ADVERTISEMENTs

ਵਰਜੀਨੀਆ ਵਿੱਚ ਆਰਿਫ ਲੁਹਾਰ ਦਾ ਸ਼ੋਅ 'ਨਫ਼ਰਤ ਦੀ ਗਰਮੀ ਵਿੱਚ ਠੰਡੀਆਂ ਹਵਾਵਾਂ ਦੇ ਸੁਨੇਹੇ' ਨਾਲ ਸੰਪੰਨ

ਸਿੱਖਸ ਆਫ ਅਮਰੀਕਾ ਨੇ ਪਾਕਿਸਤਾਨੀ ਗਾਇਕ ਨੂੰ ਵੱਡੇ ਸਨਮਾਨ ਨਾਲ ਨਵਾਜ਼ਿਆ

ਵਾਸ਼ਿੰਗਟਨ ਡੀ. ਸੀ : ਵਰਜੀਨੀਆ ਦੀ ਜਾਰਜ ਮੇਸਨ ਯੂਨੀਵਰਸਿਟੀ ਮਨਾਸਿਸ ਦੇ ਆਡੀਟੋਰੀਅਮ ਵਿੱਚ ਪੰਜਾਬੀ ਦੇ ਮਕਬੂਲ ਗਾਇਕ ਅਤੇ ਜੁਗਨੀ ਕਿੰਗ ਵਜੋਂ ਪ੍ਰਸਿੱਧ ਆਰਿਫ ਲੁਹਾਰ ਦਾ ਆਯੋਜਿਤ ਸ਼ੋਅ ਜਿੱਥੇ ਭਾਰਤ ਅਤੇ ਪਾਕਿਸਤਾਨ ਸਣੇ ਦੱਖਣੀ ਏਸ਼ੀਆਈ ਸੰਗੀਤ ਪ੍ਰੇਮੀਆਂ ਦਾ ਭਰਪੂਰ ਮਨੋਰੰਜਨ ਕਰਨ ਵਿੱਚ ਸਫਲ ਰਿਹਾ, ਉੱਥੇ ਇਹ ਸਿੱਖਸ ਆਫ ਅਮਰੀਕਾ ਦੇ ਚੇਅਰਮੈਨ ਸ. ਜਸਦੀਪ ਸਿੰਘ ਜੈਸੀ ਦੇ ਦੋਹਾਂ ਦੇਸ਼ਾਂ ਵਿੱਚ ਚਲੇ ਜੰਗੀ ਅਪ੍ਰੇਸ਼ਨਾਂ ਅਤੇ ਸਰਦਾਰ ਜੀ-3 ਦੀਆਂ "ਨਫਰਤੀ ਹਵਾਵਾਂ ਨੂੰ ਹੁਣ ਠੰਡੇ ਬੁੱਲ੍ਹਿਆਂ ਵਿੱਚ ਬਦਲਣ ਦੇ ਪਿਆਰ ਭਰੇ ਸੁਨੇਹੇ"ਨਾਲ ਸੰਪੰਨ ਹੋਇਆ।

ਦੁਨੀਆਂ ਭਰ ਵਿੱਚ ‘ਜੁਗਨੀ ਕਿੰਗ’ ਵਜੋਂ ਜਾਣੇ ਜਾਂਦੇ ਲਹਿੰਦੇ ਪੰਜਾਬ ਦੇ ਲੋਕ ਗਾਇਕ ਆਰਿਫ਼ ਲੋਹਾਰ ਵੱਲੋਂ ਬੀਤੇ ਦਿਨੀਂ ਮਾਨਸਾਸ, ਵਰਜੀਨੀਆ ਦੇ ਜੌਰਜ ਮੇਸਨ ਯੂਨੀਵਰਸਿਟੀ ਦੇ ਆਡੀਟੋਰੀਅਮ ਵਿਖੇ ਸ਼ਾਨਦਾਰ ਪੇਸ਼ਕਾਰੀ ਕੀਤੀ ਗਈ। ਇਹ ਸਮਾਗਮ ਉਨ੍ਹਾਂ ਦੇ ‘ਵਿਸ਼ਵ ਟੂਰ 2025’ ਦਾ ਹਿੱਸਾ ਹੈ ਜਿਸ ਦਾ ਆਯੋਜਨ ਦੋਵਾਂ ਪੰਜਾਬਾਂ ਦੇ ਭਾਈਚਾਰੇ ਵੱਲੋਂ ਕੀਤਾ ਗਿਆ। ਇਸ ਮੌਕੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਵੱਡੀ ਗਿਣਤੀ ‘ਚ ਸਰੋਤੇ ਉਚੇਚੇ ਤੌਰ ਉੱਤੇ ਆਰਿਫ਼ ਲੋਹਾਰ ਨੂੰ ਸੁਣਨ ਲਈ ਪਹੁੰਚੇ ਜਿਨਾਂ ਨੇ ਆਪਣੇ ਵਿਲੱਖਣ ਅੰਦਾਜ਼ ‘ਚ ਆਪਣੇ ਨਵੇਂ ਗੀਤਾਂ ਨਾਲ ਜੋਸ਼ੀਲੀ ਗਾਇਕੀ ਦਾ ਸ਼ਾਨਦਾਰ ਮੁਜ਼ਾਹਿਰਾ ਕੀਤਾ। ਇਸ ਮੌਕੇ ‘ਸਿਖਸ ਆਫ਼ ਅਮੈਰਿਕਾ’ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਦੀ ਅਗਵਾਈ ਵਿੱਚ ਦੋਵਾਂ ਦੇਸ਼ਾਂ ਦਰਮਿਆਨ ਨੇੜਤਾ ਵਧਾਉਣ ਦੇ ਮੁੱਦਈ ਅਤੇ ਸਾਊਥ ਏਸ਼ੀਆ ਪੀਸ ਕੌਂਸਿਲ ਦੇ ਚੇਅਰਮੈਨ ਸਾਜਿਦ ਤਾਰੜ ਸਣੇ ਸਿਖਸ ਆਫ਼ ਅਮਰੀਕਾ ਦੀ ਟੀਮ ਵੀ ਖਾਸ ਤੌਰ ਉੱਤੇ ਇਸ ਸ਼ਾਮ ਦਾ ਹਿੱਸਾ ਬਣੀ। ਜਸਦੀਪ ਸਿੰਘ ਜੱਸੀ ਨੇ ਮੰਚ ਤੋਂ ਆਪਣੇ ਸੰਬੋਧਨ ਦੌਰਾਨ ਜਿੱਥੇ ਆਰਿਫ਼ ਲੋਹਾਰ ਦੀ ਵਿਰਾਸਤੀ ਗਾਇਕੀ ਦੀ ਸ਼ਲਾਘਾ ਕੀਤੀ ਓਥੇ ਹੀ ਆਸ ਪ੍ਰਗਟਾਈ ਕਿ ਪਿਛਲੇ ਮਹੀਨਿਆਂ ਦੇ ਤਣਾਅ ਤੋਂ ਬਾਅਦ ਹੁਣ ਲਹਿੰਦੇ ਅਤੇ ਚੜਦੇ ਪੰਜਾਬ ਦੇ ਨਾਲ ਨਾਲ ਦੋਵਾਂ ਦੇਸ਼ਾਂ ਦੇ ਸਬੰਧ ਵੀ ਸੁਖਾਵੇਂ ਹੋਣਗੇ। ਇਸ ਦੇ ਨਾਲ ਹੀ ਜਸਦੀਪ ਸਿੰਘ ਜੱਸੀ ਨੇ ਮੈਰੀਲੈਂਡ ਦੇ ਗਵਰਨਰ ਵੈਸ ਮੋਰ ਵੱਲੋਂ ਆਰਿਫ ਲੋਹਰ ਅਤੇ ਉਨਾਂ ਦੇ ਸਮਾਗਮ ਬਾਬਤ ਭੇਜੀ ਸਾਈਟੇਸ਼ਨ ਪੜ੍ਹ ਕੇ ਸੁਣਾਈ ਜਿਸ ਨੂੰ ਪ੍ਰੀਤ ਤੱਖਰ ਵੱਲੋਂ ਆਰਿਫ ਲੋਹਾਰ ਨੂੰ ਭੇਂਟ ਕੀਤਾ ਗਿਆ। ਸਮਾਗਮ ਦੇ ਅਖੀਰ ‘ਚ ਆਰਿਫ਼ ਲੋਹਾਰ ਨੂੰ ਪ੍ਰਬੰਧਕਾਂ ਵਲੋਂ ਵੀ ਸਨਮਾਨਿਤ ਕੀਤਾ ਗਿਆ। ਇਸ ਸਮੁੱਚੇ ਰੰਗਾਰੰਗ ਪ੍ਰੋਗਰਾਮ ਦੌਰਾਨ ਵੱਡੀ ਗਿਣਤੀ ਵਿੱਚ ਸਰੋਤਿਆਂ ਨੇ ਆਰਿਫ਼ ਲੋਹਾਰ ਦੀ ਬਿਹਤਰੀਨ ਪੰਜਾਬੀ ਸੰਗੀਤਕ ਪੇਸ਼ਕਾਰੀ ਦਾ ਭਰਪੂਰ ਆਨੰਦ ਮਾਣਿਆ।

ਇਸ ਸ਼ੋਅ ਦੇ ਮੁੱਖ ਸੂਤਰਧਾਰ ਸੰਨੀ ਮੱਲ੍ਹੀ ਸਣੇ ਪ੍ਰਬੰਧਕਾਂ ਨੂੰ ਵੀ ਸਿੱਖਸ ਆਫ ਅਮਰੀਕਾ ਵੱਲੋਂ ਇਸ ਸੱਭਿਆਚਾਰਕ ਸ਼ੋਅ ਨੂੰ ਆਯੋਜਿਤ ਕਰਨ ਲਈ ਵਿਸ਼ੇਸ਼ ਸਨਮਾਨ ਦੇ ਕੇ ਨਿਵਾਜਿਆ ਗਿਆ।

Comments

Related

ADVERTISEMENT

 

 

 

ADVERTISEMENT

 

 

E Paper

 

 

 

Video