ADVERTISEMENTs

ਚੀਨ ਦਾ ਸਾਹਮਣਾ ਕਰਨ ਲਈ ਅਮਰੀਕਾ ਨੂੰ ਭਾਰਤ ਵਰਗਾ ਦੋਸਤ ਚਾਹੀਦਾ: ਨਿੱਕੀ ਹੇਲੀ

ਉਸਨੇ ਟਰੰਪ ਨੂੰ ਮੋਦੀ ਨਾਲ ਸਿੱਧੀ ਗੱਲਬਾਤ ਕਰਨ ਦੀ ਅਪੀਲ ਕੀਤੀ

ਸੰਯੁਕਤ ਰਾਸ਼ਟਰ ਵਿੱਚ ਅਮਰੀਕਾ ਦੀ ਸਾਬਕਾ ਰਾਜਦੂਤ ਨਿੱਕੀ ਹੇਲੀ ਨੇ ਬੁੱਧਵਾਰ ਨੂੰ ਚੇਤਾਵਨੀ ਦਿੱਤੀ ਕਿ ਚੀਨ ਨਾਲ ਵਧ ਰਹੀ ਟੱਕਰ ਦੇ ਸਮੇਂ ਟਰੰਪ ਪ੍ਰਸ਼ਾਸਨ ਭਾਰਤ ਨੂੰ ਪਿੱਛੇ ਨਹੀਂ ਧੱਕ ਸਕਦਾ। ਨਿਊਜ਼ਵੀਕ ਵਿੱਚ ਬਿੱਲ ਡ੍ਰੈਕਸਲ ਨਾਲ ਮਿਲ ਕੇ ਲਿਖੇ ਲੇਖ ਵਿੱਚ ਉਸ ਨੇ ਐਲਾਨ ਕੀਤਾ,“ਚੀਨ ਦਾ ਸਾਹਮਣਾ ਕਰਨ ਲਈ, ਅਮਰੀਕਾ ਨੂੰ ਭਾਰਤ ਵਿੱਚ ਇੱਕ ਦੋਸਤ ਦੀ ਲੋੜ ਹੈ।”
ਹੇਲੀ ਨੇ ਦਲੀਲ ਦਿੱਤੀ ਕਿ ਦੋਪੱਖੀ ਸੰਬੰਧਾਂ ਵਿੱਚ ਪਿਛਲੇ ਪੱਚੀ ਸਾਲਾਂ ਦੀ ਤਰੱਕੀ ਨੂੰ ਖਰਾਬ ਕਰਨਾ ਇੱਕ “ਰਣਨੀਤਿਕ ਤਬਾਹੀ” ਸਾਬਤ ਹੋਵੇਗੀ। ਉਸਨੇ ਰਾਸ਼ਟਰਪਤੀ ਟਰੰਪ ਨੂੰ ਅਪੀਲ ਕੀਤੀ ਕਿ ਉਹ ਸੰਬੰਧਾਂ ਦੇ “ਡਾਊਨਵਰਡ ਸਪਾਇਰਲ” ਨੂੰ ਰੋਕੇ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਸਿੱਧੀ ਗੱਲਬਾਤ ਕਰਨ, ਜਿੰਨਾ ਜਲਦੀ ਇਹ ਵਾਰਤਾਲਾਪ ਹੋਵੇ, ਉਨਾ ਹੀ ਚੰਗਾ।
ਹੇਲੀ ਨੇ ਲਿਖਿਆ, “ਸੰਯੁਕਤ ਰਾਜ ਲਈ ਸਭ ਤੋਂ ਜ਼ਰੂਰੀ ਤਰਜੀਹ ਇਹ ਹੋਣੀ ਚਾਹੀਦੀ ਹੈ ਕਿ ਵਿਗੜਦੇ ਸੰਬੰਧਾਂ ਨੂੰ ਵਾਪਸ ਸਹੀ ਰਸਤੇ ਤੇ ਲਿਆਂਦਾ ਜਾਵੇ, ਜਿਸ ਲਈ ਰਾਸ਼ਟਰਪਤੀ ਟਰੰਪ ਅਤੇ ਪ੍ਰਧਾਨ ਮੰਤਰੀ ਮੋਦੀ ਵਿਚਕਾਰ ਸਿੱਧੀ ਗੱਲ ਲਾਜ਼ਮੀ ਹੈ। ਇਹ ਜਿੰਨਾ ਜਲਦੀ ਹੋਵੇ, ਉਨਾ ਹੀ ਚੰਗਾ। ਪ੍ਰਸ਼ਾਸਨ ਨੂੰ ਭਾਰਤ ਨਾਲ ਸੰਬੰਧਾਂ ਨੂੰ ਵਧੇਰੇ ਉੱਚ ਪੱਧਰੀ ਧਿਆਨ ਦੇਣ ਤੇ ਕੇਂਦਰਿਤ ਕਰਨਾ ਚਾਹੀਦਾ ਹੈ, ਉਸੇ ਤਰ੍ਹਾਂ ਜਿਵੇਂ ਅਮਰੀਕਾ ਚੀਨ ਜਾਂ ਇਜ਼ਰਾਇਲ ਨੂੰ ਤਰਜੀਹ ਦਿੰਦਾ ਹੈ।”
ਲੇਖ ਵਿੱਚ ਇਹ ਦਰਸਾਉਂਦੇ ਹੋਏ ਭਾਰਤ ਦੀ ਆਰਥਿਕ ਅਤੇ ਰਣਨੀਤਿਕ ਮਹੱਤਤਾ 'ਤੇ ਜ਼ੋਰ ਦਿੱਤਾ ਗਿਆ ਕਿ ਭਾਰਤ ਵੱਡੇ ਪੱਧਰ 'ਤੇ ਉਤਪਾਦਨ ਕਰਨ ਦੀ ਸਮਰੱਥਾ ਰੱਖਦਾ ਹੈ ਅਤੇ ਚੀਨੀ ਸਪਲਾਈ ਚੇਨਾਂ ਦਾ ਵਿਕਲਪ ਮੁਹੱਈਆ ਕਰ ਸਕਦਾ ਹੈ। ਹੇਲੀ ਨੇ ਭਾਰਤ ਨੂੰ ਇੱਕ “ਕੀਮਤੀ, ਆਜ਼ਾਦ ਅਤੇ ਲੋਕਤਾਂਤਰਿਕ ਸਾਥੀ” ਵਜੋਂ ਪੇਸ਼ ਕੀਤਾ, ਜਿਸ ਦੀ ਮੱਧ-ਪੂਰਬ ਵਿੱਚ ਵਧਦੀ ਭੂਮਿਕਾ ਖੇਤਰੀ ਸਥਿਰਤਾ ਨੂੰ ਮਜ਼ਬੂਤ ਕਰਦੀ ਹੈ।
ਭਵਿੱਖ ਵੱਲ ਦੇਖਦੇ ਹੋਏ, ਉਸ ਨੇ ਲਿਖਿਆ ਕਿ “ਜਿਵੇਂ-ਜਿਵੇਂ ਭਾਰਤ ਦੀ ਤਾਕਤ ਵਧੇਗੀ, ਚੀਨ ਦਾ ਮਹੱਤਵ ਘਟਾਉਣਾ ਪਵੇਗਾ, ਇਸ ਤਰ੍ਹਾਂ ਨਵੀਂ ਦਿੱਲੀ ਦਾ ਉਭਾਰ ਵਿਸ਼ਵ ਸ਼ਕਤੀ ਸੰਤੁਲਨ ਦਾ ਫੈਸਲਾ ਕਰਨ ਵਾਲਾ ਕਾਰਕ ਬਣੇਗਾ।“

Comments

Related

ADVERTISEMENT

 

 

 

ADVERTISEMENT

 

 

E Paper

 

 

 

Video