ਗੂਗਲ ਦੇ ਸੀਈਓ ਸੁੰਦਰ ਪਿਚਾਈ / REUTERS/Aleksandra Szmigiel
ਗੂਗਲ ਦੇ ਸੀ.ਈ.ਓ. ਸੁੰਦਰ ਪਿਚਾਈ ਨੇ ਯੂਜ਼ਰਸ ਨੂੰ ਚੇਤਾਵਨੀ ਦਿੱਤੀ ਹੈ ਕਿ ਉਨ੍ਹਾਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ (AI) 'ਤੇ 'ਅੰਨ੍ਹਾ ਭਰੋਸਾ' ਨਹੀਂ ਕਰਨਾ ਚਾਹੀਦਾ।ਉਨ੍ਹਾਂ ਇਹ ਵੀ ਕਿਹਾ ਕਿ ਇਸ ਸਮੇਂ AI ਵਿੱਚ ਹੋ ਰਿਹਾ ਤੇਜ਼ੀ ਨਾਲ ਨਿਵੇਸ਼ ਦਾ ਵਾਧਾ ਇੱਕ ਅਜਿਹੇ ਬਬਲ (ਬੁਲਬੁਲੇ) ਵਾਂਗ ਹੈ, ਜੋ ਫਟ ਸਕਦਾ ਹੈ ਅਤੇ ਇਸ ਦਾ ਅਸਰ ਹਰ ਕੰਪਨੀ 'ਤੇ ਪਵੇਗਾ। ਬੀਬੀਸੀ ਨਾਲ ਗੱਲਬਾਤ ਦੌਰਾਨ ਪਿਚਾਈ ਨੇ ਕਿਹਾ ਕਿ AI ਸਿਸਟਮ ਅਜੇ ਵੀ ‘ਗਲਤੀਆਂ ਕਰ ਸਕਦੇ ਹਨ’ ਅਤੇ ਲੋਕਾਂ ਨੂੰ ਇਨ੍ਹਾਂ ਨੂੰ ਸਿਰਫ਼ ਇਕ ਵਾਧੂ ਜਾਣਕਾਰੀ ਸਰੋਤ ਵਜੋਂ ਹੀ ਵਰਤਣਾ ਚਾਹੀਦਾ ਹੈ।
ਪਿਚਾਈ ਨੇ ਕਿਹਾ ਕਿ AI ਰਚਨਾਤਮਕ ਕਾਰਜਾਂ ਵਿੱਚ ਮਦਦਗਾਰ ਹੈ, ਪਰ ਯੂਜ਼ਰਸ ਨੂੰ ਇਸ ਦੀਆਂ ਕਮੀਆਂ ਜਾਣਨੀਆਂ ਚਾਹੀਦੀਆਂ ਹਨ। ਪਿਚਾਈ ਦੇ ਅਨੁਸਾਰ, ਲੋਕਾਂ ਨੂੰ ਸਿੱਖਣਾ ਹੋਵੇਗਾ ਕਿ ਇਨ੍ਹਾਂ ਟੂਲਸ ਦੀ ਸਭ ਤੋਂ ਵਧੀਆ ਵਰਤੋਂ ਕਿਵੇਂ ਕੀਤੀ ਜਾਵੇ, 'ਅਤੇ ਇਨ੍ਹਾਂ ਦੀ ਹਰ ਗੱਲ 'ਤੇ ਅੱਖਾਂ ਬੰਦ ਕਰਕੇ ਭਰੋਸਾ ਨਹੀਂ ਕਰਨਾ ਚਾਹੀਦਾ।' ਗੂਗਲ ਨੇ ਮਈ ਵਿੱਚ ਆਪਣੇ ਸਰਚ ਇੰਜਣ ਵਿੱਚ AI Mode ਜੋੜਿਆ ਸੀ, ਜੋ Gemini ਚੈਟਬੋਟ 'ਤੇ ਚੱਲਦਾ ਹੈ। ਪਿਚਾਈ ਨੇ ਮੰਨਿਆ, "ਅਸੀਂ ਆਪਣੀ ਤਰਫੋਂ ਪੂਰੀ ਕੋਸ਼ਿਸ਼ ਕਰਦੇ ਹਾਂ ਕਿ ਸਹੀ ਜਾਣਕਾਰੀ ਦੇਈਏ, ਪਰ ਮੌਜੂਦਾ AI ਤਕਨੀਕ ਅਜੇ ਵੀ ਕੁਝ ਗਲਤੀਆਂ ਕਰ ਸਕਦੀ ਹੈ।"
ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਜੇ AI ਬਬਲ ਫਟਿਆ ਤਾਂ ਕੀ ਗੂਗਲ ਬਚ ਜਾਵੇਗਾ? ਉਨ੍ਹਾਂ ਕਿਹਾ ਕਿ ਇਸ ਦਾ ਅਸਰ ਹਰ ਕੰਪਨੀ 'ਤੇ ਪਵੇਗਾ। ਉਨ੍ਹਾਂ ਕਿਹਾ, "ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਕੰਪਨੀ ਇਸ ਤੋਂ ਬਚ ਪਾਵੇਗੀ, ਅਸੀਂ ਵੀ ਨਹੀਂ।" ਪਿਚਾਈ ਦੇ ਅਨੁਸਾਰ ਗੂਗਲ ਦੀ ਤਾਕਤ ਇਸ ਗੱਲ ਵਿੱਚ ਹੈ ਕਿ ਕੰਪਨੀ ਆਪਣੀ ਪੂਰੀ ਟੈਕਨਾਲੋਜੀ ਚੇਨ ਖੁਦ ਕੰਟਰੋਲ ਕਰਦੀ ਹੈ, ਚਾਹੇ ਉਹ ਚਿਪਸ ਹੋਣ, ਡੇਟਾ ਹੋਵੇ, AI ਮਾਡਲ ਹੋਣ ਜਾਂ ਫਿਰ ਐਡਵਾਂਸ ਰਿਸਰਚ। ਇਸ ਨਾਲ ਕੰਪਨੀ ਨੂੰ AI ਮਾਰਕੀਟ ਵਿੱਚ ਆਉਣ ਵਾਲੀ ਕਿਸੇ ਵੀ ਚੁਣੌਤੀ ਨੂੰ ਸੰਭਾਲਣ ਵਿੱਚ ਬੜ੍ਹਤ ਮਿਲਦੀ ਹੈ।
ਗੂਗਲ ਯੂਕੇ ਵਿੱਚ ਵੀ ਆਪਣੀ ਮੌਜੂਦਗੀ ਵਧਾ ਰਿਹਾ ਹੈ ਅਤੇ ਅਗਲੇ ਦੋ ਸਾਲਾਂ ਵਿੱਚ ਇਨਫਰਾਸਟ੍ਰਕਚਰ ਅਤੇ ਰਿਸਰਚ 'ਤੇ 5 ਅਰਬ ਪਾਊਂਡ ਨਿਵੇਸ਼ ਕਰਨ ਦੀ ਯੋਜਨਾ 'ਤੇ ਕੰਮ ਕਰ ਰਿਹਾ ਹੈ। ਪਿਚਾਈ ਨੇ ਕਿਹਾ, “ਅਸੀਂ UK ਵਿੱਚ ਵੱਡੇ ਪੱਧਰ 'ਤੇ ਨਿਵੇਸ਼ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਾਂ।”
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login