ADVERTISEMENT

ADVERTISEMENT

ਅਲਾਸਕਾ ਮੁਲਾਕਾਤ ਤੋਂ ਬਾਅਦ ਹੁਣ ਮਾਸਕੋ ‘ਚ ਮਿਲ ਸਕਦੇ ਹਨ ਰਾਸ਼ਟਰਪਤੀ ਟਰੰਪ ਤੇ ਪੁਤਿਨ

ਇਸ ਨਾਲ ਇਹ ਸੰਕੇਤ ਮਿਲਿਆ ਕਿ ਜਿਥੇ ਰਾਜਨੀਤਿਕ ਗਠਜੋੜ ਮਹੱਤਵ ਰੱਖਦੇ ਹਨ, ਉਥੇ ਅਮਰੀਕਾ-ਰੂਸ ਰਿਸ਼ਤਾ ਨਵੇਂ ਦਰਵਾਜ਼ੇ ਖੋਲ੍ਹ ਸਕਦਾ ਹੈ — ਭਾਵੇਂ ਮਾਸਕੋ ਉੱਤੇ ਪਾਬੰਦੀਆਂ ਅਜੇ ਵੀ ਭਾਰੀ ਹਨ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਰੂਸੀ ਰਾਸ਼ਟਰਪਤੀ ਵਲਾਦੀਮਿਰ ਪੁਤਿਨ / X/@The White House

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਰੂਸੀ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਦਰਮਿਆਨ ਅਲਾਸਕਾ ਸਮਿੱਟ ਸਿਰਫ਼ ਵਿਵਾਦਤ ਮੁੱਦਿਆਂ 'ਤੇ ਤਰੱਕੀ ਦੇ ਵਾਅਦਿਆਂ ਨਾਲ ਹੀ ਖਤਮ ਨਹੀਂ ਹੋਈ, ਸਗੋਂ ਪੁਤਿਨ ਵੱਲੋਂ ਦਿੱਤਾ ਗਿਆ ਇੱਕ ਹੈਰਾਨੀਜਨਕ ਸੁਝਾਅ ਵੀ ਚਰਚਾ ਵਿਚ ਆਇਆ: ਮਾਸਕੋ ਦੀ ਸੰਭਾਵਿਤ ਯਾਤਰਾ। ਇਹ ਟਿੱਪਣੀ — ਜੋ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਲਗਭਗ ਚੁਪਚਾਪ ਕੀਤੀ ਗਈ — ਦੋਵਾਂ ਨੇਤਾਵਾਂ ਦੇ ਅੱਗੇ ਵਧਣ ਵਾਲੇ ਰਵੱਈਏ ਨੂੰ ਉਜਾਗਰ ਕਰਦੀ ਸੀ, ਜੋ ਉਨ੍ਹਾਂ ਦੀ ਛੇ ਸਾਲਾਂ ਬਾਅਦ ਹੋਈ ਪਹਿਲੀ ਮੁਲਾਕਾਤ ਤੋਂ ਬਾਅਦ ਸਾਹਮਣੇ ਆਇਆ।

ਜਦੋਂ ਪ੍ਰੈਸ ਕਾਨਫਰੰਸ ਖ਼ਤਮ ਹੋਣ ਲੱਗੀ, ਤਾਂ ਪੁਤਿਨ ਨੇ ਟਰੰਪ ਵੱਲ ਮੁੜ ਕੇ ਕਿਹਾ: "ਅਗਲੀ ਵਾਰੀ ਮਾਸਕੋ ਵਿੱਚ।" ਟਰੰਪ ਨੇ ਇਸ ਵਿਚ ਰੁਚੀ ਦਿਖਾਈ: "ਓਹ, ਇਹ ਤਾਂ ਦਿਲਚਸਪ ਗੱਲ ਹੈ। ਇਹ ਹੋ ਸਕਦਾ ਹੈ।” ਇਹ ਟਿੱਪਣੀ ਵਾਸ਼ਿੰਗਟਨ ਵਿੱਚ ਗੂੰਜੇਗੀ, ਜਿੱਥੇ ਕ੍ਰੇਮਲਿਨ ਨਾਲ ਰੁਝੇਵਾਂ ਰਾਜਨੀਤਿਕ ਤੌਰ 'ਤੇ ਵਿਵਾਦਪੂਰਨ ਰਹਿੰਦਾ ਹੈ। ਪਰ ਅਲਾਸਕਾ ਦੀ ਮੁਲਾਕਾਤ ਨੇ ਇਹ ਦਰਸਾਇਆ ਕਿ ਦੋਵਾਂ ਨੇਤਾਵਾਂ ਨੇ ਟਕਰਾਅ ਤੋਂ ਸਹਿਯੋਗ ਵੱਲ ਵਾਧਾ ਕਰਨ ਦੀ ਕੋਸ਼ਿਸ਼ ਕੀਤੀ।

ਟਰੰਪ ਨੇ ਮੁਲਾਕਾਤ ਨੂੰ ਸਫਲਤਾ ਵਾਲੀ ਦੱਸਿਆ: “ਸਾਡੀ ਬਹੁਤ ਉਤਪਾਦਕ ਮੁਲਾਕਾਤ ਹੋਈ। ਕਈ ਮੁੱਦਿਆਂ ’ਤੇ ਸਹਿਮਤੀ ਹੋ ਗਈ ਅਤੇ ਬਸ ਕੁਝ ਥੋੜ੍ਹੇ ਜਿਹੇ ਰਹਿ ਗਏ ਹਨ। ਕੁਝ ਜ਼ਿਆਦਾ ਮਹੱਤਵਪੂਰਨ ਨਹੀਂ ਹਨ, ਇੱਕ ਹੈ ਜੋ ਸ਼ਾਇਦ ਸਭ ਤੋਂ ਮਹੱਤਵਪੂਰਨ ਹੈ, ਅਸੀਂ ਉੱਥੇ ਨਹੀਂ ਪਹੁੰਚੇ, ਪਰ ਸਾਨੂੰ ਉੱਥੇ ਪਹੁੰਚਣ ਦੀ ਬਹੁਤ ਚੰਗੀ ਸੰਭਾਵਨਾ ਹੈ।”

ਪੁਤਿਨ ਨੇ ਵੀ ਅਲਾਸਕਾ ਵਿੱਚ ਹੋਈ ਇਹ ਮੁਲਾਕਾਤ, ਸੰਬੰਧਾਂ ਦੀ ਮੁੜ ਸ਼ੁਰੂਆਤ ਵਜੋਂ ਵੇਖੀ। ਉਹਨਾਂ ਨੇ ਜ਼ੋਰ ਦਿੱਤਾ ਕਿ ਦੋਹਾਂ ਪਾਸਿਆਂ ਨੂੰ “ਨਤੀਜਾ ਕੇਂਦਰਤ” ਹੋਣਾ ਚਾਹੀਦਾ ਹੈ ਅਤੇ ਟਰੰਪ ਦੇ ਉਦੇਸ਼ ਦੀ ਸਪਸ਼ਟਤਾ ਨੂੰ ਸਵੀਕਾਰ ਕੀਤਾ। ਉਹਨਾਂ ਕਿਹਾ “ਇਹ ਜ਼ਰੂਰੀ ਹੈ ਕਿ ਦੋਵਾਂ ਪਾਸੇ ਨਤੀਜੇ ਦੀ ਉਮੀਦ ਰੱਖਣ ਵਾਲੇ ਹੋਣ ਅਤੇ ਅਸੀਂ ਵੇਖਦੇ ਹਾਂ ਕਿ ਅਮਰੀਕੀ ਰਾਸ਼ਟਰਪਤੀ ਕੋਲ ਬਹੁਤ ਸਾਫ਼ ਨਜ਼ਰੀਆ ਹੈ ਕਿ ਉਹ ਕੀ ਪ੍ਰਾਪਤ ਕਰਨਾ ਚਾਹੁੰਦੇ ਹਨ। ਉਹ ਆਪਣੇ ਦੇਸ਼ ਦੀ ਭਲਾਈ ਲਈ ਦਿਲੋਂ ਫਿਕਰਮੰਦ ਹਨ। ਉਹ ਇਹ ਵੀ ਸਮਝਦੇ ਹਨ ਕਿ ਰੂਸ ਦੇ ਆਪਣੇ ਰਾਸ਼ਟਰੀ ਹਿਤ ਵੀ ਹਨ।”

ਪੁਤਿਨ ਦੇ ਸੰਦੇਸ਼ ਵਿੱਚ ਇੱਕ ਕੇਂਦਰੀ ਗੱਲ ਸੀ — “ਕੌਮੀ ਹਿਤਾਂ” ਲਈ ਇਜ਼ਤ ਦਾ ਸੰਤੁਲਨ ਬਣਾਈ ਰੱਖਣਾ। ਰੂਸ ਪਿੱਛੇ ਹਟਣ ਨੂੰ ਤਿਆਰ ਨਹੀਂ, ਪਰ ਜੇ ਉਸਨੂੰ ਇੱਕ ਬਰਾਬਰ ਤਾਕਤ ਵਜੋਂ ਵਿਵਹਾਰ ਮਿਲੇ, ਤਾਂ ਉਹ ਗੱਲਬਾਤ ਲਈ ਤਿਆਰ ਹੈ।

ਟਰੰਪ ਨੇ ਕਾਰੋਬਾਰੀ ਹਿਤਾਂ ਨੂੰ ਧਿਆਨ ਵਿੱਚ ਰੱਖਦਿਆਂ ਖੁੱਲ੍ਹੀ ਅਪੀਲ ਕੀਤੀ ਅਤੇ ਸਮਿੱਟ ਵਿੱਚ ਮੌਜੂਦ ਰੂਸੀ ਪ੍ਰਤਿਨਿਧੀਆਂ ਵੱਲ ਇਸ਼ਾਰਾ ਕੀਤਾ। “ਇੱਥੇ ਕੁਝ ਸ਼ਾਨਦਾਰ ਰੂਸੀ ਵਪਾਰਕ ਨੁਮਾਇੰਦਿਆਂ ਦੀ ਮੌਜੂਦਗੀ ਹੈ ਅਤੇ ਮੇਰੇ ਖ਼ਿਆਲ ਵਿੱਚ ਤੁਸੀਂ ਜਾਣਦੇ ਹੋ, ਹਰ ਕੋਈ ਸਾਡੇ ਨਾਲ ਵਪਾਰ ਕਰਨਾ ਚਾਹੁੰਦਾ ਹੈ। ਅਸੀਂ ਬਹੁਤ ਹੀ ਥੋੜ੍ਹੇ ਸਮੇਂ ਵਿੱਚ ਦੁਨੀਆ ਦਾ ਸਭ ਤੋਂ ਆਕਰਸ਼ਕ ਦੇਸ਼ ਬਣ ਗਏ ਹਾਂ, ਅਤੇ ਅਸੀਂ ਇਸ ਵੱਲ ਆਸਜਨਕ ਦ੍ਰਿਸ਼ਟੀ ਰੱਖਦੇ ਹਾਂ।”

ਇਸ ਨਾਲ ਇਹ ਸੰਕੇਤ ਮਿਲਿਆ ਕਿ ਜਿਥੇ ਰਾਜਨੀਤਿਕ ਗਠਜੋੜ ਮਹੱਤਵ ਰੱਖਦੇ ਹਨ, ਉਥੇ ਅਮਰੀਕਾ-ਰੂਸ ਰਿਸ਼ਤਾ ਨਿਵੇਸ਼, ਤਕਨੀਕੀ ਸਹਿਯੋਗ ਅਤੇ ਊਰਜਾ ਮਾਰਕੀਟਾਂ ਵਾਸਤੇ ਵੀ ਨਵੇਂ ਦਰਵਾਜ਼ੇ ਖੋਲ੍ਹ ਸਕਦਾ ਹੈ — ਭਾਵੇਂ ਮਾਸਕੋ ਉੱਤੇ ਪਾਬੰਦੀਆਂ ਅਜੇ ਵੀ ਭਾਰੀ ਹਨ।

ਇੱਕ ਹੋਰ ਤਿੱਖੀ ਟਿੱਪਣੀ ਵਿੱਚ, ਟਰੰਪ ਨੇ ਆਪਣੇ ਪਹਿਲੇ ਕਾਰਜਕਾਲ ਦੌਰਾਨ ਦੇਸ਼ ਵਿੱਚ ਚੱਲੇ ਵਿਵਾਦਾਂ ਨੂੰ ਯਾਦ ਕੀਤਾ “ਸਾਡੀਆਂ ਕਈ ਕਠਿਨ ਅਤੇ ਵਧੀਆ ਮੁਲਾਕਾਤਾਂ ਹੋਈਆਂ। ਸਾਡਾ ਰਾਹ ਰੋਕਿਆ ਗਿਆ। ਇਹ ਸਾਰਾ ਕੁਝ ਹੋਰ ਔਖਾ ਕਰ ਗਿਆ, ਪਰ ਪੁਤਿਨ ਨੇ ਇਹ ਸਮਝ ਲਿਆ। ਮੈਨੂੰ ਲੱਗਦਾ ਹੈ ਕਿ ਆਪਣੇ ਕਰੀਅਰ ਦੌਰਾਨ ਉਹਨਾਂ ਨੇ ਵੀ ਅਜਿਹੇ ਹਾਲਾਤ ਵੇਖੇ ਹੋਣੇ।”

ਉਹਨਾਂ ਨੇ ਹੋਰ ਆਗੇ ਕਿਹਾ: “ਉਹ ਜਾਣਦਾ ਸੀ ਕਿ ਇਹ ਝੂਠ ਸੀ ਅਤੇ ਮੈਂ ਵੀ ਜਾਣਦਾ ਸੀ ਕਿ ਇਹ ਝੂਠ ਸੀ, ਪਰ ਜੋ ਕੁਝ ਹੋਇਆ ਉਹ ਕਾਨੂੰਨੀ ਤੌਰ 'ਤੇ ਅਪਰਾਧਕ ਸੀ। ਇਸ ਕਰਕੇ ਦੇਸ਼ ਵਜੋਂ ਸਾਡੇ ਕਾਰੋਬਾਰੀ ਮੰਚ ‘ਤੇ ਹੋਰ ਮਾਮਲਿਆਂ ਵਿਚ ਅੱਗੇ ਵਧਣਾ ਔਖਾ ਹੋ ਗਿਆ।”

ਟਰੰਪ ਲਈ, ਅਲਾਸਕਾ ਸਮਿੱਟ ਉਹ ਮੌਕਾ ਸੀ ਜਿੱਥੇ ਉਹ ਵਿਸ਼ਵਾਸ ਦੀ ਘਾਟ ਵਾਲੇ ਸਾਲਾਂ ਨੂੰ ਪਿੱਛੇ ਛੱਡ ਕੇ "ਸਾਫ਼ ਸਫ਼ੇ" ਤੋਂ ਮੁੜ ਗੱਲਬਾਤ ਦੀ ਸ਼ੁਰੂਆਤ ਕਰ ਸਕਣ। ਦੂਜੇ ਪਾਸੇ, ਪੁਤਿਨ ਨੇ ਦੋਵਾਂ ਨੇਤਾਵਾਂ ਦੀ ਨਿੱਜੀ ਅਨੁਭੂਤੀ ਉਤੇ ਜ਼ੋਰ ਦਿੱਤਾ: “ਮੈਂ ਸਮਝਦਾ ਹਾਂ ਕਿ ਕੁੱਲ ਮਿਲਾ ਕੇ ਮੇਰੇ ਅਤੇ ਰਾਸ਼ਟਰਪਤੀ ਟਰੰਪ ਦੇ ਵਿਚਕਾਰ ਇੱਕ ਬਹੁਤ ਹੀ ਕਾਰੋਬਾਰੀ ਅਤੇ ਭਰੋਸੇਯੋਗ ਸੰਪਰਕ ਬਣ ਗਿਆ ਹੈ ਅਤੇ ਮੇਰੇ ਕੋਲ ਹਰ ਕਾਰਨ ਹੈ ਇਹ ਮੰਨਣ ਦਾ ਕਿ ਜੇ ਅਸੀਂ ਇਸ ਰਸਤੇ ਉੱਤੇ ਅੱਗੇ ਵਧੀਏ, ਤਾਂ — ਜਿੰਨੀ ਜਲਦੀ ਹੋ ਸਕੇ — ਅਸੀਂ ਯੂਕਰੇਨ ਸੰਘਰਸ਼ ਦੇ ਅੰਤ ਤੱਕ ਪਹੁੰਚ ਸਕਦੇ ਹਾਂ।” ਭਾਵੇਂ ਠੋਸ ਨਤੀਜੇ ਘੱਟ ਮਿਲੇ, ਪਰ ਅਲਾਸਕਾ ਸਮਿੱਟ ਦੇ ਲਹਿਜ਼ੇ ਨੇ ਇਹ ਦਰਸਾਇਆ ਕਿ ਦੋਵਾਂ ਪਾਸੇ ਸੰਵਾਦ ਜਾਰੀ ਰੱਖਣ ਨੂੰ ਲਾਭਕਾਰੀ ਮੰਨ ਰਹੇ ਹਨ। 

ਦੂਜੇ ਪਾਸੇ, ਟਰੰਪ ਨੇ ਸਾਫ਼ ਕਰ ਦਿੱਤਾ ਕਿ ਇਹ ਸਮਿੱਟ ਸਿਰਫ਼ ਇੱਕ ਕਦਮ ਸੀ — ਪਰ ਇੱਕ ਅਜਿਹਾ ਕਦਮ ਜੋ ਉਨ੍ਹਾਂ ਲਈ ਉਮੀਦਜਨਕ ਸੀ। ਉਥੇ ਹੀ ਦੂਜੇ ਪਾਸੇ ਪ੍ਰੈੱਸ ਕਾਨਫਰੰਸ ਦੌਰਾਨ ਮਾਸਕੋ ਯਾਤਰਾ ਦੀ ਗੱਲ — ਭਾਵੇਂ ਅਧ-ਮਜ਼ਾਕ ਵਜੋਂ ਕੀਤੀ ਗਈ ਪਰ ਵੱਡੇ ਪੱਧਰ 'ਤੇ ਇਕ ਅਜਿਹੀ ਤਿਆਰੀ ਨੂੰ ਦਰਸਾਉਂਦੀ ਸੀ, ਜੋ ਵੈਰ-ਵਿਰੋਧ ਤੋਂ ਪਰੇ ਵੇਖਣ ਦੀ ਇੱਛਾ ਨੂੰ ਦਰਸਾਉਂਦੀ ਹੈ।

ਅਲਾਸਕਾ ਮੁਲਾਕਾਤ ਵਿਚ ਟਰੰਪ ਅਤੇ ਪੁਤਿਨ ਨੇ ਇਹ ਦਰਸਾਇਆ ਕਿ ਉਹ ਇਸ ਇਤਿਹਾਸ ਨਾਲ ਵਾਕਫ਼ ਹਨ ਅਤੇ ਇਸਨੂੰ ਆਪਣੇ ਸੰਦੇਸ਼ ਦਾ ਹਿੱਸਾ ਬਣਾਇਆ: ਕਿ ਗੁਆਂਢੀਆਂ, ਭਾਵੇਂ ਕਿੰਨੇ ਵੀ ਵਿਰੋਧੀ ਕਿਉਂ ਨਾ ਹੋਣ, ਆਖ਼ਰਕਾਰ ਇਕ-ਦੂਜੇ ਨਾਲ ਰਹਿਣ ਦਾ ਇੱਕ ਤਰੀਕਾ ਲੱਭਣਾ ਚਾਹੀਦਾ ਹੈ।

Comments

Related