ਬਰਮਿੰਘਮ ਯੂਨੀਵਰਸਿਟੀ ਨੇ ਭਾਰਤ ਦੇ ਅੰਡਰ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਲਈ 1 ਮਿਲੀਅਨ ਪੌਂਡ (10 ਕਰੋੜ ਰੁਪਏ ਤੋਂ ਵੱਧ) ਦੀਆਂ ਸਕਾਲਰਸ਼ਿਪਾਂ (ਵਜ਼ੀਫਿਆਂ) ਦਾ ਐਲਾਨ ਕੀਤਾ ਹੈ। ਬਰਮਿੰਘਮ ਯੂਨੀਵਰਸਿਟੀ, ਬਰਤਾਨੀਆਂ ਦੀਆਂ ਯੂਨੀਵਰਸਿਟੀਆਂ ਦੇ ਵੱਕਾਰੀ ਰਸਲ ਗਰੁੱਪ ਦੇ ਮੈਂਬਰਾਂ ਵਿੱਚੋਂ ਇੱਕ, ਵਿਸ਼ਵ ਦੀ ਚੋਟੀ ਦੀਆਂ 100 ਯੂਨੀਵਰਸਿਟੀਆਂ ਵਿੱਚੋਂ ਇੱਕ ਹੈ। ਇਨ੍ਹਾਂ ਸਕਾਲਰਸ਼ਿਪਾਂ ਰਾਹੀਂ ਯੂਨੀਵਰਸਿਟੀ ਇੱਕ ਮਜ਼ਬੂਤ ਅਕਾਦਮਿਕ ਅਤੇ ਐਕਸਟ੍ਰਾ-ਸਰਕੂਲਰ ਰਿਕਾਰਡ ਵਾਲੇ ਭਾਰਤੀ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਵਿੱਚ ਪੜ੍ਹਨ ਲਈ ਸਹਾਇਤਾ ਕਰੇਗੀ।
ਵਿਦਿਅਕ ਸਾਲ 2024-25 ਲਈ ਅੰਡਰ ਗ੍ਰੈਜੂਏਟ ਅਤੇ ਪੋਸਟ-ਗ੍ਰੈਜੂਏਟ ਕੋਰਸਾਂ ਲਈ ਵਜ਼ੀਫ਼ੇ ਵਪਾਰ, ਕੰਪਿਊਟਰ ਵਿਗਿਆਨ, ਕਲਾ ਅਤੇ ਕਾਨੂੰਨ, ਵਾਤਾਵਰਣ ਅਤੇ ਭੌਤਿਕ ਵਿਗਿਆਨ, ਭੂਗੋਲ, ਧਰਤੀ ਅਤੇ ਵਾਤਾਵਰਣ ਵਿਗਿਆਨ ਸਮੇਤ ਵਿਸ਼ੇਸ਼ ਅਕਾਦਮਿਕ ਖੇਤਰਾਂ ਲਈ ਮੈਰਿਟ-ਅਧਾਰਤ ਅਤੇ ਆਟੋਮੈਟਿਕ ਅਵਾਰਡਾਂ ਵਿੱਚ ਸ਼੍ਰੇਣੀਬੱਧ ਕੀਤੇ ਗਏ ਹਨ।
ਭਾਰਤੀ ਵਿਦਿਆਰਥੀਆਂ ਲਈ ਵਜ਼ੀਫੇ ਬਾਰੇ ਗੱਲ ਕਰਦਿਆਂ ਬਰਮਿੰਘਮ ਯੂਨੀਵਰਸਿਟੀ ਦੇ ਪ੍ਰੋ-ਵਾਈਸ-ਚਾਂਸਲਰ (ਇੰਟਰਨੈਸ਼ਨਲ) ਪ੍ਰੋ. ਰੌਬਿਨ ਮੇਸਨ ਨੇ ਕਿਹਾ, “ਸਾਨੂੰ ਭਾਰਤੀ ਵਿਦਿਆਰਥੀਆਂ ਨੂੰ ਇਹ ਨਵੀਂ ਸਕਾਲਰਸ਼ਿਪ ਦੀ ਪੇਸ਼ਕਸ਼ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਜੋ ਉਨ੍ਹਾਂ ਨੂੰ ਸਮਰਿੱਧ ਵਿਦਿਅਕ ਅਤੇ ਸਮਾਜਕ ਲਾਭ ਪ੍ਰਾਪਤ ਕਰਨ ਵਿੱਚ ਮਦਦ ਕਰਨਗੇ। ਇਸ ਦੇ ਨਾਲ ਹੀ ਉਹ ਬਰਮਿੰਘਮ ਯੂਨੀਵਰਸਿਟੀ ਤੋਂ ਸੱਭਿਆਚਾਰਕ ਅਨੁਭਵ ਵੀ ਹਾਸਲ ਹੋਵੇਗਾ।
ਪ੍ਰੋ. ਮੇਸਨ ਨੇ ਕਿਹਾ ਕਿ ਇਹ ਸਕਾਲਰਸ਼ਿਪ ਸਾਡੇ ਵਿਸ਼ਵ ਵਿਦਿਆਰਥੀ ਭਾਈਚਾਰੇ ਵਿੱਚ ਭਾਰਤੀ ਵਿਦਿਆਰਥੀਆਂ ਦੇ ਮਹੱਤਵ ਅਤੇ ਇੱਕ ਰਣਨੀਤਕ ਭਾਈਵਾਲ ਵਜੋਂ ਭਾਰਤ ਪ੍ਰਤੀ ਸਾਡੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਬਰਮਿੰਘਮ ਯੂਨੀਵਰਸਿਟੀ ਇੱਕ ਗਲੋਬਲ ਨਾਗਰਿਕ ਯੂਨੀਵਰਸਿਟੀ ਹੈ ਜਿਸਦਾ ਭਾਰਤ ਨਾਲ ਲੰਮਾ ਅਤੇ ਸ਼ਾਨਦਾਰ ਸਬੰਧ ਹੈ। ਅਸੀਂ ਬਰਮਿੰਘਮ ਵਿੱਚ ਸਾਡੇ ਸੁੰਦਰ ਇਤਿਹਾਸਕ ਕੈਂਪਸ ਵਿੱਚ ਭਾਰਤੀ ਵਿਦਿਆਰਥੀਆਂ ਦੇ ਅਗਲੇ ਸਮੂਹ ਦਾ ਸੁਆਗਤ ਕਰਨ ਲਈ ਉਤਸੁਕ ਹਾਂ।
ਯੂਨੀਵਰਸਿਟੀ ਦੁਆਰਾ ਘੋਸ਼ਿਤ ਕੀਤੇ ਗਏ ਵਜ਼ੀਫ਼ਿਆਂ ਵਿੱਚ ਅੰਡਰ ਗ੍ਰੈਜੂਏਟ ਵਿਦਿਆਰਥੀਆਂ ਲਈ £4,000 ਹਰੇਕ ਆਊਟਸਟੈਂਡਿੰਗ ਅਚੀਵਮੈਂਟ ਸਕਾਲਰਸ਼ਿਪ ਦੇ 20 ਪੁਰਸਕਾਰ, ਪੋਸਟ ਗ੍ਰੈਜੂਏਟ ਵਿਦਿਆਰਥੀਆਂ ਲਈ £2,000 ਹਰੇਕ ਦੇ ਇੰਡੀਆ ਚਾਂਸਲਰ ਸਕਾਲਰਸ਼ਿਪਸ 15 ਪੁਰਸਕਾਰ ਅਤੇ ਗਲੋਬਲ ਮਾਸਟਰਸ ਤਹਿਤ £2,000 ਹਰੇਕ ਦੀ ਅਸੀਮਤ ਆਟੋਮੈਟਿਕ ਸਕਾਲਰਸ਼ਿਪ ਸ਼ਾਮਲ ਹੈ। ਖਾਸ ਤੌਰ 'ਤੇ ਭਾਰਤੀ ਵਿਦਿਆਰਥੀਆਂ ਲਈ ਉਪਲਬਧ ਕਈ ਹੋਰ ਸਕਾਲਰਸ਼ਿਪਾਂ ਦਾ ਵੀ ਐਲਾਨ ਕੀਤਾ ਗਿਆ ਹੈ।
ਉਪਲਬਧ ਵਜ਼ੀਫੇ ਹੇਠ ਲਿਖੇ ਅਨੁਸਾਰ ਹਨ:
· ਅੰਡਰ ਗ੍ਰੈਜੁਏਟ ਆਊਟਸਟੈਂਡਿੰਗ ਅਚੀਵਮੈਂਟ ਸਕਾਲਰਸ਼ਿਪ: 20 ਅਵਾਰਡ x £4,000 ਪ੍ਰਤੀ ਅਵਾਰਡ
· ਪੋਸਟ ਗ੍ਰੈਜੁਏਟ ਇੰਡੀਆ ਚਾਂਸਲਰ ਸਕਾਲਰਸ਼ਿਪਸ: 15 ਅਵਾਰਡ x £2,000 ਪ੍ਰਤੀ ਅਵਾਰਡ
· ਗਲੋਬਲ ਮਾਸਟਰਜ਼ ਸਕਾਲਰਸ਼ਿਪ (ਆਟੋਮੈਟਿਕ): ਪ੍ਰਤੀ ਪੁਰਸਕਾਰ £2,000 ਸਕਾਲਰਸ਼ਿਪ
· ਕੰਪਿਊਟਰ ਵਿਗਿਆਨ ਲਈ ਡੀਪਮਾਈਂਡ ਸਕਾਲਰਸ਼ਿਪਸ: 3 ਅਵਾਰਡ x £52,565 ਪ੍ਰਤੀ ਅਵਾਰਡ
· ਗ੍ਰੇਟ ਸਕਾਲਰਸ਼ਿਪਸ 2024: ਯੂਨੀਵਰਸਿਟੀ ਵਿੱਚ ਇੱਕ ਸਾਲ ਦਾ ਪੋਸਟ ਗ੍ਰੈਜੂਏਟ ਅਧਿਐਨ ਕਰਨ ਵਾਲੇ ਵਿਦਿਆਰਥੀਆਂ ਨੂੰ £10,000 ਦਿੱਤੇ ਗਏ
· ਜੀਈਈਐੱਸ ਗਲੋਬਲ ਫਿਊਚਰਜ਼ ਸਕਾਲਰਸ਼ਿਪ (ਭਾਰਤ): ਪ੍ਰਤੀ ਪੁਰਸਕਾਰ £2,000 ਸਕਾਲਰਸ਼ਿਪ
· ਬਿਜ਼ਨਸ ਸਕੂਲ ਮਾਸਟਰ ਦੇ ਵਿਦਿਆਰਥੀਆਂ ਲਈ ਮਿਲੀਅਨ ਪੌਂਡ ਸਕਾਲਰਸ਼ਿਪ ਫੰਡ: ਅਵਾਰਡ ਯੂਕੇ ਅਤੇ ਅੰਤਰਰਾਸ਼ਟਰੀ ਓਫਰ ਧਾਰਕਾਂ ਲਈ ਉਪਲਬਧ ਹਨ ਅਤੇ ਪੂਰੀ ਟਿਊਸ਼ਨ ਫੀਸਾਂ ਤੱਕ।
Comments
Start the conversation
Become a member of New India Abroad to start commenting.
Sign Up Now
Already have an account? Login