ADVERTISEMENTs

2024 ਵਿੱਚ 2 ਲੱਖ 6 ਹਜ਼ਾਰ ਭਾਰਤੀਆਂ ਨੇ ਛੱਡੀ ਨਾਗਰਿਕਤਾ: ਵਿਦੇਸ਼ ਮੰਤਰਾਲਾ

ਅਮਰੀਕਾ, ਯੂਏਈ, ਮਲੇਸ਼ੀਆ ਅਤੇ ਕੈਨੇਡਾ ਭਾਰਤੀਆਂ ਲਈ ਵਿਦੇਸ਼ਾਂ ਵਿੱਚ ਵਸਣ ਲਈ ਸਭ ਤੋਂ ਪਸੰਦੀਦਾ ਦੇਸ਼ ਹਨ

ਵਿਦੇਸ਼ ਮੰਤਰਾਲੇ ਨੇ ਸੰਸਦ ਨੂੰ ਦੱਸਿਆ ਕਿ ਸਾਲ 2024 ਵਿੱਚ ਲਗਭਗ 2 ਲੱਖ 6 ਹਜ਼ਾਰ ਭਾਰਤੀਆਂ ਨੇ ਆਪਣੀ ਨਾਗਰਿਕਤਾ ਛੱਡ ਦਿੱਤੀ, ਜੋ ਕਿ 2023 ਵਿੱਚ  2 ਲੱਖ 16 ਹਜ਼ਾਰ ਤੋਂ ਘੱਟ ਹੈ। ਇਹ ਜਾਣਕਾਰੀ ਲੋਕ ਸਭਾ ਵਿੱਚ ਕਾਂਗਰਸ ਸੰਸਦ ਮੈਂਬਰ ਕੇ. ਸੀ. ਵੇਣੂਗੋਪਾਲ ਦੇ ਸਵਾਲ ਦੇ ਜਵਾਬ ਵਿੱਚ ਦਿੱਤੀ ਗਈ।

ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਕਿਹਾ ਕਿ 2024 ਵਿੱਚ ਕੁੱਲ 2,06,378 ਲੋਕਾਂ ਨੇ ਭਾਰਤੀ ਨਾਗਰਿਕਤਾ ਛੱਡ ਦਿੱਤੀ, ਜਦੋਂ ਕਿ 2023 ਵਿੱਚ ਇਹ ਗਿਣਤੀ 2,16,219 ਸੀ। ਇਸ ਤੋਂ ਪਹਿਲਾਂ 2022 ਵਿੱਚ 2,25,620, 2021 ਵਿੱਚ 1,63,370 ਅਤੇ 2020 ਵਿੱਚ 85,256 ਲੋਕਾਂ ਨੇ ਨਾਗਰਿਕਤਾ ਛੱਡ ਦਿੱਤੀ ਸੀ।

ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਸਰਕਾਰ ਨੇ ਇਸ ਦੇ ਪਿੱਛੇ ਦੇ ਕਾਰਨਾਂ ਦਾ ਕੋਈ ਅਧਿਐਨ ਕੀਤਾ ਹੈ, ਤਾਂ ਮੰਤਰੀ ਨੇ ਕਿਹਾ ਕਿ ਵਿਦੇਸ਼ੀ ਨਾਗਰਿਕਤਾ ਲੈਣ ਦਾ ਫੈਸਲਾ ਇੱਕ ਨਿੱਜੀ ਫੈਸਲਾ ਹੈ ਅਤੇ ਇਸਦਾ ਕਾਰਨ ਸਿਰਫ਼ ਵਿਅਕਤੀ ਨੂੰ ਹੀ ਪਤਾ ਹੁੰਦਾ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਵਿਸ਼ਵਵਿਆਪੀ ਕਾਰਜ ਸਥਾਨ ਦੀ ਸੰਭਾਵਨਾ ਨੂੰ ਸਮਝਦੀ ਹੈ ਅਤੇ ਭਾਰਤੀ ਪ੍ਰਵਾਸੀਆਂ ਨਾਲ ਕੰਮ ਕਰਨ ਲਈ ਵਚਨਬੱਧ ਹੈ। ਸਾਡੇ ਸਬੰਧਾਂ ਨੂੰ ਬਿਹਤਰ ਬਣਾਉਣ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਫਲ ਅਤੇ ਪ੍ਰਭਾਵਸ਼ਾਲੀ ਪ੍ਰਵਾਸੀ ਭਾਰਤ ਲਈ ਇੱਕ ਵੱਡੀ ਸੰਪਤੀ ਹਨ।

ਮੰਤਰਾਲੇ ਨੇ ਨਾਗਰਿਕਤਾ ਛੱਡਣ ਦੀ ਦਰ ਨੂੰ ਘਟਾਉਣ ਲਈ ਕਿਸੇ ਨਵੀਂ ਯੋਜਨਾ ਦਾ ਐਲਾਨ ਨਹੀਂ ਕੀਤਾ।

ਵਰਲਡ ਪਾਪੂਲੇਸ਼ਨ ਰਿਵਿਊ 2025 ਦੇ ਅਨੁਸਾਰ, ਅਮਰੀਕਾ, ਯੂਏਈ, ਮਲੇਸ਼ੀਆ ਅਤੇ ਕੈਨੇਡਾ ਭਾਰਤੀਆਂ ਲਈ ਵਿਦੇਸ਼ਾਂ ਵਿੱਚ ਵਸਣ ਲਈ ਸਭ ਤੋਂ ਪਸੰਦੀਦਾ ਦੇਸ਼ ਹਨ। ਭਾਰਤੀ ਮੂਲ ਦੇ ਲਗਭਗ 54 ਲੱਖ ਲੋਕ ਅਮਰੀਕਾ ਵਿੱਚ, ਯੂਏਈ ਵਿੱਚ 35 ਤੋਂ 44 ਲੱਖ, ਮਲੇਸ਼ੀਆ ਵਿੱਚ 29 ਲੱਖ ਅਤੇ ਕੈਨੇਡਾ ਵਿੱਚ 28 ਲੱਖ ਲੋਕ ਰਹਿੰਦੇ ਹਨ। 

Comments

Related

ADVERTISEMENT

 

 

 

ADVERTISEMENT

 

 

E Paper

 

 

 

Video