ਡਾ. ਟੀਨਾ ਸ਼ਾਹ/ਅਮੀ ਬੇਰਾ / File Photo
ਅਮਰੀਕੀ ਕਾਂਗਰਸਮੈਨ ਅਮੀ ਬੇਰਾ ਨੇ ਨਿਊ ਜਰਸੀ ਦੇ 7ਵੇਂ ਕਾਂਗਰੇਸ਼ਨਲ ਜ਼ਿਲ੍ਹੇ ਲਈ ਡਾ. ਟੀਨਾ ਸ਼ਾਹ ਦੀ ਉਮੀਦਵਾਰੀ ਦਾ ਸਮਰਥਨ ਕੀਤਾ, ਜਿਸ ਨਾਲ ਦੱਖਣੀ ਏਸ਼ੀਆਈ ਵੋਟਰਾਂ ਵੱਲੋਂ ਗੌਰ ਨਾਲ ਦੇਖੇ ਜਾ ਰਹੇ ਇਸ ਮਹੱਤਵਪੂਰਨ ਮੁਕਾਬਲੇ ਵਾਲੇ ਹਲਕੇ ਵਿੱਚ ਉਨ੍ਹਾਂ ਦੀ ਮੁਹਿੰਮ ਨੂੰ ਵੱਡਾ ਫ਼ਾਇਦਾ ਮਿਲਿਆ। ਉਨ੍ਹਾਂ ਦੇ ਸਮਰਥਨ ਨਾਲ ਨਿਊ ਜਰਸੀ ਵਿੱਚ ਭਾਰਤੀ-ਅਮਰੀਕੀ ਭਾਈਚਾਰੇ ਦਾ ਧਿਆਨ ਖਿੱਚਣ ਦੀ ਉਮੀਦ ਹੈ, ਜੋ ਰਾਜ ਦੇ ਸਭ ਤੋਂ ਵੱਧ ਰਾਜਨੀਤਿਕ ਤੌਰ 'ਤੇ ਸਰਗਰਮ ਡਾਇਸਪੋਰਾ ਸਮੂਹਾਂ ਵਿੱਚੋਂ ਇੱਕ ਬਣ ਗਿਆ ਹੈ।
ਅਮੀ ਬੇਰਾ ਨੇ ਮੁਹਿੰਮ ਵੱਲੋਂ ਜਾਰੀ ਬਿਆਨ ਵਿੱਚ ਕਿਹਾ, “ਮੈਨੂੰ ਨਿਊ ਜਰਸੀ ਦੇ 7ਵੇਂ ਜ਼ਿਲ੍ਹੇ ਲਈ ਡਾ.ਟੀਨਾ ਸ਼ਾਹ ਦਾ ਸਮਰਥਨ ਕਰਦੇ ਹੋਏ ਮਾਣ ਮਹਿਸੂਸ ਹੋ ਰਿਹਾ ਹੈ। ਇੱਕ ਸਾਥੀ ਡਾਕਟਰ ਹੋਣ ਦੇ ਨਾਤੇ, ਮੈਨੂੰ ਪਤਾ ਹੈ ਕਿ ਉਹ ਸਿਹਤ ਸੇਵਾਵਾਂ ਦੇ ਸੰਕਟ ਨੂੰ ਸਮਝਦੀ ਹੈ, ਇਸਦੇ ਨਾਲ ਹੀ ਉਹ ਖ਼ਰਚੇ ਘਟਾਉਣ ਅਤੇ ਹਰ ਨਿਊ ਜਰਸੀ ਵਾਸੀ ਅਤੇ ਅਮਰੀਕੀਆਂ ਲਈ ਗੁਣਵੱਤਾ ਵਾਲੀ ਸਿਹਤ ਸੇਵਾ ਸੌਖੀ ਬਣਾਉਣ ਲਈ ਪਰਖੇ ਹੋਏ ਹੱਲ ਲਿਆਵੇਗੀ। ਮੈਂ ਉਨ੍ਹਾਂ ਦਾ ਕਾਂਗਰੇਸ਼ਨਲ ਡਾਕਟਰਜ਼ ਕਾਕਸ ਵਿੱਚ ਸਵਾਗਤ ਕਰਨ ਦੀ ਉਡੀਕ ਕਰਦਾ ਹਾਂ।“
ਇੰਟੈਂਸਿਵ ਕੇਅਰ ਫ਼ਿਜ਼ੀਸ਼ੀਅਨ ਅਤੇ ਕਾਂਗਰਸੀ ਉਮੀਦਵਾਰ ਡਾ. ਸ਼ਾਹ ਨੇ ਇਸ ਸਮਰਥਨ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ, “ਮੈਨੂੰ ਕਾਂਗਰਸਮੈਨ ਬੇਰਾ ਦਾ ਸਮਰਥਨ ਪ੍ਰਾਪਤ ਹੋਣ 'ਤੇ ਮਾਣ ਹੈ।“ ਉਨ੍ਹਾਂ ਕਿਹਾ, “ਇੱਕ ਡਾਕਟਰ ਅਤੇ ਰਾਸ਼ਟਰੀ ਸਿਹਤ ਨੀਤੀ ਨੇਤਾ ਦੇ ਤੌਰ ‘ਤੇ, ਕਾਂਗਰਸਮੈਨ ਬੇਰਾ ਨੂੰ ਪਤਾ ਹੈ ਕਿ ਪਰਿਵਾਰਾਂ ਲਈ ਕੀ ਦਾਅ ‘ਤੇ ਲੱਗਿਆ ਹੋਇਆ ਹੈ, ਕਿਉਂਕਿ ਟਰੰਪ, ਆਰ.ਐਫ.ਕੇ. ਜੂਨੀਅਰ ਅਤੇ ਕਾਂਗਰੇਸ਼ਨਲ ਰਿਪਬਲਿਕਨ ਸਾਡੀ ਸਿਹਤ ਸੇਵਾ ਨੂੰ ਨੁਕਸਾਨ ਪਹੁੰਚਾ ਰਹੇ ਹਨ। ਮੈਂ ਉੱਚ-ਗੁਣਵੱਤਾ, ਕਿਫਾਇਤੀ ਸਿਹਤ ਸੰਭਾਲ ਤੱਕ ਪਹੁੰਚ ਵਧਾਉਣ ਦੇ ਆਪਣੇ ਕੰਮ ਨੂੰ ਜਾਰੀ ਰੱਖਣ ਲਈ ਕਾਂਗਰੇਸ਼ਨਲ ਡਾਕਟਰਜ਼ ਕਾਕਸ ਵਿੱਚ ਕਾਂਗਰਸਮੈਨ ਬੇਰਾ ਨਾਲ ਸ਼ਾਮਲ ਹੋਣ ਦੀ ਉਮੀਦ ਕਰਦੀ ਹਾਂ।“
ਸ਼ਾਹ ਦੀ ਮੁਹਿੰਮ ਸਿਹਤ ਸੇਵਾਵਾਂ ਦੇ ਖ਼ਰਚੇ ਘਟਾਉਣ, ਬੀਮੇ ਨੂੰ ਨਿਯਮਤ ਕਰਨ ਅਤੇ ਪਹੁੰਚ ਦਾ ਵਿਸਤਾਰ ਕਰਨ 'ਤੇ ਕੇਂਦਰਿਤ ਕਰ ਰਹੀ ਹੈ। ਉਹ ਦਲੀਲ ਦਿੰਦੀ ਹੈ ਕਿ ਸਿਸਟਮ ਮਰੀਜ਼ਾਂ ਦੀ ਬਜਾਏ ਮੁਨਾਫ਼ਿਆਂ ਅਤੇ ਰਾਜਨੀਤੀ ਨੂੰ ਤਰਜੀਹ ਦਿੰਦਾ ਹੈ, ਵਧਦੀਆਂ ਲਾਗਤਾਂ, ਬੀਮਾ ਕੰਪਨੀਆਂ ਵੱਲੋਂ ਇਨਕਾਰ ਅਤੇ ਰਾਜਨੀਤਿਕ ਰੁਕਾਵਟਾਂ ਮਰੀਜ਼ਾਂ ਅਤੇ ਡਾਕਟਰਾਂ ਦੋਵਾਂ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ, ਉਹ ਖੁਦ ਇਹ ਸਭ ਅਨੁਭਵ ਕਰ ਚੁੱਕੀ ਹੈ।
ਉਨ੍ਹਾਂ ਦੀ ਮੁਹਿੰਮ ਵਾਲੀ ਵੈੱਬਸਾਈਟ ਕਹਿੰਦੀ ਹੈ, “ਇੱਕ ਡਾਕਟਰ ਦੇ ਤੌਰ ‘ਤੇ, ਉਹ ਖਾਮੋਸ਼ ਨਹੀਂ ਬੈਠ ਸਕਦੀ ਜਦੋਂ ਡੋਨਾਲਡ ਟਰੰਪ ਅਤੇ ਆਰ.ਐਫ.ਕੇ. ਜੂਨੀਅਰ ਸਾਡੀ ਸਿਹਤ ਸੇਵਾ ਨੂੰ ਨੁਕਸਾਨ ਪਹੁੰਚਾਉਂਦੇ ਹਨ ਅਤੇ ਜੀਵਨ ਬਚਾਉਣ ਵਾਲੀ ਡਾਕਟਰੀ ਖੋਜ ਨੂੰ ਕਮਜ਼ੋਰ ਕਰਦੇ ਹਨ ਅਤੇ ਟੌਮ ਕੀਨ ਜੂਨੀਅਰ ਵਰਗੇ ਕਰੀਅਰ ਨੇਤਾ ਸਿਹਤ ਸੇਵਾ ਦੇ ਖ਼ਰਚੇ ਘਟਾਉਣ ਲਈ ਕੁਝ ਨਹੀਂ ਕਰਦੇ ਅਤੇ ਇਸ ਦੀ ਬਜਾਏ ਮੈਡੀਕੇਡ ਨੂੰ ਖਤਮ ਕਰਨ ਅਤੇ ਗਰਭਪਾਤ ਵਰਗੀਆਂ ਕਾਰਵਾਈਆਂ ‘ਤੇ ਪਾਬੰਦੀ ਲਗਾਉਣ ਲਈ ਵੋਟ ਦਿੰਦੇ ਹਨ।“ ਉਨ੍ਹਾਂ ਦਾ ਟੀਚਾ “ਵਾਸ਼ਿੰਗਟਨ ਵਿੱਚ ਵਿਗਿਆਨ ਅਤੇ ਸਦਭਾਵਨਾ ਨੂੰ ਮੁੜ ਬਹਾਲ ਕਰਨ ਅਤੇ ਸਿਹਤ ਸੇਵਾ ਨੂੰ ਹਰ ਇੱਕ ਲਈ ਕਾਰਗਰ ਬਣਾਉਣਾ ਹੈ।“
ਜ਼ਿਕਰਯੋਗ ਹੈ ਕਿ ਸ਼ਾਹ ਨੇ ਤਿੰਨ ਵ੍ਹਾਈਟ ਹਾਊਸ ਪ੍ਰਸ਼ਾਸਨਾਂ ਦੇ ਅਧੀਨ ਸੇਵਾ ਕੀਤੀ। ਯੂ.ਐੱਸ. ਸਰਜਨ ਜਨਰਲ ਦੀ ਸੀਨੀਅਰ ਸਲਾਹਕਾਰ ਵਜੋਂ, ਉਸਨੇ "ਡਾਕਟਰਾਂ ਦੇ ਕੰਮ ਦੇ ਬੋਝ ਨੂੰ ਦੂਰ ਕਰਨ ਲਈ ਦੇਸ਼ ਦੀ ਪਹਿਲੀ ਸੰਘੀ ਰਣਨੀਤੀ ਦੀ ਅਗਵਾਈ ਕੀਤੀ, ਇਹ ਯਕੀਨੀ ਬਣਾਇਆ ਕਿ ਜਦੋਂ ਸਾਨੂੰ ਉਨ੍ਹਾਂ ਦੀ ਸਭ ਤੋਂ ਵੱਧ ਲੋੜ ਹੋਵੇ ਤਾਂ ਸਾਡੇ ਕੋਲ ਦੇਖਭਾਲ ਕਰਨ ਲਈ ਕਾਫ਼ੀ ਨਰਸਾਂ ਅਤੇ ਡਾਕਟਰ ਹੋਣ।"
ਡਿਪਾਰਟਮੈਂਟ ਆਫ਼ ਵੈਟਰਨਜ਼ ਅਫੇਅਰਜ਼ ਵਿਖੇ ਉਹ ਏਜੰਸੀ ਦੀ ਪਹਿਲੀ ਨੈਸ਼ਨਲ ਡਾਇਰੈਕਟਰ ਆਫ਼ ਕਲੀਨੀਸ਼ੀਅਨ ਵੈਲਬੀਇੰਗ ਬਣੀ। ਨਿਊ ਜਰਸੀ ਵਿੱਚ ਸ਼ਾਹ ਨੇ ਬੀਮਾ ਕੰਪਨੀਆਂ ਵੱਲੋਂ ਜ਼ਰੂਰੀ ਇਲਾਜ ਨੂੰ ਨਕਾਰਣ ਤੋਂ ਰੋਕਣ ਲਈ ਯਤਨ ਕੀਤੇ। ਉਹ ਇੱਕ ਹੈਲਥਕੇਅਰ ਏਆਈ ਕੰਪਨੀ ਏਬ੍ਰਿਜ ਵਿੱਚ ਮੁੱਖ ਕਲੀਨਿਕਲ ਅਧਿਕਾਰੀ ਰਹੀ ਹੈ ਅਤੇ ਇਸ ਸਮੇਂ ਦੇਖਭਾਲ ਪ੍ਰਦਾਨ ਕਰਨ ਵਿੱਚ ਏਆਈ ਬਾਰੇ ਸਲਾਹਕਾਰ ਵਜੋਂ ਕੰਮ ਕਰਦੀ ਹੈ।
ਨਿਊ ਜਰਸੀ ਦਾ 7ਵਾਂ ਜ਼ਿਲ੍ਹਾ ਮੁਕਾਬਲੇ ਵਾਲਾ ਬਣਿਆ ਹੋਇਆ ਹੈ। ਸਿਹਤ ਸੇਵਾ, ਗਰਭਪਾਤ ਦੀ ਪਹੁੰਚ ਅਤੇ ਬੀਮਾ ਨਿਯਮ 2026 ਦੀਆਂ ਚੋਣਾਂ ਵਿੱਚ ਮੁੱਖ ਮੁੱਦੇ ਬਣੇ ਰਹਿਣ ਦੀ ਸੰਭਾਵਨਾ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login