ADVERTISEMENT

ADVERTISEMENT

ਸ਼੍ਰੇਅਸ ਤੇ ਬੋਧਨਾ ਬਣੇ ਯੂਕੇ ਦੇ ਸ਼ਤਰੰਜ ਚੈਂਪੀਅਨ

17 ਸਾਲਾ ਸ਼੍ਰੇਅਸ ਨੇ ਪਹਿਲੀ ਵਾਰ ਜਿੱਤੀ ਬ੍ਰਿਟਿਸ਼ ਚੈਂਪੀਅਨਸ਼ਿਪ; 11 ਸਾਲਾ ਬੋਧਨਾ ਬਣੀ ਸਭ ਤੋਂ ਛੋਟੀ ਉਮਰ ਦੀ ਬ੍ਰਿਟਿਸ਼ ਮਹਿਲਾ ਚੈਂਪੀਅਨ

 ਸ਼੍ਰੇਅਸ ਤੇ ਬੋਧਨਾ ਬਣੇ ਯੂਕੇ ਦੇ ਸ਼ਤਰੰਜ ਚੈਂਪੀਅਨ ਸ਼੍ਰੇਅਸ ਤੇ ਬੋਧਨਾ ਬਣੇ ਯੂਕੇ ਦੇ ਸ਼ਤਰੰਜ ਚੈਂਪੀਅਨ / English Chess Federation

17 ਸਾਲਾ ਗ੍ਰੈਂਡਮਾਸਟਰ ਸ਼੍ਰੇਅਸ ਰਾਇਲ ਨੇ ਆਪਣੀ ਪਹਿਲੀ ਬ੍ਰਿਟਿਸ਼ ਸ਼ਤਰੰਜ ਚੈਂਪੀਅਨਸ਼ਿਪ ਜਿੱਤ ਲਈ ਹੈ, ਜਦਕਿ 11 ਸਾਲਾ ਬੋਧਨਾ ਸਿਵਾਨੰਦਨ ਨੇ ਬ੍ਰਿਟਿਸ਼ ਮਹਿਲਾ ਸ਼ਤਰੰਜ ਚੈਂਪੀਅਨ ਬਣ ਕੇ ਟੂਰਨਾਮੈਂਟ ਦੇ ਇਤਿਹਾਸ ਵਿੱਚ ਨਵਾਂ ਰਿਕਾਰਡ ਕਾਇਮ ਕੀਤਾ ਹੈ।

ਰਾਇਲ ਨੇ ਆਖ਼ਰੀ ਰਾਊਂਡ ਵਿੱਚ ਇੰਟਰਨੈਸ਼ਨਲ ਮਾਸਟਰ ਹੈਰੀ ਗ੍ਰੀਵ ਨੂੰ ਹਰਾਕੇ ਖ਼ਿਤਾਬ ਆਪਣੇ ਨਾਮ ਕੀਤਾ। ਉਨ੍ਹਾਂ ਨੇ ਨੌਂ ਰਾਊਂਡਾਂ ਵਿੱਚ ਕੁੱਲ 7 ਅੰਕ ਹਾਸਲ ਕੀਤੇ। ਇਸ ਜਿੱਤ ਨਾਲ ਇੰਗਲੈਂਡ ਲਈ ਖੇਡਣ ਵਾਲੇ ਰਾਇਲ ਨੇ ਇੱਕ ਹੋਰ ਵੱਡੀ ਉਪਲਬਧੀ ਆਪਣੇ ਨਾਮ ਕਰ ਲਈ ਹੈ। ਉਹ ਦੇਸ਼ ਦੇ ਸਭ ਤੋਂ ਘੱਟ ਉਮਰ ਦੇ ਗ੍ਰੈਂਡਮਾਸਟਰ ਵੀ ਹਨ।

ਨੌਂ ਰਾਊਂਡਾਂ ਦੀ ਸਮਾਪਤੀ ਤੋਂ ਬਾਅਦ ਰਾਇਲ ਅੰਕ ਸੂਚੀ ਵਿੱਚ ਸਿਖਰ ’ਤੇ ਰਹੇ। ਉਨ੍ਹਾਂ ਨੇ ਇੰਗਲੈਂਡ ਦੇ ਤਜਰਬੇਕਾਰ ਗ੍ਰੈਂਡਮਾਸਟਰਾਂ ਲੂਕ ਮੈਕਸ਼ੇਨ ਅਤੇ ਨੌਂ ਵਾਰ ਦੇ ਚੈਂਪੀਅਨ ਮਾਈਕਲ ਐਡਮਜ਼ ਤੋਂ ਅੱਧਾ ਅੰਕ ਵੱਧ ਹਾਸਲ ਕੀਤਾ। ਇਹ ਰਾਇਲ ਦਾ ਬ੍ਰਿਟਿਸ਼ ਚੈਂਪੀਅਨਸ਼ਿਪ ਵਿੱਚ ਪਹਿਲਾ ਖ਼ਿਤਾਬ ਹੈ।

ਇਸੇ ਦੌਰਾਨ 11 ਸਾਲਾ ਬੋਧਨਾ ਸਿਵਾਨੰਦਨ ਨੇ ਬ੍ਰਿਟੇਨ ਦੀ ਸਭ ਤੋਂ ਘੱਟ ਉਮਰ ਦੀ ਮਹਿਲਾ ਸ਼ਤਰੰਜ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਟੂਰਨਾਮੈਂਟ ਦੌਰਾਨ ਉਸ ਨੂੰ ਸਿਰਫ਼ ਇੱਕ ਹਾਰ ਦਾ ਸਾਹਮਣਾ ਕਰਨਾ ਪਿਆ। ਇਹ ਹਾਰ ਛੇਵੇਂ ਰਾਊਂਡ ਵਿੱਚ ਸ਼੍ਰੇਅਸ ਰਾਇਲ ਖ਼ਿਲਾਫ਼ ਹੋਈ ਸੀ।

ਮਹਿਲਾ ਵਰਗ ਦੀਆਂ ਸਿਖਰਲੀਆਂ ਖਿਡਾਰਨਾਂ ਵਿਚਾਲੇ ਖ਼ਿਤਾਬ ਲਈ ਤਣਾਅਪੂਰਨ ਰੈਪਿਡ-ਚੈੱਸ ਪਲੇਅਆਫ਼ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਬੋਧਨਾ ਨੇ ਆਇਰਲੈਂਡ ਦੀ 14 ਸਾਲਾ ਟ੍ਰਿਸ਼ਾ ਕਨਿਆਮਰਾਲਾ ਨੂੰ ਹਰਾਕੇ ਬ੍ਰਿਟਿਸ਼ ਮਹਿਲਾ ਚੈਂਪੀਅਨਸ਼ਿਪ ਆਪਣੇ ਨਾਮ ਕਰ ਲਈ।

Comments

Leave A Comment

Required fields are marked (*).

Related

Talk to us?