ਬਾਲੀਵੁੱਡ ਦੀ ਸੁਪਰਸਟਾਰ ਕਰੀਨਾ ਕਪੂਰ ਖਾਨ / Courtesy: Kareena Kapoor/Instagram
ਬਾਲੀਵੁੱਡ ਦੀ ਸੁਪਰਸਟਾਰ ਕਰੀਨਾ ਕਪੂਰ ਖਾਨ ਨੇ ਹਾਲ ਹੀ ਵਿੱਚ ਖੁਲਾਸਾ ਕੀਤਾ ਹੈ ਕਿ ਉਹ ਛੁੱਟੀਆਂ ਦੌਰਾਨ ਆਪਣੇ ਬੱਚਿਆਂ — ਤੈਮੂਰ ਅਲੀ ਖਾਨ ਅਤੇ ਜਹਾਂਗੀਰ ਅਲੀ ਖਾਨ ਨੂੰ ਤਸਵੀਰਾਂ ਲਈ ਪੋਜ਼ ਦੇਣ ਦੀ ਟ੍ਰੇਨਿੰਗ ਕਿਵੇਂ ਦਿੰਦੀ ਹੈ।
ਅਦਾਕਾਰਾ ਨੇ ਆਪਣੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਮੁੜ ਸਾਂਝੀ ਕੀਤੀ, ਜਿਸ ਵਿੱਚ ਲਿਖਿਆ ਸੀ, “ਮਾਪੇ ਆਪਣੇ ਬੱਚਿਆਂ ਨੂੰ ਛੁੱਟੀਆਂ ਦੀਆਂ ਫੋਟੋਆਂ ਲਈ ਇਸ ਤਰ੍ਹਾਂ ਮਜਬੂਰ ਕਰਦੇ ਹਨ ਜਿਵੇਂ - 'ਚੁੱਪ ਕਰਕੇ ਬੈਠ ਜਾਓ, ਮੁਸਕਰਾਓ, ਨੱਕ ਵਿੱਚ ਉਂਗਲ ਨਾ ਪਾਓ ਅਤੇ ਜੇ ਤੁਸੀਂ ਸਹੀ ਵਿਵਹਾਰ ਨਹੀਂ ਕੀਤਾ ਤਾਂ ਕੋਈ ਆਈਸਕ੍ਰੀਮ ਨਹੀਂ ਮਿਲੇਗੀ...' ਅਤੇ ਫਿਰ ਕੈਪਸ਼ਨ ਲਿਖ ਕੇ ਪੋਸਟ ਕਰਦੇ ਹਨ- 'ਮੇਰੇ ਜਿਊਣ ਦੀ ਵਜ੍ਹਾ'।" ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਕਰੀਨਾ ਨੇ ਲਿਖਿਆ, "Me Me Me!!!," ਜਿਸ ਨਾਲ ਉਨ੍ਹਾਂ ਨੇ ਇਸ਼ਾਰਾ ਕੀਤਾ ਕਿ ਉਹ ਵੀ ਛੁੱਟੀਆਂ ਦੌਰਾਨ ਆਪਣੇ ਬੱਚਿਆਂ ਨੂੰ ਪੋਜ਼ ਕਰਨ ਲਈ ਮਜਬੂਰ ਕਰਦੀ ਹੈ।”
ਕਰੀਨਾ ਆਪਣੇ ਪਤੀ ਸੈਫ ਅਲੀ ਖਾਨ ਅਤੇ ਬੱਚਿਆਂ ਤੈਮੂਰ ਤੇ ਜੇਹ ਨਾਲ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ। ਉਹ ਆਪਣੀ ਵਿਦੇਸ਼ੀ ਯਾਤਰਾ ਤੋਂ ਕਈ ਮਜ਼ੇਦਾਰ ਤਸਵੀਰਾਂ ਅਤੇ ਵੀਡੀਓਜ਼ ਵੀ ਸਾਂਝੀਆਂ ਕਰ ਰਹੀ ਹੈ।
ਨਵੇਂ ਸਾਲ ਦੀ ਸ਼ਾਮ ‘ਤੇ ਕਰੀਨਾ ਨੇ ਇਹ ਵੀ ਲਿਖਿਆ ਕਿ 2025 ਦਾ ਸਾਲ ਉਸਦੇ ਅਤੇ ਉਸਦੇ ਪਰਿਵਾਰ ਲਈ ਕਾਫੀ ਮੁਸ਼ਕਲ ਰਿਹਾ। ਪਤੀ ਸੈਫ ਅਲੀ ਖਾਨ ਨਾਲ ਆਪਣੀ ਇੱਕ ਖੂਬਸੂਰਤ ਤਸਵੀਰ ਸਾਂਝੀ ਕਰਦਿਆਂ ਉਨ੍ਹਾਂ ਲਿਖਿਆ,
“ਜਦੋਂ ਅਸੀਂ ਬੈਠ ਕੇ ਸੋਚਦੇ ਹਾਂ ਕਿ ਅਸੀਂ ਸਾਲ ਦੇ ਆਖਰੀ ਦਿਨ ਤੱਕ ਪਹੁੰਚ ਗਏ … ਅਸੀਂ ਇੰਨਾ ਦੂਰ ਤੱਕ ਆ ਗਏ ਹਾਂ।”
ਕਰੀਨਾ ਨੇ 2025 ਤੋਂ ਮਿਲੀਆਂ ਸਿੱਖਿਆਵਾਂ ਬਾਰੇ ਵੀ ਗੱਲ ਕੀਤੀ। ਉਨ੍ਹਾਂ ਲਿਖਿਆ, “2025 ਸਾਡੇ ਲਈ, ਸਾਡੇ ਬੱਚਿਆਂ ਲਈ ਅਤੇ ਸਾਡੇ ਪਰਿਵਾਰਾਂ ਲਈ ਕਾਫੀ ਮੁਸ਼ਕਲ ਸਾਲ ਸੀ… ਪਰ ਅਸੀਂ ਇਸ ਵਿੱਚੋਂ ਸਿਰ ਉੱਚਾ ਰੱਖ ਕੇ, ਹੱਸਦੇ ਹੋਏ ਅਤੇ ਇੱਕ-ਦੂਜੇ ਦਾ ਹੱਥ ਫੜ ਕੇ ਲੰਘ ਗਏ। ਅਸੀਂ ਬਹੁਤ ਰੋਏ, ਅਸੀਂ ਦੁਆ ਕੀਤੀ ਅਤੇ ਅੱਜ ਅਸੀਂ ਇੱਥੇ ਹਾਂ…।”
ਆਪਣੇ ਫੈਨਜ਼ ਅਤੇ ਨਜ਼ਦੀਕੀ ਲੋਕਾਂ ਦਾ ਧੰਨਵਾਦ ਕਰਦਿਆਂ ਕਰੀਨਾ ਨੇ ਲਿਖਿਆ, “ਅਸੀਂ ਆਪਣੇ ਫੈਨਜ਼, ਦੋਸਤਾਂ ਅਤੇ ਹਰ ਉਸ ਵਿਅਕਤੀ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਜੋ ਹਰ ਚੰਗੇ-ਮਾੜੇ ਵੇਲੇ ਸਾਡੇ ਨਾਲ ਖੜ੍ਹਾ ਰਿਹਾ ਅਤੇ ਅਜੇ ਵੀ ਸਾਡਾ ਸਹਾਰਾ ਬਣਿਆ ਹੋਇਆ ਹੈ ਅਤੇ ਸਭ ਤੋਂ ਵੱਧ ਧੰਨਵਾਦ ਪਰਮਾਤਮਾ ਦਾ।”
2026 ਵਿੱਚ ਦਾਖਲ ਹੋਣ ਬਾਰੇ ਗੱਲ ਕਰਦਿਆਂ ਕਰੀਨਾ ਨੇ ਕਿਹਾ ਕਿ ਉਹ ਸਕਾਰਾਤਮਕਤਾ ਨਾਲ ਭਰਪੂਰ ਹਨ।
ਦੱਸ ਦਈਏ ਕਿ ਕਰੀਨਾ ਦੇ ਪਤੀ ਅਤੇ ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ ‘ਤੇ ਜਨਵਰੀ 2025 ਵਿੱਚ ਉਨ੍ਹਾਂ ਦੇ ਆਪਣੇ ਘਰ ਵਿੱਚ ਇੱਕ ਚੋਰ ਵੱਲੋਂ ਹਮਲਾ ਕੀਤਾ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਲਗਭਗ 10 ਦਿਨਾਂ ਲਈ ਹਸਪਤਾਲ ਵਿੱਚ ਦਾਖਲ ਕਰਵਾਉਣਾ ਪਿਆ। ਹਮਲੇ ਦੌਰਾਨ ਉਨ੍ਹਾਂ ਨੂੰ ਕਈ ਚਾਕੂਆਂ ਦੇ ਜਖ਼ਮ ਅਤੇ ਰੀੜ੍ਹ ਦੀ ਹੱਡੀ ‘ਤੇ ਗੰਭੀਰ ਸੱਟ ਲੱਗੀ ਸੀ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login