ADVERTISEMENT

ADVERTISEMENT

ਮਨੁੱਖੀ ਮ੍ਰਿਤਕ ਸਰੀਰਾਂ ਦੀ ਢੋਆ-ਢੁਆਈ ਲਈ ਪਾਸਪੋਰਟ ਦੀ ਲੋੜ ਨਹੀਂ- ਭਾਰਤ ਸਰਕਾਰ

ਸਰਕਾਰ ਨੇ ਸੂਚਿਤ ਕੀਤਾ ਹੈ ਕਿ ਮਨੁੱਖੀ ਨਸ਼ਵਾਰ ਅਵਸ਼ੇਸ਼ਾਂ ਨੂੰ ਕਾਰਗੋ ਵਜੋਂ ਮੰਨਿਆ ਜਾਵੇਗਾ ਅਤੇ ਉਹਨਾਂ ਨੂੰ ਉਸ ਦੇਸ਼ ਵਿੱਚ ਸਥਿਤ ਭਾਰਤੀ ਮਿਸ਼ਨ ਵੱਲੋਂ ਜਾਰੀ ਕੀਤੇ NOC ਨਾਲ ਭੇਜਿਆ ਜਾ ਸਕਦਾ ਹੈ।

Representative image / Pexels

ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ ਭਾਰਤ ਲਿਆਂਦੇ ਜਾ ਰਹੇ ਮਨੁੱਖੀ ਮ੍ਰਿਤਕ ਸਰੀਰਾਂ (human mortal remains) ਨੂੰ ਕਾਰਗੋ ਵਜੋਂ ਮੰਨਿਆ ਜਾਣਾ ਚਾਹੀਦਾ ਹੈ ਨਾ ਕਿ ਯਾਤਰੀਆਂ ਵਜੋਂ ਅਤੇ ਇਸ ਲਈ ਉਨ੍ਹਾਂ ਲਈ ਮੂਲ ਪਾਸਪੋਰਟ ਪੇਸ਼ ਕਰਨ ਦੀ ਲੋੜ ਨਹੀਂ ਹੁੰਦੀ ਹੈ। 

ਇਹ ਸਪੱਸ਼ਟੀਕਰਨ ਉਨ੍ਹਾਂ ਏਅਰਲਾਈਨਾਂ ਵਿਰੁੱਧ ਸ਼ਿਕਾਇਤਾਂ ਦੇ ਮੱਦੇਨਜ਼ਰ ਆਇਆ ਹੈ ਜੋ ਮਨੁੱਖੀ ਮ੍ਰਿਤਕ ਸਰੀਰਾਂ ਨੂੰ ਭਾਰਤ ਲਿਆਉਣ ਲਈ ਸਵੀਕਾਰ ਕਰਨ ਤੋਂ ਇਨਕਾਰ ਕਰ ਰਹੀਆਂ ਸਨ, ਜਦੋਂ ਉਨ੍ਹਾਂ ਦਾ ਅਸਲ ਪਾਸਪੋਰਟ ਉਪਲਬਧ ਨਹੀਂ ਸੀ। ਹਾਲਾਂਕਿ ਉਸ ਦੇਸ਼ ਵਿੱਚ ਸਥਿਤ ਭਾਰਤੀ ਦੂਤਾਵਾਸ ਵੱਲੋਂ ਨੋ ਓਬਜੈਕਸ਼ਨ ਸਰਟੀਫਿਕੇਟ (NOC) ਜਾਰੀ ਕਰ ਦਿੱਤਾ ਗਿਆ ਸੀ।

ਆਪਣੇ ਅਧਿਕਾਰਿਕ ਸਰਕੂਲਰ ਵਿੱਚ ਮੰਤਰਾਲੇ ਨੇ ਕਿਹਾ, “ਇਸ ਦੁਆਰਾ ਸਪਸ਼ਟ ਕੀਤਾ ਜਾਂਦਾ ਹੈ ਕਿ ਮਨੁੱਖੀ ਮ੍ਰਿਤਕ ਸਰੀਰਾਂ ਨੂੰ ਇਮੀਗ੍ਰੇਸ਼ਨ ਐਂਡ ਫੌਰਨਰਜ਼ ਐਕਟ, 2025 ਦੀ ਧਾਰਾ 19 ਤਹਿਤ ‘ਯਾਤਰੀ’ ਨਹੀਂ ਮੰਨਿਆ ਜਾ ਸਕਦਾ, ਕਿਉਂਕਿ ਇਨ੍ਹਾਂ ਨੂੰ ਕਾਰਗੋ ਸਮਝਿਆ ਜਾਂਦਾ ਹੈ। ਇਸ ਤਰ੍ਹਾਂ ਦੇ ਮ੍ਰਿਤਕ ਸਰੀਰਾਂ ਲਈ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਕਲੀਅਰੈਂਸ ਦੀ ਲੋੜ ਨਹੀਂ ਹੈ।”

ਮੰਤਰਾਲੇ ਨੇ ਅੱਗੇ ਕਿਹਾ, “ਇਸ ਲਈ, ਮੂਲ ਪਾਸਪੋਰਟ ਦੇ ਬਿਨਾ ਮਨੁੱਖੀ ਮ੍ਰਿਤਕ ਸਰੀਰਾਂ ਦੀ ਢੋਆ-ਢੁਆਈ ਨੂੰ ਇਮੀਗ੍ਰੇਸ਼ਨ ਐਂਡ ਫੌਰਨਰਜ਼ ਐਕਟ, 2025 ਦੀ ਧਾਰਾ 19 ਅਨੁਸਾਰ ਉਲੰਘਣਾ ਨਹੀਂ ਮੰਨਿਆ ਜਾ ਸਕਦਾ।”

Comments

Related