ADVERTISEMENT

ADVERTISEMENT

ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਕਮਿਸ਼ਨ ਨਾਲ ਸਬੰਧਤ 'ਗੁੰਮਰਾਹਕੁੰਨ ਦਾਅਵਿਆਂ' ਦਾ ਗੰਭੀਰ ਨੋਟਿਸ

ਡਾ. ਚੀਮਾ ਨੇ ਦੱਸਿਆ ਇਸ ਮਾਮਲੇ ਨੂੰ ਪੰਜਾਬ ਦੇ ਮੁੱਖ ਚੋਣ ਅਫ਼ਸਰ ਦੇ ਧਿਆਨ ਵਿੱਚ ਵੀ ਲਿਆਂਦਾ ਗਿਆ ਹੈ

 ਡਾ. ਦਲਜੀਤ ਸਿੰਘ ਚੀਮਾ ਡਾ. ਦਲਜੀਤ ਸਿੰਘ ਚੀਮਾ / Courtesy Photo

ਸ਼੍ਰੋਮਣੀ ਅਕਾਲੀ ਦਲ ਨੇ ਭਾਰਤੀ ਚੋਣ ਕਮਿਸ਼ਨ (ECI) ਵੱਲੋਂ ਇੱਕ ਕਥਿਤ ਪਟੀਸ਼ਨ ਨੂੰ ਸਵੀਕਾਰ ਕੀਤੇ ਜਾਣ ਦੇ ਗੁੰਮਰਾਹਕੁੰਨ ਦਾਅਵਿਆਂ ਦਾ ਗੰਭੀਰ ਨੋਟਿਸ ਲਿਆ ਹੈ।

ਅਕਾਲੀ ਦਲ ਦੇ ਸੀਨੀਅਰ ਲੀਡਰ ਡਾ. ਦਲਜੀਤ ਸਿੰਘ ਚੀਮਾ ਨੇ “ਪੁਨਰ ਸੁਰਜੀਤ ਅਕਾਲੀ ਦਲ” ਦੇ ਆਗੂਆਂ ਨੂੰ ਮੀਡੀਆ ਵਿੱਚ ਝੂਠੀ ਜਾਣਕਾਰੀ ਫੈਲਾਉਣ ਵਿਰੁੱਧ ਸਖ਼ਤ ਚੇਤਾਵਨੀ ਦਿੱਤੀ ਹੈ ਅਤੇ ਇਸ ਨੂੰ ਜਨਤਾ ਨਾਲ ਇੱਕ ਗੰਭੀਰ ਧੋਖਾ ਕਰਾਰ ਦਿੱਤਾ ਹੈ। ਨਾਲ ਹੀ ਉਨ੍ਹਾਂ ਬੇਨਤੀ ਕੀਤੀ ਕਿ ਉਹ ਅਕਾਲੀ ਦਲ ਬਾਰੇ ਗਲਤ ਅਫ਼ਵਾਹਾਂ ਨਾ ਫੈਲਾਉਣ।

ਡਾ. ਚੀਮਾ ਨੇ ਦੱਸਿਆ ਇਸ ਮਾਮਲੇ ਨੂੰ ਪੰਜਾਬ ਦੇ ਮੁੱਖ ਚੋਣ ਅਫ਼ਸਰ ਦੇ ਧਿਆਨ ਵਿੱਚ ਵੀ ਲਿਆਂਦਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਨੇ ਅਜਿਹੇ ਦਾਅਵੇ ਕਰਨ ਵਾਲਿਆਂ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਜਾਂ ਤਾਂ ਕਥਿਤ ਦਸਤਾਵੇਜ਼ ਨੂੰ ਤੁਰੰਤ ਜਨਤਕ ਕਰਨ ਜਾਂ ਲੋਕਾਂ ਤੋਂ ਬਿਨਾਂ ਸ਼ਰਤ ਮਾਫ਼ੀ ਮੰਗਣ। ਅਕਾਲੀ ਲੀਡਰ ਨੇ ਕਿਹਾ ਕਿ ਇਸ ਤਰ੍ਹਾਂ ਦਾ ਫਰਾਡ ਕਰਕੇ ਕੋਈ ਵੀ ਪਾਰਟੀ ਅੱਗੇ ਨਹੀਂ ਵੱਧ ਸਕਦੀ।



Comments

Related