ਮੁਫ਼ਤ ਸਿਹਤ ਕੈਂਪ ਦੀਆਂ ਤਸਵੀਰਾਂ / Staff Reporter
ਚੰਡੀਗੜ੍ਹ ਪ੍ਰੈੱਸ ਕਲੱਬ ਵੱਲੋਂ ਵਨ ਬੀਟ ਮੈਡੀਕਲ ਗਰੁੱਪ ਟਰੱਸਟ ਦੇ ਸਹਿਯੋਗ ਨਾਲ ਐਤਵਾਰ ਨੂੰ ਕਲੱਬ ਵਿੱਚ ਇੱਕ ਵਿਆਪਕ ਮੁਫ਼ਤ ਸਿਹਤ ਕੈਂਪ ਆਯੋਜਿਤ ਕੀਤਾ ਗਿਆ। ਇਸ ਪਹਿਲ ਨੂੰ ਸ਼ਾਨਦਾਰ ਹੁੰਗਾਰਾ ਮਿਲਿਆ ਅਤੇ ਲਗਭਗ 350 ਕਲੱਬ ਮੈਂਬਰਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਕੈਂਪ ਵਿੱਚ ਹਿੱਸਾ ਲਿਆ।
ਸਿਹਤ ਸੇਵਾਵਾਂ ਦੇ ਤਹਿਤ 250 ਮੈਂਬਰਾਂ ਦੇ ਵੱਖ-ਵੱਖ ਲੈਬ ਟੈਸਟ ਕੀਤੇ ਗਏ, ਜਿਨ੍ਹਾਂ ਵਿੱਚ ਰੈਨਲ ਫੰਕਸ਼ਨ ਟੈਸਟ (RFT), ਲਿਵਰ ਫੰਕਸ਼ਨ ਟੈਸਟ (LFT), ਲਿਪਿਡ ਪ੍ਰੋਫਾਈਲ, ਥਾਇਰਾਇਡ ਪ੍ਰੋਫਾਈਲ, ਬਲੱਡ ਸ਼ੂਗਰ ਟੈਸਟ, ਵਿਟਾਮਿਨ ਪੈਨਲ, ਕੰਪਲੀਟ ਬਲੱਡ ਕਾਊਂਟ (CBC) ਅਤੇ ਹੋਰ ਜ਼ਰੂਰੀ ਜਾਂਚ ਟੈਸਟ ਸ਼ਾਮਲ ਸਨ। ਮਾਹਰ ਡਾਕਟਰ ਮੈਡੀਕਲ ਸਲਾਹ ਲਈ ਉਪਲਬਧ ਸਨ ਅਤੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਮੁਹੱਈਆ ਕਰਵਾਈਆਂ ਗਈਆਂ।
ਕੈਂਪ ਵਿੱਚ ਵਿਸ਼ੇਸ਼ ਤੌਰ 'ਤੇ ਅੱਖਾਂ ਦੀ ਜਾਂਚ ਦਾ ਸੈਕਸ਼ਨ ਵੀ ਸੀ, ਜਿੱਥੇ ਲਗਭਗ 250 ਮੈਂਬਰਾਂ ਨੇ ਅੱਖਾਂ ਦੀ ਜਾਂਚ ਕਰਵਾਈ। ਰੁਟੀਨ ਸਕ੍ਰੀਨਿੰਗ ਤੋਂ ਇਲਾਵਾ, ਲੋੜਵੰਦਾਂ ਨੂੰ ਮੁਫ਼ਤ ਐਨਕਾਂ ਵੀ ਵੰਡੀਆਂ ਗਈਆਂ।
ਵਨ ਬੀਟ ਮੈਡੀਕਲ ਗਰੁੱਪ ਟਰੱਸਟ ਦੇ ਫਾਊਂਡਰ ਅਤੇ ਚੇਅਰਮੈਨ ਸ. ਬਹਾਦਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਕੈਂਪ ਵਿਚ ਸ਼ਿਰਕਤ ਕੀਤੀ। ਚੰਡੀਗੜ੍ਹ ਪ੍ਰੈਸ ਕਲੱਬ ਦੀ ਗਵਰਨਿੰਗ ਕੌਂਸਲ ਵੱਲੋਂ ਉਨ੍ਹਾਂ ਨੂੰ ਇਸ ਮਹੱਤਵਪੂਰਨ ਸਹਿਯੋਗ ਲਈ ਸਨਮਾਨਿਤ ਕੀਤਾ ਗਿਆ। ਵਨ ਬੀਟ ਮੈਡੀਕਲ ਗਰੁੱਪ ਟਰੱਸਟ ਪੰਜਾਬ, ਉੱਤਰ ਪ੍ਰਦੇਸ਼ ਅਤੇ ਓਰੇਗਨ (ਅਮਰੀਕਾ) ਵਿੱਚ ਚੈਰੀਟੇਬਲ ਹਸਪਤਾਲ, ਬਲੱਡ ਬੈਂਕ, ਨਰਸਿੰਗ, ਫਾਰਮੇਸੀ ਤੇ ਪੈਰਾਮੈਡੀਕਲ ਸੰਸਥਾਵਾਂ ਚਲਾ ਰਿਹਾ ਹੈ। ਇਸ ਮੈਡੀਕਲ ਕੈਂਪ ਨੂੰ ਰਾਸ਼ਟਰੀ ਪੁਰਸਕਾਰ ਜੇਤੂ ਫਿਲਮ ਨਿਰਦੇਸ਼ਕ ਅਤੇ ਪਿਨਾਕਾ ਮੀਡੀਆਵਰਕਸ ਦੇ ਸੰਸਥਾਪਕ ਓਜਸਵੀ ਸ਼ਰਮਾ ਵਲੋਂ ਵੀ ਮਹੱਤਵਪੂਰਨ ਸਹਿਯੋਗ ਪ੍ਰਾਪਤ ਹੋਇਆ।
ਚੰਡੀਗੜ੍ਹ ਪ੍ਰੈਸ ਕਲੱਬ ਨੇ ਸਮੂਹ ਸਾਥੀਆਂ ਅਤੇ ਵਲੰਟੀਅਰਾਂ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਵੀ ਮੈਂਬਰਾਂ ਦੀ ਭਲਾਈ ਲਈ ਇਸ ਤਰ੍ਹਾਂ ਦੀਆਂ ਪਹਿਲਕਦਮੀਆਂ ਦਾ ਆਯੋਜਨ ਕਰਨ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login