ਰਾਸ਼ਟਰਪਤੀ ਡੋਨਾਲਡ ਟਰੰਪ / Lalit K Jha
ਇਕ ਹੈਰਾਨੀਜਨਕ ਮੋੜ ਵਿਚ, ਰਾਸ਼ਟਰਪਤੀ ਡੋਨਾਲਡ ਟਰੰਪ ਨੇ H-1B ਵੀਜ਼ਿਆਂ ਬਾਰੇ ਆਪਣਾ ਰੁਖ ਨਰਮ ਕਰ ਲਿਆ ਹੈ। ਉਨ੍ਹਾਂ ਨੇ ਮੰਨਿਆ ਹੈ ਕਿ ਅਮਰੀਕਾ ਨੂੰ ਹੁੰਨਰਮੰਦ ਪ੍ਰਵਾਸੀ ਮਜ਼ਦੂਰਾਂ ਦੀ ਲੋੜ ਹੈ। FOX News ਨਾਲ ਇਕ ਹਾਲੀਆ ਇੰਟਰਵਿਊ ਦੌਰਾਨ ਟਰੰਪ ਨੇ ਕਿਹਾ ਕਿ ਉਹ ਵਿਦੇਸ਼ਾਂ ਤੋਂ "ਹੁਨਰਮੰਦ ਲੋਕਾਂ" ਨੂੰ ਅਮਰੀਕਾ ਲਿਆਉਣ ਦੇ ਸਮਰਥਕ ਹਨ — ਖਾਸ ਕਰਕੇ ਉਹਨਾਂ ਪੇਸ਼ਾਵਰ ਖੇਤਰਾਂ ਲਈ ਜਿੱਥੇ ਉੱਚ ਤਕਨੀਕੀ ਹੁਨਰਮੰਦਾਂ ਦੀ ਲੋੜ ਹੁੰਦੀ ਹੈ। ਇਹ ਯੂ-ਟਰਨ ਉਨ੍ਹਾਂ ਦੇ ਮੁੱਖ MAGA ਸਮਰਥਨ ਅਧਾਰ ਲਈ ਨਿਰਾਸ਼ਾ ਲੈ ਕੇ ਆਇਆ ਹੈ।
ਯਾਦ ਰਹੇ ਕਿ ਸਤੰਬਰ 2025 ਵਿੱਚ ਟਰੰਪ ਨੇ ਨਵੇਂ H-1B ਅਰਜ਼ੀਆਂ 'ਤੇ $100,000 ਦੀ ਫੀਸ ਲਗਾਈ ਸੀ, ਜਿਸ ਨਾਲ ਵਿਦੇਸ਼ੀ ਮਜ਼ਦੂਰਾਂ ਲਈ ਅਮਰੀਕਾ ਆਉਣਾ ਹੋਰ ਵੀ ਮੁਸ਼ਕਲ ਅਤੇ ਮਹਿੰਗਾ ਹੋ ਗਿਆ ਸੀ। ਇਹ ਕਦਮ ਭਾਰਤੀ ਭਾਈਚਾਰੇ ਵੱਲੋਂ ਭਾਰੀ ਵਿਰੋਧ ਦਾ ਕਾਰਣ ਬਣਿਆ ਸੀ, ਕਿਉਂਕਿ ਲਗਭਗ 70 ਪ੍ਰਤੀਸ਼ਤ H-1B ਵੀਜ਼ਾ ਧਾਰਕ ਭਾਰਤ ਤੋਂ ਹਨ।
ਜਦੋਂ ਟਰੰਪ ਨੂੰ ਪੁੱਛਿਆ ਗਿਆ ਕਿ ਕੀ H-1B ਉਨ੍ਹਾਂ ਲਈ ਇੱਕ ਵੱਡੀ ਤਰਜੀਹ ਹੈ, ਉਸਨੇ ਪਹਿਲੀ ਵਾਰ ਮੰਨਿਆ ਕਿ ਕੁਝ ਖੇਤਰਾਂ ਵਿੱਚ ਵਿਦੇਸ਼ੀ ਪ੍ਰਵਾਸੀ ਲਾਜ਼ਮੀ ਹਨ। ਉਨ੍ਹਾਂ ਕਿਹਾ, "ਤੁਹਾਡੇ ਕੋਲ ਕੁਝ ਖਾਸ ਹੁੰਨਰਮੰਦ ਨਹੀਂ ਹੁੰਦੇ। ਲੋਕਾਂ ਨੂੰ ਸਿੱਖਣਾ ਪੈਂਦਾ ਹੈ। ਤੁਸੀਂ ਕਿਸੇ ਬੇਰੁਜ਼ਗਾਰ ਵਿਅਕਤੀ ਨੂੰ ਨਹੀਂ ਕਹਿ ਸਕਦੇ — ਜਾ ਕੇ ਮਿਸ਼ਾਈਲ ਬਣਾਉ।"
ਟਰੰਪ ਦੇ ਬਿਆਨ ਤੋਂ ਇਕ ਦਿਨ ਬਾਅਦ, ਯੂ.ਐਸ. ਹੋਮਲੈਂਡ ਸਕਿਓਰਿਟੀ ਸਕੱਤਰ ਕ੍ਰਿਸਟੀ ਨੋਮ ਨੇ ਕਿਹਾ ਕਿ ਦੇਸ਼ ਆਪਣੀਆਂ ਵੀਜ਼ਾ ਯੋਜਨਾਵਾਂ — ਜਿਸ ਵਿੱਚ H-1B ਵੀ ਸ਼ਾਮਲ ਹੈ — ਜਾਰੀ ਰੱਖੇਗਾ, ਪਰ ਸਕ੍ਰੀਨਿੰਗ ਅਤੇ ਕਾਨੂੰਨੀ ਪਾਬੰਦੀਆਂ ਹੋਰ ਸਖ਼ਤ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ, "ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਜੋ ਵੀ ਅਮਰੀਕਾ ਆ ਰਿਹਾ ਹੈ, ਉਹ ਸਹੀ ਕਾਰਨਾਂ ਲਈ ਆ ਰਿਹਾ ਹੈ, ਜਾਂ ਅਮਰੀਕਾ ਨਾਲ ਨਫ਼ਰਤ ਕਰਨ ਵਾਲੇ ਗਰੁੱਪਾਂ ਦੇ ਸਮਰਥਕ ਵਜੋਂ ਆ ਰਿਹਾ।"
ਟਰੰਪ ਦੇ ਇਹ ਬਿਆਨ ਉਸਦੇ MAGA ਸਮਰਥਕਾਂ ਨੂੰ ਪਸੰਦ ਨਹੀਂ ਆਏ। ਟਰਨਿੰਗ ਪੁਆਇੰਟ ਯੂ.ਐਸ.ਏ. ਦੀ ਪ੍ਰਭਾਵਸ਼ਾਲੀ ਮੈਂਬਰ ਸਵਾਨਾ ਹਰਨਾਂਡੇਜ਼ ਨੇ ਐਕਸ 'ਤੇ ਲਿਖਿਆ, "ਟਰੰਪ ਨੂੰ ਉਹਨਾਂ ਲੋਕਾਂ ਦੀ ਸੁਣਨੀ ਚਾਹੀਦੀ ਹੈ ਜਿਨ੍ਹਾਂ ਨੇ ਉਸਨੂੰ ਆਪਣੇ ਲਈ ਕੰਮ ਕਰਨ ਲਈ ਚੁਣਿਆ ਸੀ। ਉਸਦਾ H-1B ਬਾਰੇ ਬਿਆਨ ਦਿਖਾਉਂਦਾ ਹੈ ਕਿ ਉਹ ਆਪਣੇ ਬੇਸ ਤੋਂ ਕਿੰਨਾ ਦੂਰ ਹੋ ਗਿਆ ਹੈ।"
ਇੱਕ ਹੋਰ ਪੁਰਾਣੇ ਟਰੰਪ ਸਮਰਥਕ ਮੈਟ ਮੋਰਸ ਨੇ ਕਿਹਾ ਕਿ ਇਹ ਟਿੱਪਣੀਆਂ "ਬਿਲਕੁਲ ਅਣਵਿਸ਼ਵਾਸਯੋਗ" ਹਨ ਅਤੇ ਉਸਨੇ ਟਰੰਪ ਦੀ ਟੀਮ 'ਚੋਂ ਉਸ ਵਿਅਕਤੀ ਨੂੰ ਕੱਢਣ ਦੀ ਮੰਗ ਕੀਤੀ "ਜੋ ਉਸਨੂੰ ਕਹਿ ਰਿਹਾ ਹੈ ਕਿ ਸਾਨੂੰ ਹੋਰ H-1B ਵੀਜ਼ਿਆਂ ਦੀ ਲੋੜ ਹੈ।" ਉਸਨੇ ਦਲੀਲ ਦਿੱਤੀ ਕਿ ਇਸ ਨੀਤੀ ਨਾਲ "ਅਮਰੀਕੀ ਵਿਦਿਆਰਥੀ ਅਤੇ ਕਰਮਚਾਰੀ ਦੁਬਾਰਾ ਨੁਕਸਾਨ ਝਲਣਗੇ, ਖ਼ਾਸਕਰ ਭਾਰਤ ਤੋਂ ਆਉਣ ਵਾਲੇ ਘੱਟ-ਤਨਖ਼ਾਹੀ ਮਜ਼ਦੂਰਾਂ ਕਾਰਨ।"
ਟਰੰਪ ਦੇ ਖ਼ਜ਼ਾਨਾ ਸਕੱਤਰ ਸਕਾਟ ਬੈਸੈਂਟ ਨੇ ਕਿਹਾ ਕਿ ਇਹ ਨਵਾਂ ਰੁਖ ਅਮਰੀਕਾ ਵਿਚ ਹੁੰਨਰਮੰਦ ਵਿਦੇਸ਼ੀ ਮਜ਼ਦੂਰਾਂ ਨੂੰ ਅਸਥਾਈ ਤੌਰ ‘ਤੇ ਲਿਆਉਣ ਲਈ ਹੈ, ਨਾ ਕਿ ਅਮਰੀਕੀ ਨੌਕਰੀਆਂ ਛੀਣਣ ਲਈ। ਉਨ੍ਹਾਂ ਕਿਹਾ, "ਅਮਰੀਕੀ ਕਰਮਚਾਰੀਆਂ ਨੂੰ ਸਿਖਾਓ। ਫਿਰ ਵਿਦੇਸ਼ੀ ਆਪਣੇ ਘਰ ਵਾਪਸ ਜਾਣ। ਫਿਰ ਅਮਰੀਕੀ ਕਰਮਚਾਰੀ ਪੂਰੀ ਤਰ੍ਹਾਂ ਕੰਮ ਸੰਭਾਲ ਲੈਣ।"
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login