ADVERTISEMENT

ADVERTISEMENT

ਟਰੰਪ ਇਰਾਨ ਵਿੱਚ ਵੱਡੀ ਫੈਸਲਾਕੁੰਨ ਜੰਗੀ ਕਾਰਵਾਈ ਲਈ ਦੇ ਸਕਦੇ ਨੇ ਨਿਰਦੇਸ਼

3 ਅਮਰੀਕੀ ਜੰਗੀ ਬੇੜੇ 2000 ਸੈਨਿਕਾਂ ਨਾਲ ਵਧ ਰਹੇ ਨੇ ਅੱਗੇ

Representative Image / AI image

ਮੱਧ ਪੂਰਬ ਵਿੱਚ ਤੇਜ਼ੀ ਨਾਲ ਬਦਲ ਰਹੀ ਸੁਰੱਖਿਆ ਸਥਿਤੀ ਦੇ ਦਰਮਿਆਨ, ਅਮਰੀਕੀ ਰਾਸ਼ਟਰਪਤੀ ਵੱਲੋਂ ਇਰਾਨ ਖ਼ਿਲਾਫ਼ ਵੱਡੀ ਅਤੇ ਫੈਸਲਾਕੁੰਨ ਜੰਗੀ ਕਾਰਵਾਈ ਦੇ ਨਿਰਦੇਸ਼ ਜਾਰੀ ਕਰਨ ਦੀ ਸੰਭਾਵਨਾ ਨੇ ਅੰਤਰਰਾਸ਼ਟਰੀ ਪੱਧਰ ‘ਤੇ ਚਿੰਤਾ ਵਧਾ ਦਿੱਤੀ ਹੈ। ਰਿਪੋਰਟਾਂ ਮੁਤਾਬਕ, ਅਮਰੀਕਾ ਦੇ ਤਿੰਨ ਜੰਗੀ ਬੇੜੇ ਲਗਭਗ 2000 ਸੈਨਿਕਾਂ ਨਾਲ ਅੱਗੇ ਵਧ ਰਹੇ ਹਨ, ਜਿਸ ਨਾਲ ਖੇਤਰ ਵਿੱਚ ਤਣਾਅ ਹੋਰ ਗੰਭੀਰ ਹੋ ਸਕਦਾ ਹੈ। ਇਹ ਕਦਮ ਸਿਰਫ਼ ਫੌਜੀ ਤਾਕਤ ਦਾ ਪ੍ਰਦਰਸ਼ਨ ਨਹੀਂ, ਸਗੋਂ ਇਰਾਨ ‘ਤੇ ਦਬਾਅ ਬਣਾਉਣ ਲਈ ਇੱਕ ਰਣਨੀਤਿਕ ਸੁਨੇਹਾ ਵੀ ਮੰਨਿਆ ਜਾ ਰਿਹਾ ਹੈ, ਜਿਸਦੇ ਦੂਰਗਾਮੀ ਪ੍ਰਭਾਵ ਪੂਰੇ ਮੱਧ ਪੂਰਬ ਅਤੇ ਵਿਸ਼ਵ ਸਿਆਸਤ ‘ਤੇ ਪੈ ਸਕਦੇ ਹਨ।

ਇਰਾਨ ਨਾਲ ਚੱਲ ਰਹੇ ਯੁੱਧ ਦੇ ਮਾਮਲੇ ਵਿੱਚ ਰਿਪਬਲਿਕਨ ਪਾਰਟੀ ਵੱਲੋਂ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਵੱਡੇ ਪੱਧਰ ‘ਤੇ ਸਿਆਸੀ ਸਮਰਥਨ ਮਿਲ ਰਿਹਾ ਹੈ। ਕਾਂਗਰਸ ਵਿੱਚ ਬਹੁਤ ਸਾਰੇ ਰਿਪਬਲਿਕਨ ਨੇ ਟਰੰਪ ਦੀ ਫੌਜੀ ਕਾਰਵਾਈ ਨੂੰ ਜਾਇਜ਼ ਕਰਾਰ ਦਿੰਦਿਆਂ ਉਸਦੇ ਖਿਲਾਫ ਜੰਗ ਰੋਕਣ ਵਾਲੇ ਪ੍ਰਸਤਾਵਾਂ ਨੂੰ ਰੋਕ ਦਿੱਤਾ ਹੈ। ਕਈ ਸਰਵੇਖਣਾਂ ਅਨੁਸਾਰ ਵੀ ਰਿਪਬਲਿਕਨ ਵੋਟਰਾਂ ਦੀ ਵੱਡੀ ਸੰਖਿਆ ਟਰੰਪ ਦੀ ਇਰਾਨ ਖਿਲਾਫ ਕਾਰਵਾਈ ਨੂੰ ਸਮਰਥਨ ਕਰਦੀ ਹੈ, ਜਿਸਨੂੰ ਉਹ ਅਮਰੀਕੀ ਸੁਰੱਖਿਆ ਲਈ ਜ਼ਰੂਰੀ ਮੰਨਦੇ ਹਨ।

ਜਾਣਕਾਰੀ ਮੁਤਾਬਿਕ ਸੈਨ ਡਿਏਗੋ ਤੋਂ 'USS ਬਾਕਸਰ' ਅਤੇ ਦੋ ਹੋਰ ਜਹਾਜ਼- USS ਕਾਮਸਟਾਕ ਅਤੇ USS ਪੋਰਟਲੈਂਡ 11ਵੀਂ ਮਰੀਨ ਐਕਸਪੀਡੀਸ਼ਨਰੀ ਯੂਨਿਟ ਦੇ ਲਗਭਗ 2,200 ਤੋਂ 2,500 ਮਰੀਨਾਂ ਸਮੇਤ ਪੱਛਮੀ ਏਸ਼ੀਆ ਲਈ ਰਵਾਨਾ ਹੋਏ ਹਨ। ਇੱਕ ਅਧਿਕਾਰੀ ਅਨੁਸਾਰ, ਇਹ ਸੈਨਿਕ ਤੈਅ ਸਮੇਂ ਤੋਂ ਲਗਭਗ ਤਿੰਨ ਹਫ਼ਤੇ ਪਹਿਲਾਂ ਰਵਾਨਾ ਹੋਏ ਹਨ। ਇਸ ਨਾਲ ਖੇਤਰ ਵਿੱਚ ਪਹਿਲਾਂ ਤੋਂ ਮੌਜੂਦ 50,000 ਅਮਰੀਕੀ ਸੈਨਿਕਾਂ ਦੀ ਗਿਣਤੀ ਵਿੱਚ ਹੋਰ ਵਾਧਾ ਹੋਵੇਗਾ। ਇੱਕ ਹੋਰ ਮਰੀਨ ਯੂਨਿਟ (31ਵੀਂ MEU) ਪਹਿਲਾਂ ਹੀ ਏਸ਼ੀਆ ਤੋਂ ਮੱਧ ਪੂਰਬ ਵੱਲ ਜਾ ਰਹੀ ਹੈ ਅਤੇ ਅਗਲੇ ਹਫ਼ਤੇ ਤੱਕ ਉੱਥੇ ਪਹੁੰਚਣ ਦੀ ਉਮੀਦ ਹੈ। ਇਸ ਮਰੀਨ ਯੂਨਿਟ ਵਿੱਚ ਹਰ ਤਰ੍ਹਾਂ ਦੀ ਫੌਜੀ ਸਹਾਇਤਾ ਸ਼ਾਮਲ ਹੈ।

ਅਮਰੀਕੀ ਜੰਗੀ ਜਹਾਜ਼ ਅਤੇ ਹਮਲਾਵਰ ਹੈਲੀਕਾਪਟਰ ਇਰਾਨੀ ਡਰੋਨਾਂ ਅਤੇ ਜਲ ਸੈਨਾ ਦੇ ਜਹਾਜ਼ਾਂ ਵਿਰੁੱਧ ਹਮਲੇ ਤੇਜ਼ ਕਰ ਰਹੇ ਹਨ। ਜੁਆਇੰਟ ਚੀਫ਼ ਆਫ਼ ਸਟਾਫ਼ ਦੇ ਚੇਅਰਮੈਨ ਜਨਰਲ ਡੈਨ ਕੇਨ ਨੇ ਦੱਸਿਆ ਕਿ ਹਵਾਈ ਸੈਨਾ ਦੇ A-10 ਜਹਾਜ਼ ਇਰਾਨੀ ਰੈਵੋਲਿਊਸ਼ਨਰੀ ਗਾਰਡ ਦੀਆਂ ਤੇਜ਼ ਰਫ਼ਤਾਰ ਕਿਸ਼ਤੀਆਂ ਨੂੰ ਨਿਸ਼ਾਨਾ ਬਣਾ ਰਹੇ ਹਨ। ਰਿਪੋਰਟਾਂ ਅਨੁਸਾਰ, ਅਮਰੀਕਾ ਇਰਾਨ ਦੇ ਖਾਰਗ ਟਾਪੂ 'ਤੇ ਕਬਜ਼ਾ ਕਰਨ ਦੀ ਯੋਜਨਾ 'ਤੇ ਵਿਚਾਰ ਕਰ ਰਿਹਾ ਹੈ ਤਾਂ ਜੋ ਇਰਾਨ 'ਤੇ ਹੋਰਮੁਜ਼ ਦੇ ਜਲਡਮਰੂ ਨੂੰ ਦੁਬਾਰਾ ਖੋਲ੍ਹਣ ਲਈ ਦਬਾਅ ਪਾਇਆ ਜਾ ਸਕੇ।

ਮੱਧ ਪੂਰਬ ਵਿੱਚ ਇਨ੍ਹਾਂ ਸੈਨਿਕਾਂ ਦੀ ਤਾਇਨਾਤੀ ਨੇ ਕਈ ਤਰ੍ਹਾਂ ਦੀਆਂ ਅਟਕਲਾਂ ਨੂੰ ਵੀ ਜਨਮ ਦਿੱਤਾ ਹੈ। ਕੀ ਇਹ ਸੈਨਿਕ ਇਰਾਨ ਦੇ ਤੇਲ ਵਪਾਰ ਲਈ ਅਹਿਮ ਖਾਰਗ ਟਾਪੂ 'ਤੇ ਕਬਜ਼ਾ ਕਰਨ ਲਈ ਵਰਤੇ ਜਾਣਗੇ? ਕੀ ਇਹ ਸਟ੍ਰੇਟ ਆਫ ਹਾਰਮੁਜ਼ ਦੇ ਆਲੇ-ਦੁਆਲੇ ਇਰਾਨੀ ਤੱਟ 'ਤੇ ਛਾਪੇਮਾਰੀ ਕਰਨਗੇ?

ਫਿਲਹਾਲ, ਅਮਰੀਕੀ ਜਲ ਸੈਨਾ ਦੇ ਤੀਜੇ ਬੇੜੇ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ 11ਵੀਂ MEU ਇੰਡੋ-ਪੈਸੀਫਿਕ ਖੇਤਰ ਵਿੱਚ ਆਪਣੀ ਨਿਯਮਤ ਸਿਖਲਾਈ ਅਤੇ ਕਾਰਵਾਈਆਂ ਕਰ ਰਹੀ ਹੈ ਤਾਂ ਜੋ ਫੌਜੀ ਤਿਆਰੀ ਨੂੰ ਬਰਕਰਾਰ ਰੱਖਿਆ ਜਾ ਸਕੇ।

ਇਹ ਵੀ ਦੱਸ ਦਈਏ ਕਿ ਅਮਰੀਕਾ ਨੇ ਵੀਰਵਾਰ ਨੂੰ ਬੇਲਾਰੂਸ ਦੀਆਂ ਤਿੰਨ ਕੰਪਨੀਆਂ 'ਤੇ ਲੱਗੀਆਂ ਪਾਬੰਦੀਆਂ ਹਟਾ ਦਿੱਤੀਆਂ ਹਨ, ਜੋ ਖਾਦ ਬਣਾਉਣ ਲਈ ਜ਼ਰੂਰੀ ਸਮੱਗਰੀ ਤਿਆਰ ਕਰਦੀਆਂ ਹਨ। ਜੰਗ ਕਾਰਨ ਖਾਦ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ, ਜਿਸ ਨਾਲ ਕਿਸਾਨਾਂ 'ਤੇ ਆਰਥਿਕ ਬੋਝ ਵਧ ਰਿਹਾ ਹੈ। ਵਾਸ਼ਿੰਗਟਨ ਨੇ ਇਹ ਕਦਮ ਮਿੰਸਕ ਵੱਲੋਂ 250 ਸਿਆਸੀ ਕੈਦੀਆਂ ਨੂੰ ਰਿਹਾਅ ਕਰਨ ਦੇ ਬਦਲੇ ਚੁੱਕਿਆ ਹੈ।

Comments

Related