ਭਾਰਤ ਦੇ ਸਥਾਈ ਪ੍ਰਤੀਨਿਧੀ ਪੀ. ਹਰੀਸ਼ / UN
ਭਾਰਤ ਦੇ ਸਥਾਈ ਪ੍ਰਤੀਨਿਧੀ ਪੀ. ਹਰੀਸ਼ ਨੇ ਕਿਹਾ ਹੈ ਕਿ ਸਮਾਜਿਕ ਜੀਵਨ ਤੋਂ ਲੈ ਕੇ ਜ਼ਰੂਰੀ ਬੁਨਿਆਦੀ ਢਾਂਚੇ ਤੱਕ ਹਰ ਚੀਜ਼ ਜਿਵੇਂ–ਜਿਵੇਂ ਡਿਜ਼ਿਟਲ ਹੋ ਰਹੀ ਹੈ, ਉਨ੍ਹਾਂ ਨੂੰ ਅੱਤਵਾਦ ਤੋਂ ਬਚਾਉਣਾ ਬੇਹੱਦ ਮਹੱਤਵਪੂਰਨ ਬਣ ਗਿਆ ਹੈ ਅਤੇ ਭਾਰਤ ਇਹਨਾਂ ਖ਼ਤਰਿਆਂ ਦਾ ਸਾਹਮਣਾ ਕਰਨ ਲਈ ਵਿਸ਼ਵ ਮਾਪਦੰਡ ਵਿਕਸਿਤ ਕਰਨ ਲਈ ਵਚਨਬੱਧ ਹੈ।
ਉਨ੍ਹਾਂ ਨੇ ਬੁੱਧਵਾਰ ਇੱਕ ਮੀਟਿੰਗ ਵਿੱਚ ਕਿਹਾ, “ਜਿਵੇਂ-ਜਿਵੇਂ ਤਕਨਾਲੋਜੀ ਹੋਰ ਵਿਕਸਤ ਹੁੰਦੀ ਹੈ, ਡੀਪ ਫੇਕ, ਸਾਈਬਰ ਸੁਰੱਖਿਆ ਖ਼ਤਰਿਆਂ, ਡਾਟਾ ਚੋਰੀ ਅਤੇ ਉੱਚ-ਖਤਰੇ ਵਾਲੀ ਏਆਈ ਦੀ ਦੁਰਵਰਤੋਂ ਹੋਰ ਵੀ ਗੰਭੀਰ ਹੋ ਜਾਂਦੀ ਹੈ।” ਇਹ ਮੀਟਿੰਗ ਭਾਰਤ ਦੁਆਰਾ "ਅੱਤਵਾਦ ਵਿਰੋਧੀ ਕਾਰਵਾਈਆਂ ਵਿੱਚ AI ਦੀ ਵਰਤੋਂ ਲਈ ਕਾਰਜਸ਼ੀਲ ਸਮਰੱਥਾਵਾਂ ਦਾ ਨਿਰਮਾਣ" ਵਿਸ਼ੇ 'ਤੇ ਸਪਾਂਸਰ ਕੀਤੀ ਗਈ ਸੀ। ਉਨ੍ਹਾਂ ਕਿਹਾ, “ਸਾਈਬਰ ਕਮਜ਼ੋਰੀਆਂ ਨੂੰ ਬੇਅਸਰ ਕਰਨਾ ਅਤੇ ਅੱਤਵਾਦੀ ਖਤਰਿਆਂ ਨੂੰ ਰੋਕਣਾ ਪ੍ਰਮੁੱਖ ਲੋੜ ਬਣ ਗਿਆ ਹੈ। ਏਆਈ ਸਾਧਨਾਂ ਦੀ ਵਰਤੋਂ ਵਿੱਚ ਕਾਨੂੰਨ ਲਾਗੂ ਕਰਨ ਵਾਲੀਆਂ ਅਤੇ ਸੁਰੱਖਿਆ ਏਜੰਸੀਆਂ ਦੀਆਂ ਸਮਰੱਥਾਵਾਂ ਨੂੰ ਹੋਰ ਮਜ਼ਬੂਤ ਕਰਨਾ ਬਹੁਤ ਜ਼ਰੂਰੀ ਹੈ।
ਭਾਰਤ ਅਤੇ ਸੰਯੁਕਤ ਅਰਬ ਅਮੀਰਾਤ ਨੇ ਅਮਰੀਕਾ ਦੇ ਅੱਤਵਾਦ ਵਿਰੋਧੀ ਯੂਨਿਟਾਂ ਨਾਲ ਮਿਲ ਕੇ ਇਸ ਮੀਟਿੰਗ ਨੂੰ ਸਹਿ-ਸਪਾਂਸਰ ਕੀਤਾ, ਜਿਸ ਵਿੱਚ ਦੁਨੀਆ ਭਰ ਦੇ ਮਾਹਿਰਾਂ ਨੇ ਡਰੋਨਾਂ ਤੋਂ ਲੈ ਕੇ ਡੀਪ ਫੇਕਸ ਤੱਕ, ਏਆਈ ਤੋਂ ਉੱਭਰ ਰਹੇ ਖਤਰਿਆਂ ਅਤੇ ਉਨ੍ਹਾਂ ਦਾ ਸਾਹਮਣਾ ਕਰਨ ਦੇ ਤਰੀਕਿਆਂ 'ਤੇ ਚਰਚਾ ਕੀਤੀ। ਹਰੀਸ਼ ਨੇ ਕਿਹਾ ਕਿ ਭਾਰਤ ਅਤੇ ਯੂਏਈ ਇਕੱਠੇ ਖ਼ਤਰਿਆਂ ਨੂੰ ਸਮਝਣ ਅਤੇ ਉਨ੍ਹਾਂ ਵਿਰੁੱਧ ਵਿਸ਼ਵ ਮਾਪਦੰਡ ਵਿਕਸਿਤ ਕਰਨ ਦੇ ਯਤਨਾਂ ਵਿੱਚ ਅੱਗੇ ਰਹੇ ਹਨ।
ਯੂਏਈ ਦੇ ਸਥਾਈ ਪ੍ਰਤੀਨਿਧੀ ਮੁਹੰਮਦ ਅਬੂਸ਼ਾਹਬ ਨੇ 2022 ਵਿੱਚ ਭਾਰਤ ਦੇ ਦੌਰੇ ਦੌਰਾਨ ਸੁਰੱਖਿਆ ਕੌਂਸਲ ਦੀ ਅੱਤਵਾਦ ਵਿਰੋਧੀ ਕਮੇਟੀ (CTC) ਵੱਲੋਂ ਅਪਣਾਈ ਗਈ “ਦਿੱਲੀ ਘੋਸ਼ਣਾ” ਵੱਲ ਧਿਆਨ ਦਿਵਾਇਆ। ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਪਹਿਲਕਦਮੀ ਤਹਿਤ ਤਿਆਰ ਕੀਤੀ ਗਈ ਇਹ ਘੋਸ਼ਣਾ “ਅੱਤਵਾਦ ਵਿਰੋਧੀ ਕਾਰਵਾਈਆਂ ਵਿੱਚ ਨਵੀਆਂ ਅਤੇ ਉਭਰਦੀਆਂ ਤਕਨਾਲੋਜੀਆਂ ਤੋਂ ਪੈਦਾ ਹੋਣ ਵਾਲੇ ਖ਼ਤਰਿਆਂ ਦਾ ਹੱਲ ਕਰਨ ਲਈ ਇੱਕ ਮਹੱਤਵਪੂਰਨ ਵਚਨਬੱਧਤਾ ਨੂੰ ਦਰਸਾਉਂਦੀ ਹੈ।" ਘੋਸ਼ਣਾ ਵਿੱਚ ਡਰੋਨ, ਸੂਚਨਾ-ਸੰਚਾਰ ਤਕਨਾਲੋਜੀਆਂ ਅਤੇ ਨਵੀਆਂ ਭੁਗਤਾਨ ਪ੍ਰਣਾਲੀਆਂ ਸਮੇਤ ਤਕਨਾਲੋਜੀਆਂ ਦੀ ਵਰਤੋਂ ਕਰਨ ਵਾਲੇ ਅੱਤਵਾਦੀਆਂ ਦਾ ਮੁਕਾਬਲਾ ਕਰਨ ਲਈ ਅੰਤਰਰਾਸ਼ਟਰੀ ਕਾਰਵਾਈ ਦੀ ਮੰਗ ਕੀਤੀ ਗਈ ਸੀ।
ਅੱਤਵਾਦ ਵਿਰੋਧ ਲਈ ਕੰਮ ਕਰ ਰਹੇ ਸਕੱਤਰ ਜਨਰਲ, ਅਲੈਗਜ਼ੈਂਡਰ ਜ਼ੌਵ ਨੇ ਕਿਹਾ ਕਿ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਅੱਤਵਾਦ ਨਾਲ ਲੜਨ ਲਈ ਏਆਈ ਦੀ ਵਰਤੋਂ ਕਰ ਰਹੀਆਂ ਹਨ। ਉਨ੍ਹਾਂ ਕਿਹਾ, “ਜਾਂਚਕਰਤਾ ਹੁਣ ਏਆਈ-ਸਹਾਇਤਾ ਪ੍ਰਾਪਤ ਸਾਧਨਾਂ ਦੀ ਵਰਤੋਂ ਕਰਦੇ ਹੋਏ ਡਿਜ਼ਿਟਲ ਸਬੂਤਾਂ ਨੂੰ ਤੇਜ਼ੀ ਨਾਲ ਪ੍ਰਕਿਰਿਆ ਵਿੱਚ ਲਿਆ ਰਹੇ ਹਨ।”
ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਅੱਤਵਾਦੀ ਸਮੂਹਾਂ ਦੁਆਰਾ ਏਆਈ ਮੁਹਾਰਤ ਵਾਲੇ ਨੌਜਵਾਨਾਂ ਨੂੰ ਭਰਤੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ, “ਮੇਰੀ ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਕਈ ਅੱਤਵਾਦੀ ਗਿਰੋਹ ਯੂਨੀਵਰਸਿਟੀਆਂ ਅਤੇ ਆਪਣੇ ਨੈਟਵਰਕਾਂ ਤੋਂ ਸਭ ਤੋਂ ਹੋਣਹਾਰ ਦਿਮਾਗਾਂ ਨੂੰ ਆਕਰਸ਼ਿਤ ਕਰ ਲੈਂਦੇ ਹਨ ਜਿਸ ‘ਤੇ ਪਹਿਲਾਂ ਹੀ ਕਾਰਵਾਈ ਕਰਨੀ ਬਹੁਤ ਜ਼ਰੂਰੀ ਹੈ।”
ਯੂਏਈ ਦੇ ਸਾਈਬਰ ਸੁਰੱਖਿਆ ਮੁਖੀ, ਮੋਹੰਮਦ ਅਲ ਕੁਵੈਤੀ ਨੇ ਕਿਹਾ ਕਿ ਆਨਲਾਈਨ ਗੇਮਾਂ-ਅੱਤਵਾਦੀਆਂ ਵੱਲੋਂ ਨੌਜਵਾਨ ਪੀੜ੍ਹੀ ਨੂੰ ਭਰਤੀ ਕਰਨ ਜਾਂ ਉਨ੍ਹਾਂ ਵਿਚ ਕੱਟੜਪੰਥੀ ਸੋਚ ਭਰਨ ਲਈ ਆਸਾਨ ਨਿਸ਼ਾਨਾ ਬਣ ਰਹੀਆਂ ਹਨ, ਕਿਉਂਕਿ “ਇਹ ਨੌਜਵਾਨ ਪੀੜ੍ਹੀ ਇਨ੍ਹਾਂ ਗੇਮਾਂ ਵਿੱਚ ਹੀ ਜੀਵਨ ਬਤੀਤ ਕਰਦੀ ਹੈ।” ਉਨ੍ਹਾਂ ਨੇ ਕਿਹਾ ਕਿ ਬਲੈਕ ਓਪਸ, ਕਾਲ ਆਫ ਡਿਊਟੀ, ਰੈੱਡ ਡੈੱਡ ਰੀਡੈਂਪਸ਼ਨ ਅਤੇ ਗ੍ਰੈਂਡ ਥੈਫ਼ਟ ਆਟੋ- ਉਹ ਗੇਮਾਂ ਹਨ, ਜਿਨ੍ਹਾਂ ਨੂੰ ਅੱਤਵਾਦੀ ਸਮੂਹ ਨੌਜਵਾਨਾਂ ਨੂੰ ਨਿਸ਼ਾਨਾ ਬਣਾਉਣ ਲਈ ਵਰਤਦੇ ਹਨ।
ਉਨ੍ਹਾਂ ਨੇ ਦੱਸਿਆ ਕਿ ਯੂਏਈ ਨੇ ਗੇਮਾਂ ਦੇ ਪ੍ਰਸਿੱਧ ਪਲੇਟਫਾਰਮਾਂ ਵਿਚੋਂ ਇੱਕ ਰੋਬਲਾਕਸ ਨਾਲ ਇਹ ਸਹਿਮਤੀ ਕੀਤੀ ਹੈ ਕਿ ਉਹ ਉਨ੍ਹਾਂ ਗੇਮਾਂ ਨੂੰ ਹਟਾ ਦੇਣਗੇ ਜੋ ਇਸ ਤਰ੍ਹਾਂ ਦੇ ਖ਼ਤਰੇ ਪੈਦਾ ਕਰਦੀਆਂ ਹਨ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login