ਸਮਾਗਮ ਦੀਆਂ ਤਸਵੀਰਾਂ / Staff Reporter
ਬਾਲਟੀਮੋਰ ਦੇ ਸਿੱਖ ਭਾਈਚਾਰੇ ਨੇ ਦੀਵਾਲੀ ਦਾ ਤਿਉਹਾਰ ਉਤਸ਼ਾਹ ਨਾਲ ਇਕੱਠੇ ਹੋ ਕੇ ਮਨਾਇਆ। ਸਮਾਗਮ ਦੌਰਾਨ ਭਾਈਚਾਰਾ ਇੱਕ ਪਰਿਵਾਰ ਵਾਂਗ ਇਕੱਠੇ ਹੋਇਆ ਅਤੇ ਖੁਸ਼ੀਆਂ ਸਾਂਝੀਆਂ ਕੀਤੀਆਂ। ਇਸ ਸਮਾਗਮ ਨੇ ਵਿਦੇਸ਼ਾਂ ਵਿਚ ਰਹਿੰਦੀ ਪੰਜਾਬੀ ਕਮਿਊਨਿਟੀ ਨੂੰ ਇੱਕ ਮਜ਼ਬੂਤ ਸਾਂਝ ਅਤੇ ਅਪਣੇਪਨ ਦਾ ਅਹਿਸਾਸ ਕਰਵਾਇਆ।
ਸਮਾਗਮ ਦੌਰਾਨ ਬੱਚਿਆਂ, ਨੌਜਵਾਨਾਂ, ਔਰਤਾਂ ਅਤੇ ਬਜ਼ੁਰਗਾਂ ਨੇ ਮਿਲਕੇ ਰੌਣਕਾਂ ਲਾਈਆਂ। ਸਾਰਿਆਂ ਨੇ ਮਿਊਜ਼ੀਕਲ ਚੇਅਰ, ਭੰਗੜਾ, ਗਿੱਧਾ ਅਤੇ ਹੋਰ ਕਈ ਮਨੋਰੰਜਕ ਪ੍ਰੋਗਰਾਮਾਂ 'ਚ ਹਿੱਸਾ ਲਿਆ। ਹਾਸੇ, ਮੌਜ-ਮਸਤੀ ਅਤੇ ਰੌਣਕ ਨਾਲ ਭਰਪੂਰ ਇਹ ਸਮਾਂ ਭਾਈਚਾਰੇ ਦੀ ਏਕਤਾ ਅਤੇ ਪਿਆਰ ਦਾ ਸੁੰਦਰ ਦ੍ਰਿਸ਼ ਪੇਸ਼ ਕਰ ਰਿਹਾ ਸੀ। ਸੁਆਦਲੇ ਪੰਜਾਬੀ ਖਾਣੇ ਨੇ ਸਮਾਗਮ ਦੀ ਰੌਣਕ ਨੂੰ ਹੋਰ ਵਧਾ ਦਿੱਤਾ।
ਪ੍ਰਬੰਧਕਾਂ ਨੇ ਦੱਸਿਆ ਕਿ ਬਾਲਟੀਮੋਰ ਦੀ ਸਿੱਖ ਕਮਿਊਨਿਟੀ ਹਰ ਸਾਲ ਦੀਵਾਲੀ ਨੂੰ ਪਰਿਵਾਰ ਅਤੇ ਭਾਈਚਾਰੇ ਸਮੇਤ ਮਨਾਉਂਦੀ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿਚ ਸੱਭਿਆਚਾਰਕ ਤਿਉਹਾਰ ਲੋਕਾਂ ਦੇ ਮਨਾਂ ਨੂੰ ਖ਼ੁਸ਼ੀਆਂ ਨਾਲ ਭਰ ਦਿੰਦੇ ਹਨ, ਕਿਉਂਕਿ ਇੱਥੇ ਹਰ ਇੱਕ ਛੋਟੀ ਖ਼ੁਸ਼ੀ ਨੂੰ ਇਕੱਠੇ ਹੋਕੇ ਵੱਡੇ ਤਰੀਕੇ ਨਾਲ ਮਨਾਉਣ ਦੀ ਲੋੜ ਮਹਿਸੂਸ ਹੁੰਦੀ ਹੈ।
ਪ੍ਰਬੰਧਕਾਂ ਮੁਤਾਬਕ, ਇਸ ਵਾਰ ਦੇ ਸਮਾਗਮ ਵਿਚ ਲਗਭਗ 150 ਤੋਂ 200 ਦੇ ਕਰੀਬ ਲੋਕਾਂ ਨੇ ਸ਼ਿਰਕਤ ਕੀਤੀ ਅਤੇ ਰੌਸ਼ਨੀ ਦੇ ਇਸ ਤਿਉਹਾਰ ਨੂੰ ਮਿਲਜੁਲ ਕੇ ਮਨਾਇਆ। ਉਨ੍ਹਾਂ ਕਿਹਾ ਕਿ ਲੋਹੜੀ ਅਤੇ ਦੀਵਾਲੀ ਵਰਗੇ ਤਿਉਹਾਰਾਂ ਲਈ ਕਮਿਊਨਿਟੀ ਵਿੱਚ ਹਮੇਸ਼ਾਂ ਖ਼ਾਸ ਉਤਸ਼ਾਹ ਰਹਿੰਦਾ ਹੈ। ਵਿਦੇਸ਼ੀ ਜੀਵਨ ਦੇ ਰੁਝੇਵਿਆਂ ਵਿਚੋਂ ਸਮਾਂ ਕੱਢ ਕੇ ਇਸ ਤਰ੍ਹਾਂ ਦੀਆਂ ਖ਼ੁਸ਼ੀਆਂ ਨੂੰ ਸਾਂਝਾ ਕਰਨਾ ਸਭ ਲਈ ਇੱਕ ਯਾਦਗਾਰ ਪਲ ਬਣ ਜਾਂਦਾ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login