ਰਵੀ ਭੱਲਾ ਆਪਣੇ ਦਫ਼ਤਰ ਵਿੱਚ / X (@RaviBhalla)
ਨਿਊ ਜਰਸੀ ਦੇ ਹੋਬੋਕਨ ਸ਼ਹਿਰ ਦੇ ਲਗਾਤਾਰ ਦੋ ਵਾਰ ਮੇਅਰ ਰਹੇ ਰਵਿੰਦਰ ਭੱਲਾ ਨੇ ਇਸ ਹਫ਼ਤੇ ਆਪਣੇ ਅੱਠ ਸਾਲਾਂ ਦੇ ਕਾਰਜਕਾਲ ਦੇ ਸਮਾਪਤ ਹੋਣ ਮੌਕੇ ਸੋਸ਼ਲ ਮੀਡੀਆ ‘ਤੇ ਇੱਕ ਭਾਵੁਕ ਸੰਦੇਸ਼ ਸਾਂਝਾ ਕੀਤਾ। ਉਹ ਹੁਣ ਨਿਊ ਜਰਸੀ ਜਨਰਲ ਅਸੈਂਬਲੀ ਵਿੱਚ ਆਪਣੀ ਨਵੀਂ ਭੂਮਿਕਾ ਸੰਭਾਲ ਰਹੇ ਹਨ।
ਮੇਅਰ ਵਜੋਂ ਚੁਣੇ ਜਾਣ ਵਾਲੇ ਪਹਿਲੇ ਸਿੱਖ, ਭੱਲਾ ਨੇ ਸਿਟੀ ਹਾਲ ਤੋਂ ਆਪਣੀ ਰਵਾਨਗੀ ਦਾ ਐਲਾਨ ਕਰਦੇ ਹੋਏ ਲਿਖਿਆ, "ਦਫ਼ਤਰ ਵਿੱਚ ਆਪਣੇ ਆਖਰੀ ਦਿਨ ਦੀ ਸਮਾਪਤੀ ਕਰਦਿਆਂ, ਮੈਂ ਆਪਣੀ ਇੱਕ ਪਸੰਦੀਦਾ ਤਸਵੀਰ ਸਾਂਝੀ ਕਰ ਰਿਹਾ ਹਾਂ ਜੋ ਪਿਛਲੇ ਅੱਠ ਸਾਲਾਂ ਦੀਆਂ ਦੋ ਸਭ ਤੋਂ ਮਹੱਤਵਪੂਰਨ ਚੀਜ਼ਾਂ ਨੂੰ ਦਰਸਾਉਂਦੀ ਹੈ — ਹੋਬੋਕਨ ਦੀ ਸੇਵਾ ਅਤੇ ਪਰਿਵਾਰ ਦਾ ਪਿਆਰ ਤੇ ਸਹਿਯੋਗ।"
ਉਨ੍ਹਾਂ ਅੱਗੇ ਲਿਖਿਆ, “ਮੇਅਰ ਵਜੋਂ ਸੇਵਾ ਕਰਨਾ ਮੇਰੇ ਜੀਵਨ ਦਾ ਸਭ ਤੋਂ ਵੱਡਾ ਸਨਮਾਨ ਰਿਹਾ ਹੈ। ਮੈਂ ਹੋਬੋਕਨ ਦੇ ਨਿਵਾਸੀਆਂ ਦਾ ਬਹੁਤ ਧੰਨਵਾਦੀ ਹਾਂ ਕਿ ਉਨ੍ਹਾਂ ਨੇ ਅੱਠ ਸਾਲ ਪਹਿਲਾਂ ਮੈਨੂੰ ਇਸ ਬਿਹਤਰੀਨ ਜ਼ਿੰਮੇਵਾਰੀ ਦੇ ਯੋਗ ਸਮਝਿਆ।” ਉਨ੍ਹਾਂ ਕਿਹਾ ਕਿ ਉਹ ਇਸ ਗੱਲ ਤੋਂ ਸੰਤੁਸ਼ਟ ਹਨ ਕਿ ਜਦੋਂ ਉਨ੍ਹਾਂ ਨੇ ਅਹੁਦਾ ਸੰਭਾਲਿਆ ਸੀ, ਉਸ ਦੇ ਮੁਕਾਬਲੇ ਅੱਜ, ਹੋਬੋਕਨ ਰਹਿਣ ਅਤੇ ਪਰਿਵਾਰ ਪਾਲਣ ਲਈ ਇੱਕ ਬਿਹਤਰ ਜਗ੍ਹਾ ਹੈ।
As I conclude my last day in office, sharing one of my favorite photos that captures the two most important things the past eight years - service to Hoboken, and the love and support of family.
— Ravinder S. Bhalla (@RaviBhalla) January 13, 2026
It has been the honor of a lifetime to serve as Mayor. I am enormously grateful to… pic.twitter.com/t1xxz9viRL
ਭੱਲਾ ਨੇ ਆਪਣੇ ਪ੍ਰਸ਼ਾਸਨ ਦੇ ਮੌਜੂਦਾ ਅਤੇ ਸਾਬਕਾ ਮੈਂਬਰਾਂ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਨੇ ਲਿਖਿਆ, “ਤੁਹਾਡਾ ਧੰਨਵਾਦ, ਜੋ ਤੁਸੀਂ ਹਰ ਰੋਜ਼ ਸਾਡੇ ਨਿਵਾਸੀਆਂ ਲਈ ਬਿਨਾ ਥੱਕੇ ਕੰਮ ਕੀਤਾ ਅਤੇ ਆਪਣੇ ਫੈਸਲੇ ਚੰਗੇ ਸ਼ਾਸਨ ਦੇ ਸਿਧਾਂਤਾਂ ‘ਤੇ ਆਧਾਰਿਤ ਰੱਖੇ।“ ਉਨ੍ਹਾਂ ਨੇ ਖ਼ਾਸ ਤੌਰ ‘ਤੇ ਆਪਣੇ ਪਰਿਵਾਰ ਦਾ ਧੰਨਵਾਦ ਕੀਤਾ ਅਤੇ ਕਿਹਾ, “ਮੇਰੇ ਪਰਿਵਾਰ ਦਾ ਧੰਨਵਾਦ, ਜੋ ਹਰ ਕਦਮ ‘ਤੇ ਮੇਰੇ ਨਾਲ ਖੜ੍ਹਾ ਰਿਹਾ ਅਤੇ ਸਭ ਤੋਂ ਮੁਸ਼ਕਲ ਦਿਨਾਂ ਵਿੱਚ ਵੀ ਮੇਰਾ ਸਹਾਰਾ ਬਣਿਆ।”
ਰਵਿੰਦਰ ਭੱਲਾ ਪਹਿਲੀ ਵਾਰ 2017 ਵਿੱਚ ਮੇਅਰ ਚੁਣੇ ਗਏ ਸਨ ਅਤੇ 2021 ਵਿੱਚ ਉਹ ਬਿਨਾਂ ਮੁਕਾਬਲਾ ਦੁਬਾਰਾ ਚੁਣੇ ਗਏ। ਉਨ੍ਹਾਂ ਦੇ ਕਾਰਜਕਾਲ ਦੌਰਾਨ ਬੁਨਿਆਦੀ ਢਾਂਚੇ, ਜਲਵਾਯੂ ਪਰਿਵਰਤਨ ਨਾਲ ਨਜਿੱਠਣ, ਪੈਦਲ ਚੱਲਣ ਵਾਲਿਆਂ ਦੀ ਸੁਰੱਖਿਆ ਅਤੇ ਰਿਹਾਇਸ਼ੀ ਸਹੂਲਤਾਂ 'ਤੇ ਮੁੱਖ ਜ਼ੋਰ ਦਿੱਤਾ ਗਿਆ। ਉਨ੍ਹਾਂ ਦੀ ਅਗਵਾਈ ਵਿੱਚ ਹੋਬੋਕਨ ਨੇ 2030 ਤੱਕ 'ਨੈਟ-ਜ਼ੀਰੋ ਐਨਰਜੀ' ਅਤੇ 2050 ਤੱਕ 'ਕਾਰਬਨ ਨਿਊਟਰਲਿਟੀ' ਹਾਸਲ ਕਰਨ ਦਾ ਟੀਚਾ ਮਿੱਥਿਆ। ਉਨ੍ਹਾਂ ਨੇ ਟ੍ਰੈਫਿਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਨੂੰ ਘਟਾਉਣ ਲਈ 'ਵਿਜ਼ਨ ਜ਼ੀਰੋ' ਪਹਿਲਕਦਮੀਆਂ ਨੂੰ ਵੀ ਵਧਾਇਆ।
ਮੇਅਰ ਬਣਨ ਤੋਂ ਪਹਿਲਾਂ, ਭੱਲਾ ਅੱਠ ਸਾਲ ਹੋਬੋਕਨ ਸਿਟੀ ਕੌਂਸਲ ਦੇ ਮੈਂਬਰ ਵੀ ਰਹੇ।
ਭਵਿੱਖ ਵੱਲ ਵੇਖਦਿਆਂ, ਭੱਲਾ ਨੇ ਕਿਹਾ ਕਿ ਉਹ ਰਾਜ ਪੱਧਰ ‘ਤੇ ਜਨ ਸੇਵਾ ਜਾਰੀ ਰੱਖਣਗੇ। ਉਨ੍ਹਾਂ ਲਿਖਿਆ, “ਮੈਂ ਨਿਊ ਜਰਸੀ ਅਸੈਂਬਲੀ ਵਿੱਚ ਹੋਬੋਕਨ ਦੀ ਨੁਮਾਇੰਦਗੀ ਕਰਨ ਅਤੇ ਆਪਣੀ ਸ਼ਾਨਦਾਰ ਕਮਿਊਨਿਟੀ ਲਈ ਜਨ ਸੇਵਾ ਦੇ ਨਵੇਂ ਅਧਿਆਇ ਦੀ ਸ਼ੁਰੂਆਤ ਕਰਨ ਦੀ ਉਡੀਕ ਕਰ ਰਿਹਾ ਹਾਂ।”
ਭੱਲਾ ਨੇ 1 ਜਨਵਰੀ ਨੂੰ ਨਿਊ ਜਰਸੀ ਜਨਰਲ ਅਸੈਂਬਲੀ ਦੇ ਮੈਂਬਰ ਵਜੋਂ ਦਫ਼ਤਰ ਸੰਭਾਲਿਆ। ਉਹ 32ਵੇਂ ਵਿਧਾਨਕ ਜ਼ਿਲ੍ਹੇ ਦੀ ਨੁਮਾਇੰਦਗੀ ਕਰਨਗੇ, ਜਿਸ ਵਿੱਚ ਹੋਬੋਕਨ ਅਤੇ ਜਰਸੀ ਸਿਟੀ ਦੇ ਕੁਝ ਹਿੱਸੇ ਸ਼ਾਮਲ ਹਨ। ਨਵੰਬਰ 2025 ਦੀ ਚੋਣ ਵਿੱਚ ਉਹ ਆਪਣੀ ਸਾਥੀ ਉਮੀਦਵਾਰ ਕੇਟੀ ਬ੍ਰੈਨਨ ਨਾਲ ਮਿਲ ਕੇ ਜਿੱਤ ਹਾਸਲ ਕਰ ਚੁੱਕੇ ਹਨ।
ਦੱਸ ਦੇਈਏ ਕਿ 2 ਦਸੰਬਰ, 2025 ਨੂੰ ਹੋਈਆਂ ਚੋਣਾਂ ਵਿੱਚ ਐਮਿਲੀ ਜੈਬੌਰ ਨੂੰ ਰਵਿੰਦਰ ਭੱਲਾ ਦੀ ਉਤਰਾਧਿਕਾਰੀ ਵਜੋਂ ਨਵੀਂ ਮੇਅਰ ਚੁਣਿਆ ਗਿਆ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login