120 ਬਹਾਦੁਰ / Instagram/@faroutakhtar
ਫਰਹਾਨ ਅਖ਼ਤਰ ਦੀ ਅਗਲੀ ਫ਼ਿਲਮ ‘120 ਬਹਾਦੁਰ’ ਉਸ ਸਮੇਂ ਖ਼ਬਰਾਂ ਵਿੱਚ ਆ ਗਈ ਜਦੋਂ ਇਸਦੇ ਟਾਈਟਲ ਨੂੰ ਲੈ ਕੇ ਸਵਾਲ ਉਠੇ ਅਤੇ ਇੱਕ ਪਟੀਸ਼ਨਰ ਨੇ ਇਸਦਾ ਨਾਮ ਬਦਲਣ ਲਈ ਅਦਾਲਤ ਵਿੱਚ ਅਰਜ਼ੀ ਦਾਇਰ ਕੀਤੀ। ਪਟੀਸ਼ਨਰ ਚਾਹੁੰਦਾ ਸੀ ਕਿ ਫ਼ਿਲਮ ਦਾ ਨਾਮ ‘120 ਵੀਰ ਅਹੀਰ’ ਰੱਖਿਆ ਜਾਵੇ ਪਰ ਸੋਮਵਾਰ, 17 ਨਵੰਬਰ ਨੂੰ ਮਾਮਲੇ ਦੀ ਸੁਣਵਾਈ ਤੋਂ ਬਾਅਦ ਅਦਾਲਤ ਨੇ ਇਹ ਮੰਗ ਰੱਦ ਕਰ ਦਿੱਤੀ।
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਫ਼ਿਲਮ ਦਾ ਨਾਮ ਬਦਲਣ ਦੀ ਅਰਜ਼ੀ ਖ਼ਾਰਜ ਕਰ ਦਿੱਤੀ। ਕਾਰਵਾਈ ਦੌਰਾਨ ਜੱਜਾਂ ਨੇ ਪਟੀਸ਼ਨਰ ਨੂੰ ਯਾਦ ਕਰਵਾਇਆ ਕਿ ਫ਼ਿਲਮ ਇਤਿਹਾਸਕ “ਰਿਜ਼ਾਂਗ ਲਾ ਦੀ ਲੜਾਈ” ਵਿੱਚ ਲੜੇ 120 ਜਵਾਨਾਂ ਦੀ ਸਾਂਝੀ ਸ਼ਹਾਦਤ ਅਤੇ ਬਹਾਦਰੀ ਦਾ ਸਤਿਕਾਰ ਕਰਦੀ ਹੈ।
ਮੁਖ ਜਸਟਿਸ ਸ਼ੀਲ ਨਾਗੂ ਨੇ ਇਸ ਗੱਲ 'ਤੇ ਸਵਾਲ ਚੁੱਕਿਆ ਕਿ ਟਾਈਟਲ ਨੂੰ ਲੈ ਕੇ ਇੰਨੀ ਸੰਵੇਦਨਸ਼ੀਲਤਾ ਦੀ ਲੋੜ ਕਿਉਂ ਹੈ? ਬਾਲੀਵੁਡ ਹੰਗਾਮਾ ਅਨੁਸਾਰ ਉਨ੍ਹਾਂ ਕਿਹਾ, “ਤੁਸੀਂ ਨਾਮ ਨੂੰ ਲੈ ਕੇ ਇੰਨੇ ਸੰਵੇਦਨਸ਼ੀਲ ਕਿਉਂ ਹੋ? ਫ਼ਿਲਮ ਦਾ ਨਾਮ ਕੀ ਹੋਵੇ ਜਾਂ ਕੀ ਨਾ ਹੋਵੇ—ਇਸ ਨਾਲ ਕੀ ਫ਼ਰਕ ਪੈਂਦਾ ਹੈ? ਸਿਪਾਹੀਆਂ ਦੀ ਬਹਾਦਰੀ ਉਸ ਢਾਈ ਜਾਂ 3 ਘੰਟੇ ਦੀ ਫਿਲਮ ਵਿੱਚ ਸਾਹਮਣੇ ਆ ਜਾਵੇਗੀ।
ਅਦਾਲਤ ਨੇ ਫਰਹਾਨ ਅਖ਼ਤਰ ਦੀ ਪ੍ਰੋਡਕਸ਼ਨ ਹਾਊਸ ਐਕਸਲ ਐਨਟਰਟੇਨਮੈਂਟ ਦੀ ਪੱਖੋਂ ਪੇਸ਼ ਹੋਏ ਅਡਵੋਕੇਟ ਅਭਿਨਵ ਸੂਦ ਦੀ ਦਲੀਲ ਵੀ ਸੁਣੀ। ਸੂਦ ਨੇ ਬੈਂਚ ਨੂੰ ਦੱਸਿਆ ਕਿ ਫ਼ਿਲਮ ਨੂੰ CBFC ਅਤੇ ਰੱਖਿਆ ਮੰਤਰਾਲੇ ਦੋਵਾਂ ਤੋਂ ਮਨਜ਼ੂਰੀ ਮਿਲ ਚੁੱਕੀ ਹੈ। ਉਨ੍ਹਾਂ ਇਹ ਵੀ ਦਲੀਲ ਦਿੱਤੀ ਕਿ PIL ਬਹੁਤ ਜਲਦੀ ਦਾਇਰ ਕੀਤੀ ਗਈ ਹੈ ਅਤੇ ਕੇਵਲ ਤਿੰਨ ਮਿੰਟ ਦੇ ਟ੍ਰੇਲਰ ਦੇ ਆਧਾਰ ’ਤੇ ਕੀਤੀ ਗਈ ਹੈ। ਸੂਦ ਨੇ ਅਦਾਲਤ ਨੂੰ ਭਰੋਸਾ ਦਿਵਾਇਆ ਕਿ ਫ਼ਿਲਮ ਦੀ ਕਹਾਣੀ ਅਤੇ ਅੰਤਿਮ ਕਰੈਡਿਟ ਵਿੱਚ ਸਾਰੇ 120 ਸਿਪਾਹੀਆਂ ਨੂੰ ਯੋਗ ਤਰੀਕੇ ਨਾਲ ਸਨਮਾਨ ਦਿੱਤਾ ਜਾਵੇਗਾ।
ਦਸ ਦਈਏ ਕਿ ‘120 ਬਹਾਦੁਰ’ 1962 ਦੀ “ਰਿਜ਼ਾਂਗ ਲਾ ਦੀ ਲੜਾਈ” ਵਿੱਚ 13 ਕੁਮਾਉਂ ਰੈਜੀਮੈਂਟ ਦੇ 120 ਭਾਰਤੀ ਸਿਪਾਹੀਆਂ ਦੀ ਅਸਲ ਘਟਨਾ 'ਤੇ ਆਧਾਰਿਤ ਹੈ, ਜਿਨ੍ਹਾਂ ਨੇ ਬਹਾਦਰੀ ਅਤੇ ਡਟੇ ਰਹਿਣ ਦੀ ਮਿਸਾਲ ਕਾਇਮ ਕੀਤੀ। ਇਸ ਫ਼ਿਲਮ ਵਿੱਚ ਫਰਹਾਨ ਅਖ਼ਤਰ ਬਹਾਦਰ ਕਮਾਂਡਰ ‘ਮੇਜਰ ਸ਼ੈਤਾਨ ਸਿੰਘ ਭਾਟੀ, ਪੀਵੀਸੀ, ਦੀ ਭੂਮਿਕਾ ਨਿਭਾਅ ਰਹੇ ਹਨ—ਜੋ ਆਪਣੇ ਜਵਾਨਾਂ ਦੀ ਅਗਵਾਈ ਕਰਦਿਆਂ ਅਸੰਭਵ ਹਾਲਾਤਾਂ ਵਿਚ ਵੀ ਅੰਤਿਮ ਸਾਹ ਤੱਕ ਲੜੇ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login