ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ / X/@WhiteHouse
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਐਗਜ਼ਿਕਿਊਟਿਵ ਆਰਡਰ ‘ਤੇ ਦਸਤਖ਼ਤ ਕਰਕੇ ਫੈਂਟਾਨਿਲ ਨੂੰ ‘ਵੱਡੇ ਪੱਧਰ 'ਤੇ ਤਬਾਹੀ ਦੇ ਹਥਿਆਰ’ ਵਜੋਂ ਸ਼੍ਰੇਣੀਬੱਧ ਕੀਤਾ। ਉਨ੍ਹਾਂ ਨੇ ਇਸ ਨੂੰ ਦੇਸ਼ ਦੀ ਕੌਮੀ ਸੁਰੱਖਿਆ ਲਈ ਗੰਭੀਰ ਖ਼ਤਰਾ ਕਰਾਰ ਦਿੰਦਿਆਂ ਇਸ ਦੀ ਤਸਕਰੀ ਕਰਨ ਵਾਲੇ ਨੈੱਟਵਰਕਾਂ ਖਿਲਾਫ਼ ਕੜੀ ਕਾਰਵਾਈ ਦਾ ਵਾਅਦਾ ਕੀਤਾ।
ਟਰੰਪ ਨੇ ਕਿਹਾ, “ਮੈਂ ਜੋ ਇਤਿਹਾਸਕ ਐਗਜ਼ਿਕਿਊਟਿਵ ਆਰਡਰ ਸਾਇਨ ਕਰ ਰਿਹਾ ਹਾਂ, ਉਸ ਨਾਲ ਅਸੀਂ ਫੈਂਟਾਨਿਲ ਨੂੰ ਰਸਮੀ ਤੌਰ 'ਤੇ ਵੱਡੇ ਪੱਧਰ 'ਤੇ ਤਬਾਹੀ ਦੇ ਹਥਿਆਰ ਵਜੋਂ ਸ਼੍ਰੇਣੀਬੱਧ ਕਰ ਰਹੇ ਹਾਂ। ਕੋਈ ਵੀ ਬੰਬ ਉਹ ਨਹੀਂ ਕਰਦਾ ਜੋ ਇਹ ਕਰ ਰਿਹਾ ਹੈ।” ਉਨ੍ਹਾਂ ਕਿਹਾ ਕਿ ਫੈਂਟਾਨਿਲ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਆਮ ਤੌਰ ‘ਤੇ ਦਰਸਾਏ ਅੰਕੜਿਆਂ ਤੋਂ ਕਾਫ਼ੀ ਵੱਧ ਹੈ। ਟਰੰਪ ਨੇ ਕਿਹਾ, “ਹਰ ਸਾਲ ਦੋ ਲੱਖ ਤੋਂ ਤਿੰਨ ਲੱਖ ਲੋਕ ਮਰ ਰਹੇ ਹਨ, ਜਿੰਨਾ ਬਾਰੇ ਸਾਨੂੰ ਪਤਾ ਹੈ”। ਇਸਦੇ ਨਾਲ ਹੀ ਉਨ੍ਹਾਂ ਨੇ ਅਮਰੀਕੀ ਪਰਿਵਾਰਾਂ ‘ਤੇ ਪੈ ਰਹੇ ਇਸ ਦੇ ਤਬਾਹੀ ਭਰੇ ਪ੍ਰਭਾਵਾਂ ਨੂੰ ਦਰਦਨਾਕ ਦੱਸਿਆ।
ਰਾਸ਼ਟਰਪਤੀ ਨੇ ਫੈਂਟਾਨਿਲ ਦੀ ਤਸਕਰੀ ਨੂੰ ਅਮਰੀਕਾ ਵਿਰੋਧੀ ਤਾਕਤਾਂ ਨਾਲ ਜੋੜਿਆ। ਟਰੰਪ ਨੇ ਕਿਹਾ, “ਅਮਰੀਕਾ ਦੇ ਦੁਸ਼ਮਣ ਫੈਂਟਾਨਿਲ ਨੂੰ ਅਮਰੀਕਾ ਵਿੱਚ ਭੇਜ ਰਹੇ ਹਨ ਕਿਉਂਕਿ ਉਹ ਅਮਰੀਕੀਆਂ ਨੂੰ ਮਾਰਨਾ ਚਾਹੁੰਦੇ ਹਨ।” ਟਰੰਪ ਨੇ ਵੱਡੀ ਗਿਣਤੀ ਵਿਚ ਡਰੱਗਜ਼ ਦੀ ਜ਼ਬਤੀ ਨੂੰ ਤਰੱਕੀ ਦੇ ਸਬੂਤ ਵਜੋਂ ਪੇਸ਼ ਕੀਤਾ। ਉਨ੍ਹਾਂ ਕਿਹਾ, “ਮਈ ਮਹੀਨੇ ਵਿੱਚ ਅਸੀਂ ਅਮਰੀਕਾ ਦੇ ਇਤਿਹਾਸ ਦੀ ਸਭ ਤੋਂ ਵੱਡੀ ਫੈਂਟਾਨਿਲ ਜ਼ਬਤੀ ਕੀਤੀ ਜਦੋਂ ਇੱਕੋ ਵਾਰ ਤਿੰਨ ਮਿਲੀਅਨ ਗੋਲੀਆਂ ਕਬਜ਼ੇ ਵਿੱਚ ਲਈਆਂ।” ਉਨ੍ਹਾਂ ਇਹ ਵੀ ਦੱਸਿਆ ਕਿ ਪਿਛਲੇ ਮਹੀਨੇ ਕੋਲੋਰਾਡੋ ਵਿੱਚ 17 ਲੱਖ ਹੋਰ ਗੋਲੀਆਂ ਜ਼ਬਤ ਕੀਤੀਆਂ ਗਈਆਂ।
ਟਰੰਪ ਅਨੁਸਾਰ, ਦੇਸ਼ ਵਿੱਚ ਦਾਖ਼ਲ ਹੋਣ ਵਾਲੀ ਫੈਂਟਾਨਿਲ ਦੀ ਮਾਤਰਾ ਵਿੱਚ ਵੱਡੀ ਕਮੀ ਆਈ ਹੈ ਅਤੇ ਚੀਨ ਇਸ ਮਾਮਲੇ ਵਿੱਚ ਬਹੁਤ ਨੇੜੇ ਤੋਂ ਸਹਿਯੋਗ ਕਰ ਰਿਹਾ ਹੈ। ਟਰੰਪ ਨੇ ਜ਼ੋਰ ਦੇ ਕੇ ਕਿਹਾ ਕਿ ਭਾਵੇਂ ਫੈਂਟਾਨਿਲ ਦੇ ਕੁਝ ਕਾਨੂੰਨੀ ਡਾਕਟਰੀ ਇਸਤੇਮਾਲ ਹਨ, ਪਰ ਗੈਰ-ਕਾਨੂੰਨੀ ਤੌਰ ‘ਤੇ ਇਸ ਦਾ ਉਤਪਾਦਨ ਅਤੇ ਹੋਰ ਪਦਾਰਥਾਂ ਨਾਲ ਮਿਲਾਵਟ ਇਸਨੂੰ ਘਾਤਕ ਹਥਿਆਰ ਬਣਾ ਰਹੀ ਹੈ ਅਤੇ ਇਹੀ ਮੈਕਸੀਕੋ ਵਿੱਚ ਹੋ ਰਿਹਾ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login