ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਵਿਸ਼ਵ ਪੰਜਾਬੀ ਕਾਨਫਰੰਸ ਸਫਲਤਾਪੂਰਵਕ ਸੰਪੰਨ / facebook/@Guru Nanak Dev University, Amritsar
ਪੰਜਾਬੀ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. ਕਰਮਜੀਤ ਸਿੰਘ ਜੀ ਦੀ ਦੂਰ ਅੰਦੇਸ਼ੀ ਸੋਚ ਅਤੇ ਪੰਜਾਬੀ ਮਾਂ ਬੋਲੀ ਪ੍ਰਤੀ ਸਤਿਕਾਰ ਭੇਂਟ ਕਰਦਿਆਂ ਹੋਇਆਂ ਕਰਵਾਈ ਗਈ ਤਿੰਨ ਰੋਜਾ ਵਿਸ਼ਵ ਪੰਜਾਬੀ ਕਾਨਫਰੰਸ ਪੰਜਾਬ ਦੇ ਭਵਿੱਖ ਲਈ ਸੇਵਾ-ਅਧਾਰਿਤ ਤਕਨਾਲੋਜੀ ਦੀ ਇਕ ਨਵੀਂ ਸੋਚ ਐਲਾਨਨਾਮੇ ਨਾਲ ਸਫਲਤਾਪੂਰਵਕ ਸਮਾਪਤ ਹੋਈ।ਡਾ ਕਰਮਜੀਤ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ “ਵਿਸ਼ਵ ਪੰਜਾਬੀ ਕਾਨਫਰੰਸ ਸਿਰਫ਼ ਵਿਚਾਰ-ਵਟਾਂਦਰੇ ਦਾ ਮੰਚ ਨਹੀਂ, ਸਗੋਂ ਵਿਸ਼ਵ ਭਰ ਦੇ ਪੰਜਾਬੀਆਂ ਨੂੰ ਇੱਕ ਮੰਚ ਤੇ ਲਿਆ ਕੇ ਸਾਂਝੀ ਸੋਚ ਨੂੰ ਮਜਬੂਤ ਕਰਨ ਦਾ ਉਪਰਾਲਾ ਹੈ। ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਨੂੰ ਆਧੁਨਿਕ ਤਕਨਾਲੋਜੀ ਨਾਲ ਜੋੜਨਾ ਸਮੇਂ ਦੀ ਲੋੜ ਹੈ, ਤਾਂ ਜੋ ਅਸੀਂ ਭਵਿੱਖ ਦੀਆਂ ਚੁਣੌਤੀਆਂ ਦਾ ਡਟ ਕੇ ਸਾਹਮਣਾ ਕਰ ਸਕੀਏ।” ਉਨ੍ਹਾਂ ਨੇ ਇਸ ਮੌਕੇ “ਏਆਈ ਲੰਗਰ: ਪੰਜਾਬ ਦਾ ਭਵਿੱਖ” ਦੇ ਵਿਜ਼ਨ ਨੂੰ ਉਜਾਗਰ ਕਰਦਿਆਂ ਕਿਹਾ ਕਿ “ਜਿਵੇਂ ਲੰਗਰ ਦੀ ਪਰੰਪਰਾ ਸੇਵਾ ਅਤੇ ਸਮਾਨਤਾ ਦਾ ਪ੍ਰਤੀਕ ਹੈ, ਉਸੇ ਤਰ੍ਹਾਂ ਏਆਈ ਲੰਗਰ ਤਕਨਾਲੋਜੀ ਨੂੰ ਲੋਕ-ਹਿੱਤ ਅਤੇ ਸਮਾਜਿਕ ਭਲਾਈ ਦਾ ਸਾਧਨ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ। ਆਪਣੇ ਇਸ ਮਕਸਦ ਨੂੰ ਹਾਸਲ ਕਰਨ ਲਈ ਇਕ ਅਜਿਹਾ ਰਾਜ-ਪੱਧਰੀ ਈਕੋਸਿਸਟਮ ਤਿਆਰ ਕਰਨਾ ਜਿਸ ਵਿਚ ਭਾਸ਼ਾ ਤਕਨਾਲੋਜੀ ਵਿਚ ਪੰਜਾਬੀ ਨੂੰ ਡਿਜੀਟਲ ਦੁਨੀਆ ਦੀ ਮੋਹਰੀ ਭਾਸ਼ਾ ਬਣਾਉਣਾਅਤੇ ਡਾਟਾ ਕਾਮਨਜ਼ ਲਈ ਪੰਜਾਬ ਦੇ ਸਾਂਝੇ ਡਾਟਾ ਸਰੋਤਾਂ ਦੀ ਰਾਖੀ ਅਤੇ ਸਹੀ ਵਰਤੋਂ ਕਰਨ ਤੋਂ ਇਲਾਵਾ ਹੁਨਰ ਵਿਕਾਸ:ਵਿਚ ਨੌਜਵਾਨਾਂ ਨੂੰ AI ਦੇ ਯੁੱਗ ਲਈ ਤਿਆਰ ਕਰਨਾ। ਨੈਤਿਕ ਮਿਆਰ ਦੇ ਲਈ ਤਕਨਾਲੋਜੀ ਦੀ ਵਰਤੋਂ ਵਿੱਚ ਪਾਰਦਰਸ਼ਤਾ ਅਤੇ ਇਨਸਾਫ਼ ਯਕੀਨੀ ਬਣਾਉਣਾ।
ਇਹ ਉਪਰਾਲਾ ਪੰਜਾਬ ਨੂੰ ਸਵੈ-ਨਿਰਭਰ ਅਤੇ ਪ੍ਰਗਤੀਸ਼ੀਲ ਬਣਾਉਣ ਦੀ ਦਿਸ਼ਾ ਵਿੱਚ ਅਹਿਮ ਭੂਮਿਕਾ ਨਿਭਾਏਗਾ।” ਕਾਨਫਰੰਸ ਦੀ ਵਿਸ਼ੇਸ਼ਤਾ ਇਹ ਰਹੀ ਕਿ ਇਸ ਨੇ ਅਕਾਦਮਿਕ, ਸੱਭਿਆਚਾਰਕ ਅਤੇ ਤਕਨਾਲੋਜੀ ਦੇ ਖੇਤਰਾਂ ਨੂੰ ਇਕ ਸਾਂਝੇ ਮੰਚ ਤੇ ਇੱਕਜੁੱਟ ਕਰਕੇ ਭਵਿੱਖੀ ਯੋਜਨਾਬੰਦੀ ਲਈ ਮਜ਼ਬੂਤ ਅਧਾਰ ਪ੍ਰਦਾਨ ਕੀਤਾ। ਕਾਨਫਰੰਸ ਵਿਚ ਸ਼ਮੂਲੀਅਤ ਕਰਨ ਵਾਲੀਆਂ ਹਸਤੀਆਂ ਨੇ ਇਸਨੂੰ ਸਮੇਂ ਦੀ ਲੋੜ ਅਨੁਸਾਰ ਇੱਕ ਦੂਰਦਰਸ਼ੀ ਅਤੇ ਮਹੱਤਵਪੂਰਨ ਉਪਰਾਲਾ ਕਰਾਰ ਦਿੱਤਾ। ਤਿੰਨ ਰੋਜ਼ਾ ਵਿਸ਼ਵ ਪੰਜਾਬੀ ਕਾਨਫਰੰਸ ਦੇ ਸਮਾਪਤੀ ਸਮਾਰੋਹ ਦੌਰਾਨ ਦਿੱਤਾਉਨ੍ਹਾਂ ਨੇ ਇਸ ਕਾਨਫਰੰਸ ਰਾਹੀਂ ਪੰਜਾਬੀ ਭਾਸ਼ਾ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਨਾਲ ਜੋੜਨ ਦਾ ਇੱਕ ਤਿੰਨ ਨੁਕਾਤੀ ਨਵਾਂ ਵਿਜ਼ਨ ਪੇਸ਼ ਕੀਤਾ ਹੈ ਜਿਸ ਵਿਚ ਏਆਈ (AI) ਦੇ ਲੰਗਰ ਦਾ ਇੱਕ ਨਵਾਂ ਸੰਕਲਪ ਅਤੇ ਨਿਵੇਕਲਾ ਵਿਚਾਰ ਪੇਸ਼ ਕੀਤਾ। ਜਿਵੇਂ ਗੁਰੂ ਸਾਹਿਬ ਦਾ ਲੰਗਰ ਸਰੀਰ ਦੀ ਭੁੱਖ ਮਿਟਾਉਂਦਾ ਹੈ ਅਤੇ ਸਾਂਝੀਵਾਲਤਾ ਦਾ ਪ੍ਰਤੀਕ ਹੈ, ਉਵੇਂ ਹੀ 'ਏਆਈ ਦਾ ਲੰਗਰ' ਗਿਆਨ, ਰੁਜ਼ਗਾਰ ਅਤੇ ਤਕਨੀਕੀ ਮੁਹਾਰਤ ਦੀ ਭੁੱਖ ਮਿਟਾਏਗਾ। ਇਹ ਸਭ ਲਈ ਮੁਫ਼ਤ, ਪਾਰਦਰਸ਼ੀ ਅਤੇ ਸਹਿਜ ਹੋਵੇਗਾ।ਕਾਨਫਰੰਸ ਦੇ ਵਿਜ਼ਨ ਅਤੇ ਮਿਸ਼ਨ ਵਿਚ ਉਨ੍ਹਾਂ ਨੇ ਪੰਜਾਬੀ ਸਮਾਜ ਨੂੰ 'ਏਆਈ ਸਮਰੱਥ' ਬਣਾਉਣ ਲਈ ਚਾਰ ਮੁੱਖ ਨੁਕਤੇ ਰੱਖੇ ਜਿਸ ਭਾਸ਼ਾ ਟੈਕਨਾਲੋਜੀ ਨੂੰ ਪੰਜਾਬੀ ਨੂੰ ਡਿਜੀਟਲ ਦੁਨੀਆ ਦੀ ਮੂਹਰਲੀ ਕਤਾਰ ਦੀ ਭਾਸ਼ਾ ਬਣਾਉਣਾ।ਸਾਂਝਾ ਡੇਟਾ ਬੈਂਕ ਵਿਚ ਸਾਰੀਆਂ ਯੂਨੀਵਰਸਿਟੀਆਂ ਅਤੇ ਸੰਸਥਾਵਾਂ ਕੋਲ ਮੌਜੂਦ ਪੰਜਾਬੀ ਡੇਟਾ ਨੂੰ ਇਕੱਠਾ ਕਰਕੇ ਇੱਕ ਸਾਂਝਾ 'ਡਾਟਾ ਭੰਡਾਰ' ਬਣਾਉਣਾ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਵਿਸ਼ਵ ਪੰਜਾਬੀ ਕਾਨਫਰੰਸ ਸਫਲਤਾਪੂਰਵਕ ਸੰਪੰਨ / facebook/@Guru Nanak Dev University, Amritsarਹੁਨਰ ਵਿਕਾਸ ਦੇ ਮਿਸ਼ਨ ਵਿਚ ਨੌਜਵਾਨਾਂ ਨੂੰ ਮਸ਼ੀਨ ਲਰਨਿੰਗ ਅਤੇ ਏ ਆਈ ਵਿੱਚ ਮਾਹਿਰ ਬਣਾਉਣਾ। ਉਨ੍ਹਾਂ ਦੱਸਿਆ ਕਿ ਇੱਕ ਅਮਰੀਕੀ ਯੂਨੀਵਰਸਿਟੀ ਨਾਲ ਸਮਝੌਤਾ ਹੋਇਆ ਹੈ ਜੋ 30 ਵਿਦਿਆਰਥੀਆਂ ਨੂੰ ਮੁਫ਼ਤ ਐਡਵਾਂਸ ਡਿਪਲੋਮਾ ਕਰਵਾਏਗੀ।ਨੈਤਿਕਤਾ ਨਾਲ ਤਕਨਾਲੋਜੀ ਦੀ ਵਰਤੋਂ ਵਿੱਚ ਪਾਰਦਰਸ਼ਤਾ ਅਤੇ ਨੈਤਿਕ ਮਿਆਰਾਂ ਨੂੰ ਕਾਇਮ ਰੱਖਣਾਤੇ ਜ਼ੋਰ ਦਿੰਦਿਆਂ ਉਨ੍ਹਾਂ ਤਕਨੀਕੀ ਚੁਣੌਤੀਆਂ ਦਾ ਜ਼ਿਕਰ ਕਰਦਿਆਂ ਕਿਹਾਕਿ ਕਈ ਵਾਰ ਏ ਆਈ ਬਹੁਤ ਹੀ ਆਤਮ-ਵਿਸ਼ਵਾਸ ਨਾਲ ਗਲਤ ਜਾਣਕਾਰੀ ਜਾਂ 'ਝੂਠ' ਪੇਸ਼ ਕਰ ਦਿੰਦੀ ਹੈ। ਸੂਝ ਦੇ ਨਾਲ ਇਹਨਾਂ ਗਲਤੀਆਂ ਤੋਂ ਬਚਾਇਆ ਜਾ ਸਕਦਾ ਹੈ।ਸਾਂਝੀਵਾਲਤਾ ਅਤੇ ਸਰਬੱਤ ਦੇ ਭਲੇ ਦੀ ਅਪੀਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਜਿਵੇਂ ਪੰਜਾਬ ਨੇ 'ਹਰੀ ਕ੍ਰਾਂਤੀ' ਰਾਹੀਂ ਦੇਸ਼ ਦੀ ਭੁੱਖ ਮਿਟਾਈ ਸੀ, ਹੁਣ GNDU ਤਕਨੀਕੀ ਕ੍ਰਾਂਤੀ ਰਾਹੀਂ ਪੰਜਾਬ ਨੂੰ 'ਅਣਖੀਲਾ' ਅਤੇ 'ਚੜ੍ਹਦੀ ਕਲਾ' ਵਾਲਾ ਬਣਾਏਗੀ।
ਵਿਸ਼ਵ ਪੰਜਾਬੀ ਸੰਗਤ ਨੂੰ ਅਪੀਲ ਵਿਚ ਉਨ੍ਹਾਂ ਨੇ ਦੁਨੀਆ ਭਰ ਦੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਗਿਆਨ ਅਤੇ ਸਹਿਯੋਗ ਦੇਣ ਤਾਂ ਜੋ ਪੰਜਾਬ ਦੀ ਆਉਣ ਵਾਲੀ ਪੀੜ੍ਹੀ ਤਕਨੀਕੀ ਗੁਲਾਮੀ ਤੋਂ ਬਚ ਕੇ 'ਤਕਨੀਕੀ ਮਲਕੀਅਤ' ਹਾਸਲ ਕਰ ਸਕੇ।ਡਾ. ਕਰਮਜੀਤ ਸਿੰਘ ਜੀ ਨੇ ਬਹੁਤ ਹੀ ਨਿਮਰਤਾ ਨਾਲ ਕਿਹਾ ਕਿ ਇਹ ਸਾਰਾ ਕੰਮ ਇੱਕ 'ਟੀਮ ਵਰਕ' ਹੈ। ਉਨ੍ਹਾਂ ਨੇ ਹਉਮੈ ਤਿਆਗ ਕੇ ਇਕੱਠੇ ਹੋਣ ਦਾ ਸੱਦਾ ਦਿੱਤਾ ਤਾਂ ਜੋ ਪੰਜਾਬੀ ਵਿਰਸੇ ਅਤੇ ਆਧੁਨਿਕ ਵਿਗਿਆਨ ਦਾ ਸੁਮੇਲ ਕਰਕੇ ਇੱਕ ਪ੍ਰਗਤੀਸ਼ੀਲ ਪੰਜਾਬ ਸਿਰਜਿਆ ਜਾ ਸਕੇ।
ਇਸ ਅੰਤਰਰਾਸ਼ਟਰੀ ਪੱਧਰ ਦੀ ਤਿੰਨ ਰੋਜ਼ਾ (20 ਫਰਵਰੀ 2026 ਤੋਂ 22 ਫਰਵਰੀ 2026) ਕਾਨਫਰੰਸ ਵਿਚ ਦੇਸ਼-ਵਿਦੇਸ਼ ਤੋਂ ਆਏ ਵਿਦਵਾਨਾਂ, ਲੇਖਕਾਂ ਅਤੇ ਆਪਣੇ-ਆਪਣੇ ਖੇਤਰਾਂ ਵਿਚ ਪੰਜਾਬੀਅਤ ਦਾ ਸਿਰ ਉੱਚਾ ਚੁੱਕਣ ਵਾਲੀਆਂ ਪ੍ਰਮੁੱਖ ਹਸਤੀਆਂ ਨੇ ਸ਼ਿਰਕਤ ਕੀਤੀ। ਜਿੰਨ੍ਹਾਂ ਵਿਚ ਪਦਮ ਭੂਸ਼ਣ ਸਰਦਾਰ ਤਰਲੋਚਨ ਸਿੰਘ, ਸਾਬਕਾ ਮੈਂਬਰ ਪਾਰਲੀਮੈਂਟ, ਪਦਮ ਸ੍ਰੀ ਡਾ. ਵਿਕਰਮਜੀਤ ਸਿੰਘ ਸਾਹਨੀ, ਰਾਜ ਸਭਾ ਮੈਂਬਰ, ਸਾਬਕਾ ਮੁੱਖ ਸਕੱਤਰ ਪੰਜਾਬ ਸਰਕਾਰ ਸਰਦਾਰ ਕੇ.ਬੀ.ਐਸ ਸਿੱਧੂ, ਐਮ.ਐਲ.ਏ ਹਲਕਾ ਅਜਨਾਲਾ ਆਮ ਆਦਮੀ ਪਾਰਟੀ ਪੰਜਾਬ, ਸਰਦਾਰ ਕੁਲਦੀਪ ਸਿੰਘ ਧਾਲੀਵਾਲ, ਪ੍ਰਮੁੱਖ ਪੰਜਾਬੀ ਚਿੰਤਕ ਦੀਪਕ ਮਨਮੋਹਨ, ਪ੍ਰੋ. ਸਤਬੀਰ ਸਿੰਘ ਗੋਸਲ, ਉਪ-ਕੁਲਪਤੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ, ਡਾ. ਜਗਦੀਪ ਸਿੰਘ ਉਪ-ਕੁਲਪਤੀ ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪ੍ਰਸਿੱਧ ਸਿੱਖ ਚਿੰਤਕ, ਡਾ. ਸਰਬਜਿੰਦਰ ਸਿੰਘ, ਪ੍ਰਸਿੱਧ ਪੰਜਾਬੀ ਚਿੰਤਕ ਅਮਰਜੀਤ ਗਰੇਵਾਲ, ਪੰਜਾਬ ਭਵਨ ਦੇ ਸੰਸਥਾਪਕ ਸੁਖੀ ਬਾਠ, ਕਰਨਲ ਅਜਮੇਰ ਸਿੰਘ ਬਾਲਾ ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ, ਸ. ਗੁਰਜੀਤ ਸਿੰਘ ਔਜਲਾ ਅਤੇ ਪੁਲਿਸ ਕਮਿਸ਼ਨਰ, ਅੰਮ੍ਰਿਤਸਰ, ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਨੇ ਇਸ ਕਾਨਫਰੰਸ ਦਾ ਹਿੱਸਾ ਬਣ ਕੇ ਇਸ ਦੀ ਸ਼ੋਭਾ ਵਿਚ ਵਾਧਾ ਕੀਤਾ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਵਿਸ਼ਵ ਪੰਜਾਬੀ ਕਾਨਫਰੰਸ ਸਫਲਤਾਪੂਰਵਕ ਸੰਪੰਨ / facebook/@Guru Nanak Dev University, Amritsar
ਕਾਨਫਰੰਸ ਦੌਰਾਨ ਪੰਜਾਬੀ ਭਾਸ਼ਾ ਦੇ ਵਿਕਾਸ, ਵਿਸ਼ਵ ਪੱਧਰੀ ਪ੍ਰਸੰਗਿਕਤਾ, ਸੱਭਿਆਚਾਰਕ ਵਿਰਾਸਤ ਦੀ ਸੰਭਾਲ ਅਤੇ ਆਧੁਨਿਕ ਤਕਨਾਲੋਜੀ ਨਾਲ ਇਸਦੇ ਸੁਮੇਲ ਸੰਬੰਧੀ ਮਹੱਤਵਪੂਰਨ ਵਿਚਾਰ-ਵਟਾਂਦਰਾ ਕੀਤਾ ਗਿਆ। ਤਿੰਨ ਦਿਨਾਂ ਦੌਰਾਨ ਹੋਏ ਵੱਖ-ਵੱਖ ਅਕਾਦਮਿਕ ਸੈਸ਼ਨਾਂ ਵਿੱਚ ਦੇਸ਼-ਵਿਦੇਸ਼ ਤੋਂ ਪਹੁੰਚੀਆਂ ਪ੍ਰਮੁੱਖ ਸਖਸ਼ੀਅਤਾਂ ਨੇ ਆਪਣੇ ਅਨੁਭਵ ਅਤੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਆਪਣੇ-ਆਪਣੇ ਖੇਤਰਾਂ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਵਾਲੀਆਂ ਕਈ ਮਾਣਯੋਗ ਹਸਤੀਆਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ ਜਿੰਨਾਂ ਵਿਚ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਜੀ ਯੂ.ਕੇ ਵਾਲੇ, ਸਰਦਾਰ ਸੁਰਿੰਦਰ ਪਾਲ ਸਿੰਘ ਓਬਰਾਏ, ਅਮਰੀਕਾ ਦੇ ਪ੍ਰਸਿੱਧ ਕਾਰੋਬਾਰੀ ਅਤੇ ਸਮਾਜ ਸੇਵੀ ਚਰਨਜੀਤ ਬਾਠ ਅਤੇ ਟੁੱਟ ਬ੍ਰਦਰਜ, ਯੂਨੀਵਰਸਿਟੀ ਦੇ ਨਵੇਂ ਰਾਊਂਡ ਅਬਾਊਟ ਦੀ ਉਸਾਰੀ ਦੀ ਸੇਵਾ ਕਰਨ ਵਾਲੇ ਭਾਈ ਸਵਿੰਦਰਪਾਲ ਸਿੰਘ, ਪ੍ਰਸਿੱਧ ਵਿਗਿਆਨੀ ਕੰਵਰਪਾਲ ਸਿੰਘ ਸੂਰੀ ਅਤੇ ਉੱਘੇ ਉਦਯੋਗਪਤੀ ਬਲਦੇਵ ਕੰਗ ਦਾ ਨਾਂ ਸ਼ਾਮਿਲ ਹੈ। ਇਹ ਸਨਮਾਨ ਕਾਨਫਰੰਸ ਦਾ ਇਕ ਪ੍ਰਮੁੱਖ ਆਕਰਸ਼ਣ ਰਿਹਾ ਤੇ ਇਸ ਨੇ ਨਵੀਂ ਪੀੜ੍ਹੀ ਲਈ ਪ੍ਰੇਰਣਾ ਦਾ ਸਰੋਤ ਪੈਦਾ ਕੀਤਾ।
ਕਾਨਫਰੰਸ ਦੀ ਸਫਲਤਾ ਦਾ ਆਧਾਰ ਇਸ ਤੋਂ ਲਿਆ ਜਾ ਸਕਦਾ ਹੈ ਕਿ ਕਾਨਫਰੰਸ ਵਿਚ ਹਾਜ਼ਰੀਨ ਡਾ. ਵਿਕਰਮਜੀਤ ਸਿੰਘ ਸਾਹਨੀ ਜੀ ਅਤੇ ਸ. ਕੰਵਰਪਾਲ ਸਿੰਘ ਸੂਰੀ ਜੀ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਏਆਈ ਸੈਂਟਰ ਸਥਾਪਿਤ ਕਰਨ ਲਈ 1-1 ਕਰੋੜ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਸ. ਕੁਲਦੀਪ ਸਿੰਘ ਧਾਲੀਵਾਲ ਵੱਲੋਂ ਵੀ ਪੰਜਾਬ ਸਰਕਾਰ ਵੱਲੋਂ ਇਸ ਸੰਬੰਧੀ ਹਰ ਸੰਭਵ ਸਹਾਇਤਾ ਦੇਣ ਦਾ ਵਾਅਦਾ ਕੀਤਾ ਗਿਆ। ਕਾਨਫਰੰਸ ਦੀ ਇਹ ਵਿਸ਼ੇਸ਼ ਪ੍ਰਾਪਤੀ ਰਹੀ ਕਿ ਪਹੁੰਚੀਆਂ ਉੱਘੀਆਂ ਸਖਸ਼ੀਅਤਾਂ ਨੇ ਵੀ ਯੂਨੀਵਰਸਿਟੀ ਨੂੰ ਏਆਈ ਦੇ ਖੇਤਰ ਵਿਚ ਹਰ ਸੰਭਵ ਸਹਿਯੋਗ ਦੇਣ ਦਾ ਵਾਅਦਾ ਕੀਤਾ।ਅੰਤ ਵਿੱਚ ਯੂਨੀਵਰਸਿਟੀ ਵੱਲੋਂ ਸਾਰੇ ਮਹਿਮਾਨਾਂ, ਵਿਦਵਾਨਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ ਅਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਅੰਤਰਰਾਸ਼ਟਰੀ ਪੱਧਰ ਦੇ ਸਮਾਗਮ ਆਯੋਜਿਤ ਕਰਨ ਦੀ ਵਚਨਬੱਧਤਾ ਦੁਹਰਾਈ ਗਈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login