ADVERTISEMENT

ADVERTISEMENT

ਭਾਰਤ ਨੂੰ ਰੂਸ ਤੋਂ ਤੇਲ ਖਰੀਦਣਾ ਬੰਦ ਕਰਨਾ ਚਾਹੀਦਾ ਹੈ: ਅਮਰੀਕੀ ਵਿਦੇਸ਼ ਮੰਤਰੀ

ਹੁਣ 1 ਅਗਸਤ ਤੋਂ ਭਾਰਤ ਨੂੰ 25% ਡਿਊਟੀ ਦੇ ਨਾਲ-ਨਾਲ ਵਾਧੂ ਜੁਰਮਾਨੇ ਦਾ ਭੁਗਤਾਨ ਕਰਨਾ ਪਵੇਗਾ

ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਅਮਰੀਕਾ ਦਾ ਸਹਿਯੋਗੀ ਅਤੇ ਰਣਨੀਤਕ ਭਾਈਵਾਲ ਹੈ, ਪਰ ਰਾਸ਼ਟਰਪਤੀ ਡੋਨਾਲਡ ਟਰੰਪ ਭਾਰਤ ਤੋਂ ਨਾਰਾਜ਼ ਹਨ ਕਿਉਂਕਿ ਉਹ ਰੂਸ ਤੋਂ ਤੇਲ ਖਰੀਦ ਰਿਹਾ ਹੈ ਜੋ ਰੂਸ ਨੂੰ ਯੂਕਰੇਨ ਵਿੱਚ ਆਪਣੀ ਜੰਗ ਜਾਰੀ ਰੱਖਣ ਵਿੱਚ ਮਦਦ ਕਰ ਰਿਹਾ ਹੈ।

ਰੂਬੀਓ ਨੇ ਫੌਕਸ ਰੇਡੀਓ ਦੇ ਬ੍ਰਾਇਨ ਕਿਲਮੇਡ ਨੂੰ ਦੱਸਿਆ ਕਿ "ਦੇਖੋ, ਵਿਸ਼ਵ ਵਪਾਰ ਵਿੱਚ ਇਹ ਹੁੰਦਾ ਹੈ ਕਿ ਭਾਰਤ ਸਾਡਾ ਸਹਿਯੋਗੀ ਹੈ। ਇਹ ਇੱਕ ਰਣਨੀਤਕ ਭਾਈਵਾਲ ਹੈ। ਵਿਦੇਸ਼ ਨੀਤੀ ਵਿੱਚ ਇਹ ਹੁੰਦਾ ਹੈ ਕਿ ਹਰ ਮੁੱਦੇ 'ਤੇ 100% ਸਹਿਮਤੀ ਨਹੀਂ ਹੋਵੇਗੀ।"

ਉਨ੍ਹਾਂ ਅੱਗੇ ਕਿਹਾ, "ਭਾਰਤ ਨੂੰ ਤੇਲ, ਕੋਲਾ, ਗੈਸ, ਆਦਿ ਬਹੁਤ ਜ਼ਿਆਦਾ ਊਰਜਾ ਦੀ ਲੋੜ ਹੈ, ਜੋ ਕਿ ਇਸਦੀ ਆਰਥਿਕਤਾ ਨੂੰ ਚਲਾਉਣ ਲਈ ਜ਼ਰੂਰੀ ਹਨ ਅਤੇ ਇਹ ਰੂਸ ਤੋਂ ਖਰੀਦਦਾ ਹੈ ਕਿਉਂਕਿ ਰੂਸੀ ਤੇਲ 'ਤੇ ਪਾਬੰਦੀਆਂ ਹਨ, ਜਿਸ ਕਾਰਨ ਇਹ ਸਸਤਾ ਹੋ ਗਿਆ ਹੈ। ਕਈ ਵਾਰ ਰੂਸ ਇਸਨੂੰ ਵਿਸ਼ਵਵਿਆਪੀ ਕੀਮਤ ਤੋਂ ਹੇਠਾਂ ਵੇਚਦਾ ਹੈ।"

"ਬਦਕਿਸਮਤੀ ਨਾਲ, ਇਹ ਸਭ ਰੂਸ ਨੂੰ ਯੁੱਧ ਜਾਰੀ ਰੱਖਣ ਵਿੱਚ ਮਦਦ ਕਰ ਰਿਹਾ ਹੈ। ਇਸੇ ਕਰਕੇ ਇਹ ਭਾਰਤ-ਅਮਰੀਕਾ ਸਬੰਧਾਂ ਵਿੱਚ ਸਮੱਸਿਆ ਦਾ ਕਾਰਨ ਹੈ ਅਤੇ ਇਹ ਇਕਲੌਤੀ ਸਮੱਸਿਆ ਨਹੀਂ ਹੈ।, ” ਅਮਰੀਕੀ ਵਿਦੇਸ਼ ਮੰਤਰੀ ਨੇ ਕਿਹਾ।

ਉਹਨਾਂ ਨੇ ਅੱਗੇ ਕਿਹਾ ,"ਮੈਨੂੰ ਲੱਗਦਾ ਹੈ ਕਿ ਰਾਸ਼ਟਰਪਤੀ ਜੋ ਨਿਰਾਸ਼ਾ ਪ੍ਰਗਟ ਕਰ ਰਹੇ ਹਨ ਉਹ ਇਸ ਗੱਲ 'ਤੇ ਨਿਰਾਸ਼ ਹਨ ਕਿ ਭਾਰਤ ਅਜੇ ਵੀ ਰੂਸ ਤੋਂ ਬਹੁਤ ਸਾਰਾ ਤੇਲ ਖਰੀਦ ਰਿਹਾ ਹੈ, ਭਾਵੇਂ ਕਿ ਬਹੁਤ ਸਾਰੇ ਹੋਰ ਤੇਲ ਵੇਚਣ ਵਾਲੇ ਹਨ। ਇਹ ਰੂਸ ਦੀ ਜੰਗ ਨੂੰ ਫੰਡ ਦੇ ਰਿਹਾ ਹੈ ... ਅਤੇ ਯੂਕਰੇਨ ਵਿੱਚ ਜੰਗ ਜਾਰੀ ਹੈ।"


ਉੱਪਰ ਦੱਸੇ ਗਏ ਕਾਰਨਾਂ ਕਰਕੇ ਭਾਰਤ ਨੂੰ ਹੁਣ 1 ਅਗਸਤ ਤੋਂ 25% ਡਿਊਟੀ ਦੇ ਨਾਲ-ਨਾਲ ਵਾਧੂ ਜੁਰਮਾਨੇ ਦਾ ਭੁਗਤਾਨ ਕਰਨਾ ਪਵੇਗਾ।

Comments

Related