ਨਿਊਯਾਰਕ ਸਿਟੀ ਮੇਅਰ ਜ਼ੋਹਰਾਨ ਮਮਦਾਨੀ / Wikimedia commons
ਛੋਟੇ ਕਾਰੋਬਾਰਾਂ ਦੇ ਸਮਰਥਨ ਵਿੱਚ ਇੱਕ ਵੱਡਾ ਕਦਮ ਚੁੱਕਦੇ ਹੋਏ, ਨਿਊਯਾਰਕ ਸਿਟੀ ਦੇ ਮੇਅਰ ਜ਼ੋਹਰਾਨ ਮਮਦਾਨੀ ਨੇ ਸੀਜ਼ਨਲ ਅਤੇ ਵਧ ਰਹੇ ਛੋਟੇ ਕਾਰੋਬਾਰਾਂ ਲਈ ਇੱਕ ਨਵੀਂ ਲੋਨ ਯੋਜਨਾ ਦਾ ਐਲਾਨ ਕੀਤਾ ਹੈ।
ਮਮਦਾਨੀ ਨੇ ਨਵੇਂ ਰੂਪ ਵਿੱਚ ਤਿਆਰ ਕੀਤੇ ਗਏ 'NYC Future Fund' ਦੇ ਤਹਿਤ ਛੋਟੇ ਕਾਰੋਬਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਹੈ। ਨਿਊਯਾਰਕ ਪ੍ਰਸ਼ਾਸਨ ਦੇ ਅਧਿਕਾਰਤ ਨੋਟੀਫਿਕੇਸ਼ਨ ਅਨੁਸਾਰ, ਇਹ ਫੰਡ ਕਾਰੋਬਾਰਾਂ ਨੂੰ "ਵਧਣ-ਫੁੱਲਣ ਅਤੇ ਮਾਰਕੀਟ ਦੀਆਂ ਤਬਦੀਲੀਆਂ ਦਾ ਸਾਹਮਣਾ ਕਰਨ ਲਈ ਲੋੜੀਂਦੀ ਪੂੰਜੀ" ਮੁਹੱਈਆ ਕਰਵਾਏਗਾ।
ਇਹ ਪ੍ਰੋਗਰਾਮ ਕਾਰੋਬਾਰ ਦੀ ਕਮਾਈ 'ਤੇ ਅਧਾਰਤ ਕਰਜ਼ੇ ਪ੍ਰਦਾਨ ਕਰੇਗਾ। ਕਰਜ਼ੇ ਦੀ ਰਕਮ $25,000 ਤੋਂ $500,000 ਤੱਕ ਰੱਖੀ ਗਈ ਹੈ ਜਿਸਦੀ ਵਿਆਜ ਦਰ 7.5 ਫੀਸਦੀ ਸਾਲਾਨਾ ਹੈ। ਕਰਜ਼ੇ ਦੀ ਵਾਪਸੀ ਕਾਰੋਬਾਰ ਦੀ ਮਾਸਿਕ ਕਮਾਈ ਦੇ ਹਿਸਾਬ ਨਾਲ ਘਟਾਈ ਜਾਂ ਵਧਾਈ ਜਾ ਸਕੇਗੀ, ਤਾਂ ਜੋ ਕਾਰੋਬਾਰੀ ਆਪਣੇ ਨਕਦ ਪ੍ਰਵਾਹ ਨੂੰ ਸਹੀ ਢੰਗ ਨਾਲ ਸੰਭਾਲ ਸਕਣ।
ਪੁਰਾਣੀ ਯੋਗਤਾ ਅਤੇ ਨਵੀਆਂ ਸੋਧਾਂ ਵਿੱਚ ਅੰਤਰ:
ਮੇਅਰ ਮਮਦਾਨੀ ਨੇ ਇਸ ਪ੍ਰੋਗਰਾਮ ਨੂੰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਆਸਾਨ ਬਣਾ ਦਿੱਤਾ ਹੈ। ਪੁਰਾਣੀ ਨੀਤੀ ਵਿਚ ਘੱਟੋ-ਘੱਟ ਲੋਨ ਰਕਮ $100,000 ਸੀ ਜਿਸਦੀ ਵਿਆਜ ਦਰ 9% ਸੀ। ਇਸ ਵਿਚ ਮਾਸਿਕ ਕਿਸ਼ਤ 9.5% ਫਿਕਸ ਸੀ ਜਦਕਿ ਘੱਟੋ-ਘੱਟ ਸਾਲਾਨਾ ਕਮਾਈ $300,000 ਸੀ। ਇਸਦੇ ਉਲਟ ਮਮਦਾਨੀ ਦੀ ਨਵੀਂ ਨੀਤੀ ਤਹਿਤ ਘੱਟੋ-ਘੱਟ ਲੋਨ ਰਕਮ $25,000 ਹੈ ਜਿਸਦੀ ਵਿਆਜ ਦਰ 7.5% ਹੈ। ਇਸਦੀ ਮਾਸਿਕ ਕਿਸ਼ਤ ਵਧਾਈ ਜਾਂ ਘਟਾਈ ਜਾ ਸਕਦੀ ਹੈ ਜੋ 2% ਤੋਂ 9.5% ਦੇ ਵਿਚਕਾਰ ਹੋਵੇਗੀ ਜਦਕਿ ਘੱਟੋ-ਘੱਟ ਸਾਲਾਨਾ ਕਮਾਈ $50,000 ਹੈ।
ਮੇਅਰ ਮਮਦਾਨੀ ਨੇ 'NYC Small Business Service' ਦੇ ਕਮਿਸ਼ਨਰ ਕੇਨੀ ਮਿਨਾਇਆ ਨਾਲ ਇੱਕ ਵੀਡੀਓ ਸਾਂਝੀ ਕਰਦਿਆਂ ਕਿਹਾ, “ਛੋਟੇ ਕਾਰੋਬਾਰ ਸਾਡੇ ਭਾਈਚਾਰਿਆਂ ਦੀ ਬੁਨਿਆਦ ਹਨ। ਇਹ ਸ਼ਹਿਰ ਨੂੰ ਚਲਾਉਂਦੇ ਹਨ ਅਤੇ ਇਨ੍ਹਾਂ ਤੋਂ ਬਿਨਾਂ ਸਾਡਾ ਸ਼ਹਿਰ ਨਹੀਂ ਬਚ ਸਕਦਾ।” ਉਨ੍ਹਾਂ ਅੱਗੇ ਕਿਹਾ ਕਿ ਛੋਟੇ ਕਾਰੋਬਾਰ ਸਾਡੇ ਸ਼ਹਿਰ ਦੇ ਸੱਭਿਆਚਾਰ ਦੀ ਧੜਕਣ ਹਨ। ਇਸ ਲਈ NYC Future Fund ਲਈ ਅਪਲਾਈ ਕਰੋ, ਇਹ ਤੁਹਾਡੇ ਵੱਡੇ ਸੁਪਨਿਆਂ ਵਾਲੇ ਛੋਟੇ ਕਾਰੋਬਾਰ ਲਈ ਹੀ ਹੈ।”
ਇਹ ਕਰਜ਼ੇ ਕਮਿਊਨਿਟੀ ਰੀਇਨਵੈਸਟਮੈਂਟ ਫੰਡ (CRF), ਐਕੋਮਪਨੀ ਕੈਪੀਟਲ, ਗ੍ਰੋ ਅਮਰੀਕਾ ਅਤੇ ਪਰਸੂਟ ਵਰਗੇ ਭਾਈਵਾਲ ਕਰਜ਼ਦਾਤਿਆਂ ਰਾਹੀਂ ਦਿੱਤੇ ਜਾਣਗੇ। ਅਰਜ਼ੀਆਂ nyc.gov/futurefund 'ਤੇ ਉਪਲਬਧ ਹਨ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login