ADVERTISEMENTs

ਅਮਰੀਕੀ ਕਾਨੂੰਨਸਾਜ਼ਾਂ ਨੇ ਹਿੰਦੂ-ਅਮਰੀਕੀ ਭਾਈਚਾਰੇ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਲੋਕਾਂ ਨੂੰ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ

ਅਮਰੀਕੀ ਰਾਜਨੀਤਿਕ ਲੀਡਰਜ਼ / Wikimedia commons

ਅਮਰੀਕੀ ਰਾਜਨੀਤਿਕ ਆਗੂਆਂ ਨੇ ਹਿੰਦੂ-ਅਮਰੀਕੀ ਭਾਈਚਾਰੇ ਦੇ ਨਾਲ ਮਿਲ ਕੇ ਦੀਵਾਲੀ ਦੇ ਸੰਦੇਸ਼ ਸਾਂਝੇ ਕਰਦੇ ਹੋਏ ਤੇ ਤਿਉਹਾਰ ਦੀ ਖੁਸ਼ੀ ਮਨਾਉਂਦੇ ਹੋਏ ਆਪਣੀ ਭੂਮਿਕਾ ਨਿਭਾਈ ਹੈ। ਸਿਆਸੀ ਆਗੂਆਂ ਵੱਲੋਂ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੇ ਦੀਵਾਲੀ ਨੂੰ "ਅੰਧਕਾਰ 'ਤੇ ਰੋਸ਼ਨੀ ਦੀ ਆਤਮਿਕ ਜਿੱਤ, ਬੁਰਾਈ 'ਤੇ ਭਲਾਈ ਦੀ ਜਿੱਤ ਅਤੇ ਅਗਿਆਨ 'ਤੇ ਗਿਆਨ ਦੀ ਜਿੱਤ" ਵਜੋਂ ਵਿਆਖਿਆ ਕੀਤਾ।

 



ਨਿਊਸਮ, ਜਿਨ੍ਹਾਂ ਨੇ 6 ਅਕਤੂਬਰ ਨੂੰ ਦੀਵਾਲੀ ਨੂੰ ਰਾਜ ਦੀ ਛੁੱਟੀ ਵਜੋਂ ਘੋਸ਼ਿਤ ਕੀਤਾ ਸੀ, ਇਸ ਤਿਉਹਾਰ ਦੀ ਮਹਤੱਤਾ ਨੂੰ ਉਭਾਰਨ ਵਾਲੇ ਇਕਲੌਤੇ ਆਗੂ ਨਹੀਂ ਸਨ। ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੇ ਵੀ ਇੱਕ ਬਿਆਨ ਜਾਰੀ ਕਰਕੇ ਅਮਰੀਕਾ ਅਤੇ ਦੁਨੀਆ ਭਰ ਵਿੱਚ ਦੀਵਾਲੀ ਮਨਾਉਣ ਵਾਲੇ ਲੋਕਾਂ ਨੂੰ "ਉਨ੍ਹਾਂ ਦੀਆਂ ਖੁਸ਼ੀਆਂ ਭਰੀਆਂ ਸ਼ੁਭਕਾਮਨਾਵਾਂ" ਦਿੱਤੀਆਂ।



ਟੈਕਸਾਸ ਦੇ ਗਵਰਨਰ ਗ੍ਰੈਗ ਐਬਟ ਨੇ ਵੀ ਆਪਣੀ ਪਤਨੀ ਦੇ ਨਾਲ ਦੀਵਾਲੀ ਦੀ ਖੁਸ਼ੀ ਸਾਂਝੀ ਕੀਤੀ ਅਤੇ ਟੈਕਸਾਸ ਵਿੱਚ ਭਾਰਤੀ ਭਾਈਚਾਰੇ ਨਾਲ ਮਿਲ ਕੇ ਤਿਉਹਾਰ ਮਨਾਇਆ।

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਭਾਈਚਾਰੇ ਨੂੰ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਕਿਹਾ, "ਹਰ ਉਹ ਅਮਰੀਕੀ ਜੋ ਦੀਵਾਲੀ ਮਨਾਉਂਦਾ ਹੈ, ਉਸ ਲਈ ਇਹ ਤਿਉਹਾਰ ਅਮਨ, ਖੁਸ਼ਹਾਲੀ, ਆਸ ਅਤੇ ਸ਼ਾਂਤੀ ਲੈ ਕੇ ਆਵੇ।" ਉਨ੍ਹਾਂ ਅੱਗੇ ਕਿਹਾ, "ਜਦੋਂ ਕਰੋੜਾਂ ਲੋਕ ਦੀਵੇ ਤੇ ਲੈਂਪ ਜਗਾਉਂਦੇ ਹਨ, ਅਸੀਂ ਇਸ ਸਦੀਵੀ ਸੱਚ ਨੂੰ ਮਨਾਉਂਦੇ ਹਾਂ ਕਿ ਚੰਗਾਈ ਦੀ ਹਮੇਸ਼ਾ ਬੁਰਾਈ 'ਤੇ ਜਿੱਤ ਹੁੰਦੀ ਹੈ।"

ਭਾਰਤੀ ਮੂਲ ਦੇ ਅਮਰੀਕੀ ਸਾਂਸਦਾਂ ਨੇ ਵੀ ਦੀਵਾਲੀ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ। ਰਾਜਾ ਕ੍ਰਿਸ਼ਨਾਮੂਰਤੀ, ਪ੍ਰਮਿਲਾ ਜੈਪਾਲ, ਰੋ ਖੰਨਾ ਅਤੇ ਸ਼੍ਰੀ ਥਨੇਦਾਰ ਨੇ ਭਾਈਚਾਰੇ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।

ਪ੍ਰਤੀਨਿਧੀ ਜੈਪਾਲ ਨੇ ਕਿਹਾ, "ਇਹ ਦਿਨ ਸਾਨੂੰ ਯਾਦ ਦਿਵਾਉਂਦਾ ਹੈ ਕਿ ਰੋਸ਼ਨੀ ਹਮੇਸ਼ਾ ਅੰਧਕਾਰ 'ਤੇ ਜਿੱਤਦੀ ਹੈ ਅਤੇ ਆਜ਼ਾਦੀ ਤੇ ਧਰਮ ਹਮੇਸ਼ਾ ਕਾਇਮ ਰਹਿੰਦੇ ਹਨ।"

ਸਾਂਸਦ ਥਨੇਦਾਰ ਨੇ ਵੀ ਕਿਹਾ, "ਦੀਵਾਲੀ ਦੀਆਂ ਲੱਖ-ਲੱਖ ਵਧਾਈਆਂ! ਅਸੀਂ ਅੱਜ ਚੰਗਾਈ ਦੀ ਬੁਰਾਈ 'ਤੇ, ਪਿਆਰ ਦੀ ਨਫਰਤ 'ਤੇ ਅਤੇ ਰੂਹਾਨੀ ਨਵੀਨੀਕਰਨ ਦੀ ਜਿੱਤ ਮਨਾਉਂਦੇ ਹਾਂ।"

ਸੇਨੇਟ ਡੈਮੋਕ੍ਰੇਟਿਕ ਲੀਡਰ ਚੱਕ ਸ਼ੂਮਰ ਨੇ ਵੀ ਦੀਵਾਲੀ, ਬੰਦੀ ਛੋੜ ਦਿਵਸ ਦੇ ਤਿਓਹਾਰ ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਕਿਹਾ, "ਜਿਨ੍ਹਾਂ ਵੀ ਲੋਕਾਂ ਲਈ ਇਹ ਰੋਸ਼ਨੀ ਦਾ ਤਿਉਹਾਰ ਹੈ, ਉਨ੍ਹਾਂ ਨੂੰ ਸ਼ੁਭ ਦੀਵਾਲੀ ਅਤੇ ਇਹ ਤਿਉਹਾਰੀ ਸੀਜ਼ਨ ਤੁਹਾਡੇ ਲਈ ਅਮਨ ਅਤੇ ਖੁਸ਼ਹਾਲੀ ਲੈ ਕੇ ਆਵੇ।"

Comments

Related