ਸ਼੍ਰਿੰਗਲਾ ਨੇ ਭਾਰਤ-ਅਮਰੀਕਾ ਗੱਲਬਾਤ ‘ਚ ਪ੍ਰਗਟਾਇਆ ਵਿਸ਼ਵਾਸ, ਪ੍ਰਵਾਸੀਆਂ ਦੇ ਯੋਗਦਾਨ ਦੀ ਕੀਤੀ ਸ਼ਲਾਘਾ |
August 2025 157 views 13:03ਭਾਰਤ ਦੇ ਸਾਬਕਾ ਵਿਦੇਸ਼ ਸਕੱਤਰ ਅਤੇ ਮੈਂਬਰ ਰਾਜ ਸਭਾ ਹਰਸ਼ ਵਰਧਨ ਸ਼ਿਰੰਗਲਾ ਇਸ ਵੇਲੇ ਅਮਰੀਕਾ ਦੇ ਆਪਣੇ ਨਿੱਜੀ ਦੌਰੇ ਤੇ ਹਨ। ਇਸ ਦੌਰਾਨ ਉਨ੍ਹਾਂ ਦੇ ਵਾਸ਼ਿੰਗਟਨ ਡੀਸੀ ਪਹੁੰਚਣ ਤੇ ਇੱਥੋਂ ਦੀ ਵਕਾਰੀ ਸੰਸਥਾ "ਇੰਡੀਅਨ ਅਮਰੀਕਨ ਬਿਜਨੈਸ ਇੰਪੈਕਟ ਗਰੁੱਪ" ਵਲੋਂ ਉਨ੍ਹਾਂ ਦੇ ਸਵਾਗਤ ਲਈ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਅਮਰੀਕਾ ਭਰ ਤੋਂ ਵੱਖ-ਵੱਖ ਖੇਤਰਾਂ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ, ਉੱਘੇ ਕਾਰੋਬਾਰੀ, ਕਈ ਸੰਸਥਾਵਾਂ ਅਤੇ ਸੰਗਠਨਾਂ ਸਣੇ ਸਰਕਾਰੀ ਅਤੇ ਗੈਰ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਨੇ ਸ਼ਿਰਕਤ ਕੀਤੀ। ਹਰਸ਼ ਵਰਧਨ ਸ਼ਿਰੰਗਲਾ ਜੋ ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਵੀ ਰਹਿ ਚੁੱਕੇ ਹਨ ਨੇ ਇਸ ਸਮਾਗਮ ਵਿੱਚ ਆਏ ਮਹਿਮਾਨਾਂ ਨੂੰ ਸੰਬੋਧਨ ਕਰਦਿਆਂ ਭਾਰਤ ਦੀ ਮੌਜਦਾ ਆਰਥਿਕ ਸਥਿਤੀ, ਅਮਰੀਕਾ ਅਤੇ ਭਾਰਤ ਦੇ ਸੰਬੰਧਾਂ ਨੂੰ ਮਜ਼ਬੂਤ ਬਣਾਉਣ ਵਿੱਚ ਪ੍ਰਵਾਸੀ ਭਾਰਤੀਆਂ ਦੇ ਯੋਗਦਾਨ ਅਤੇ ਅਮਰੀਕਾ ਵੱਲੋਂ ਭਾਰਤ ਤੇ ਲਾਏ ਜਾ ਰਹੇ ਟੈਰਿਫ ਦੇ ਭਾਰਤ ਉਪਰ ਪੈਣ ਵਾਲੇ ਬਹੁਪੱਖੀ ਪ੍ਰਭਾਵਾਂ ਬਾਰੇ ਅਤੇ ਭਾਰਤ ਸਰਕਾਰ ਵੱਲੋਂ ਅਮਰੀਕਾ ਨਾਲ ਚੱਲ ਰਹੀ ਗੱਲਬਾਤ ਦੇ ਨਾਲ ਨਾਲ ਹੋਰਨਾਂ ਵਿਕਲਪਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਅਮਰੀਕਾ ਸੰਬੰਧਾਂ ਨੂੰ ਬਿਹਤਰ ਬਣਾਉਣ ਵਿੱਚ ਹਮੇਸ਼ਾ ਹੀ ਭਾਰਤੀ ਅਮਰੀਕਨ ਭਾਈਚਾਰੇ ਦਾ ਵੱਡਾ ਯੋਗਦਾਨ ਰਿਹਾ ਹੈ ਅਤੇ ਹੁਣ ਵੀ ਭਾਈਚਾਰੇ ਨੂੰ ਇਹਨਾਂ ਸੰਬੰਧਾਂ ਵਿਚ ਸੁਧਾਰ ਲਿਆਉਣ ਲਈ ਅਹਿਮ ਰੋਲ ਨਿਭਾਉਣਾ ਚਾਹੀਦਾ ਹੈ। ਹਰਸ਼ ਵਰਧਨ ਸ਼ਿਰੰਗਲਾ ਨੂੰ ਜੀਅ ਕਹਿੰਦੇ ਹੋਏ "ਇੰਡੀਅਨ ਅਮਰੀਕਨ ਬਿਜਨੈਸ ਇੰਪੈਕਟ ਗਰੁੱਪ" ਦੇ ਰਵੀ ਪੱਲੀ ਨੇ ਹਰਸ਼ ਵਰਧਨ ਸ਼ਿਰੰਗਲਾ ਦੇ ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਵਜੋਂ ਅਤੇ ਭਾਰਤ ਦੇ ਵਿਦੇਸ਼ ਸਕੱਤਰ ਵਜੋਂ ਨਿਭਾਈਆਂ ਸੇਵਾਵਾਂ ਦੀ ਭਰਪੂਰ ਸਰਾਹਨਾ ਕੀਤੀ