ਇੰਡੀਆ ਅਬਰੌਡ ਡਾਇਲਾਗ: ਭਾਰਤੀ-ਅਮਰੀਕੀ ਭਾਈਚਾਰੇ ਨੂੰ ਇਕਜੁਟ ਕਰਨ ਵੱਲ ਵੱਡੀ ਪਹਿਲ / staff reporter
ਇੰਡੀਆ ਅਬਰੌਡ ਵੱਲੋਂ ਆਯੋਜਿਤ “ਇੰਡੀਆ ਅਬਰੌਡ ਡਾਇਲਾਗ” ਦੀ ਸ਼ੁਰੂਆਤ ਡੀਟ੍ਰਾਇਟ ਅਤੇ ਸ਼ਿਕਾਗੋ ਤੋਂ ਕੀਤੀ ਗਈ, ਜੋਭਾਰਤੀ-ਅਮਰੀਕੀ ਭਾਈਚਾਰੇ ਲਈ ਇੱਕ ਮਹੱਤਵਪੂਰਣ ਮੰਚ ਸਾਬਤ ਹੋ ਰਿਹਾ ਹੈ। ਇੰਡੀਆ ਅਬਰੌਡ ਵੱਲੋਂ ਇਸ ਡਾਇਲਾਗ ਲੜੀ ਹੇਠਕੁੱਲ 10 ਸ਼ਹਿਰਾਂ ਵਿੱਚ ਪੈਨਲ ਚਰਚਾਵਾਂ ਕਰਨ ਦੀ ਯੋਜਨਾ ਹੈ।
ਇਸ ਡਾਇਲਾਗ ਵਿੱਚ ਡੈਮੋਕ੍ਰੈਟਿਕ ਅਤੇ ਰਿਪਬਲਿਕਨ ਦੋਵਾਂ ਪਾਰਟੀਆਂ ਦੇ ਚੁਣੇ ਹੋਏ ਨੁਮਾਇੰਦਿਆਂ ਅਤੇ ਸਮਰਥਕਾਂ ਸਣੇ ਵੱਖ-ਵੱਖਸੰਸਥਾਵਾਂ ਅਤੇ ਭਾਈਚਾਰੇ ਦੇ ਪ੍ਰਤੀਨਿਧਾਂ ਅਤੇ ਪਤਵੰਤਿਆਂ ਨੇ ਭਾਗ ਲਿਆ। ਇਸ ਸਮਾਗਮ ਵਿੱਚ ਹਿੱਸਾ ਲੈਣ ਲਈ ਰਜਿਸਟ੍ਰੇਸ਼ਨ ਰਾਹੀਂਲੋਕਾਂ ਦੀ ਵੱਡੀ ਹਾਜ਼ਰੀ ਦਰਜ ਹੋਈ। ਦੋਵਾਂ ਸ਼ਹਿਰਾਂ ਵਿੱਚ ਆਯੋਜਿਤ ਸਮਾਗਮਾਂ ਵਿੱਚ ਪੈਨਲ ਡਿਸਕਸ਼ਨ ਦੌਰਾਨ ਗਲੋਬਲ ਮਾਮਲਿਆਂ ਤੋਂ ਗ੍ਰਾਸਰੂਟ ਹਕੀਕਤਾਂ ਤੱਕ ਮੌਜੂਦਾਂ ਦੌਰ ਦੀ ਰਾਜਨੀਤਿਕ ਸਥਿਤੀ ਅਤੇ ਡਾਇਸਪੋਰਾ ਨੂੰ ਦਰਪੇਸ਼ ਚੁਣੌਤੀਆਂ ਦੇ ਨਾਲ ਵਾਬਸਤਾ ਹੋਇਆ।
ਭਾਰਤੀ-ਅਮਰੀਕੀ ਭਾਈਚਾਰੇ ਨੂੰ ਇਕਜੁਟ ਕਰਨ ਵੱਲ ਵੱਡੀ ਪਹਿਲ / staff reporter13 ਦਸੰਬਰ ਨੂੰ ਡੀਟ੍ਰਾਇਟ ਵਿੱਚ ਹੋਏ ਪਹਿਲੇ ਇੰਡੀਆ ਅਬਰੌਡ ਡਾਇਲਾਗ ਦੇ ਉਗਘਾਟਨੀ ਸਮਾਗਮ ਵਿੱਚ ਆਏ ਮਹਿਮਾਨਾਂ ਨੂੰ ਜੀਆਇਆਂ ਕਹਿੰਦਿਆਂ ਆਪਣੇ ਸਵਾਗਤੀ ਸੰਬੋਧਨ ਵਿੱਚ ਇੰਡੀਆ ਅਬਰੋਡ ‘ਪੰਜਾਬੀ’ ਦੇ ਐਡੀਟਰ-ਇਨ-ਚੀਫ ਡਾ.ਸ. ਸੁਖਪਾਲ ਸਿੰਘ ਧਨੋਆ ਨੇ ਇਹ ਸਪੱਸ਼ਟ ਕੀਤਾ ਕਿ ਇਹ ਡਾਇਲਾਗ ਕਰਨ ਦਾ ਪ੍ਰਯੋਜਨ ਕੀ ਹੈ, ਇੰਡੀਆ ਅਬਰੌਡ ਵਿਜ਼ਨ ਕੀ ਹੈ ਅਤੇ ਭਾਰਤੀ ਡਾਇਸਪੋਰਾ ਦੀ ਆਵਾਜ਼ ਨੂੰ ਕਿਵੇਂ ਮਜ਼ਬੂਤ ਬਣਾਇਆ ਜਾ ਸਕਦਾ ਹੈ?
ਉਨ੍ਹਾਂ ਕਿਹਾ,“ਇੰਡੀਆ ਅਬਰੌਡ ਦਾ ਮਕਸਦ ਸਿਰਫ਼ ਖ਼ਬਰਾਂ ਦੇਣਾ ਨਹੀਂ, ਬਲਕਿ ਭਾਈਚਾਰੇ ਨੂੰ ਜੋੜਨਾ ਅਤੇ ਉਸਦੀ ਸੋਚ ਨੂੰ ਨੀਤੀ- ਨਿਰਮਾਣ ਤੱਕ ਪਹੁੰਚਾਉਣਾ ਹੈ।
ਇਹ ਪਹਿਲੀ ਵਾਰ ਹੋਇਆ ਕਿ ਇੱਕੋ ਸਮੇਂ 4 ਭਾਸ਼ਾਵਾਂ ਵਿੱਚ ਨਿਊਜ਼ ਪੇਪਰ ਤਿਆਰ ਕੀਤੇ ਜਾਂਦੇ ਹਨ, ਜਿੱਥੇ ਵਿਭਿੰਨ ਕਮਿਊਨਿਟੀ ਦੀਆਂ ਅਵਾਜ਼ਾ, ਚੁਣੌਤੀਆਂ ਅਤੇ ਇੱਛਾਵਾਂ ਨੂੰ ਸਹੀ ਸੰਦਰਭ ਵਿੱਚ ਪੇਸ਼ ਕਰਨ ਦੀਆਂ ਗੰਭੀਰ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ, ਅਤੇ ਇਥੇ ਪੱਤਰਕਾਰਤਾ ਨੈਰੇਟਿਵ ਨਹੀ ਘੜਦੀ ਸਗੋਂ ਹਕੀਕਤਾਂ ਨੂੰ ਜਿੰਮੇਵਾਰੀ, ਸੰਤੁਲਨ ਅਤੇ ਅਰਥਪੂਰਨ ਸੰਵਾਦ ਰਾਂਹੀ ਸਮਾਜ ਦੇ ਸਾਹਮਣੇ ਰੱਖਦੀ ਹੈ।
ਇੰਡੀਆ ਅਬਰੌਡ ਦੇ ਸੰਸਥਾਪਕ ਲਲਿਤ ਕੇ ਝਾਅ ਨੇ ਪੈਨਲ ਚਰਚਾ ਦਾ ਆਗਾਜ ਕਰਦਿਆਂ ਭਾਰਤ ਅਮਰੀਕਾ ਰਿਸ਼ਤਿਆਂ, ਵਪਾਰ, ਕਾਨੂੰਨੀ ਇਮੀਗ੍ਰੇਸ਼ਨ ਅਤੇ H-1B ਵੀਜ਼ਾ ਜਿਹੇ ਗੰਭੀਰ ਮਸਲਿਆਂ ਨਾਲ ਬਹਿਸ ਦਾ ਆਰੰਭ ਕੀਤਾ।
ਮਿਸ਼ੀਗਨ ਤੋਂ ਕਾਂਗਰਸਮੈਨ ਸ਼੍ਰੀ ਥਾਨੇਦਾਰ ਉਚੇਚੇ ਤੌਰ 'ਤੇ ਪਹੁੰਚੇ।
ਇੰਡੀਆ ਅਬਰੌਡ ਦੇ ਅਮਰੀਕਾ ਵਿੱਚ ਲੰਮੇ ਅਤੇ ਪ੍ਰਭਾਵਸ਼ਾਲੀ ਸਫਰ ਬਾਰੇ ਗੱਲ ਕਰਦਿਆਂ ਉਨ੍ਹਾਂ ਹਾਜ਼ਰੀਨ ਨੂੰ ਦੱਸਿਆ, “ਜਦੋਂ ਮੈਂ ਵਿਦਿਆਰਥੀ ਸੀ, ਮੈਂ ਇੰਡੀਆ ਅਬਰੌਡ ਪੜ੍ਹਦਾ ਸੀ ਅੱਜ ਇਸਮੰਚ ‘ਤੇ ਗੱਲ ਕਰਨਾ ਮੇਰੇ ਲਈ ਮਾਣ ਦੀ ਗੱਲ ਹੈ।” ਉਨ੍ਹਾਂ ਨੇ ਇੰਡੀਆ ਅਬਰੌਡ ਡਾਇਲਾਗ ਦੌਰਾਨ ਆਪਣੇ ਮੁੱਖ ਭਾਸ਼ਣ ਵਿੱਚ ਭਾਰਤੀ-ਅਮਰੀਕੀਆਂ ਨੂੰ ਰਾਜਨੀਤੀ ਵਿੱਚ ਵਧੇਰੇਸਰਗਰਮ ਹੋਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, “ਰਾਜਨੀਤੀ ਦਾ ਸਿੱਧਾ ਅਸਰ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ’ਤੇ ਪੈਂਦਾ ਹੈ। ਰਾਜਨੀਤੀ ਤੁਹਾਡੀ ਇਮੀਗ੍ਰੇਸ਼ਨ ਸਥਿਤੀ, ਤੁਹਾਡੀ ਨੌਕਰੀ ਅਤੇ ਤੁਹਾਡੇ ਬੱਚਿਆਂ ਦੇ ਭਵਿੱਖ ਨੂੰ ਪ੍ਰਭਾਵਿਤ ਕਰਦੀਹੈ। ਇਹ ਜੀਵਨ ਦੇ ਹਰ ਪੱਖ ਨਾਲ ਜੁੜੀ ਹੋਈ ਹੈ।”
ਡੈਮੋਕ੍ਰੇਟਿਕ ਪਾਰਟੀ ਦੇ ਮੈਂਬਰ ਥਾਨੇਦਾਰ ਨੇ ਭਾਰਤ-ਅਮਰੀਕਾ ਸਬੰਧਾਂ ਦੀ ਮਹੱਤਤਾ ਉਤੇ ਜ਼ੋਰ ਦਿੰਦਿਆਂ ਕਿਹਾ ਕਿ ਬਦਲ ਰਹੀ ਵਿਸ਼ਵਸਿਆਸਤ ਦੇ ਦੌਰ ਵਿੱਚ ਇਹ ਸਬੰਧ ਬਹੁਤ ਹੀ ਅਹਿਮ ਹਨ। ਉਨ੍ਹਾਂ ਕਿਹਾ, “ਅਮਰੀਕਾ ਨੂੰ ਭਾਰਤ ਦੀ ਲੋੜ ਹੈ ਕਿਉਂਕਿ ਚੀਨ ਹੁਣਕਾਫ਼ੀ ਹਮਲਾਵਰ ਹੋ ਚੁੱਕਾ ਹੈ।” ਉਨ੍ਹਾਂ ਸਾਈਬਰ ਸੁਰੱਖਿਆ ਅਤੇ ਆਰਥਿਕ ਮੁਕਾਬਲੇ ਨੂੰ ਚੀਨ ਵੱਲੋਂ ਅਮਰੀਕਾ ਲਈ ਗੰਭੀਰ ਖ਼ਤਰੇਵਜੋਂ ਦਰਸਾਇਆ।
ਵਪਾਰ ਅਤੇ ਟੈਰਿਫ਼ ਨਾਲ ਜੁੜੇ ਹਾਲੀਆ ਤਣਾਅ ’ਤੇ ਗੱਲ ਕਰਦਿਆਂ, ਥਾਨੇਦਾਰ ਨੇ ਇਕਤਰਫ਼ਾ ਫ਼ੈਸਲਿਆਂ ਤੋਂ ਸਾਵਧਾਨ ਰਹਿਣ ਦੀ ਲੋੜ 'ਤੇ ਜੋਰ ਦਿੱਤਾ।ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਕਦਮ ਲੰਬੇ ਸਮੇਂ ਦੇ ਦੋਸਤਾਨਾ ਸਬੰਧਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ।
ਖੇਤਰੀ ਸਬੰਧਾਂ ਬਾਰੇ ਗੱਲ ਕਰਦਿਆਂ, ਸ਼੍ਰੀ ਥਾਨੇਦਾਰ ਨੇ ਮਿਸ਼ੀਗਨ ਅਤੇ ਭਾਰਤ ਦਰਮਿਆਨ ਵਧ ਰਹੇ ਆਰਥਿਕ ਅਤੇ ਤਕਨੀਕੀਸਬੰਧਾਂ ਨੂੰ ਉਭਾਰਿਆ। ਉਨ੍ਹਾਂ ਕਿਹਾ ਕਿ ਦੋਵੇਂ ਖੇਤਰ ਨਿਰਮਾਣ ਅਤੇ ਉੱਚ-ਹੁਨਰਮੰਦ ਇਮੀਗ੍ਰੇਸ਼ਨ ਵਿੱਚ ਪਹਿਲਾਂ ਹੀ ਮਜ਼ਬੂਤੀ ਨਾਲਜੁੜੇ ਹੋਏ ਹਨ।
ਉਨ੍ਹਾਂ ਫੋਰਡ ਮੋਟਰ ਕੰਪਨੀ ਵੱਲੋਂ ਭਾਰਤ ਵਿੱਚ ਕੀਤੇ ਗਏ 370 ਮਿਲੀਅਨ ਡਾਲਰ ਦੇ ਨਿਵੇਸ਼ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਹਭਾਰਤ ਦੀ ਨਿਰਮਾਣ ਸਮਰੱਥਾ ’ਤੇ ਵਿਸ਼ਵਾਸ ਨੂੰ ਦਰਸਾਉਂਦਾ ਹੈ।ਉਨ੍ਹਾਂ ਕਿਹਾ ਕਿ ਮਿਸ਼ੀਗਨ ਦੀਆਂ ਕੰਪਨੀਆਂ ਦੁਨੀਆ ਭਰ ਵਿੱਚ ਫੈਲ ਰਹੀਆਂ ਹਨ। ਸ਼੍ਰੀ ਥਾਨੇਦਾਰ ਨੇ ਪ੍ਰਵਾਸੀਆਂ ਵਿਰੁੱਧ ਵਧ ਰਹੀ ਨਕਾਰਾਤਮਕ ਸੋਚ 'ਤੇ ਵੀ ਗੱਲ ਕੀਤੀ। ਉਨ੍ਹਾਂ ਕਿਹਾ, “ਅਸੀਂ ਪ੍ਰਵਾਸੀਆਂ ਦਾ ਦੇਸ਼ ਹਾਂ।ਅਮਰੀਕਾ ਦੀ ਮਹਾਨਤਾ ਪ੍ਰਵਾਸੀਆਂ ਦੇ ਯੋਗਦਾਨ ਕਾਰਨ ਹੈ।”
ਉਨ੍ਹਾਂ ਖ਼ਾਸ ਕਰਕੇ ਤਕਨਾਲੋਜੀ ਅਤੇ ਨਵੀਨਤਾ ਦੇ ਖੇਤਰ ਵਿੱਚ ਭਾਰਤੀ-ਅਮਰੀਕੀਆਂ ਦੀ ਭੂਮਿਕਾ ਨੂੰ ਸਲਾਹਿਆ। ਉਨ੍ਹਾਂ ਕਿਹਾ ਕਿਇਮੀਗ੍ਰੇਸ਼ਨ ਨੀਤੀਆਂ ਨੇ ਅਮਰੀਕਾ ਨੂੰ ਦੁਨੀਆ ਭਰ ਦੀ ਪ੍ਰਤਿਭਾ ਆਕਰਸ਼ਿਤ ਕਰਨ ਵਿੱਚ ਮਦਦ ਕੀਤੀ ਹੈ। ਭਾਰਤ ਨੂੰ ਉਨ੍ਹਾਂ ਨੇ STEM ਖੇਤਰ ਵਿੱਚ ਸ਼ਾਨਦਾਰ ਪ੍ਰਤਿਭਾ ਦਾ ਇੱਕ ਵੱਡਾ ਸਰੋਤ ਕਿਹਾ।
ਆਪਣੇ ਭਾਸ਼ਣ ਦੇ ਅਖੀਰ ਵਿੱਚ, ਕਾਂਗਰਸਮੈਨ ਸ਼੍ਰੀ ਥਾਨੇਦਾਰ ਨੇ ਭਾਰਤੀ-ਅਮਰੀਕੀਆਂ ਨੂੰ ਨਾਗਰਿਕ ਜੀਵਨ ਵਿੱਚ ਵਧੇਰੇ ਭਾਗੀਦਾਰੀਕਰਨ ਦਾ ਸੱਦਾ ਦਿੱਤਾ।ਉਨ੍ਹਾਂ ਭਾਈਚਾਰਕ ਸੰਗਠਨਾਂ ਅਤੇ ਰਾਜਨੀਤਿਕ ਸ਼ਮੂਲੀਅਤ ਰਾਹੀਂ ਆਪਣੀ ਆਵਾਜ਼ ਮਜ਼ਬੂਤ ਕਰਨ ਦੀਅਪੀਲ ਕੀਤੀ ਅਤੇ ਕਿਹਾ, “ਅਸੀਂ ਇੱਕ ਮਜ਼ਬੂਤ ਅਤੇ ਮਾਣਯੋਗ ਭਾਈਚਾਰਾ ਹਾਂ, ਜਦੋਂ ਅਸੀਂ ਇਕੱਠੇ ਖੜ੍ਹਦੇ ਹਾਂ, ਤਾਂ ਅਸੀਂ ਹਰ ਉਹਮਕਸਦ ਹਾਸਲ ਕਰ ਸਕਦੇ ਹਾਂ, ਜਿਸਦੀ ਅਸੀਂ ਇੱਛਾ ਰੱਖਦੇ ਹਾਂ।”
ਮਿਸ਼ੀਗਨ ਤੋਂ ਕਾਂਗਰਸਮੈਨ ਸ਼੍ਰੀ ਥਾਨੇਦਾਰ / staff reporter
ਭਾਈਚਾਰੇ ਲਈ ਮਜ਼ਬੂਤ, ਇਕਜੁਟ ਅਤੇ ਦੂਰਦਰਸ਼ੀ ਮੰਚ: ਭਾਰਤੀ-ਅਮਰੀਕੀ
ਪਹਿਲੇ ਇੰਡੀਆ ਅਬਰੌਡ ਡਾਇਲਾਗ ਦੌਰਾਨ ਭਾਰਤੀ- ਅਮਰੀਕੀ ਭਾਈਚਾਰੇ ਦੇ ਆਗੂਆਂ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿਭਾਈਚਾਰਾ ਰਾਜਨੀਤੀ ਵਿੱਚ ਹੋਰ ਸਰਗਰਮ ਹੋਵੇ। ਆਗੂਆਂ ਦਾ ਕਹਿਣਾ ਸੀ ਕਿ ਭਾਰਤੀ-ਅਮਰੀਕੀਆਂ ਦੀ ਆਰਥਿਕ ਕਾਮਯਾਬੀ ਨੂੰਰਾਜਨੀਤਿਕ ਤਾਕਤ ਵਿੱਚ ਵੀ ਬਦਲਿਆ ਜਾਣਾ ਚਾਹੀਦਾ ਹੈ।
ਮਿਸ਼ੀਗਨ ਰਿਪਬਲਿਕਨ ਪਾਰਟੀ ਦੇ ਨਵੇਂ ਵਾਈਸ ਚੇਅਰਮੈਨ ਸੰਨੀ ਰੈਡੀ ਨੇ ਕਿਹਾ, “ਭਾਰਤੀ-ਅਮਰੀਕੀ ਇਸ ਦੇਸ਼ ਦੇ ਸਭ ਤੋਂ ਅਮੀਰਭਾਈਚਾਰਿਆਂ ਵਿੱਚੋਂ ਇੱਕ ਹਨ।ਅਸੀਂ ਵੱਡੀ ਮਾਤਰਾ ਵਿੱਚ ਟੈਕਸ ਭਰਦੇ ਹਾਂ। ਅਸੀਂ ਕਾਨੂੰਨ ਮੰਨਣ ਵਾਲੇ ਨਾਗਰਿਕ ਹਾਂ ਅਤੇ ਹਰਨਿਯਮ ਦੀ ਪਾਲਣਾ ਕਰਦੇ ਹਾਂ।”
ਉਹ GOP ਦੀ ਸਟੇਟ ਲੀਡਰਸ਼ਿਪ ਵਿੱਚ ਸਭ ਤੋਂ ਉੱਚ ਅਹੁਦੇ ‘ਤੇ ਪਹੁੰਚਣ ਵਾਲੇ ਭਾਰਤੀ-ਅਮਰੀਕੀ ਹਨ।ਉਨ੍ਹਾਂ ਨੇ ਨੌਜਵਾਨਾਂ ਨੂੰਰਾਜਨੀਤੀ ਵਿੱਚ ਆਉਣ ਲਈ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਰਾਜਨੀਤਿਕ ਭਾਗੀਦਾਰੀ ਕੋਈ ਚੋਣ ਨਹੀਂ, ਸਗੋਂ ਲੋੜ ਹੈ। ਉਨ੍ਹਾਂ ਕਿਹਾ, “ਲੀਡਰਸ਼ਿਪ ਵਿਕਲਪ ਨਹੀਂ ਹੈ। ਅਸੀਂ ਅੱਗੇ ਆ ਸਕਦੇ ਹਾਂ। ਜਦੋਂ ਸੰਨੀ ਅੰਕਲ ਇਹ ਕਰ ਸਕਦੇ ਹਨ, ਤਾਂ ਤੁਸੀਂ ਕਿਉਂ ਨਹੀਂ?”
ਕਈ ਹੋਰ ਬੁਲਾਰਿਆਂ ਨੇ ਵੀ ਕਿਹਾ ਕਿ ਭਾਰਤੀ-ਅਮਰੀਕੀਆਂ ਨੇ ਕਾਰੋਬਾਰ ਅਤੇ ਪੇਸ਼ੇਵਰ ਖੇਤਰਾਂ ਵਿੱਚ ਵੱਡੀ ਸਫਲਤਾ ਹਾਸਲ ਕੀਤੀਹੈ, ਪਰ ਨਾਗਰਿਕ ਅਤੇ ਰਾਜਨੀਤਿਕ ਭਾਗੀਦਾਰੀ ਵਿੱਚ ਅਜੇ ਵੀ ਪਿੱਛੇ ਹਨ।
ਲੇਕਸ਼ੋਰ ਗਲੋਬਲ ਕਾਰਪੋਰੇਸ਼ਨ ਦੇ ਚੇਅਰਮੈਨ ਅਤੇ ਸੀਈਓ ਅਵਿਨਾਸ਼ ਰਾਜਮਲ ਨੇ ਸੰਨੀ ਰੈਡੀ ਦੀ ਜਿੱਤ ਨੂੰ ਬਹੁਤ ਮਹੱਤਵਪੂਰਨਦੱਸਿਆ।ਉਨ੍ਹਾਂ ਨੇ ਆਪਣੇ ਜੀਵਨ ਸਫ਼ਰ ਬਾਰੇ ਦੱਸਦੇ ਹੋਏ ਕਿਹਾ ਕਿ 1994 ਵਿੱਚ ਉਹ ਇੱਕ ਵਿਦਿਆਰਥੀ ਵਜੋਂ ਅਮਰੀਕਾ ਆਏਸਨ। ਉਨ੍ਹਾਂ ਕਿਹਾ, “ਸ਼ੁਰੂ ਵਿੱਚ ਬਹੁਤ ਮੁਸ਼ਕਲਾਂ ਆਈਆਂ।ਮੈਨੂੰ ਨਹੀਂ ਪਤਾ ਸੀ ਕਿ ਕਿੱਥੇ ਜਾਣਾ ਹੈ, ਪੈਸਾ ਕਿਵੇਂ ਲੈਣਾ ਹੈ ਜਾਂ ਕੰਪਨੀ ਕਿਵੇਂਰਜਿਸਟਰ ਕਰਨੀ ਹੈ।ਇਨ੍ਹਾਂ ਤਜਰਬਿਆਂ ਨੇ ਹੀ ਭਾਰਤੀ-ਅਮਰੀਕੀ ਉਦਯੋਗਪਤੀਆਂ ਨੂੰ ਇੰਡੋ-ਅਮੈਰੀਕਨ ਚੈਂਬਰ ਆਫ਼ ਕਾਮਰਸਯੂਐਸਏ ਵਰਗੀਆਂ ਸੰਸਥਾਵਾਂ ਬਣਾਉਣ ਲਈ ਪ੍ਰੇਰਿਆ।“
ਇਮੀਗ੍ਰੇਸ਼ਨ ਬਣਿਆ ਚਰਚਾ ਦਾ ਮੁੱਖ ਵਿਸ਼ਾ
ਚਰਚਾ ਦੌਰਾਨ ਇਮੀਗ੍ਰੇਸ਼ਨ ਵੀ ਇੱਕ ਵੱਡਾ ਮੁੱਦਾ ਰਿਹਾ। ਬੁਲਾਰਿਆਂ ਨੇ ਗ੍ਰੀਨ ਕਾਰਡ ਦੀ ਲੰਮੀ ਉਡੀਕ, H-1B ਵੀਜ਼ਾ ਦੀਅਨਿਸ਼ਚਿਤਤਾ ਅਤੇ ਦੇਸ਼-ਅਧਾਰਿਤ ਕੋਟਿਆਂ ਬਾਰੇ ਗੱਲ ਕੀਤੀ।ਉਨ੍ਹਾਂ ਨੇ ਕਿਹਾ ਕਿ ਇਹ ਮੁੱਦੇ ਲੋਕਾਂ ਦੀ ਜ਼ਿੰਦਗੀ ਅਤੇ ਅਰਥ-ਵਿਵਸਥਾ ਦੋਵਾਂ ‘ਤੇ ਬੁਰਾ ਅਸਰ ਪਾਉਂਦੇ ਹਨ।
ਮਿੰਟਡੀਫਿਊਲ ਦੀ ਸੰਸਥਾਪਕ ਅਨੁ ਗੋਪਾਲਕ੍ਰਿਸ਼ਨਨ ਨੇ ਕਿਹਾ ਕਿ ਕਾਨੂੰਨੀ ਅਤੇ ਉੱਚ-ਹੁਨਰਮੰਦ ਇਮੀਗ੍ਰੇਸ਼ਨ ਨੂੰ ਬੋਝ ਨਹੀਂ, ਸਗੋਂਤਾਕਤ ਵਜੋਂ ਦੇਖਣਾ ਚਾਹੀਦਾ ਹੈ।ਉਨ੍ਹਾਂ ਕਿਹਾ,”ਹੁਨਰਮੰਦ ਇਮੀਗ੍ਰੇਸ਼ਨ ਕੋਈ ਦਾਨ ਨਹੀਂ ਹੈ, ਇਹ ਇੱਕ ਫਾਇਦਾ ਹੈ, ਭਾਰਤ ਕੋਲਪ੍ਰਤਿਭਾ ਹੈ, ਮਿਸ਼ੀਗਨ ਨੂੰ ਪ੍ਰਤਿਭਾ ਦੀ ਲੋੜ ਹੈ, ਇਸ ਵਿਚਕਾਰ ਰੁਕਾਵਟਾਂ ਨਹੀਂ ਹੋਣੀਆਂ ਚਾਹੀਦੀਆਂ।”
ਉਨ੍ਹਾਂ ਨੇ ਪਰਵਾਸੀਆਂ ਨੂੰ ਬਾਹਰ ਕੱਢਣ ਵਾਲੀ ਸੋਚ ਤੋਂ ਸਾਵਧਾਨ ਰਹਿਣ ਦੀ ਚੇਤਾਵਨੀ ਦਿੱਤੀ। ਉਨ੍ਹਾਂ ਕਿਹਾ, “ਸਾਨੂੰ ਅਪਣੇਪਨ ਦੀਭਾਵਨਾ ਪੈਦਾ ਕਰਨੀ ਪਵੇਗੀ। ‘ਤੁਸੀਂ ਇੱਥੇ ਕੰਮ ਕਰਨ ਲਈ ਤਾਂ ਠੀਕ ਹੋ, ਪਰ ਇੱਥੇ ਆਪਣਾ ਹੱਕ ਨਹੀਂ ਜਤਾ ਸਕਦੇ’ ਇਸ ਤਰ੍ਹਾਂ ਦੀਭਾਸ਼ਾ ਨਹੀਂ ਚੱਲ ਸਕਦੀ।”
ਭਾਈਚਾਰੇ ਦੇ ਆਗੂ ਅਤੇ ਕਾਰੋਬਾਰੀ ਅਸ਼ੋਕ ਬਡੀ ਨੇ ਏਕਤਾ ‘ਤੇ ਜ਼ੋਰ ਦਿੰਦਿਆਂ ਭਾਰਤੀ ਅਮਰੀਕੀਆਂ ਨੂੰ ਇੱਕਜੁੱਟ ਹੋਣ ਲਈ ਅਪੀਲਕੀਤੀ। ਉਨ੍ਹਾਂ ਕਿਹਾ, “ਹੁਣ ਸਮਾਂ ਆ ਗਿਆ ਹੈ ਕਿ ਅਸੀਂ ਸਾਰੇ ਇਕੱਠੇ ਹੋਈਏ ਅਤੇ ਦੱਸੀਏ ਕਿ ਅਸੀਂ ਕਾਮਯਾਬ ਲੋਕ ਹਾਂ, ਇਮਾਨਦਾਰ ਹਾਂ ਅਤੇ ਅਹਿੰਸਕ ਹਾਂ।”
ਐਚ-1ਬੀ ਵੀਜ਼ਾ ਧਾਰਕਾਂ ਵਿੱਚ ਵਧ ਰਹੇ ਤਣਾਅ ਅਤੇ ਸਿਹਤ ਸਮੱਸਿਆਵਾਂ ਵੱਲ ਧਿਆਨ ਦਿਵਾਉਂਦਿਆਂ, ਹੇਮਾ ਰਚਮਾਲੇ ਨੇ ਦੱਸਿਆਕਿ ਵੀਜ਼ਾ ਸੰਕਟ ਦਾ ਸਾਹਮਣਾ ਕਰ ਰਹੇ ਪਰਿਵਾਰਾਂ ਦੀ ਮਦਦ ਲਈ ਕਾਫ਼ੀ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ।
ਡਾ. ਅਜੀਥ ਕਡਾਕੋਲ ਨੇ ਇਮੀਗ੍ਰੇਸ਼ਨ ਨੀਤੀ ਨੂੰ ਨੈਤਿਕ ਨਜ਼ਰੀਏ ਨਾਲ ਵੇਖਦੇ ਹੋਏ ਕਿਹਾ, “ਨੈਤਿਕ ਤੌਰ ‘ਤੇ ਗੈਰ ਕਾਨੂੰਨੀਇਮੀਗ੍ਰੇਸ਼ਨ ਗਲਤ ਹੈ,” ਪਰ ਨਾਲ ਹੀ ਇਹ ਵੀ ਕਿਹਾ, “ਅਮਰੀਕਾ ਨੂੰ ਉਹਨਾਂ ਨੂੰ ਆਉਣ ਦੀ ਇਜਾਜ਼ਤ ਦੇਣੀ ਚਾਹੀਦੀ ਹੈ ਜੋ ਦੇਸ਼ਲਈ ਲਾਭਦਾਇਕ ਹਨ ਅਤੇ ਉਹਨਾਂ ਨੂੰ ਰੋਕਣਾ ਚਾਹੀਦਾ ਹੈ, ਜੋ ਨੁਕਸਾਨ ਪਹੁੰਚਾਉਂਦੇ ਹਨ।”
ਭਾਵੇਂ ਪੈਨਲਿਸਟਾਂ ਦੇ ਰਾਜਨੀਤਿਕ ਵਿਚਾਰ ਵੱਖ-ਵੱਖ ਸਨ, ਪਰ ਸਭ ਨੇ ਨਾਗਰਿਕ ਭਾਗੀਦਾਰੀ ਦੀ ਲੋੜ ‘ਤੇ ਜ਼ੋਰ ਦਿੱਤਾ। ਇੱਕ ਬੁਲਾਰੇਨੇ ਕਿਹਾ, “ਜੇ ਤੁਸੀਂ ਫ਼ੈਸਲੇ ਕਰਨ ਵਾਲੀ ਥਾਂ ‘ਤੇ ਨਹੀਂ ਹੋ, ਤਾਂ ਹੋਰ ਲੋਕ ਤੁਹਾਡੇ ਬਾਰੇ ਫ਼ੈਸਲੇ ਕਰ ਲੈਂਦੇ ਹਨ।” ਇਸ ਨਾਲ ਸਾਰੇਸਹਿਮਤ ਨਜ਼ਰ ਆਏ।
ਭਾਰਤੀ ਅਮਰੀਕੀ, ਅਮਰੀਕਾ ਦੇ ਸਭ ਤੋਂ ਤੇਜ਼ੀ ਨਾਲ ਵੱਧ ਰਹੇ ਭਾਈਚਾਰੀਆਂ ਵਿੱਚੋਂ ਇੱਕ ਹਨ।ਸਿੱਖਿਆ, ਆਮਦਨ ਅਤੇ ਪੇਸ਼ਾਵਰਖੇਤਰਾਂ ਵਿੱਚ ਉਹ ਕਾਫ਼ੀ ਅੱਗੇ ਹਨ, ਪਰ ਵੋਟਿੰਗ ਅਤੇ ਰਾਜਨੀਤਿਕ ਪ੍ਰਤੀਨਿਧਤਾ ਇਸ ਦੇ ਮੁਕਾਬਲੇ ਘੱਟ ਰਹੀ ਹੈ।ਪੈਨਲਿਸਟਾਂ ਨੇਕਿਹਾ ਕਿ ਇਹ ਪਾੜਾ ਭਰਨਾ ਲਾਜ਼ਮੀ ਹੈ।ਡੇਟ੍ਰਾਇਟ ਤੋਂ ਸ਼ੁਰੂ ਹੋਏ “ਇੰਡੀਆ ਅਬਰਾਡ ਡਾਇਲਾਗ” ਦਾ ਮਕਸਦ ਭਾਈਚਾਰੇ ਨਾਲ ਗੱਲਬਾਤ ਕਰਨਾ ਹੈ, ਜਿਸ ਵਿੱਚ ਨੀਤੀਆਂ, ਨਾਗਰਿਕ ਭਾਗੀਦਾਰੀ ਅਤੇ ਪ੍ਰਵਾਸੀ ਮਸਲੇ ਚਰਚਾ ਵਿੱਚ ਰਹਿੰਦੇ ਹਨ।
ਇੰਡੀਆ ਅਬਰੌਡ ਡਾਇਲਾਗ, ਸ਼ਿਕਾਗੋ - 2
ਸ਼ਿਕਾਗੋ ਵਿੱਚ ਇੰਡੀਆ ਅਬਰੌਡ ਡਾਇਲਾਗ ਦੌਰਾਨ ਪੈਨਲ ਚਰਚਾ ਦੇ ਦੋ ਸ਼ੈਸ਼ਨ ਕੀਤੇ ਗਏ।ਇਸ ਗੱਲਬਾਤ ਵਿੱਚ ਕਾਂਗਰਸਮੈਨਰਾਜਾ ਕ੍ਰਿਸ਼ਨਾਮੂਰਤੀ ਸਣੇ ਭਾਰਤੀ-ਅਮਰੀਕੀ ਨੇਤਾਵਾਂ, ਉਦਯੋਗਪਤੀਆਂ ਅਤੇ ਸਮਾਜਿਕ ਕਾਰਕੁਨਾਂ ਨੇ ਹਿੱਸਾ ਲਿਆ।ਦੋਵਾਂ ਸ਼ੈਸ਼ਨਾਵਿੱਚ ਪੈਨਲ ਚਰਚਾ ਦਾ ਮਕਸਦ ਭਾਰਤੀ ਡਾਇਸਪੋਰਾ ਦੀ ਭੂਮਿਕਾ ਨੂੰ ਮਜ਼ਬੂਤ ਕਰਨਾ ਅਤੇ ਭਾਈਚਾਰੇ ਦੇ ਵਿਕਾਸ ਲਈ ਆਵਾਜ਼ ਨੂੰਕਿਵੇਂ ਬੁਲੰਦ ਕੀਤਾ ਜਾ ਸਕਦਾ ਹੈ, ਦੇ ਹੱਲ ਤਰਾਸ਼ਨਾ ਸੀ। ਸਟੇਜ ਦਾ ਸੰਚਾਲਨ ਪ੍ਰਾਚੀ ਜੇਤਲੀ ਵੱਲੋਂ ਕੀਤਾ ਗਿਆ। ਪਹਿਲੇ ਸ਼ੈਸ਼ਨ ਦੀ ਪੈਨਲ ਚਰਚਾ ਵਿੱਚ ਕਾਂਗਰਸਮੈਨ ਰਾਜਾ ਕ੍ਰਿਸ਼ਨਾਮੂਰਤੀ, ਅੰਕਿਤ ਜੈਨ ਅਤੇ ਕਮਿਊਨਿਟੀ ਆਗੂ ਭਰਤ ਭਰਾਏ ਸ਼ਾਮਲ ਸਨ।ਪਹਿਲੇ ਸ਼ੈਸ਼ਨ ਦੀ ਪੈਨਲ ਚਰਚਾ ਇੰਡੀਆ ਅਬਰੌਡ ਦੇ ਮੁੱਖ ਸੰਪਾਦਕ ਲਲਿਤ ਕੇ. ਝਾਅ ਵੱਲੋਂ ਅਤੇ ਦੂਜੇ ਸ਼ੈਸ਼ਨ ਦੀ ਪੈਨਲ ਚਰਚਾ ਇੰਡੀਆ ਅਬਰੋਡ ‘ਪੰਜਾਬੀ’ ਦੇ ਐਡੀਟਰ-ਇਨ-ਚੀਫ
ਡਾ.ਸ. ਸੁਖਪਾਲ ਸਿੰਘ ਧਨੋਆ ਵੱਲੋਂ ਸੰਚਾਲਿਤ ਕੀਤੀ ਗਈ।ਚਰਚਾ ਦੌਰਾਨ ਭਾਰਤ-ਅਮਰੀਕਾ ਸਬੰਧਾਂ, ਪ੍ਰਵਾਸੀ ਮੁੱਦਿਆਂ, ਵਪਾਰ, ਰਾਜਨੀਤੀ ਵਿੱਚ ਪ੍ਰਵਾਸੀਆਂ ਦੀ ਭੂਮਿਕਾ ਬਾਰੇ ਉਸਾਰੂ ਗੱਲਬਾਤਹੋਈ।
ਕਾਂਗਰਸਮੈਨ ਕ੍ਰਿਸ਼ਨਾਮੂਰਤੀ ਵੱਲੋਂ ਅਹਿਮ ਮੁੱਦਿਆਂ 'ਤੇ ਗੱਲਬਾਤ
ਕਾਂਗਰਸਮੈਨ ਕ੍ਰਿਸ਼ਨਾਮੂਰਤੀ ਨੇ ਟਰੰਪ ਸਰਕਾਰ ਦੀ ਟੈਰਿਫ ਨੀਤੀ ਦੀ ਆਲੋਚਨਾ ਕੀਤੀ।ਉਨ੍ਹਾਂ ਨੇ ਭਾਰਤ ‘ਤੇ ਲਗਾਏ ਗਏ 50 ਫੀਸਦੀ ਟੈਰਿਫਾਂ ਨੂੰ ਬਹੁਤ ਸਖ਼ਤ ਦੱਸਿਆ ਅਤੇ ਕਿਹਾ ਕਿ ਇਹ ਦੋਵਾਂ ਦੇਸ਼ਾਂ ਦੇ ਮਿੱਤਰਤਾ ਭਰੇ ਰਿਸ਼ਤਿਆਂ ਦੇ ਬਿਲਕੁਲ ਉਲਟ ਹਨ।
ਉਨ੍ਹਾਂ ਨੇ H-1B ਵੀਜ਼ਾ ਦੀ ਗਿਣਤੀ ਵਧਾਉਣ ਅਤੇ ਅਮਰੀਕਾ ਵਿੱਚ ਕਰਮਚਾਰੀਆਂ ਨੂੰ ਹੁਨਰਮੰਦ ਬਣਾਉਣ ਦੀ ਲੋੜ ‘ਤੇ ਜ਼ੋਰ ਦਿੱਤਾ।ਉਨ੍ਹਾਂ ਕਿਹਾ ਕਿ ਜੇ ਲੋਕਾਂ ਨੂੰ ਸਹੀ ਹੁਨਰ ਨਹੀਂ ਮਿਲਦਾ, ਤਾਂ ਕੰਪਨੀਆਂ ਨੌਕਰੀਆਂ ਬਾਹਰਲੇ ਦੇਸ਼ਾਂ ਨੂੰ ਭੇਜਣ ‘ਤੇ ਮਜਬੂਰ ਹੋ ਜਾਂਦੀਆਂਹਨ।ਇਸ ਲਈ ਚੰਗਾ ਇਹ ਹੈ ਕਿ ਪ੍ਰਤਿਭਾ ਨੂੰ ਅੰਦਰ ਲਿਆ ਕੇ ਨੌਕਰੀਆਂ ਦੇਸ਼ ਅੰਦਰ ਹੀ ਬਣਾਈਆਂ ਜਾਣ।
ਚਰਚਾ ਵਿੱਚ ਚੀਨ ਵੱਲੋਂ ਪੈਦਾ ਹੋ ਰਹੇ ਖ਼ਤਰੇ ਬਾਰੇ ਵੀ ਗੱਲ ਕੀਤੀ ਗਈ।ਕ੍ਰਿਸ਼ਨਾਮੂਰਤੀ ਨੇ ਕਿਹਾ ਕਿ ਚੀਨ ਸਸਤੇ ਭਾਅ ‘ਤੇ ਸਮਾਨਵੇਚ ਕੇ ਬਾਜ਼ਾਰ ‘ਤੇ ਕਬਜ਼ਾ ਕਰਦਾ ਹੈ, ਬੌਧਿਕ ਸੰਪਤੀ ਚੋਰੀ ਕਰਦਾ ਹੈ ਅਤੇ ਫਿਰ ਆਪਣੀ ਤਾਕਤ ਨੂੰ ਆਰਥਿਕ ਅਤੇ ਰਾਜਨੀਤਿਕਦਬਾਅ ਵਜੋਂ ਵਰਤਦਾ ਹੈ।
ਡਾ. ਭਰਤ ਭਰਾਏ ਨੇ ਕਿਹਾ ਕਿ ਚੁਣੇ ਹੋਏ ਨੁਮਾਇੰਦੇ ਸਿਰਫ਼ ਇੱਕ ਭਾਈਚਾਰੇ ਲਈ ਨਹੀਂ, ਸਾਰੇ ਦੇਸ਼ ਲਈ ਜਵਾਬਦੇਹ ਹੁੰਦੇ ਹਨ।ਉਨ੍ਹਾਂਨੇ ਪ੍ਰਵਾਸੀਆਂ ਵਿਰੁੱਧ ਨਫ਼ਰਤ ਅਤੇ ਕੱਟੜ ਬਿਆਨਾਂ ‘ਤੇ ਚਿੰਤਾ ਜਤਾਈ।
ਇਸ ਦੇ ਜਵਾਬ ਵਿੱਚ ਕਾਂਗਰਸਮੈਨ ਕ੍ਰਿਸ਼ਨਾਮੂਰਤੀ ਨੇ ਕਿਹਾ ਕਿ ਕਾਨੂੰਨੀ ਇਮੀਗ੍ਰੇਸ਼ਨ ਅਮਰੀਕਾ ਲਈ ਬਹੁਤਲਾਭਦਾਇਕ ਰਿਹਾਹੈ।ਉਨ੍ਹਾਂ ਦੱਸਿਆ ਕਿ ਜੇ ਇਮੀਗ੍ਰੇਸ਼ਨ ਨਾ ਹੁੰਦਾ, ਤਾਂ ਉਹ ਖੁਦ ਅਤੇ ਉਥੇ ਮੌਜੂਦ ਬਹੁਤ ਸਾਰੇ ਲੋਕ ਅਮਰੀਕਾ ਵਿੱਚਨਾ ਹੁੰਦੇ।ਉਨ੍ਹਾਂ ਨੇਕਿਹਾ ਕਿ ਨਫ਼ਰਤ ਅਤੇ ਪੱਖਪਾਤ ਨੂੰ ਛੱਡ ਕੇ ਇੱਕ ਸ਼ਾਂਤ, ਮਜ਼ਬੂਤ ਅਤੇ ਖੁਸ਼ਹਾਲ ਦੇਸ਼ ਬਣਾਉਣ ਦੀ ਲੋੜ ਹੈ।
ਵਪਾਰ ਬਾਰੇ ਗੱਲ ਕਰਦਿਆਂ ਅੰਕਿਤ ਜੈਨ ਨੇ ਕਿਹਾ ਕਿ ਟੈਰਿਫਾਂ ਕਾਰਨ ਭਾਰਤੀ ਕਾਰੋਬਾਰਾਂ ਨੂੰ ਖਾਸ ਕਰਕੇ ਛੋਟੇ ਅਤੇ ਦਰਮਿਆਨੇ ਉਦਯੋਗਾਂਨੂੰ ਨੁਕਸਾਨ ਹੋ ਰਿਹਾ ਹੈ।ਉਨ੍ਹਾਂ ਕਿਹਾ ਕਿ ਟੈਰਿਫਾਂ ਨਾਲ ਮਹਿੰਗਾਈ ਵਧ ਰਹੀ ਹੈ ਅਤੇ ਇਸ ਲਈ ਦੋਵਾਂ ਦੇਸ਼ਾਂ ਨੂੰ ਆਪਣੇ ਰਿਸ਼ਤੇ ਮੁੜ ਮਜ਼ਬੂਤਕਰਨ ਦੀ ਲੋੜ ਹੈ।
ਯੂਐਸ-ਇੰਡੀਆ ਸਟ੍ਰੈਟੇਜਿਕ ਪਾਰਟਨਰਸ਼ਿਪ ਫੋਰਮ (USISPF) ਦੇ ਡਾਇਰੈਕਟਰ ਅੰਕਿਤ ਜੈਨ ਨੇ ਕਿਹਾ ਕਿ ਅਮਰੀਕਾ ਅਤੇ ਭਾਰਤਦੇ ਰਿਸ਼ਤੇ ਪੱਕੇ ਅਤੇ ਮਜ਼ਬੂਤ ਹਨ।
ਡਾ. ਸੁਖਪਾਲ ਸਿੰਘ ਧਨੋਆ ਵੱਲੋਂ ਸੰਚਾਲਿਤ ਪੈਨਲ ਡਿਸਕਸ਼ਨ ਦੇ ਦੂਜੇ ਸ਼ੈਸ਼ਨ ਵਿੱਚ ਭਾਰਤੀ ਦੂਤਾਵਾਸ ਵਿੱਚ ਕਮਿਊਨਿਟੀਮਾਮਲਿਆਂ ਅਤੇ ਸੁਰੱਖਿਆ ਦੇ ਕੌਂਸਲਰ ਦੇਬੇਸ਼ ਕੁਮਾਰ ਬੇਹਰਾ, ਕਮਿਊਨਿਟੀ ਨੇਤਾ ਅਤੇ ਸਫਲ ਕਾਰੋਬਾਰੀ ਅਮਿਤਾਭ ਮਿੱਤਲ, ਕਮਿਊਨਿਟੀ ਨੇਤਾ ਨੀਰਭ ਪਟੇਲ,ਕਮਿਊਨਿਟੀ ਮੀਡੀਆ ਨੇਤਾ ਵੰਦਨਾ ਝਿੰਗਨ, USISPF ਦੇ ਡਾਇਰੈਕਟਰ ਅੰਕਿਤ ਜੈਨ ਨੇ ਭਾਗ ਲਿਆ।
ਇਸ ਡਿਸਕਸ਼ਨ ਵਿੱਚ ਦੇਬੇਸ਼ ਕੁਮਾਰ ਬੇਹਰਾ ਨੇ ਕਿਹਾ ਕਿ ਭਾਰਤ ਵਿੱਚ ਹੋਣ ਵਾਲਾ ਏਆਈ ਸੰਮੇਲਨ ਓਪਨ-ਸੋਰਸ ਨਵੀਨਤਾਅਤੇ ਸਵਦੇਸ਼ੀ ਸਮਰੱਥਾ ‘ਤੇ ਕੇਂਦ੍ਰਿਤ ਹੋਵੇਗਾ। ਉਨ੍ਹਾਂ ਕਿਹਾ, “ਅਸੀਂ ਜਿੰਨਾ ਵੱਧ ਓਪਨ ਸੋਰਸ ਵਰਤਾਂਗੇ, ਓਨਾ ਹੀ ਇਸਦਾ ਲਾਭਭਾਈਚਾਰੇ ਨੂੰ ਮਿਲੇਗਾ।” ਉਨ੍ਹਾਂ ਡੇਟਾ ਸੈਂਟਰਾਂ, ਕੁਆਂਟਮ ਕੰਪਿਊਟਿੰਗ ਅਤੇ ਦੇਸੀ ਏਆਈ ਮਾਡਲਾਂ ‘ਤੇ ਭਾਰਤ ਦੇ ਵਧ ਰਹੇਧਿਆਨ ਬਾਰੇ ਵੀ ਗੱਲ ਕੀਤੀ।
ਕਮਿਊਨਿਟੀ ਨੇਤਾਵਾਂ ਨੇ ਡਾਇਸਪੋਰਾ ਦੀ ਭੂਮਿਕਾ ਨੂੰ ਆਰਥਿਕ ਅਤੇ ਸੱਭਿਆਚਾਰਕ ਪੁਲ ਵਜੋਂ ਉਭਾਰਿਆ।ਅਮਿਤਾਭ ਮਿੱਤਲਨੇ ਕਿਹਾ, “ਏਆਈ ਦੇ ਖੇਤਰ ਵਿੱਚ ਅਸੀਂ ਸਭ ਤੋਂ ਮਜ਼ਬੂਤ ਭਾਈਚਾਰਾ ਹਾਂ।” ਉਨ੍ਹਾਂ ਅਗਲੀ ਪੀੜ੍ਹੀ ਦੇ ਭਾਰਤੀ–ਅਮਰੀਕੀ ਉਦਯੋਗਪਤੀਆਂ ਅਤੇ ਭਾਰਤ ਦੇ ਨਵੀਨਤਾ ਤੰਤ੍ਰ ਵਿਚਕਾਰ ਸਾਂਝ ਦੀ ਅਪੀਲ ਕੀਤੀ।
ਮੀਡੀਆ ਦੀ ਜ਼ਿੰਮੇਵਾਰੀ ਵੀ ਚਰਚਾ ਦਾ ਕੇਂਦਰ ਰਹੀ।ਕਮਿਊਨਿਟੀ ਮੀਡੀਆ ਨੇਤਾ ਵੰਦਨਾ ਝਿੰਗਨ ਨੇ ਚੇਤਾਵਨੀ ਦਿੱਤੀ ਕਿਗਲਤ ਜਾਣਕਾਰੀ ਅਤੇ “ਪੀਲੀ ਪੱਤਰਕਾਰੀ” ਲੋਕਾਂ ਦੇ ਭਰੋਸੇ ਨੂੰ ਨੁਕਸਾਨ ਪਹੁੰਚਾ ਰਹੀ ਹੈ।ਉਨ੍ਹਾਂ ਕਿਹਾ, “ਅੱਜ ਹਰ ਕਿਸੇ ਕੋਲਸਮਾਰਟਫੋਨ ਹੈ ਅਤੇ ਉਹ ਆਪਣੇ ਆਪ ਨੂੰ ਰਿਪੋਰਟਰ ਸਮਝਦਾ ਹੈ, ਪਰ ਜ਼ਿੰਮੇਵਾਰ ਪੱਤਰਕਾਰੀ ਤਸਦੀਕ ‘ਤੇ ਆਧਾਰਿਤ ਹੁੰਦੀਹੈ, ਅਫਵਾਹਾਂ ‘ਤੇ ਨਹੀਂ।“
ਉਨ੍ਹਾਂ ਇਹ ਵੀ ਕਿਹਾ ਕਿ ਮੀਡੀਆ ਨੂੰ ਮਜ਼ਬੂਤ ਭਾਈਚਾਰਕ ਸਹਾਇਤਾ ਦੀ ਲੋੜ ਹੈ। “ਸੰਪਾਦਕੀ ਭਾਈਚਾਰੇ ਲਈ ਆਪਣਾ ਕੰਮਕਰਦੀ ਹੈ, ਪਰ ਪ੍ਰਕਾਸ਼ਕਾਂ ਨੂੰ ਖਰਚੇ ਵੀ ਚੁਕਣੇ ਪੈਂਦੇ ਹਨ,” ਉਨ੍ਹਾਂ ਨੇ ਕਾਰੋਬਾਰੀਆਂ ਨੂੰ ਭਰੋਸੇਯੋਗ ਡਾਇਸਪੋਰਾ ਮੀਡੀਆ ਦਾਸਹਿਯੋਗ ਕਰਨ ਦੀ ਅਪੀਲ ਕੀਤੀ।
ਭਾਗੀਦਾਰਾਂ ਨੇ ਰੱਖਿਆ ਨਿਰਮਾਣ, ਸੈਮੀਕੰਡਕਟਰ ਅਤੇ ਪੁਲਾੜ ਤਕਨਾਲੋਜੀ ‘ਤੇ ਵੀ ਵਿਚਾਰ ਸਾਂਝੇ ਕੀਤੇ।ਕਮਿਊਨਿਟੀ ਅਤੇਕਾਰੋਬਾਰੀ ਨੇਤਾ ਨੀਰਭ ਪਟੇਲ ਨੇ ਕਿਹਾ, “ਅਮਰੀਕਾ ਵਿੱਚ 3,600 ਤੋਂ ਵੱਧ ਛੋਟੇ ਸੰਗਠਨ ਰੱਖਿਆ ਅਤੇ ਪੁਲਾੜ ਖੇਤਰ ਵਿੱਚਕੰਮ ਕਰ ਰਹੇ ਹਨ, ਜਿਨ੍ਹਾਂ ਵਿੱਚੋਂ ਕਈ ਅਗਲੀ ਪੀੜ੍ਹੀ ਦੇ ਭਾਰਤੀ–ਅਮਰੀਕੀਆਂ ਵੱਲੋਂ ਚਲਾਏ ਜਾ ਰਹੇ ਹਨ।“
ਸੈਸ਼ਨ ਦਾ ਅੰਤ ਰਾਜਨੀਤਿਕ ਅਨਿਸ਼ਚਿਤਤਾ ਦੇ ਬਾਵਜੂਦ ਲਗਾਤਾਰ ਸ਼ਮੂਲੀਅਤ ਦੀ ਅਪੀਲ ਨਾਲ ਹੋਇਆ।ਇੱਕ ਬੁਲਾਰੇ ਨੇਕਿਹਾ, “ਇਹ ਨਾ ਸਭ ਤੋਂ ਮਾੜਾ ਸਮਾਂ ਹੈ ਅਤੇ ਨਾ ਹੀ ਸਭ ਤੋਂ ਵਧੀਆ। ਇਹ ਸਿਰਫ਼ ਸਮਾਂ ਹੈ।”
ਪਿਛਲੇ ਦਸ ਸਾਲਾਂ ਦੌਰਾਨ ਭਾਰਤ ਅਤੇ ਅਮਰੀਕਾ ਨੇ ਰੱਖਿਆ, ਤਕਨਾਲੋਜੀ ਅਤੇ ਸਿੱਖਿਆ ਦੇ ਖੇਤਰਾਂ ਵਿੱਚ ਸਹਿਯੋਗ ਕਾਫ਼ੀਵਧਾਇਆ ਹੈ।ਦੋਵੇਂ ਦੇਸ਼ ਜਦੋਂ ਰਾਜਨੀਤਿਕ ਤਬਦੀਲੀਆਂ ਨਾਲ ਨਜਿੱਠ ਰਹੇ ਹਨ, ਡਾਇਸਪੋਰਾ ਨੇਤਾਵਾਂ ਦਾ ਮੰਨਣਾ ਹੈ ਕਿ ਲੋਕ ਦਰ ਲੋਕ ਸਬੰਧ ਹਮੇਸ਼ਾਂ ਮਜ਼ਬੂਤ ਅਤੇ ਸਥਿਰ ਤਾਕਤ ਬਣੇ ਰਹਿਣਗੇ। ਆਯੋਜਕਾਂ ਨੇ ਦੱਸਿਆ ਕਿ ਅਮਰੀਕਾ ਦੇ ਹੋਰ ਵੱਡੇ ਸ਼ਹਿਰਾਂ ਵਿੱਚ ਵੀ ਅਜਿਹੇ ਡਾਇਲਾਗ ਕਰਵਾਏ ਜਾਣਗੇ।
ਭਾਰਤੀ-ਅਮਰੀਕੀ ਭਾਈਚਾਰੇ ਨੂੰ ਇਕਜੁਟ ਕਰਨ ਵੱਲ ਵੱਡੀ ਪਹਿਲ / staff reporter
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login