ADVERTISEMENTs

ਕੈਲੀਫ਼ੋਰਨੀਆ ਦੇ ਹਨੂੰਮਾਨ ਮੰਦਿਰ 'ਚ ਹੋਈ ਚੋਰੀ, $34 ਹਜ਼ਾਰ ਦਾ ਸਾਮਾਨ ਲੈਕੇ ਚੋਰ ਫਰਾਰ

ਪਿਛਲੇ ਸਾਲ ਵੀ ਮੰਦਿਰ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਜਿਸ ਕਾਰਨ ਨਫ਼ਰਤ-ਸਬੰਧੀ ਪੈਟਰਨ ਨੂੰ ਲੈ ਕੇ ਚਿੰਤਾਵਾਂ ਵਧੀਆਂ ਹਨ।

ਇਹ ਮੰਦਿਰ ਪੰਜ-ਮੁਖੀ ਭਗਵਾਨ ਹਨੂੰਮਾਨ ਨੂੰ ਸਮਰਪਿਤ ਹੈ / Sri Panchamukha Hanuman Temple, Dublin, California Via Facebook

7 ਸਤੰਬਰ ਨੂੰ ਕੈਲੀਫ਼ੋਰਨੀਆ ਦੇ ਡਬਲਿਨ ਸ਼ਹਿਰ ਵਿੱਚ ਸ੍ਰੀ ਪੰਚਮੁਖਾ ਹਨੂੰਮਾਨ ਮੰਦਿਰ ਵਿਖੇ ਸਵੇਰੇ ਚੋਰੀ ਹੋਣ ਦੀ ਘਟਨਾ ਸਾਹਮਣੇ ਆਈ। ਇਸ ਦੀ ਜਾਣਕਾਰੀ ਸੀਬੀਐਸ ਨਿਊਜ਼ ਨੇ ਦਿੱਤੀ ਹੈ। ਲਗਭਗ ਸਵੇਰੇ 4:00 ਵਜੇ ਤੋੜਫੋੜ ਦੀ ਘਟਨਾ ਵਾਪਰੀ, ਜਿਸ ਵਿੱਚ ਚੋਰ ਤਕਰੀਬਨ $34,000 ਦੀ ਨਕਦ ਰਕਮ ਅਤੇ ਗਹਿਣੇ ਲੈਕੇ ਫਰਾਰ ਹੋ ਗਏ।

ਡਬਲਿਨ ਪੁਲਿਸ ਦੇ ਮੁਤਾਬਕ, ਘਟਨਾ ਸਥਲ ਤੋਂ ਕੋਈ ਸਬੂਤ ਨਹੀਂ ਮਿਲਿਆ ਜੋ ਇਹ ਦਰਸਾਵੇ ਕਿ ਇਹ ਹਮਲਾ ਧਾਰਮਿਕ ਨਫਰਤ ਨਾਲ ਕੀਤਾ ਗਿਆ ਹੈ। ਹਾਲਾਂਕਿ, ਜਾਂਚ ਜਾਰੀ ਹੈ।

ਇਹ ਮੰਦਿਰ ਹਿੰਦੂਆਂ ਦਾ ਧਾਰਮਿਕ ਸਥਾਨ ਹੈ ਜੋ ਪੰਜ-ਮੁਖੀ ਭਗਵਾਨ ਹਨੂੰਮਾਨ ਨੂੰ ਸਮਰਪਿਤ ਹੈ ਅਤੇ ਇੱਥੇ ਵੱਖ-ਵੱਖ ਧਾਰਮਿਕ ਸਮਾਗਮ, ਤਿਉਹਾਰ ਅਤੇ ਸੱਭਿਆਚਾਰਕ ਪ੍ਰੋਗਰਾਮ ਹੁੰਦੇ ਹਨ। ਮੰਦਿਰ ਦੇ ਪ੍ਰਮੁੱਖ ਦੇਵੀ-ਦੇਵਤਾ ਸ੍ਰੀ ਪੰਚਮੁਖਾ ਹਨੂੰਮਾਨ ਹਨ, ਜਿਨ੍ਹਾਂ ਦੇ ਨਾਲ ਸ੍ਰੀ ਲਕਸ਼ਮੀ-ਗਣਪਤੀ, ਸ੍ਰੀ ਰਾਜਰਾਜੇਸ਼ਵਰ ਸਵਾਮੀ, ਸ੍ਰੀ ਰਾਮ ਪਰਿਵਾਰ ਅਤੇ ਨਵਗ੍ਰਹ ਦੇਵੀ-ਦੇਵਤਾ ਵੀ ਸਥਾਪਿਤ ਹਨ।

ਭਾਵੇਂ ਇਸ ਘਟਨਾ ਨੂੰ ਪੁਲਿਸ ਵੱਲੋਂ ਨਫਰਤ-ਅਪਰਾਧ ਨਹੀਂ ਕਰਾਰਿਆ ਗਿਆ, ਇਹ ਦੂਜੀ ਵਾਰ ਹੈ ਕਿ ਇਸੇ ਮੰਦਿਰ ਨੂੰ ਨਿਸ਼ਾਨਾ ਬਣਾਇਆ ਗਿਆ। ਪਿਛਲੇ ਸਾਲ ਵੀ ਹਮਲਾਵਰਾਂ ਨੇ ਇਹ ਮੰਦਿਰ ਕਥਿਤ ਤੌਰ 'ਤੇ ਨਿਸ਼ਾਨਾ ਬਣਾਇਆ ਸੀ।

Comments

Related

ADVERTISEMENT

 

 

 

ADVERTISEMENT

 

 

E Paper

 

 

 

Video