ADVERTISEMENT

ADVERTISEMENT

ਕਾਂਗਰਸਮੈਨ ਰਾਜਾ ਕ੍ਰਿਸ਼ਨਾਮੂਰਤੀ ਨੇ ਦੀਵਾਲੀ ਦੇ ਧਾਰਮਿਕ ਤੇ ਇਤਿਹਾਸਕ ਮਹੱਤਵ ਬਾਰੇ ਮਤੇ ਨੂੰ ਕੀਤਾ ਮੁੜ ਪੇਸ਼

ਯੂਐੱਸ ਕਾਂਗਰਸਮੈਨ - ਰਾਜਾ ਕ੍ਰਿਸ਼ਨਾਮੂਰਤੀ / ਦਫ਼ਤਰ ਰਾਜਾ ਕ੍ਰਿਸ਼ਨਾਮੂਰਤੀ

ਕਾਂਗਰਸਮੈਨ ਰਾਜਾ ਕ੍ਰਿਸ਼ਨਾਮੂਰਤੀ ਨੇ ਦੀਵਾਲੀ ਦੇ ਤਿਉਹਾਰ ਦੀ ਧਾਰਮਿਕ ਅਤੇ ਇਤਿਹਾਸਕ ਮਹੱਤਤਾ ਨੂੰ ਮਾਨਤਾ ਲਈ ਅਮਰੀਕਾ ਦੀ ਕਾਂਗਰਸ ਵਿੱਚ ਇੱਕ ਦੋ-ਪੱਖੀ ਪ੍ਰਸਤਾਵ ਨੂੰ ਮੁੜ ਪੇਸ਼ ਕੀਤਾ ਹੈ। ਦੀਵਾਲੀ ਨੂੰ ਭਾਰਤੀ ਮੂਲ ਦੇ 30 ਲੱਖ ਤੋਂ ਵੱਧ ਅਮਰੀਕੀਆਂ ਦੇ ਨਾਲ-ਨਾਲ ਦੁਨੀਆ ਭਰ ਦੇ ਲੱਖਾਂ ਹੋਰ ਲੋਕਾਂ ਵੱਲੋਂ ਮਨਾਇਆ ਜਾਂਦਾ ਹੈਜਿਸ ਵਿੱਚ ਹਿੰਦੂਸਿੱਖ ਅਤੇ ਜੈਨ ਸ਼ਾਮਲ ਹਨ। ਹਾਲਾਂਕਿ ਸਿੱਖ ਇਸ ਦਿਨ ਛੇਵੇਂ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀ ਯਾਦ ਨੂੰ ਕਰਦਿਆਂ ਬੰਦੀ ਛੋੜ ਦਿਵਸ ਮਨਾਉਂਦੇ ਹਨ। ਇਸ ਸਾਲ ਦੀਵਾਲੀ ਦੇ ਦਿਨ 12ਨਵੰਬਰ ਐਤਵਾਰ ਨੂੰ ਛੁੱਟੀ ਹੋਵੇਗੀ। 

ਕਾਂਗਰਸਮੈਨ ਰਾਜਾ ਕ੍ਰਿਸ਼ਨਾਮੂਰਤੀ ਨੇ ਕਿਹਾਦੀਵਾਲੀ ਦੁਨੀਆ ਭਰ ਵਿੱਚ ਅਤੇ ਇੱਥੇ ਯੂਨਾਈਟਡ ਸਟੇਸਸ ਅਮਰੀਕਾ ਵਿੱਚ ਮਨਾ ਰਹੇ ਲੱਖਾਂ ਸਿੱਖਾਂਜੈਨੀਆਂ ਅਤੇ ਹਿੰਦੂਆਂ ਲਈ ਹਨੇਰੇ ਉੱਤੇ ਰੋਸ਼ਨੀ ਦੀ ਜਿੱਤ ਅਤੇ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦਾ ਤਿਉਹਾਰ ਹੈ।” ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਸਬੰਧੀ ਇੱਕ ਦੋ-ਪੱਖੀ ਪ੍ਰਸਤਾਵ ਪੇਸ਼ ਕੀਤਾ ਹੈ ਜਿਸ ਵਿੱਚ ਦੀਵਾਲੀ ਦੇ ਤਿਓਹਾਰ ਨੂੰ ਮਾਨਤਾ ਬਾਰੇ ਗੱਲ ਕਹੀ ਗਈ ਹੈ।

ਮੈਨੂੰ ਆਪਣੇ ਸਾਥੀਆਂ ਨਾਲ ਦੀਵਾਲੀ ਦੇ ਵਿਸ਼ਾਲ ਧਾਰਮਿਕਸੱਭਿਆਚਾਰਕ ਅਤੇ ਇਤਿਹਾਸਕ ਮਹੱਤਵ ਨੂੰ ਮਾਨਤਾ ਦੇਣ ਲਈ ਇਸ ਦੋ-ਪੱਖੀ ਮਤੇ ਨੂੰ ਦੁਬਾਰਾ ਪੇਸ਼ ਕਰਨ 'ਤੇ ਮਾਣ ਹੈ। ਮੈਂ ਸਮੂਹ ਪਰਿਵਾਰਾਂ - ਜੋ ਆਪਣੇ ਘਰਾਂ ਵਿੱਚ ਦੀਵੇ ਜਗਾਉਣ ਤੇ ਸਭ ਦੀ ਚੰਗੀ ਸਿਹਤ ਤੇ ਸ਼ਾਂਤੀ ਲਈ ਅਰਦਾਸ ਕਰਨ ਲਈ ਆਪਣੇ ਅਜ਼ੀਜ਼ਾਂ ਨਾਲ ਇਕੱਠੇ ਹੋਏ ਹਨ - ਨੂੰ ਇੱਕ ਸੁਰੱਖਿਅਤ ਤੇ ਖੁਸ਼ਹਾਲ ਦੀਵਾਲੀ ਦੀ ਕਾਮਨਾ ਕਰਨਾ ਚਾਹੁੰਦਾ ਹਾਂ”, ਕ੍ਰਿਸ਼ਨਾਮੂਰਤੀ ਨੇ ਕਿਹਾ।

Comments

Related