ADVERTISEMENT

ADVERTISEMENT

ਚੈਨ ਪਟੇਲ ਦੇ 'ਸਟੇਟ ਬੈਂਕ ਆਫ਼ ਟੈਕਸਾਸ' 'ਤੇ ਸਿਰਫ਼ ਭਾਰਤੀਆਂ ਨੂੰ ਸੇਵਾਵਾਂ ਦੇਣ ਦੇ ਦੋਸ਼

ਪਾਮੇਲਾ ਹੇਨਸਲੇ ਦੀ ਇਹ ਪੋਸਟ ਅਜਿਹੇ ਸਮੇਂ ਸਾਹਮਣੇ ਆਈ ਹੈ ਜਦੋਂ ਅਮਰੀਕਾ ਵਿੱਚ ਰਹਿਣ ਵਾਲੇ ਭਾਰਤੀਆਂ ਪ੍ਰਤੀ ਆਨਲਾਈਨ ਨਫ਼ਰਤ ਵਿੱਚ ਕਾਫ਼ੀ ਵਾਧਾ ਦੇਖਿਆ ਜਾ ਰਿਹਾ ਹੈ

ਚੈਨ ਪਟੇਲ, ਸਟੇਟ ਬੈਂਕ ਆਫ਼ ਟੈਕਸਾਸ ਦੇ ਸੰਸਥਾਪਕ / State Bank of Texas (sbt.bank/)

ਭਾਰਤੀ ਮੂਲ ਦੇ ਚੈਨ ਪਟੇਲ ਦੇ 'ਸਟੇਟ ਬੈਂਕ ਆਫ਼ ਟੈਕਸਾਸ' 'ਤੇ ਸਿਰਫ਼ ਭਾਰਤੀਆਂ ਦੀ ਮਦਦ ਕਰਨ ਦੇ ਦੋਸ਼ ਲੱਗੇ ਹਨ। ਇਹ ਦੋਸ਼ ਪਾਮੇਲਾ ਹੇਨਸਲੇ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉੱਤੇ ਕੀਤੀ ਇੱਕ ਪੋਸਟ ਰਾਹੀਂ ਲਗਾਇਆ ਗਿਆ, ਜੋ ਕਿ ਕਾਫ਼ੀ ਵਾਇਰਲ ਹੋ ਗਈ। ਚੈਨ ਪਟੇਲ ਨੇ ਸਾਲ 1987 ਵਿੱਚ ਸਟੇਟ ਬੈਂਕ ਆਫ ਟੈਕਸਾਸ ਦੀ ਸਥਾਪਨਾ ਕੀਤੀ ਸੀ।

ਹੇਨਸਲੇ ਨੇ ਆਪਣੀ ਪੋਸਟ ਵਿੱਚ ਕਿਹਾ ਕਿ ਇਹ ਬੈਂਕ ਪੂਰੀ ਤਰ੍ਹਾਂ ਭਾਰਤੀ ਟੀਮ ਦੁਆਰਾ ਚਲਾਇਆ ਜਾਂਦਾ ਹੈ ਅਤੇ ਇਹ ਲਗਭਗ ਸਿਰਫ਼ ਭਾਰਤੀਆਂ ਨੂੰ ਹੀ SBA (ਸਮਾਲ ਬਿਜ਼ਨਸ ਐਡਮਿਨਿਸਟ੍ਰੇਸ਼ਨ) ਲੋਨ ਦਿੰਦਾ ਹੈ। ਉਨ੍ਹਾਂ ਅੱਗੇ ਦਾਅਵਾ ਕੀਤਾ ਕਿ ਇਨ੍ਹਾਂ ਭਾਰਤੀਆਂ ਦਾ ਹੁਣ ਟੈਕਸਾਸ ਦੀਆਂ 89% ਹੋਟਲ ਜਾਇਦਾਦਾਂ 'ਤੇ ਕਬਜ਼ਾ ਹੈ ਅਤੇ ਕਿਹਾ ਕਿ 'ਹੁਣ ਹਰ ਕੋਈ ਅਮਰੀਕੀਆਂ ਦੀ ਧਰਤੀ 'ਤੇ ਫਾਇਦਾ ਉਠਾ ਰਿਹਾ ਹੈ।'

ਹੇਨਸਲੇ ਨੇ ਬੈਂਕ ਦੀ ਲੀਡਰਸ਼ਿਪ ਦੇ ਵੇਰਵੇ ਵੀ ਸਾਂਝੇ ਕੀਤੇ, ਜਿਨ੍ਹਾਂ ਵਿੱਚ ਚੈਨ ਪਟੇਲ, ਸੁਸ਼ੀਲ ਪਟੇਲ, ਰਾਜਨ ਪਟੇਲ ਅਤੇ ਸੁਰੇਖਾ ਪਟੇਲ ਸਮੇਤ ਹੋਰ ਸਾਰੇ ਭਾਰਤੀ ਨਾਮ ਸ਼ਾਮਲ ਸਨ। ਹੇਨਸਲੇ ਦੀ ਇਹ ਪੋਸਟ ਉਸ ਸਮੇਂ ਸਾਹਮਣੇ ਆਈ ਹੈ, ਜਦੋਂ ਆਨਲਾਈਨ ਪਲੇਟਫਾਰਮਾਂ ਉੱਤੇ ਭਾਰਤੀਆਂ, ਖ਼ਾਸ ਕਰਕੇ ਅਮਰੀਕਾ ਵਿੱਚ ਰਹਿ ਰਹੇ ਭਾਰਤੀਆਂ ਵਿਰੁੱਧ ਨਫ਼ਰਤ ਵਿੱਚ ਕਾਫ਼ੀ ਵਾਧਾ ਦੇਖਿਆ ਜਾ ਰਿਹਾ ਹੈ।

ਜਿੱਥੇ ਕੁਝ ਟਿੱਪਣੀਆਂ ਹੇਨਸਲੇ ਦੇ ਵਿਚਾਰਾਂ ਦੇ ਹੱਕ ਵਿੱਚ ਸਨ, ਉੱਥੇ ਬਹੁਤ ਸਾਰੇ ਲੋਕਾਂ ਨੇ ਉਸਦੇ ਨਜ਼ਰੀਏ ਦਾ ਵਿਰੋਧ ਕੀਤਾ ਅਤੇ ਕਿਹਾ ਕਿ ਇਸ ਵਿੱਚ ਕੋਈ ਗੈਰਕਾਨੂੰਨੀ ਜਾਂ ਗਲਤ ਕੰਮ ਨਹੀਂ ਹੈ।

ਚੈਨ ਪਟੇਲ ਦਾ ਜਨਮ 1945 ਵਿੱਚ ਭਾਰਤ ਦੇ ਮੁੰਬਈ ਸ਼ਹਿਰ ਵਿੱਚ ਹੋਇਆ ਸੀ। ਉਹ 20 ਸਾਲ ਦੀ ਉਮਰ ਵਿੱਚ ਸਟੈਨਫੋਰਡ ਯੂਨੀਵਰਸਿਟੀ ਵਿੱਚ ਪੜ੍ਹਾਈ ਕਰਨ ਲਈ ਅਮਰੀਕਾ ਆਏ। 1976 ਵਿੱਚ ਤਿੰਨ ਨੌਕਰੀਆਂ ਕਰਦੇ ਹੋਏ, ਉਨ੍ਹਾਂ ਨੇ ਆਪਣਾ ਪਹਿਲਾ ਹੋਟਲ ਖਰੀਦਿਆ ਅਤੇ ਹੌਲੀ-ਹੌਲੀ ਆਪਣਾ ਕਾਰੋਬਾਰ ਵਧਾਉਂਦੇ ਹੋਏ ਕੁੱਲ 17 ਹੋਟਲਾਂ ਦੇ ਮਾਲਕ ਬਣ ਗਏ।

Comments

Related