ADVERTISEMENT

ADVERTISEMENT

IPL 2026 ਵਿਚ ਕੇਐਲ ਰਾਹੁਲ ਦਾ ਇਤਿਹਾਸਕ ਧਮਾਕਾ, 1000 ਦੌੜਾਂ ਬਣਾਉਣ ਦਾ ਅੰਕੜਾ ਕੀਤਾ ਪਾਰ

ਕੇਐੱਲ ਰਾਹੁਲ ਆਈਪੀਐਲ ਦੇ ਪਹਿਲੇ ਅਜਿਹੇ ਖਿਡਾਰੀ ਬਣ ਗਏ ਹਨ ਜਿਨ੍ਹਾਂ ਨੇ ਤਿੰਨ ਵੱਖ-ਵੱਖ ਟੀਮਾਂ ਲਈ 1000-1000 ਦੌੜਾਂ ਬਣਾਉਣ ਦਾ ਅੰਕੜਾ ਪਾਰ ਕੀਤਾ ਹੈ

 ਕੇਐੱਲ ਰਾਹੁਲ ਕੇਐੱਲ ਰਾਹੁਲ / Staff Reporter

ਦਿੱਲੀ ਕੈਪੀਟਲਜ਼ ਦੇ ਸਲਾਮੀ ਬੱਲੇਬਾਜ਼ ਕੇਐਲ ਰਾਹੁਲ ਨੇ ਆਈਪੀਐਲ ਦੇ 51ਵੇਂ ਮੁਕਾਬਲੇ ਵਿੱਚ ਕੇਕੇਆਰ (KKR) ਵਿਰੁੱਧ ਖੇਡਦਿਆਂ ਬੱਲੇ ਨਾਲ ਅਜਿਹਾ ਜੌਹਰ ਦਿਖਾਇਆ ਕਿ ਕ੍ਰਿਕਟ ਜਗਤ ਹੈਰਾਨ ਰਹਿ ਗਿਆ। ਅਰੁਣ ਜੇਤਲੀ ਸਟੇਡੀਅਮ ਵਿੱਚ ਰਾਹੁਲ ਨੇ ਇਕ ਅਜਿਹਾ ਰਿਕਾਰਡ ਆਪਣੇ ਨਾਮ ਕੀਤਾ ਹੈ, ਜਿਸ ਨੂੰ ਅੱਜ ਤੱਕ ਕੋਈ ਵੀ ਦਿੱਗਜ ਖਿਡਾਰੀ ਛੂਹ ਨਹੀਂ ਸਕਿਆ।

ਕੇਐੱਲ ਰਾਹੁਲ ਆਈਪੀਐਲ ਦੇ ਪਹਿਲੇ ਅਜਿਹੇ ਖਿਡਾਰੀ ਬਣ ਗਏ ਹਨ ਜਿਨ੍ਹਾਂ ਨੇ ਤਿੰਨ ਵੱਖ-ਵੱਖ ਟੀਮਾਂ ਲਈ 1000-1000 ਦੌੜਾਂ ਬਣਾਉਣ ਦਾ ਅੰਕੜਾ ਪਾਰ ਕੀਤਾ ਹੈ। ਦਿੱਲੀ ਕੈਪੀਟਲਜ਼ ਤੋਂ ਪਹਿਲਾਂ ਉਹ ਪੰਜਾਬ ਅਤੇ ਲਖਨਊ ਦੀਆਂ ਟੀਮਾਂ ਲਈ ਵੀ 1000 ਤੋਂ ਵੱਧ ਦੌੜਾਂ ਬਣਾ ਚੁੱਕੇ ਹਨ।

ਆਪਣੇ 250ਵੇਂ ਟੀ-20 ਮੈਚ ਵਿੱਚ ਰਾਹੁਲ ਨੇ 14 ਗੇਂਦਾਂ ਵਿੱਚ 23 ਦੌੜਾਂ ਦੀ ਪਾਰੀ ਖੇਡੀ, ਜਿਸ ਵਿੱਚ 4 ਚੌਕੇ ਸ਼ਾਮਲ ਸਨ। ਇਹਨਾਂ ਚੌਕਿਆਂ ਦੀ ਮਦਦ ਨਾਲ ਉਹਨਾਂ ਨੇ ਆਈਪੀਐਲ ਵਿੱਚ ਆਪਣੇ 500 ਚੌਕੇ ਪੂਰੇ ਕਰ ਲਏ ਹਨ। ਉਹ ਆਈਪੀਐਲ ਵਿੱਚ ਇਹ ਕਾਰਨਾਮਾ ਕਰਨ ਵਾਲੇ ਦੁਨੀਆ ਦੇ 7ਵੇਂ ਖਿਡਾਰੀ ਬਣ ਗਏ ਹਨ। ਇਸ ਤੋਂ ਇਲਾਵਾ ਉਹਨਾਂ ਦੇ ਨਾਮ ਲੀਗ ਵਿੱਚ 232 ਛੱਕੇ ਵੀ ਦਰਜ ਹਨ।

ਰਾਹੁਲ ਨੇ ਦਿੱਲੀ ਕੈਪੀਟਲਜ਼ ਲਈ ਖੇਡਦਿਆਂ ਸਿਰਫ਼ 23 ਪਾਰੀਆਂ ਵਿੱਚ ਆਪਣੇ 1000 ਦੌੜਾਂ ਪੂਰੀਆਂ ਕਰ ਲਈਆਂ ਹਨ। ਇਹ ਦਿੱਲੀ ਦੀ ਟੀਮ ਵੱਲੋਂ ਕਿਸੇ ਵੀ ਬੱਲੇਬਾਜ਼ ਦੁਆਰਾ ਸਭ ਤੋਂ ਤੇਜ਼ੀ ਨਾਲ ਬਣਾਈਆਂ ਗਈਆਂ 1000 ਦੌੜਾਂ ਦਾ ਨਵਾਂ ਰਿਕਾਰਡ ਹੈ।

Comments

Leave A Comment

Required fields are marked (*).

Related

Talk to us?