ADVERTISEMENT

ADVERTISEMENT

ਰੋ ਖੰਨਾ ਨੇ ਪਾਕਿਸਤਾਨੀ-ਅਮਰੀਕੀ ਉਮੀਦਵਾਰ ਆਇਸ਼ਾ ਫਾਰੂਕੀ ਦਾ ਕੀਤਾ ਸਮਰਥਨ

ਬੌਲੀਵੁੱਡ, ਚਾਹ ਅਤੇ ਸਮੋਸਿਆਂ ਰਾਹੀਂ ਦੱਖਣੀ ਏਸ਼ੀਆਈ ਪਛਾਣ ਦਾ ਦਿੱਤਾ ਸੁਨੇਹਾ; ਮਿਸ਼ੀਗਨ ਚੋਣ 'ਚ ਕੀਤਾ ਸਮਰਥਨ ਦਾ ਐਲਾਨ

 ਰੋ ਖੰਨਾ ਅਤੇ ਆਇਸ਼ਾ ਫਾਰੂਕੀ ਰੋ ਖੰਨਾ ਅਤੇ ਆਇਸ਼ਾ ਫਾਰੂਕੀ / X/ Aisha Farooqi

ਅਮਰੀਕਾ ਦੇ ਕੈਲੀਫ਼ੋਰਨੀਆ ਤੋਂ ਡੈਮੋਕ੍ਰੈਟਿਕ ਕਾਂਗਰਸ ਮੈਂਬਰ ਰੋ ਖੰਨਾ ਨੇ ਮਿਸ਼ੀਗਨ ਦੇ 11ਵੇਂ ਕਾਂਗਰੈਸ਼ਨਲ ਜ਼ਿਲ੍ਹੇ ਤੋਂ ਚੋਣ ਲੜ ਰਹੀ ਪਾਕਿਸਤਾਨੀ-ਅਮਰੀਕੀ ਉਮੀਦਵਾਰ ਆਇਸ਼ਾ ਫਾਰੂਕੀ ਦੀ ਉਮੀਦਵਾਰੀ ਦਾ ਸਮਰਥਨ ਕੀਤਾ ਹੈ। ਇਸ ਮੌਕੇ ਦੋਵਾਂ ਆਗੂਆਂ ਨੇ ਦੱਖਣੀ ਏਸ਼ੀਆਈ ਪਛਾਣ, ਬੌਲੀਵੁੱਡ ਅਤੇ ਖਾਣ-ਪੀਣ ਨਾਲ ਜੁੜੇ ਵਿਸ਼ਿਆਂ 'ਤੇ ਹਲਕੇ-ਫੁਲਕੇ ਅੰਦਾਜ਼ ਵਿੱਚ ਗੱਲਬਾਤ ਕੀਤੀ।

 

ਆਇਸ਼ਾ ਫਾਰੂਕੀ ਨੇ ਇਸ ਗੱਲਬਾਤ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਸਾਂਝੀ ਕਰਦਿਆਂ ਲਿਖਿਆ, "ਹੁਣ ਇੱਕ ਭਾਰਤੀ-ਅਮਰੀਕੀ ਨੇ ਇੱਕ ਪਾਕਿਸਤਾਨੀ-ਅਮਰੀਕੀ ਦਾ ਸਮਰਥਨ ਕੀਤਾ ਹੈ।" ਇਸ 'ਤੇ ਰੋ ਖੰਨਾ ਨੇ ਜਵਾਬ ਦਿੱਤਾ, "ਇਹੀ ਤਾਂ ਅਮਰੀਕਾ ਦੀ ਖ਼ੂਬਸੂਰਤੀ ਹੈ," ਅਤੇ ਕਿਹਾ ਕਿ ਇਹ ਦੇਸ਼ ਦੀ ਵਿਭਿੰਨਤਾ ਅਤੇ ਸਾਂਝੀ ਪਛਾਣ ਦਾ ਪ੍ਰਤੀਕ ਹੈ।
 



ਗੱਲਬਾਤ ਦੌਰਾਨ ਦੋਵਾਂ ਨੇ ਦੱਸਿਆ ਕਿ ਉਹ ਵਕੀਲ ਹਨ, ਪੰਜਾਬੀ ਮੂਲ ਨਾਲ ਸਬੰਧਤ ਹਨ ਅਤੇ ਦੱਖਣੀ ਏਸ਼ੀਆਈ ਭਾਈਚਾਰੇ ਦੀ ਨੁਮਾਇੰਦਗੀ ਕਰਦੇ ਹਨ। ਇਸ ਤੋਂ ਬਾਅਦ ਗੱਲਬਾਤ ਬੌਲੀਵੁੱਡ ਫ਼ਿਲਮਾਂ ਵੱਲ ਮੁੜ ਗਈ। ਰੋ ਖੰਨਾ ਨੇ ਸ਼ਾਹਰੁਖ਼ ਖਾਨ ਦੀ ਫ਼ਿਲਮ 'ਮਾਈ ਨੇਮ ਇਜ਼ ਖਾਨ' ਨੂੰ ਆਪਣੀ ਮਨਪਸੰਦ ਫ਼ਿਲਮ ਦੱਸਿਆ, ਜਦਕਿ ਆਇਸ਼ਾ ਫਾਰੂਕੀ ਨੇ 'ਦਿਲਵਾਲੇ ਦੁਲਹਨੀਆ ਲੇ ਜਾਏਂਗੇ' ਨੂੰ ਆਪਣੀ ਪਸੰਦੀਦਾ ਫ਼ਿਲਮ ਕਰਾਰ ਦਿੱਤਾ।

 

ਦੋਵਾਂ ਆਗੂਆਂ ਨੇ ਸਮੋਸਿਆਂ, ਪਕੌੜਿਆਂ, ਚਾਹ ਅਤੇ ਅੰਬ ਦੀ ਲੱਸੀ ਬਾਰੇ ਵੀ ਦਿਲਚਸਪ ਗੱਲਬਾਤ ਕੀਤੀ। ਅੰਤ ਵਿੱਚ ਉਨ੍ਹਾਂ ਨੇ ਹਾਲੀਵੁੱਡ ਅਤੇ ਬੌਲੀਵੁੱਡ, ਬਾਸਕਟਬਾਲ ਅਤੇ ਆਪਣੇ-ਆਪਣੇ ਸੂਬਿਆਂ ਕੈਲੀਫ਼ੋਰਨੀਆ ਅਤੇ ਮਿਸ਼ੀਗਨ ਬਾਰੇ ਵੀ ਵਿਚਾਰ ਸਾਂਝੇ ਕੀਤੇ।

 

ਜ਼ਿਕਰਯੋਗ ਹੈ ਕਿ ਮਿਸ਼ੀਗਨ ਦੇ 11ਵੇਂ ਕਾਂਗਰੈਸ਼ਨਲ ਜ਼ਿਲ੍ਹੇ ਤੋਂ ਚੋਣ ਲੜ ਰਹੀ ਆਇਸ਼ਾ ਫਾਰੂਕੀ ਦੀ ਮੁਹਿੰਮ ਨੂੰ ਰੋ ਖੰਨਾ ਵਰਗੇ ਪ੍ਰਮੁੱਖ ਭਾਰਤੀ-ਅਮਰੀਕੀ ਕਾਂਗਰਸ ਮੈਂਬਰ ਦਾ ਸਮਰਥਨ ਮਿਲਣਾ ਡੈਮੋਕ੍ਰੈਟਿਕ ਪਾਰਟੀ ਵਿੱਚ ਦੱਖਣੀ ਏਸ਼ੀਆਈ ਭਾਈਚਾਰੇ ਦੀ ਵਧਦੀ ਰਾਜਨੀਤਿਕ ਭਾਗੀਦਾਰੀ ਵਜੋਂ ਦੇਖਿਆ ਜਾ ਰਿਹਾ ਹੈ।

Comments

Leave A Comment

Required fields are marked (*).

Related

Talk to us?