੋਂ ਬਾਅਦ ਗੁੱਸੇ ਵਿੱਚ ਆਏ ਕੋਬੋਸ-ਮਾਰਟੀਨੇਜ਼ ਨੇ ਫਿਰ ਉਸਦਾ ਪਿੱਛਾ ਕਰਕੇ ਮੋਟਲ ਦੇ ਦਫਤਰ ਵਿੱਚ ਦਾਖਲ ਹੋ ਕੇ ਉਸ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਗਵਾਹਾਂ ਨੇ ਦੱਸਿਆ ਕਿ ਹਮਲਾਵਰ ਨੇ ਮ੍ਰਿਤਕ ਦੇ ਸਿਰ 'ਤੇ ਫੁੱਟਬਾਲ ਵਾਂਗ ਵਾਰ ਕੀਤਾ ਅਤੇ ਉਸਨੂੰ ਕੂੜੇ ਦੇ ਢੇਰ ਵਿੱਚ ਸੁੱਟ ਦਿੱਤਾ।
ਇਸ ਘਟਨਾ ਤੋਂ ਬਾਅਦ ਅਮਰੀਕੀ ਭਾਰਤੀ ਭਾਈਚਾਰੇ ਵਿੱਚ ਡੂੰਘਾ ਸਦਮਾ ਅਤੇ ਗੁੱਸਾ ਹੈ, ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਇਹ ਘਟਨਾ ਦਰਸਾਉਂਦੀ ਹੈ ਕਿ ਪ੍ਰਵਾਸੀ ਕਾਮੇ ਕਿੰਨੇ ਅਸੁਰੱਖਿਅਤ ਹਨ ਅਤੇ ਅਮਰੀਕੀ ਇਮੀਗ੍ਰੇਸ਼ਨ ਨੀਤੀ ਵਿੱਚ ਕਮੀਆਂ ਹਨ।
ਯੋਰਡਾਨਿਸ ਕੋਬੋਸ-ਮਾਰਟੀਨੇਜ਼ ਦਾ ਇੱਕ ਲੰਮਾ ਅਪਰਾਧਿਕ ਰਿਕਾਰਡ ਹੈ। ਉਸ 'ਤੇ ਬੱਚਿਆਂ ਨਾਲ ਬਦਸਲੂਕੀ, ਕਾਰਜੈਕਿੰਗ, ਝੂਠੀ ਕੈਦ ਅਤੇ ਵਾਹਨ ਚੋਰੀ ਦੇ ਦੋਸ਼ ਲਗਾਏ ਗਏ ਹਨ। ਉਸਨੂੰ ਅਮਰੀਕਾ ਤੋਂ ਕਿਊਬਾ ਵਾਪਸ ਭੇਜਣ ਦਾ ਹੁਕਮ ਦਿੱਤਾ ਗਿਆ ਸੀ, ਪਰ ਕਿਊਬਾ ਨੇ ਉਸਨੂੰ ਲੈਣ ਤੋਂ ਇਨਕਾਰ ਕਰ ਦਿੱਤਾ, ਅਤੇ ਉਸਨੂੰ ਜਨਵਰੀ 2025 ਵਿੱਚ ਅਮਰੀਕਾ ਵਿੱਚ ਰਿਹਾਅ ਕਰ ਦਿੱਤਾ ਗਿਆ।
ਅਮਰੀਕੀ ਇਮੀਗ੍ਰੇਸ਼ਨ ਅਤੇ ਹੋਮਲੈਂਡ ਸੁਰੱਖਿਆ ਅਧਿਕਾਰੀਆਂ ਨੇ ਇਸਨੂੰ ਇੱਕ ਭਿਆਨਕ ਉਦਾਹਰਣ ਕਿਹਾ ਕਿ ਜਦੋਂ ਅਪਰਾਧੀਆਂ ਨੂੰ ਦੇਸ਼ ਤੋਂ ਨਹੀਂ ਕੱਢਿਆ ਜਾ ਸਕਦਾ ਤਾਂ ਕੀ ਹੋ ਸਕਦਾ ਹੈ। ਇਸ ਮਾਮਲੇ 'ਤੇ ਭਾਰਤੀ ਅਮਰੀਕੀ ਨੇਤਾਵਾਂ ਅਤੇ ਕਾਨੂੰਨਘਾੜਿਆਂ ਨੇ ਵੀ ਪ੍ਰਤੀਕਿਰਿਆ ਦਿੱਤੀ। ਕਾਂਗਰਸਮੈਨ ਰੋ ਖੰਨਾ ਨੇ ਕਿਹਾ ਕਿ ਇਹ ਘਟਨਾ ਭਿਆਨਕ ਹੈ ਅਤੇ ਅਜਿਹੇ ਅਪਰਾਧੀਆਂ ਨੂੰ ਕਦੇ ਵੀ ਅਮਰੀਕੀ ਸੜਕਾਂ 'ਤੇ ਨਹੀਂ ਹੋਣਾ ਚਾਹੀਦਾ।
ਇਸ ਕਤਲ ਨੇ ਅਮਰੀਕਾ ਵਿੱਚ ਰਹਿ ਰਹੇ ਭਾਰਤੀ ਪ੍ਰਵਾਸੀ ਪਰਿਵਾਰਾਂ ਵਿੱਚ ਸੁਰੱਖਿਆ ਨੂੰ ਲੈ ਕੇ ਡਰ ਪੈਦਾ ਕਰ ਦਿੱਤਾ ਹੈ।
ਕੋਬੋਸ-ਮਾਰਟੀਨੇਜ਼ ਹੁਣ ਮੁਕੱਦਮੇ ਦਾ ਸਾਹਮਣਾ ਕਰ ਰਿਹਾ ਹੈ, ਅਤੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਇਹ ਯਕੀਨੀ ਬਣਾਉਣਗੇ ਕਿ ਉਹ ਕਦੇ ਵੀ ਭਾਈਚਾਰੇ ਵਿੱਚ ਵਾਪਸ ਨਾ ਆਵੇ। ਇਸ ਦੌਰਾਨ, ਭਾਰਤੀ ਅਮਰੀਕੀ ਭਾਈਚਾਰਾ ਨਾਗਮਲੱਈਆ ਦੇ ਪਰਿਵਾਰ ਦਾ ਸੋਗ ਮਨਾ ਰਿਹਾ ਹੈ ਅਤੇ ਇਨਸਾਫ਼ ਦੀ ਮੰਗ ਕਰ ਰਿਹਾ ਹੈ।
Comments
Start the conversation
Become a member of New India Abroad to start commenting.
Sign Up Now
Already have an account? Login