ADVERTISEMENT

ADVERTISEMENT

ਅਦਾਕਾਰ ਧਰਮਿੰਦਰ ਦੀ ਮੌਤ ਦੀਆਂ ਖਬਰਾਂ 'ਬੇਬੁਨਿਆਦ', ਮੀਡੀਆ ਨਾਲ ਜਤਾਈ ਨਾਰਾਜ਼ਗੀ

ਖ਼ਬਰਾਂ ਮੁਤਾਬਕ ਉਨ੍ਹਾਂ ਦੀ ਹਾਲਾਤ ਕਾਫੀ ਗੰਭੀਰ ਬਣੀ ਹੋਈ ਹੈ ਅਤੇ ਉਹ ਡਾਕਟਰਾਂ ਦੀ ਨਿਗਰਾਨੀ ਹੇਠ ਹਨ

ਧਰਮਿੰਦਰ / Instagram

ਬਾਲੀਵੁੱਡ ਦੇ ਦਿੱਗਜ ਅਦਾਕਾਰ ਧਰਮਿੰਦਰ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਉਹ ਇਸ ਸਮੇਂ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਦਾਖਲ ਹਨ। ਇਸੇ ਦੌਰਾਨ, ਅਦਾਕਾਰ ਦੇ ਦਿਹਾਂਤ ਦੀਆਂ ਖ਼ਬਰਾਂ ਆਉਣ ਲੱਗੀਆਂ, ਜਿਸ ਨੂੰ ਬੇਟੀ ਈਸ਼ਾ ਦਿਓਲ ਨੇ ਅਫਵਾਹ ਕਰਾਰ ਦਿੱਤਾ ਹੈ। ਹਿੰਦੀ ਸਿਨੇਮਾ ਦੇ ਮਹਾਨ ਅਦਾਕਾਰ ਅਤੇ 'ਹੀਮੈਨ' ਦੇ ਨਾਂ ਨਾਲ ਮਸ਼ਹੂਰ ਧਰਮਿੰਦਰ ਦੀ ਮੌਤ ਦੀਆਂ ਖ਼ਬਰਾਂ ਲਗਾਤਾਰ ਆ ਰਹੀਆਂ ਸਨ, ਜਿਸ ਕਾਰਨ ਫਿਲਮ ਇੰਡਸਟਰੀ ਵਿੱਚ ਸੋਗ ਦਾ ਮਾਹੌਲ ਛਾ ਗਿਆ ਸੀ। 

ਹਾਲਾਂਕਿ, ਉਹ ਇਸ ਸਮੇਂ ਬ੍ਰੀਚ ਕੈਂਡੀ ਹਸਪਤਾਲ ਵਿੱਚ ਹੀ ਦਾਖਲ ਹਨ। ਉਮਰ ਸੰਬੰਧੀ ਬੀਮਾਰੀਆਂ ਨਾਲ ਜੂਝਦੇ ਹੋਏ ਉਨ੍ਹਾਂ ਨੂੰ ਕੁਝ ਦਿਨ ਪਹਿਲਾਂ ਹਸਪਤਾਲ ਲਿਆਂਦਾ ਗਿਆ ਸੀ। ਸੋਮਵਾਰ ਦੁਪਹਿਰ ਨੂੰ ਅਚਾਨਕ ਉਨ੍ਹਾਂ ਦੀ ਸਿਹਤ ਜ਼ਿਆਦਾ ਵਿਗੜਨ ਦੀ ਖ਼ਬਰ ਆਈ ਸੀ। ਇਸ ਦੌਰਾਨ ਕਈ ਬਾਲੀਵੁੱਡ ਹਸਤੀਆਂ ਧਰਮਿੰਦਰ ਨੂੰ ਮਿਲਣ ਲਈ ਹਸਪਤਾਲ ਪਹੁੰਚ ਰਹੇ ਹਨ। ਧਰਮਿੰਦਰ ਦੀ ਮੌਤ ਦੀਆਂ ਖ਼ਬਰਾਂ ਫੈਲਣ ਤੋਂ ਬਾਅਦ ਉਹਨਾਂ ਦੇ ਪਰਿਵਾਰ ਵਾਲਿਆਂ ਨੇ ਇਸ ਨੂੰ ਅਫਵਾਹ ਮਰਾਰ ਦਿੰਦੇ ਹੋਏ ਮੀਡੀਆ ਨਾਲ ਕਾਫੀ ਨਾਰਾਜ਼ਗੀ ਜਤਾਈ। ਪਰ ਖ਼ਬਰਾਂ ਮੁਤਾਬਕ ਉਨ੍ਹਾਂ ਦੀ ਹਾਲਾਤ ਕਾਫੀ ਗੰਭੀਰ ਬਣੀ ਹੋਈ ਹੈ ਅਤੇ ਉਹ ਡਾਕਟਰਾਂ ਦੀ ਨਿਗਰਾਨੀ ਹੇਠ ਹਨ। 

ਧਰਮਿੰਦਰ ਇੱਕ ਅਜਿਹੇ ਅਦਾਕਾਰ ਹਨ ਜਿਨ੍ਹਾਂ ਨੇ ਤਕਰੀਬਨ 65 ਸਾਲਾਂ ਤੱਕ ਬਾਲੀਵੁੱਡ 'ਤੇ ਰਾਜ ਕੀਤਾ। ਸਾਲ 1960 ਵਿੱਚ ਉਨ੍ਹਾਂ ਨੇ 'ਦਿਲ ਭੀ ਤੇਰਾ ਹਮ ਭੀ ਤੇਰੇ' ਨਾਮ ਦੀ ਫਿਲਮ ਨਾਲ ਆਪਣਾ ਡੈਬਿਊ ਕੀਤਾ ਸੀ। ਉਸ ਤੋਂ ਬਾਅਦ ਉਨ੍ਹਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ 'ਸ਼ੋਲੇ', 'ਸੀਤਾ ਔਰ ਗੀਤਾ', 'ਮੇਰਾ ਗਾਓਂ ਮੇਰਾ ਦੇਸ਼', 'ਲੋਹਾ' ਵਰਗੀਆਂ ਹੋਰ ਵੀ ਕਈ ਬਿਹਤਰੀਨ ਫਿਲਮਾਂ ਰਾਹੀਂ ਲੋਕਾਂ ਦਾ ਖੂਬ ਮਨੋਰੰਜਨ ਕੀਤਾ।

ਉਨ੍ਹਾਂ ਨੇ ਆਪਣੇ ਕਰੀਅਰ ਵਿੱਚ 300 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ ਹੈ ਅਤੇ ਹਰ ਕਿਸੇ ਨੇ ਪਰਦੇ 'ਤੇ ਉਨ੍ਹਾਂ ਦੀ ਅਦਾਕਾਰੀ ਨੂੰ ਪਸੰਦ ਕੀਤਾ ਹੈ। ਉਨ੍ਹਾਂ ਨੇ ਹਿੰਦੀ ਦੇ ਨਾਲ-ਨਾਲ ਪੰਜਾਬੀ ਸਿਨੇਮਾ ਵਿੱਚ ਵੀ ਆਪਣੀ ਅਦਾਕਾਰੀ ਦਾ ਜਲਵਾ ਦਿਖਾਇਆ ਹੈ। ਧਰਮਿੰਦਰ ਦੀ ਇੱਕ ਫਿਲਮ ਹੁਣੇ ਰਿਲੀਜ਼ ਹੋਣੀ ਬਾਕੀ ਹੈ, ਜਿਸ ਰਾਹੀਂ ਇੱਕ ਵਾਰ ਫਿਰ ਤੋਂ ਪਰਦੇ 'ਤੇ ਉਨ੍ਹਾਂ ਦੀ ਸ਼ਾਨਦਾਰ ਅਦਾਕਾਰੀ ਦੇਖਣ ਨੂੰ ਮਿਲੇਗੀ। ਉਹ ਫਿਲਮ ਹੈ 'ਇੱਕੀਸ', ਜੋ 25 ਦਸੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।

Comments

Related

ADVERTISEMENT

 

 

 

ADVERTISEMENT

 

 

E Paper

 

 

 

Video