ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਇਸ ਸਾਲ ਦੇ “ਨੋਬਲ ਸ਼ਾਂਤੀ ਪੁਰਸਕਾਰ” ਦੇ ਜੇਤੂ ਨੇ ਉਨ੍ਹਾਂ ਨੂੰ ਫ਼ੋਨ ਕਰਕੇ ਇਹ ਸਨਮਾਨ ਉਨ੍ਹਾਂ ਦੇ ਨਾਂ ਸਮਰਪਿਤ ਕੀਤਾ, ਕਿਉਂਕਿ ਟਰੰਪ ਦੇ ਅਨੁਸਾਰ, ਉਸ ਵੱਲੋਂ "ਹੁਣ ਤੱਕ ਦੇ ਸਭ ਤੋਂ ਮਹੱਤਵਪੂਰਨ ਸ਼ਾਂਤੀ ਸਮਝੌਤੇ" ਕਰਵਾਏ ਗਏ।
ਵਾਈਟ ਹਾਊਸ ਵਿਚ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਟਰੰਪ ਨੇ ਕਿਹਾ, "ਜਿਸ ਵਿਅਕਤੀ ਨੂੰ ਅਸਲ ਵਿਚ ਨੋਬਲ ਪੁਰਸਕਾਰ ਮਿਲਿਆ ਹੈ, ਉਨ੍ਹਾਂ ਨੇ ਅੱਜ ਮੈਨੂੰ ਫ਼ੋਨ ਕਰਕੇ ਕਿਹਾ, “ਮੈਂ ਇਹ ਸਨਮਾਨ ਤੁਹਾਨੂੰ ਸਮਰਪਿਤ ਕਰ ਰਿਹਾ ਹਾਂ ਕਿਉਂਕਿ ਤੁਸੀਂ ਇਸਦੇ ਅਸਲ ਹੱਕਦਾਰ ਹੋ।”
ਟਰੰਪ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਸਰਕਾਰ ਨੇ ਦੁਨੀਆ ਭਰ ਵਿਚ 8 ਅਮਨ ਸਮਝੌਤਿਆਂ ਵਿਚ ਮਦਦ ਕੀਤੀ, ਜਿਸ ਵਿਚ ਇਜ਼ਰਾਈਲ ਅਤੇ ਹਮਾਸ ਤਾਜ਼ਾ ਜੰਗਬੰਦੀ ਵੀ ਸ਼ਾਮਲ ਹੈ। ਉਨ੍ਹਾਂ ਕਿਹਾ, "ਮੈਂ ਅੱਠ ਸਮਝੌਤੇ ਕੀਤੇ, ਇਕ ਜੰਗ 31 ਸਾਲ ਚੱਲੀ-1 ਕਰੋੜ ਲੋਕ ਮਾਰੇ ਗਏ।" ਉਨ੍ਹਾਂ ਅੱਗੇ ਕਿਹਾ, "ਭਾਰਤ ਅਤੇ ਪਾਕਿਸਤਾਨ ਦੇ ਕੇਸ ਵਿਚ 7 ਜਹਾਜ਼ ਗਿਰਾਏ ਗਏ। ਇਹ ਗੰਭੀਰ ਮਾਮਲਾ ਸੀ ਅਤੇ ਮੈਂ ਇਹ ਜ਼ਿਆਦਾਤਰ ਵਪਾਰ ਰਾਹੀਂ ਕੀਤਾ।"
ਹਾਲਾਂਕਿ ਟਰੰਪ ਨੇ ਨੋਬਲ ਇਨਾਮ ਜੇਤੂ ਦਾ ਨਾਂ ਨਹੀਂ ਲਿਆ, ਉਨ੍ਹਾਂ ਨੇ ਕਿਹਾ ਕਿ ਉਹ "ਖੁਸ਼ ਹਨ ਕਿਉਂਕਿ ਉਨ੍ਹਾਂ ਨੇ ਲੱਖਾਂ ਲੋਕਾਂ ਦੀ ਜ਼ਿੰਦਗੀ ਬਚਾਈ।" ਉਨ੍ਹਾਂ ਕਿਹਾ, "ਮੈਂ ਸਨਮਾਨ ਨਹੀਂ ਲੈਂਦਾ — ਮੈਂ ਇਸ ਲਈ ਖੁਸ਼ ਹਾਂ ਕਿ ਲੋਕ ਬਚ ਗਏ।" ਉਨ੍ਹਾਂ ਅੱਗੇ ਕਿਹਾ ਕਿ ਦੂਸਰੇ ਕਹਿੰਦੇ ਹਨ ਕਿ ਅਸੀਂ ਇੰਨਾ ਕੁਝ ਕੀਤਾ ਕਿ ਉਨ੍ਹਾਂ ਨੂੰ ਇਹ ਸਨਮਾਨ ਸਾਨੂੰ ਦੇਣਾ ਚਾਹੀਦਾ ਸੀ।"
ਟਰੰਪ ਨੂੰ ਆਪਣੇ ਪਹਿਲੇ ਕਾਰਜਕਾਲ ਦੌਰਾਨ ਨੋਬਲ ਸ਼ਾਂਤੀ ਪੁਰਸਕਾਰ ਲਈ ਕਈ ਵਾਰ ਨਾਮਜ਼ਦ ਕੀਤਾ ਗਿਆ ਸੀ, ਪਰ ਉਹ ਕਦੇ ਵੀ ਜਿੱਤ ਨਹੀਂ ਸਕੇ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login