ਬੰਗਾ ਦੇ ਗੁਰੂ ਘਰ ਤੋਂ ਪਾਵਨ ਸਰੂਪਾਂ ਦੇ ਮਿਲਣ ਦਾ ਦਾਅਵਾ ਸਵਾਲਾਂ ਦੇ ਘੇਰੇ ‘ਚ ਪ੍ਰਬੰਧਕਾਂ ਵੱਲੋਂ ਜਾਂਚ ਟੀਮ ਦੀ ਕਾਰਵਾਈ ‘ਤੇ ਤੌਖਲੇ ਜ਼ਾਹਰ / Courtesy
ਵਾਸ਼ਿੰਗਟਨ ਡੀਸੀ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਲਾਪਤਾ ਹੋਣ ਦਾ ਮਾਮਲਾ ਭੱਖਦਾ ਜਾ ਰਿਹਾ ਹੈ ਅਤੇ ਇਸ ਸਬੰਧੀ ਪ੍ਰਸ਼ਾਸਕੀ ਪੱਧਰ ਉੱਤੇ ਕਾਰਵਾਈਆਂ ਵੀ ਤੇਜ਼ ਹੋ ਗਈਆਂ ਹਨ। ਅੰਮ੍ਰਿਤਸਰ ਵਿਖੇ ਸਬੰਧੀ ਇਸ ਮਾਮਲਾ ਦਰਜ ਹੋਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੱਲੋਂ ਲਗਾਤਾਰ ਪੁੱਛਗਿੱਛ ਅਤੇ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ ਅਤੇ ਸ਼੍ਰੋਮਣੀ ਕਮੇਟੀ ਦੇ ਕਈ ਅਧਿਕਾਰੀਆਂ ਖਿਲਾਫ ਮਾਮਲਾ ਵੀ ਦਰਜ ਕੀਤਾ ਜਾ ਚੁੱਕਾ ਹੈ। ਇਸ ਦਰਮਿਆਨ ਪਿਛਲੇ ਦਿਨੀਂ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਵੱਲੋਂ ਮਾਮਲੇ ਦੀ ਜਾਂਚ ਸਬੰਧੀ ਇੱਕ ਹੋਰ ਵੱਡੀ ਕਾਰਵਾਈ ਕੀਤੀ ਗਈ ਹੈ। ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ) ਵੱਲੋਂ ਮਿਤੀ 14.01.2026 ਨੂੰ ਬੰਗਾ ਦੇ ਨਜ਼ਦੀਕ ਪਿੰਡ ਮਜ਼ਾਰਾ ਨੌ ਅਬਾਦ ਵਿਖੇ ਸਥਿਤ 'ਰਸੋਖਾਨਾ ਰਾਜਾ ਸਾਹਿਬ ਨਾਭ ਕੰਵਲ' ਗੁਰੂਘਰ ਵਿਖੇ ਪੜਤਾਲ ਕੀਤੀ ਗਈ ਜਿਸ ਤੋਂ ਬਾਅਦ ਜਾਂਚ ਟੀਮ ਦਾ ਇਹ ਕਹਿਣਾ ਸੀ ਕਿ ਪੜਤਾਲ ਦੌਰਾਨ ਇਸ ਅਸਥਾਨ 'ਤੇ ਕੁੱਲ 169 ਪਾਵਨ ਸਰੂਪ ਮੌਜੂਦ ਪਾਏ ਗਏ ਹਨ ਅਤੇ 169 ਸਰੂਪਾਂ ਵਿੱਚੋਂ 139 ਪਾਵਨ ਸਰੂਪਾਂ ਬਾਰੇ ਪ੍ਰਬੰਧਕੀ ਕਮੇਟੀ ਕੋਲ ਕਥਿਤ ਤੌਰ ‘ਤੇ ਕੋਈ ਵੀ ਰਿਕਾਰਡ ਮੌਜੂਦ ਨਹੀਂ। ਜਾਂਚ ਵਿੱਚ ਪਾਇਆ ਗਿਆ ਕਿ ਸਿਰਫ਼ 30 ਸਰੂਪ ਹੀ ਐਸ.ਜੀ.ਪੀ.ਸੀ. (SGPC) ਵੱਲੋਂ ਸਾਲ 2009 ਵਿੱਚ ਅਧਿਕਾਰਤ ਤੌਰ 'ਤੇ ਜਾਰੀ ਕੀਤੇ ਗਏ ਸਨ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login