ਅਮਰੀਕਾ ਵਿੱਚ ਹਰ ਸਾਲ ਮਨਾਇਆ ਜਾਣ ਵਾਲਾ ਮੈਮੋਰੀਅਲ ਡੇ ਉਹ ਮੌਕਾ ਹੁੰਦਾ ਹੈ ਜਦੋਂ ਦੇਸ਼ ਵਾਸੀ ਉਹਨਾਂ ਬਹਾਦਰ ਜਵਾਨਾਂ ਨੂੰ ਯਾਦ ਕਰਦੇ ਹਨ ਜਿਨ੍ਹਾਂ ਨੇ ਦੇਸ਼ ਦੀ ਸੁਰੱਖਿਆ ਲਈ ਆਪਣੀ ਜਾਨ ਵਾਰ ਦਿੱਤੀ। ਇਨ੍ਹਾਂ ਸ਼ਹੀਦਾਂ ਦੀ ਯਾਦ ’ਚ ਗਲੇਨਡੇਲ, ਨਿਊਯਾਰਕ ਵਿੱਚ 87ਵੀਂ ਪਰੇਡ ਦਾ ਆਯੋਜਨ ਕੀਤਾ ਗਿਆ।
ਇਹ ਪਰੇਡ, ਜੋ ਸਾਲਾਨਾ ਰੂਪ ਵਿੱਚ ਮਨਾਈ ਜਾਂਦੀ ਹੈ, ਇਸ ਵਾਰ ਵਿਸ਼ੇਸ਼ ਰੂਪ ਵਿੱਚ ਇਤਿਹਾਸਕ ਬਣ ਗਈ ਜਦੋਂ ਇੱਥੋਂ ਦੇ ਸਫਲ ਕਾਰੋਬਾਰੀ ਅਤੇ ਸਮਾਜ ਸੇਵੀ ਕਰਮਜੀਤ ਸਿੰਘ ਧਾਲੀਵਾਲ ਦੇ ਵਿਸ਼ੇਸ਼ ਸੱਦੇ ਤੇ ਨਿਊਯਾਰਕ ਸਿਟੀ ਦੇ ਮੇਅਰ ਐਰਿਕ ਐਡਮਜ ਨੇ ਪਹਿਲੀ ਵਾਰ ਇਸ ਪ੍ਰੇਡ ਵਿੱਚ ਭਾਗ ਲਿਆ। ਇਸ ਪ੍ਰੇਡ ਵਿੱਚ ਸ਼ਿਰਕਤ ਕਰਦਿਆਂ ਕਰਮਜੀਤ ਸਿੰਘ ਧਾਲੀਵਾਲ ਦੇ ਨੌਜਵਾਨ ਬੇਟੇ ਮਨਪ੍ਰੀਤ ਧਾਲੀਵਾਲ ਨੇ ਸਟੇਜ ਤੋਂ ਹਾਜ਼ਰ ਦਰਸ਼ਕਾਂ ਨੂੰ ਸੰਬੋਧਨ ਕੀਤਾ ਅਤੇ ਸਿੱਖ ਭਾਈਚਾਰੇ ਵਲੋਂ ਇਸ ਮਹਾਨ ਦਿਹਾੜੇ ਉੱਪਰ ਸ਼ਹੀਦਾਂ ਦੀ ਕੁਰਬਾਨੀ ਨੂੰ ਯਾਦ ਕਰਵਾਇਆ।
ਜ਼ਿਕਰਯੋਗ ਹੈ ਕਿ ਇਸ ਦਿਹਾੜੇ ਤੇ ਆਯੋਜਿਤ ਮੈਮੋਰੀਅਲ ਡੇਅ ਪਰੇਡਾਂ ਨਾ ਸਿਰਫ਼ ਆਪਣੇ ਦੇਸ਼ ਲਈ ਕੁਰਬਾਨੀਆਂ ਕਰਨ ਵਾਲੇ ਸ਼ਹੀਦਾਂ ਨੂੰ ਹੀ ਸਨਮਾਨ ਭੇਂਟ ਕਰਦੀਆਂ ਹਨ, ਸਗੋਂ ਇਹ ਵੀ ਦਰਸਾਉਂਦੀਆਂ ਹਨ ਕਿ ਕਿਵੇਂ ਭਾਈਚਾਰਕ ਏਕਤਾ ਅਤੇ ਸਹਿਯੋਗ ਦੇ ਨਾਲ ਇਤਿਹਾਸ ਅਤੇ ਸੰਸਕਾਰਾਂ ਨੂੰ ਜਿੰਦਾਂ ਰੱਖਿਆ ਜਾ ਸਕਦਾ ਹੈ।
ਇਸ ਮੌਕੇ ’ਤੇ ਨਿਊਯਾਰਕ ਸਟੇਟ ਸੈਨੇਟਰ ਜੋ ਐਡਾਬੋ, ਸਿਟੀ ਕੌਂਸਲ ਮੈਂਬਰ ਰਾਬਰਟ ਹੋਲਡਨ, ਜੋਐਨ ਅਰੀਓਲਾ, ਅਤੇ NYPD 104 PCT ਦੇ ਕੈਪਟਨ ਕਰਮ ਚੌਧਰੀ ਅਤੇ ਹੋਰ ਅਧਿਕਾਰੀਆਂ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਵੀ ਮੌਜੂਦ ਸਨ।
Comments
Start the conversation
Become a member of New India Abroad to start commenting.
Sign Up Now
Already have an account? Login