ADVERTISEMENTs

ਭਾਰਤ ਵਾਪਸ ਪਹੁੰਚੇ ਸਪੇਸ ਯਾਤਰੀ ਸ਼ੁਕਲਾ, ਪ੍ਰਧਾਨ ਮੰਤਰੀ ਮੋਦੀ ਨਾਲ ਕਰਨਗੇ ਮੁਲਾਕਾਤ 

ਸ਼ੁਭਾਂਸ਼ੁ ਸ਼ੁਕਲਾ ਐਕਸਿਓਮ-4 ਸਪੇਸ ਮਿਸ਼ਨ ਦੇ ਤਹਿਤ ਦੋ ਹਫ਼ਤਿਆਂ ਤੋਂ ਵੱਧ ਸਮਾਂ ਇੰਟਰਨੈਸ਼ਨਲ ਸਪੇਸ ਸਟੇਸ਼ਨ 'ਤੇ ਬਿਤਾਉਣ ਤੋਂ ਬਾਅਦ ਵਾਪਸ ਦੇਸ਼ ਆ ਗਏ ਹਨ।

ਫੋਟੋ ਕੈਪਸ਼ਨ: ਗਰੁੱਪ ਕੈਪਟਨ ਸ਼ੁਕਲਾ ਦਾ ਇੰਦਿਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਰਿਵਾਰਕ ਮੈਂਬਰਾਂ, ਰਾਜਨੀਤਿਕ ਨੇਤਾਵਾਂ ਅਤੇ ਤਿਰੰਗਾ ਲਹਿਰਾਉਂਦੇ ਸਮਰਥਕਾਂ ਵੱਲੋਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। / X/@Dr Jitendra Singh

ਇੰਡਿਅਨ ਅਸਟ੍ਰੋਨਾਟ ਗਰੁੱਪ ਕੈਪਟਨ ਸ਼ੁਭਾਂਸ਼ੁ ਸ਼ੁਕਲਾ 17 ਅਗਸਤ 2025 ਨੂੰ ਆਪਣੇ ਸਫਲ "ਐਕਸਿਓਮ-4 ਸਪੇਸ ਮਿਸ਼ਨ" ਨੂੰ ਪੂਰਾ ਕਰਨ ਤੋਂ ਬਾਅਦ ਭਾਰਤ ਵਾਪਸ ਪਹੁੰਚੇ।

ਲਖਨਊ ਵਿੱਚ ਜਨਮੇ ਸ਼ੁਕਲਾ ਨੂੰ ਚਾਰ ਮੈਂਬਰੀ ਟੀਮ ਵਿੱਚ ਸ਼ਾਮਲ ਕਰਨ ਲਈ ਚੁਣਿਆ ਗਿਆ ਸੀ, ਜਿਸਨੂੰ ਐਕਸਿਓਮ ਨੇ ਇਸਰੋ ਅਤੇ ਨਾਸਾ ਦੇ ਸਹਿਯੋਗ ਨਾਲ ਇੱਕ ਪ੍ਰਾਈਵੇਟ ਸਪੇਸ ਮਿਸ਼ਨ ਤਹਿਤ ਅੰਤਰਰਾਸ਼ਟਰੀ ਸਪੇਸ ਸਟੇਸ਼ਨ 'ਤੇ ਭੇਜਿਆ ਸੀ। ਮਿਸ਼ਨ ਪੂਰਾ ਕਰਨ ਤੋਂ ਬਾਅਦ, ਸ਼ੁਕਲਾ 15 ਜੁਲਾਈ ਨੂੰ ਧਰਤੀ 'ਤੇ ਵਾਪਸ ਆ ਗਏ ਸਨ ਅਤੇ ਓਦੋਂ ਤੋਂ ਅਮਰੀਕਾ ਵਿੱਚ ਰਹਿ ਰਹੇ ਸਨ, ਤਾਂ ਜੋ ਸਰੀਰਕ ਸਿਹਤ ਮੁੜ ਸੰਭਲ ਸਕੇ ਅਤੇ ਧਰਤੀ ਦੇ ਹਾਲਾਤਾਂ ਨਾਲ ਦੁਬਾਰਾ ਅਨੁਕੂਲ ਹੋ ਸਕਣ।

ਇੰਦਿਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸ਼ੁਕਲਾ ਦਾ ਸਵਾਗਤ ਉਹਨਾਂ ਦੀ ਪਤਨੀ ਕਾਮਨਾ ਸ਼ੁਕਲਾ, ਜੋ ਕਿ ਇੱਕ ਡੈਂਟਿਸਟ ਹਨ ਅਤੇ ਉਹਨਾਂ ਦੇ 6 ਸਾਲਾ ਪੁੱਤਰ ਕਿਆਸ਼ ਨੇ ਕੀਤਾ। ਇਸ ਮੌਕੇ 'ਤੇ ਕੇਂਦਰੀ ਧਰਤੀ ਵਿਗਿਆਨ ਰਾਜ ਮੰਤਰੀ ਡਾ. ਜਤਿੰਦਰ ਸਿੰਘ, ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਅਤੇ ਇਸਰੋ ਦੇ ਚੇਅਰਮੈਨ ਡਾ. ਵੀ. ਨਾਰਾਇਣਨ ਵੀ ਮੌਜੂਦ ਸਨ। ਇਸ ਤੋਂ ਇਲਾਵਾ, ਭਾਰਤੀ ਝੰਡੇ ਲਹਿਰਾਉਂਦੀ ਇਕ ਵੱਡੀ ਭੀੜ ਵੀ ਉਥੇ ਪਹੁੰਚੀ ਹੋਈ ਸੀ।

ਸ਼ੁਕਲਾ ਦੇ ਨਾਲ ਗਰੁੱਪ ਕੈਪਟਨ ਪ੍ਰਸ਼ਾਂਤ ਬਾਲਕ੍ਰਿਸ਼ਨਨ ਨਾਇਰ ਵੀ ਸਨ, ਜੋ ਭਾਰਤ ਦੇ ਪਹਿਲੇ ਮਨੁੱਖੀ ਸਪੇਸ ਮਿਸ਼ਨ 'ਗਗਨਯਾਨ' ਲਈ ਚੁਣੇ ਗਏ ਅਸਟ੍ਰੋਨਾਟਾਂ ਵਿੱਚੋਂ ਇਕ ਹਨ ਅਤੇ ਐਕਸਿਓਮ ਮਿਸ਼ਨ ਲਈ ਭਾਰਤ ਦੇ ਨਿਰਧਾਰਿਤ ਬੈਕਅਪ ਸਨ।

ਸ਼ੁਕਲਾ ਦੇ ਸਵਾਗਤ ਦੀਆਂ ਝਲਕੀਆਂ ਸਾਂਝੀਆਂ ਕਰਦੇ ਹੋਏ ਕੇਂਦਰੀ ਮੰਤਰੀ ਡਾ. ਸਿੰਘ ਨੇ 'ਐਕਸ' 'ਤੇ ਲਿਖਿਆ: "ਭਾਰਤ ਦੀ ਪੁਲਾੜ ਸ਼ਾਨ ਭਾਰਤ ਦੀ ਧਰਤੀ ਨੂੰ ਛੂਹ ਰਹੀ ਹੈ... ਭਾਰਤ ਮਾਂ ਦੇ ਲਾਲ, ਗਗਨਯਾਤਰੀ ਸ਼ੁਭਾਂਸ਼ੁ ਸ਼ੁਕਲਾ ਦਿੱਲੀ ਉਤਰ ਗਏ।"



ਆਪਣੇ ਕਰੂ-ਮੇਟਾਂ ਵੱਲੋਂ ਦਿੱਤੇ ਗਏ ਕਾਲ ਸਾਈਨ "ਸ਼ੁਕਸ" ਦੇ ਨਾਮ ਨਾਲ ਮਸ਼ਹੂਰ ਸ਼ੁਕਲਾ ਨੇ ਭਾਰਤ ਲਈ ਰਵਾਨਾ ਹੋਣ ਤੋਂ ਪਹਿਲਾਂ ਇਕ ਭਾਵੁਕ ਨੋਟ ਲਿਖਿਆ। ਉਨ੍ਹਾਂ ਨੇ ਕਿਹਾ ਕਿ ਭਾਵੇਂ ਉਹ "ਪਿਛਲੇ ਇੱਕ ਸਾਲ ਦੇ ਦੋਸਤਾਂ ਅਤੇ ਪਰਿਵਾਰ" ਨੂੰ ਛੱਡਣ ਕਾਰਨ ਦੁਖੀ ਹਨ, ਪਰ ਮੈਂ ਆਪਣੇ ਦੋਸਤਾਂ, ਪਰਿਵਾਰ ਅਤੇ ਦੇਸ਼ ਦੇ ਹਰ ਇਕ ਨਾਲ ਪਹਿਲੀ ਵਾਰ ਮਿਸ਼ਨ ਤੋਂ ਬਾਅਦ ਮਿਲਣ ਲਈ ਬਹੁਤ ਉਤਸ਼ਾਹਿਤ ਹਾਂ।"



ਉਮੀਦ ਹੈ ਕਿ 18 ਅਗਸਤ ਨੂੰ ਸ਼ੁਕਲਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ, ਇਸ ਤੋਂ ਬਾਅਦ ਉਹ ਆਪਣੇ ਜਨਮ-ਸ਼ਹਿਰ ਲਖਨਊ ਜਾਣਗੇ। ਇਸ ਤੋਂ ਇਲਾਵਾ, ਉਹ ਸਮੇਂ ਸਿਰ ਭਾਰਤ ਦੇ ਨੈਸ਼ਨਲ ਸਪੇਸ ਡੇਅ ਦੇ ਸਮਾਰੋਹਾਂ ਵਿੱਚ ਹਿੱਸਾ ਲੈਣ ਲਈ ਵੀ ਪਹੁੰਚ ਜਾਣਗੇ।

ਮੋਦੀ ਨੇ ਆਪਣੇ 15 ਅਗਸਤ ਦੇ ਲਾਲ ਕਿਲ੍ਹੇ ਵਾਲੇ ਭਾਸ਼ਣ ਵਿੱਚ ਵੀ ਸ਼ੁਕਲਾ ਦੀ ਵਾਪਸੀ ਬਾਰੇ ਜ਼ਿਕਰ ਕੀਤਾ ਸੀ। ਉਨ੍ਹਾਂ ਨੇ ਕਿਹਾ: "ਸਾਡੇ ਗਰੁੱਪ ਕੈਪਟਨ ਸ਼ੁਭਾਂਸ਼ੁ ਸ਼ੁਕਲਾ ਸਪੇਸ ਸਟੇਸ਼ਨ ਤੋਂ ਵਾਪਸ ਆ ਗਏ ਹਨ। ਆਉਣ ਵਾਲੇ ਦਿਨਾਂ ਵਿੱਚ ਉਹ ਭਾਰਤ ਵਾਪਸ ਪਰਤ ਰਹੇ ਹਨ।"

15 ਅਗਸਤ ਨੂੰ ਭਾਰਤ ਦੇ ਸਵਤੰਤਰਤਾ ਦਿਵਸ 'ਤੇ ਸ਼ੁਕਲਾ ਨੇ ਹਿਊਸਟਨ ਸਥਿਤ ਕੌਂਸਲੇਟ ਵਿੱਚ ਆਈਏਸੀਸੀਜੀਐਚ (ਇੰਡੋ-ਅਮਰੀਕਨ ਚੈਂਬਰ ਆਫ ਕਾਮਰਸ ਆਫ ਗ੍ਰੇਟਰ ਹਿਊਸਟਨ) ਦੇ ਫਾਊਂਡਿੰਗ ਸੈਕਰਟਰੀ ਜਗਦੀਪ ਆਹਲੂਵਾਲੀਆ ਨਾਲ ਕੁਝ ਘੰਟੇ ਪਹਿਲਾਂ ਮੁਲਾਕਾਤ ਕੀਤੀ ਸੀ, ਜਦੋਂ ਉਹ ਭਾਰਤ ਲਈ ਰਵਾਨਾ ਹੋਏ। ਇਸ ਦੌਰਾਨ ਉਨ੍ਹਾਂ ਨੇ ਜਮਸ਼ੇਦਪੁਰ ਦੇ ਉਸ ਸਕੂਲ ਨੂੰ ਖੁਦ ਜਾ ਕੇ ਵੇਖਣ ਵਿੱਚ ਗਹਿਰੀ ਰੁਚੀ ਦਿਖਾਈ, ਜਿਸ ਨੇ ਸ਼ੁਕਲਾ ਦੇ ਪਹਿਲੇ ਪੁਲਾੜ ਲਾਂਚ ਦੀ 'ਵਾਚ-ਪਾਰਟੀ' ਦੀ ਮੇਜ਼ਬਾਨੀ ਕੀਤੀ ਸੀ। ਸੰਭਾਵਨਾ ਹੈ ਕਿ ਇਸ ਦੌਰੇ ਦੌਰਾਨ ਆਹਲੂਵਾਲੀਆ ਵੀ ਸ਼ੁਕਲਾ ਨਾਲ ਸ਼ਾਮਲ ਹੋਣਗੇ।

Comments

Related

ADVERTISEMENT

 

 

 

ADVERTISEMENT

 

 

E Paper

 

 

 

Video