ADVERTISEMENT

ADVERTISEMENT

ਅਮਰੀਕਾ-ਭਾਰਤੀ ਆਰਥਿਕ ਮੰਚ ਦੀ ਮੇਜਬਾਨੀ ਕਰੇਗਾ USISPF

ਇਸ ਸੰਮੇਲਨ ਵਿੱਚ ਦੋਵਾਂ ਦੇਸ਼ਾਂ ਦੇ ਨੀਤੀ ਘਾੜੇ, ਉਦਯੋਗਪਤੀ ਅਤੇ ਵਿੱਤੀ ਮਾਹਰ ਇਕੱਠੇ ਹੋਣਗੇ

ਸਮਾਗਮ ਦਾ ਪੋਸਟਰ / USISPF

ਅਮਰੀਕਾ-ਭਾਰਤ ਰਣਨੀਤਕ ਸਾਂਝੇਦਾਰੀ ਮੰਚ (USISPF) ਨੇ ਐਲਾਨ ਕੀਤਾ ਹੈ ਕਿ ਉਹ 15 ਅਪ੍ਰੈਲ, 2026 ਨੂੰ ਵਾਸ਼ਿੰਗਟਨ ਡੀ.ਸੀ. ਵਿੱਚ 'ਅਮਰੀਕਾ-ਭਾਰਤ ਆਰਥਿਕ ਮੰਚ' (US-India Economic Forum) ਦਾ ਆਯੋਜਨ ਕਰਨ ਜਾ ਰਿਹਾ ਹੈ। ਇਸ ਸੰਮੇਲਨ ਵਿੱਚ ਦੋਵਾਂ ਦੇਸ਼ਾਂ ਦੇ ਨੀਤੀ ਘਾੜੇ, ਉਦਯੋਗਪਤੀ ਅਤੇ ਵਿੱਤੀ ਮਾਹਰ ਇਕੱਠੇ ਹੋਣਗੇ।

ਇਹ ਮੰਚ ਵਿਸ਼ਵ ਬੈਂਕ ਅਤੇ ਅੰਤਰਰਾਸ਼ਟਰੀ ਮੁਦਰਾ ਕੋਸ਼ (IMF) ਦੀਆਂ 'ਸਪਰਿੰਗ ਮੀਟਿੰਗਾਂ' ਦੇ ਨਾਲ-ਨਾਲ ਆਯੋਜਿਤ ਕੀਤਾ ਜਾਵੇਗਾ। ਇਹ ਇਸ ਮੰਚ ਦਾ ਦੂਜਾ ਐਡੀਸ਼ਨ ਹੈ, ਜਿਸਦਾ ਮੁੱਖ ਮਕਸਦ ਅਮਰੀਕਾ ਅਤੇ ਭਾਰਤ ਵਿਚਕਾਰ ਦੁਵੱਲੇ ਆਰਥਿਕ ਏਜੰਡੇ ਨੂੰ ਮਜ਼ਬੂਤ ਕਰਨਾ ਹੈ। ਇਸ ਵਿੱਚ ਸੀਨੀਅਰ ਅਧਿਕਾਰੀਆਂ ਅਤੇ ਵਿੱਤੀ ਨਵੀਨਤਾਕਾਰਾਂ ਸਮੇਤ 100 ਤੋਂ ਵੱਧ ਪ੍ਰਤੀਭਾਗੀ ਹਿੱਸਾ ਲੈਣਗੇ।

ਸੰਮੇਲਨ ਦੌਰਾਨ ਇੱਕ ਮੁੱਖ ਭਾਸ਼ਣ ਤੋਂ ਇਲਾਵਾ ਤਿੰਨ ਵਿਸ਼ੇਸ਼ ਪੈਨਲ ਚਰਚਾਵਾਂ ਹੋਣਗੀਆਂ:
    •    ਆਰਥਿਕ ਅਤੇ ਨਿਵੇਸ਼ ਪਰਿਦ੍ਰਿਸ਼: ਅਮਰੀਕਾ ਅਤੇ ਭਾਰਤ ਵਿਚਕਾਰ ਨਿਵੇਸ਼ ਦੇ ਰੁਝਾਨਾਂ 'ਤੇ ਚਰਚਾ
    •     ਡਿਜੀਟਲ ਸੰਪਤੀ ਰੈਗੂਲੇਸ਼ਨ: ਡਿਜੀਟਲ ਕਰੰਸੀ ਅਤੇ ਨਵੀਨਤਾ (Innovation) ਬਾਰੇ ਵਿਚਾਰ-ਵਟਾਂਦਰਾ
    •    ਵਿੱਤ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ (AI): ਵਿੱਤੀ ਖੇਤਰ ਵਿੱਚ ਏਆਈ ਦੀ ਭੂਮਿਕਾ ਅਤੇ ਇਸਦੇ ਪ੍ਰਭਾਵ।

ਇਸ ਤੋਂ ਇਲਾਵਾ ਬੀਮਾ ਖੇਤਰ ਦੇ ਵਿਕਾਸ ਅਤੇ ਭਾਰਤ ਦੇ ਵਧਦੇ ਆਰਥਿਕ ਪ੍ਰਭਾਵ ਵਰਗੇ ਵਿਸ਼ਿਆਂ 'ਤੇ ਵੀ ਗੱਲਬਾਤ ਹੋਣ ਦੀ ਉਮੀਦ ਹੈ।

ਇਸ ਉੱਚ-ਪੱਧਰੀ ਪ੍ਰੋਗਰਾਮ ਵਿੱਚ ਕਈ ਵੱਡੀਆਂ ਕਾਰਪੋਰੇਟ ਕੰਪਨੀਆਂ ਸ਼ਾਮਲ ਹੋ ਰਹੀਆਂ ਹਨ। ਜਿੰਨ੍ਹਾਂ ਵਿਚ ਵੀਜ਼ਾ -ਗੋਲਡ ਪਾਰਟਨਰ ਵਜੋਂ, ਕੋਇਨਬੇਸ ਅਤੇ ਮਾਸਟਰਕਾਰਡ-ਸਿਲਵਰ ਪਾਰਟਨਰ ਵਜੋਂ, ਇੰਫੋਸਿਸ-ਬ੍ਰੌਂਜ਼ ਪਾਰਟਨਰ ਵਜੋਂ ਪੇਸ਼ ਹੋਣਗੇ। 

ਇਹ ਮੰਚ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਦੁਨੀਆ ਭਰ ਦੇ ਵਿੱਤੀ ਆਗੂ ਅੰਤਰਰਾਸ਼ਟਰੀ ਆਰਥਿਕ ਮੁੱਦਿਆਂ 'ਤੇ ਚਰਚਾ ਕਰਨ ਲਈ ਵਾਸ਼ਿੰਗਟਨ ਵਿੱਚ ਇਕੱਠੇ ਹੁੰਦੇ ਹਨ। ਇਹ ਭਾਰਤ ਅਤੇ ਅਮਰੀਕਾ ਦੇ ਰਣਨੀਤਕ ਸਬੰਧਾਂ ਨੂੰ ਵਪਾਰਕ ਪੱਧਰ 'ਤੇ ਹੋਰ ਮਜ਼ਬੂਤ ਕਰਨ ਲਈ ਇੱਕ ਅਹਿਮ ਕਦਮ ਸਾਬਤ ਹੋਵੇਗਾ।

Comments

Related

To continue...

Already have an account? Log in

Create your free account or log in