ਪ੍ਰਤੀਕ ਫੋਟੋ / ਆਈ.ਏ.ਐਨ.ਐਸ
ਅਧਿਕਾਰੀਆਂ ਨੇ ਦੱਸਿਆ ਕਿ ਅਮਰੀਕਾ ਵਿੱਚ ਰਹਿਣ ਲਈ ਵਿਦੇਸ਼ੀਆਂ, ਜਿਨ੍ਹਾਂ ਵਿੱਚ ਜ਼ਿਆਦਾਤਰ ਚੀਨੀ ਨਾਗਰਿਕ ਸਨ, ਲਈ ਸੈਂਕੜੇ ਜਾਅਲੀ ਵਿਆਹ ਕਰਵਾਉਣ ਦੇ ਕਥਿਤ ਦੋਸ਼ ਹੇਠ 12 ਅਗਸਤ ਨੂੰ 11 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਵਾਸ਼ਿੰਗਟਨ ਵਿੱਚ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਅਟਾਰਨੀ ਜਨਰਲ ਟੌਡ ਬਲਾਂਸ਼ ਨੇ ਕਿਹਾ, “ਇਹ ਅਮਰੀਕਾ ਦੇ ਇਤਿਹਾਸ ਵਿੱਚ ਵਿਆਹੀ ਧੋਖਾਧੜੀ ਦੇ ਸਭ ਤੋਂ ਵੱਡੇ ਮੁਕੱਦਮਿਆਂ ਵਿੱਚੋਂ ਇੱਕ ਹੈ।” ਬਲਾਂਸ਼ ਨੇ ਕਿਹਾ, “ਅਸੀਂ ਨਾ ਸਿਰਫ਼ ਗੈਰ-ਕਾਨੂੰਨੀ ਤਰੀਕੇ ਨਾਲ ਸਰਹੱਦ ਪਾਰ ਕਰਨ ਤੋਂ ਆਪਣੀਆਂ ਭੌਤਿਕ ਸਰਹੱਦਾਂ ਦੀ ਰੱਖਿਆ ਕਰ ਰਹੇ ਹਾਂ, ਸਗੋਂ ਇਮੀਗ੍ਰੇਸ਼ਨ ਧੋਖਾਧੜੀ ਦੀਆਂ ਉਨ੍ਹਾਂ ਯੋਜਨਾਵਾਂ ਨੂੰ ਵੀ ਰੋਕ ਰਹੇ ਹਾਂ, ਜੋ ਅਮਰੀਕਾ ਦੇ ਇਮੀਗ੍ਰੇਸ਼ਨ ਕਾਨੂੰਨਾਂ ਤੋਂ ਬਚਣ ਦਾ ਇੱਕ ਹੋਰ ਤਰੀਕਾ ਹਨ।”
ਉਨ੍ਹਾਂ ਦੱਸਿਆ ਕਿ ਚੀਨੀ ਨਾਗਰਿਕ ਜਾਅਲੀ ਵਿਆਹ ਲਈ ਅਮਰੀਕੀ ਨਾਗਰਿਕ ਨੂੰ 1 ਲੱਖ ਡਾਲਰ ਤੱਕ ਅਦਾ ਕਰਦੇ ਸਨ। ਇਸ ਤੋਂ ਬਾਅਦ ਉਹ ਗ੍ਰੀਨ ਕਾਰਡ ਲਈ ਅਰਜ਼ੀ ਦੇ ਸਕਦੇ ਸਨ, ਜਿਸ ਨਾਲ ਉਨ੍ਹਾਂ ਨੂੰ ਅਮਰੀਕਾ ਵਿੱਚ ਰਹਿਣ ਅਤੇ ਕੰਮ ਕਰਨ ਦਾ ਅਧਿਕਾਰ ਮਿਲ ਜਾਂਦਾ ਸੀ।
ਅਮਰੀਕੀ ਜੀਵਨ ਸਾਥੀ ਨੂੰ ਵਿਦੇਸ਼ੀ ਨਾਗਰਿਕ ਨਾਲ ਵਿਆਹ ਕਰਨ ਲਈ 30 ਹਜ਼ਾਰ ਡਾਲਰ ਤੱਕ ਦਿੱਤੇ ਜਾਂਦੇ ਸਨ।
ਬਲਾਂਸ਼ ਨੇ ਕਿਹਾ, “ਇਹ ਕਈ ਸਾਲਾਂ ਤੋਂ ਚੱਲ ਰਿਹਾ ਬਹੁ-ਮਿਲੀਅਨ ਡਾਲਰ ਦਾ ਇੱਕ ਅਜਿਹਾ ਕਾਰੋਬਾਰ ਸੀ, ਜਿਸ ਰਾਹੀਂ ਉਨ੍ਹਾਂ ਲੋਕਾਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਮਦਦ ਦਿੱਤੀ ਜਾਂਦੀ ਸੀ, ਜੋ ਜਾਂ ਤਾਂ ਅਮਰੀਕਾ ਦੇ ਨਾਗਰਿਕ ਨਹੀਂ ਬਣ ਸਕਦੇ ਸਨ ਜਾਂ ਕਾਨੂੰਨੀ ਤੌਰ ’ਤੇ ਨਾਗਰਿਕ ਬਣਨ ਦੇ ਯੋਗ ਨਹੀਂ ਸਨ।”
ਬੁੱਧਵਾਰ ਨੂੰ ਗ੍ਰਿਫ਼ਤਾਰ ਕੀਤੇ ਗਏ 11 ਲੋਕਾਂ ਵਿੱਚੋਂ 10 ਚੀਨ ਤੋਂ ਮੂਲ ਰੂਪ ਵਿੱਚ ਆਏ ਅਮਰੀਕੀ ਨਾਗਰਿਕ ਸਨ, ਜਦਕਿ ਇੱਕ ਗ੍ਰੀਨ ਕਾਰਡ ਧਾਰਕ ਸੀ।
ਨਿਊਯਾਰਕ ਦੇ ਦੱਖਣੀ ਜ਼ਿਲ੍ਹੇ ਲਈ ਅਮਰੀਕੀ ਅਟਾਰਨੀ ਜੈਮੀ ਮੈਕਡੋਨਲਡ ਨੇ ਕਿਹਾ ਕਿ ਮੁਲਜ਼ਮਾਂ ਅਤੇ ਉਨ੍ਹਾਂ ਦੇ ਅਣਪਛਾਤੇ ਸਹਿ-ਸਾਜ਼ਿਸ਼ਕਾਰਾਂ ਨੇ ਪਿਛਲੇ ਇੱਕ ਦਹਾਕੇ ਦੌਰਾਨ 1,000 ਤੋਂ ਵੱਧ ਜਾਅਲੀ ਵਿਆਹ ਕਰਵਾਏ।
ਮੈਕਡੋਨਲਡ ਨੇ ਕਿਹਾ, “ਉਨ੍ਹਾਂ ਨੇ ਅਮਰੀਕੀ ਨਾਗਰਿਕਾਂ ਨੂੰ ਜਾਅਲੀ ਵਿਆਹ ਕਰਨ ਲਈ ਤਿਆਰ ਕੀਤਾ, ਅਧਿਕਾਰੀਆਂ, ਵਿਆਹ ਦੇ ਕੱਪੜਿਆਂ, ਫੋਟੋਗ੍ਰਾਫ਼ਰਾਂ ਅਤੇ ਮਹਿਮਾਨਾਂ ਸਮੇਤ ਜਾਅਲੀ ਵਿਆਹ ਸਮਾਰੋਹਾਂ ਦਾ ਪ੍ਰਬੰਧ ਕੀਤਾ।” ਉਨ੍ਹਾਂ ਕਿਹਾ, “ਮੁਲਜ਼ਮਾਂ ਨੇ ਆਪਣੇ ਲਈ ਵੱਡੀ ਮਾਤਰਾ ਵਿੱਚ ਪੈਸਾ ਕਮਾਇਆ। ਸਾਡਾ ਮੰਨਣਾ ਹੈ ਕਿ ਇਹ ਨੈੱਟਵਰਕ ਇੱਕ ਦਹਾਕੇ ਤੋਂ ਚੱਲ ਰਹੇ ਆਪਣੇ ਕੰਮ ਦੌਰਾਨ ਕਰੋੜਾਂ ਡਾਲਰ ਦੀ ਕਮਾਈ ਕਰ ਚੁੱਕਾ ਹੈ।”
ਮੁਲਜ਼ਮਾਂ ’ਤੇ ਵਿਆਹੀ ਧੋਖਾਧੜੀ ਅਤੇ ਇਮੀਗ੍ਰੇਸ਼ਨ ਧੋਖਾਧੜੀ ਕਰਨ ਦੀ ਸਾਜ਼ਿਸ਼ ਦੇ ਦੋਸ਼ ਲਗਾਏ ਗਏ ਹਨ, ਜਿਸ ਲਈ ਵੱਧ ਤੋਂ ਵੱਧ ਪੰਜ ਸਾਲ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ। ਇਸ ਤੋਂ ਇਲਾਵਾ ਅਮਰੀਕਾ ਵਿੱਚ ਵਿਦੇਸ਼ੀਆਂ ਦੀ ਗੈਰ-ਕਾਨੂੰਨੀ ਰਿਹਾਇਸ਼ ਨੂੰ ਉਤਸ਼ਾਹਿਤ ਕਰਨ ਦੀ ਸਾਜ਼ਿਸ਼ ਦਾ ਦੋਸ਼ ਵੀ ਲਗਾਇਆ ਗਿਆ ਹੈ, ਜਿਸ ਲਈ ਵੱਧ ਤੋਂ ਵੱਧ 10 ਸਾਲ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login