ਵਾਇਰਲ ਵੀਡੀਓ ਵਿੱਚ ਬੇਂਗਲੁਰੂ 'ਚ ਰਹਿਣ ਵਾਲੀ ਇੱਕ ਅਮਰੀਕੀ ਔਰਤ ਡਾਨਾ ਮੈਰੀ / Courtesy: @danamarieplus3/Instagram
ਭਾਰਤ ਦੇ ਬੇਂਗਲੁਰੂ ਸ਼ਹਿਰ ਵਿੱਚ ਰਹਿਣ ਵਾਲੀ ਇੱਕ ਅਮਰੀਕੀ ਔਰਤ ਦੁਆਰਾ ਪੋਸਟ ਕੀਤੀ ਗਈ ਇੱਕ ਵੀਡੀਓ ਨੇ ਔਨਲਾਈਨ ਕਾਫ਼ੀ ਧਿਆਨ ਖਿੱਚਿਆ ਹੈ। ਵੀਡੀਓ ਵਿੱਚ ਉਸਨੇ ਉਸ ਦਾਅਵੇ ਦਾ ਖੰਡਨ ਕੀਤਾ ਜਿਸ ਵਿਚ ਕਿਹਾ ਜਾਂਦਾ ਹੈ ਕਿ ਭਾਰਤ ਵਿੱਚ ਸਿੰਗਲ ਮਾਵਾਂ ਲਈ ਕਿਰਾਏ ਦਾ ਘਰ ਲੱਭਣਾ ਬਹੁਤ ਮੁਸ਼ਕਿਲ ਹੁੰਦਾ ਹੈ। ਡਾਨਾ ਮੈਰੀ ਦੁਆਰਾ ਸਾਂਝੀ ਕੀਤੀ ਗਈ ਇਹ ਪੋਸਟ, ਇੱਕ ਗੱਲਬਾਤ ਦੇ ਜਵਾਬ ਵਿੱਚ ਸੀ ਜੋ ਉਸਨੇ ਸੁਣੀ ਸੀ, ਜਿਸ ਵਿੱਚ ਇੱਕ ਮਾਂ ਨੇ ਆਪਣੀ ਟੋਰਾਂਟੋ ਰਹਿੰਦੀ NRI ਸਿੰਗਲ-ਪੇਰੈਂਟ ਧੀ ਨੂੰ ਭਾਰਤ ਵਾਪਸ ਨਾ ਆਉਣ ਦੀ ਸਲਾਹ ਦਿੱਤੀ ਸੀ ਕਿਉਂਕਿ ਇੱਥੇ ਇਹ "ਬਹੁਤ ਜ਼ਿਆਦਾ ਕਲੰਕ ਸਮਝਿਆ ਜਾਂਦਾ ਹੈ ਅਤੇ ਧਾਰਨਾ ਹੈ ਕਿ ਪਤੀ ਤੋਂ ਬਿਨਾਂ ਉਸਨੂੰ "ਕਿਰਾਏ ਦਾ ਘਰ ਵੀ ਨਹੀਂ ਮਿਲ ਪਾਏਗਾ।”
ਵੀਡੀਓ ਵਿੱਚ ਡਾਨਾ ਨੇ ਕਿਹਾ ਕਿ ਉਸਦੀ ਹਾਲੀਆ ਘਰ ਦੀ ਖੋਜ ਨੇ ਇਸ ਤੋਂ ਬਿਲਕੁਲ ਉਲਟ ਤਸਵੀਰ ਦਿਖਾਈ। ਉਸਨੇ ਕਿਹਾ, “ਜੋ ਅੱਠ ਘਰ ਮੈਂ ਦੇਖੇ, ਉਹਨਾਂ ਵਿੱਚੋਂ ਪੰਜ ਔਰਤਾਂ ਦੀ ਮਲਕੀਅਤ ਵਾਲੇ ਸਨ” ਅਤੇ ਇੱਕ ਘਰ ਤਾਂ ਇੱਕ ਸਿੰਗਲ ਮਾਂ ਦੀ ਮਲਕੀਅਤ ਵਾਲਾ ਸੀ। ਮੈਰੀ ਨੇ ਦੱਸਿਆ ਕਿ “ਕਿਸੇ ਵੀ ਵਿਅਕਤੀ ਨੇ ਇਸ ਗੱਲ ਦੀ ਪਰਵਾਹ ਨਹੀਂ ਕੀਤੀ ਕਿ ਇਕਰਾਰਨਾਮੇ 'ਤੇ ਦਸਤਖਤ ਕਰਨ ਲਈ ਮੇਰੇ ਕੋਲ ਕੋਈ ਪਤੀ ਨਹੀਂ ਹੈ ਅਤੇ ਉਸਦੇ ਵਿਆਹੁਤਾ ਜੀਵਨ ਬਾਰੇ ਕਿਸੇ ਨੇ ਵੀ ਨਹੀਂ ਸੋਚਿਆ।”
ਉਸਨੇ ਆਪਣੇ ਸੰਦੇਸ਼ ਦਾ ਹਿੱਸਾ ਟੋਰਾਂਟੋ ਵਾਲੀ ਮਹਿਲਾ ਵੱਲ ਮੁਖਾਤਬ ਕਰਦਿਆਂ ਕਿਹਾ, “ਗਰਲ, ਆਓ, ਆਓ… ਇੱਥੇ ਤੁਹਾਨੂੰ ਘਰੇਲੂ ਮਦਦ ਮਿਲੇਗੀ, ਇੱਕ ਕਮਿਊਨਟੀ ਮਿਲੇਗੀ, ਕੋਈ ਖਾਣਾ ਬਣਾਉਣ ਵਿੱਚ ਮਦਦ ਕਰੇਗਾ। ਇੱਥੇ ਜ਼ਿੰਦਗੀ ਚੰਗੀ ਹੈ, ਠੀਕ ਹੈ?” ਕੈਪਸ਼ਨ ਵਿੱਚ ਉਸਨੇ ਉਹਨਾਂ ਟਿੱਪਣੀਆਂ ਨੂੰ ਵੀ ਸੰਬੋਧਨ ਕੀਤਾ ਜਿਨ੍ਹਾਂ ਨੇ ਕਿਹਾ ਸੀ ਕਿ ਸ਼ਾਇਦ ਉਸਦਾ ਇਹ ਤਜਰਬਾ ਉਸਦੀ ਨਸਲ ਦੀ ਵਜ੍ਹਾ ਨਾਲ ਹੈ। ਉਸਨੇ ਲਿਖਿਆ, “ਇਹ ਕਹਿਣ ਤੋਂ ਪਹਿਲਾਂ ਕਿ ਇਹ ਸਿਰਫ਼ ਇਸ ਲਈ ਹੈ ਕਿਉਂਕਿ ਮੈਂ ਗੋਰੀ ਹਾਂ, ਇਹ ਮੇਰੀ ‘ਭਾਰਤੀ ਸਿੰਗਲ ਮਾਂ ਦੋਸਤ’ ਦਾ ਵੀ ਤਜਰਬਾ ਹੈ।”
ਉਸਨੇ ਕਿਹਾ ਕਿ, “ਜੇ ਜਾਇਦਾਦ ਔਰਤ ਦੇ ਨਾਮ ‘ਤੇ ਹੋਵੇ ਤਾਂ ਟੈਕਸ ਲਾਭ ਮਿਲਦੇ ਹਨ, ਇਸ ਲਈ ਕਈ ਜੋੜੇ ਇਸਨੂੰ ਸਿਰਫ਼ ਔਰਤ ਦੇ ਨਾਮ ‘ਤੇ ਰੱਖਦੇ ਹਨ।” ਮੈਰੀ ਨੇ ਮੰਨਿਆ ਕਿ ਸਿੰਗਲ ਮਾਂਵਾਂ ਨਾਲ ਜੁੜੀ ਸਮਾਜਿਕ ਨਫ਼ਰਤ ਪੂਰੀ ਤਰ੍ਹਾਂ ਖਤਮ ਨਹੀਂ ਹੋਈ, ਪਰ ਰਹਿਣ ਲਈ ਥਾਂ ਮਿਲਣਾ ਹੁਣ ਇਕ ਸਮੱਸਿਆ ਨਹੀਂ ਰਿਹਾ। ਉਸਨੇ ਕਿਹਾ ਕਿ ਡੇਟਿੰਗ ਅਤੇ ਵਿਆਹ ਬਾਰੇ ਲੋਕਾਂ ਦੀ ਸਵੀਕਾਰਤਾ ਵੱਖ-ਵੱਖ ਹੋ ਸਕਦੀ ਹੈ।
ਇਸ ਵੀਡੀਓ ਨੇ ਸ਼ਹਿਰੀ ਭਾਰਤ ਵਿੱਚ ਸਿੰਗਲ ਮਾਵਾਂ ਲਈ ਬਦਲਦੀਆਂ ਹਕੀਕਤਾਂ ਬਾਰੇ ਔਨਲਾਈਨ ਗੱਲਬਾਤ ਨੂੰ ਵਧਾ ਦਿੱਤਾ ਹੈ, ਜੋ ਔਰਤਾਂ ਦੀ ਜਾਇਦਾਦ ਦੀ ਮਲਕੀਅਤ ਵਿੱਚ ਵਾਧਾ ਅਤੇ ਬਦਲਦੇ ਸਮਾਜਿਕ ਢਾਂਚੇ, ਰਿਹਾਇਸ਼ ਤੱਕ ਪਹੁੰਚ ਅਤੇ ਪਰਿਵਾਰਕ ਮਾਪਦੰਡਾਂ ਬਾਰੇ ਧਾਰਨਾਵਾਂ ਨੂੰ ਮੁੜ ਆਕਾਰ ਦੇ ਰਹੀ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login