ਵਿਸ਼ਵ ਮੁੱਕੇਬਾਜ਼ੀ ਕੱਪ / Staff Reporter
ਵਿਸ਼ਵ ਮੁੱਕੇਬਾਜ਼ੀ ਕਪ 2025 ਦੇ ਫਾਈਨਲ ਵਿੱਚ ਭਾਰਤੀ ਮੁੱਕੇਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਹੁਣ ਤੱਕ ਪੰਜ ਤੋਂ ਵੱਧ ਸੋਨੇ ਦੇ ਮੈਡਲ ਆਪਣੇ ਨਾਮ ਕਰ ਲਏ ਹਨ। ਫਾਈਨਲ ਵਿੱਚ ਭਾਰਤ ਦੇ ਪੁਰਸ਼ ਅਤੇ ਮਹਿਲਾ ਖਿਡਾਰੀਆਂ ਨੇ ਦਮਦਾਰ ਮੁਕਾਬਲੇ ਖੇਡੇ ਅਤੇ ਦਰਸ਼ਕਾਂ ਦੇ ਸਾਹਮਣੇ ਦੇਸ਼ ਦਾ ਝੰਡਾ ਮਾਣ ਨਾਲ ਲਹਿਰਾਇਆ। ਮੁਕਾਬਲਿਆਂ ਤੋਂ ਬਾਅਦ ਖਿਡਾਰੀਆਂ ਨੇ ਆਪਣੀਆਂ ਭਾਵਨਾਵਾਂ ਵੀ ਸਾਂਝੀਆਂ ਕੀਤੀਆਂ, ਜਿਨ੍ਹਾਂ ਵਿੱਚ ਜਿੱਤ ਦੀ ਖੁਸ਼ੀ, ਚੁਣੌਤੀਆਂ ਨਾਲ ਲੜਾਈ ਅਤੇ ਭਵਿੱਖ ਲਈ ਉਮੀਦਾਂ ਖੁੱਲ੍ਹ ਕੇ ਸਾਹਮਣੇ ਆਈਆਂ।
ਭਾਰਤ ਦੀ ਸਟਾਰ ਮੁੱਕੇਬਾਜ਼ ਨਿਖਤ ਜ਼ਰੀਨ ਨੇ ਚੀਨੀ ਤਾਈਪੇ ਦੀ ਗੁਓ ਯੀ ਸ਼ੁਆ ਨੂੰ ਹਰਾਕੇ ਗੋਲਡ ਮੈਡਲ ਜਿੱਤਿਆ। 2023 ਵਿਸ਼ਵ ਚੈਂਪਿਅਨਸ਼ਿਪ ਵਾਲੀ ਇਸੇ ਜਗ੍ਹਾ ‘ਤੇ ਦੁਬਾਰਾ ਸੋਨਾ ਜਿੱਤਣ ਨਾਲ ਨਿਖਤ ਭਾਵੁਕ ਹੋ ਗਈ। ਉਸਨੇ ਕਿਹਾ, "ਇਹ ਤਗਮਾ ਮੇਰੇ ਲਈ ਬੇਹੱਦ ਖ਼ਾਸ ਹੈ, ਲੰਮੇ ਸਮੇਂ ਬਾਅਦ ਮਿਲਿਆ ਇਹ ਸੋਨਾ ਮੇਰੇ ਸਫ਼ਰ ਵਿੱਚ ਵੱਡੀ ਭੂਮਿਕਾ ਨਿਭਾਏਗਾ।"
ਭਾਰਤ ਦੀ ਜੈਸਮਿਨ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਓਲੰਪਿਕ ਮੈਡਲਿਸਟ ਵੂ ਸ਼ੀਹ-ਯੀ ਨੂੰ 4–1 ਨਾਲ ਹਰਾਇਆ। ਦਰਸ਼ਕਾਂ ਦੇ ਸਮਰਥਨ ਨੂੰ ਆਪਣੀ ਤਾਕਤ ਦੱਸਦਿਆਂ ਉਸਨੇ ਕਿਹਾ, "ਮੈਨੂੰ ਦਰਸ਼ਕਾਂ ਨੇ ਬਹੁਤ ਪਿਆਰ ਦਿੱਤਾ, ਜਿਸਨੇ ਮੈਨੂੰ ਹੋਰ ਪ੍ਰੇਰਿਤ ਕੀਤਾ।" 57 ਕਿਲੋਗ੍ਰਾਮ ਵਜ਼ਨ ਸ਼੍ਰੇਣੀ ਵਿੱਚ ਜਾਣ ਦੇ ਫੈਸਲੇ ਨੂੰ ਸਹੀ ਦੱਸਦਿਆਂ ਜੈਸਮਿਨ ਨੇ ਕਿਹਾ ਕਿ ਇਸ ਵਜ਼ਨ ਵਿੱਚ ਉਸਦਾ ਪ੍ਰਦਰਸ਼ਨ ਹੋਰ ਨਿਖਰ ਰਿਹਾ ਹੈ।
ਦੂਜੇ ਪਾਸੇ, ਪਰਵੀਨ ਹੁੱਡਾ ਨੇ ਜਾਪਾਨ ਦੀ ਅਯਾਕਾ ਤਾਗੁਚੀ ਨੂੰ 3–2 ਨਾਲ ਹਰਾਕੇ ਸੋਨਾ ਜਿੱਤਿਆ। ਵਾਪਸੀ ਦੇ ਆਪਣੇ ਸਫ਼ਰ ਨੂੰ ਯਾਦ ਕਰਦਿਆਂ ਉਸਨੇ ਕਿਹਾ, "ਇਹ ਜਿੱਤ ਮੇਰੇ ਲਈ ਬਹੁਤ ਖ਼ਾਸ ਹੈ। ਮੈਂ ਬੀਐਫ਼ਆਈ ਅਤੇ ਸਾਈ ਦਾ ਧੰਨਵਾਦ ਕਰਦੀ ਹਾਂ। ਮੈਂ ਆਪਣੇ ਆਪ ਨੂੰ ਵੀ ਕਾਫ਼ੀ ਪੁਸ਼ ਕੀਤਾ।"
ਵਿਸ਼ਵ ਮੁੱਕੇਬਾਜ਼ੀ ਕੱਪ ਦੇ ਫਾਈਨਲ ਵਿੱਚ ਭਾਰਤ ਦੀਆਂ ਧੀਆਂ ਨੇ ਦੇਸ਼ ਦਾ ਮਾਣ ਵਧਾਇਆ ਹੈ। ਨਿਖਤ ਜ਼ਰੀਨ, ਮੀਨਾਕਸ਼ੀ ਹੁੱਡਾ ਅਤੇ ਪ੍ਰੀਤੀ ਪਵਾਰ ਸਮੇਤ ਸੱਤ ਮੁੱਕੇਬਾਜ਼ਾਂ ਨੇ ਸੋਨ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ।
ਨਿਖਤ (51 ਕਿਲੋਗ੍ਰਾਮ), ਮੀਨਾਕਸ਼ੀ ਹੁੱਡਾ (48 ਕਿਲੋਗ੍ਰਾਮ), ਪ੍ਰੀਤੀ ਪਵਾਰ (54 ਕਿਲੋਗ੍ਰਾਮ), ਅਰੁੰਧਤੀ (70 ਕਿਲੋਗ੍ਰਾਮ), ਨੂਪੁਰ ਸ਼ਿਓਰਾਨ (80+ ਕਿਲੋਗ੍ਰਾਮ), ਪਰਵੀਨ ਹੁੱਡਾ (60 ਕਿਲੋਗ੍ਰਾਮ) ਅਤੇ ਜੈਸਮੀਨ (57 ਕਿਲੋਗ੍ਰਾਮ) ਨੇ ਸੋਨ ਤਗਮੇ ਜਿੱਤੇ।
ਪੁਰਸ਼ ਵੀ ਪਿੱਛੇ ਨਹੀਂ ਰਹੇ— ਸਚਿਨ ਸਿਵਾਚ ਅਤੇ ਹਿਤੇਸ਼ ਗੂਲੀਆ ਨੇ ਵੀ ਸੋਨੇ ਦੇ ਤਗਮੇ ਜਿੱਤੇ। ਸਚਿਨ ਨੇ ਮੁਰਨਬੇਕ ਸਈਤਬੇਕ ਨੂੰ 5–0 ਨਾਲ ਅਤੇ ਹਿਤੇਸ਼ ਨੇ ਨੁਰਬੇਕ ਮੁਰਸਾਲ ਨੂੰ 3–2 ਨਾਲ ਹਰਾਕੇ ਭਾਰਤ ਦਾ ਮਾਣ ਵਧਾਇਆ।
ਸਚਿਨ ਸਿਵਾਚ ਨੇ ਕਿਰਗਿਜ਼ਸਤਾਨ ਦੇ ਓਲੰਪਿਕ ਮੈਡਲਿਸਟ ਮੁਨਰਬੇਕ ਸਈਤਬੇਕ ਨੂੰ 5–0 ਨਾਲ ਹਰਾਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪਿਛਲੀ ਹਾਰ ਨੂੰ ਯਾਦ ਕਰਦਿਆਂ ਉਸਨੇ ਕਿਹਾ, "ਓਲੰਪਿਕ ਕਵਾਲੀਫਾਇਰ ਵਿੱਚ ਮੈਂ ਉਨ੍ਹਾਂ ਤੋਂ ਹਾਰ ਗਿਆ ਸੀ, ਇਸ ਲਈ ਇਹ ਜਿੱਤ ਮੇਰੇ ਲਈ ਬਦਲੇ ਵਰਗੀ ਸੀ। ਸਚਿਨ ਨੇ ਦੱਸਿਆ ਕਿ ਪਟਿਆਲਾ ਕੈਂਪ ਵਿੱਚ ਲੈਗ ਮੂਵਮੈਂਟ ਅਤੇ ਅਟੈਕਿੰਗ ਸਕਿਲਜ਼ ‘ਤੇ ਕੰਮ ਕਰਨਾ ਉਸਦੇ ਲਈ ਕਾਫ਼ੀ ਲਾਹੇਵੰਦ ਸਾਬਤ ਹੋਇਆ।
ਇਸ ਤੋਂ ਇਲਾਵਾ, ਹਿਤੇਸ਼ ਗੂਲੀਆ ਨੇ ਕਜ਼ਾਕਿਸਤਾਨ ਦੇ ਨੁਰਬੇਕ ਮੁਰਸਾਲ ਨੂੰ 3–2 ਨਾਲ ਹਰਾਕੇ ਸੋਨਾ ਜਿੱਤਿਆ। ਉਸਨੇ ਕਿਹਾ, "ਮੈਂ ਬਹੁਤ ਖੁਸ਼ ਹਾਂ, ਜਿਵੇਂ ਸੋਚਿਆ ਸੀ, ਓਵੇ ਹੀ ਪ੍ਰਦਰਸ਼ਨ ਕੀਤਾ। ਮੁਕਾਬਲਾ ਮੁਸ਼ਕਲ ਸੀ, ਪਰ ਤੀਜੇ ਰਾਊਂਡ ਵਿੱਚ ਮੈਂ ਪੂਰੀ ਤਾਕਤ ਲਾ ਦਿੱਤੀ।" ਉਸਨੇ ਦੱਸਿਆ ਕਿ ਵਿਸ਼ਵ ਚੈਂਪਿਅਨਸ਼ਿਪ ਤੋਂ ਬਾਅਦ ਉਹ ਮਾਨਸਿਕ ਤੌਰ ‘ਤੇ ਠੀਕ ਨਹੀਂ ਸੀ, ਪਰ ਸਰਵਿਸਿਜ਼ ਗੇਮਜ਼ ਵਿੱਚ ਗੋਲਡ ਨੇ ਉਨ੍ਹਾਂ ਨੂੰ ਫਿਰ ਤੋਂ ਆਤਮਵਿਸ਼ਵਾਸ ਦਿੱਤਾ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login