ਓਵਰਸਾਈਟ ਸਬ-ਕਮੇਟੀ ਆਨ ਹੈਲਥ ਕੇਅਰ ਐਂਡ ਫਾਈਨੈਂਸ਼ੀਅਲ ਸਰਵਿਸਿਜ਼ ਦੇ ਰੈਂਕਿੰਗ ਮੈਂਬਰ, ਕਾਂਗਰਸਮੈਨ ਰਾਜਾ ਕ੍ਰਿਸ਼ਨਾਮੂਰਤੀ, ਨੇ ਅਟਲਾਂਟਾ-ਅਧਾਰਤ ਸੁਰੱਖਿਆ ਹਾਰਡਵੇਅਰ ਅਤੇ ਸੌਫਟਵੇਅਰ ਕੰਪਨੀ ਫਲੌਕ ਗਰੁੱਪ ਇੰਕ. (Flock Group Inc) ਦੀ ਭੂਮਿਕਾ ਦੀ ਜਾਂਚ ਸ਼ੁਰੂ ਕੀਤੀ ਹੈ। ਕੰਪਨੀ 'ਤੇ ਦੋਸ਼ ਹੈ ਕਿ ਇਹ ਅਜਿਹੀਆਂ ਨਿਗਰਾਨੀ ਪ੍ਰਣਾਲੀਆਂ ਨੂੰ ਸਮਰੱਥ ਬਣਾ ਰਹੀ ਹੈ ਜੋ ਲੋਕਾਂ ਦੀ ਨਿੱਜਤਾ ਲਈ ਖ਼ਤਰਾ ਹਨ।
ਫਲੌਕ ਸੇਫਟੀ (Flock Safety) ਇੱਕ ਅਜਿਹੀ ਕੰਪਨੀ ਹੈ ਜੋ ਆਟੋਮੇਟਿਡ ਲਾਇਸੈਂਸ ਪਲੇਟ ਰੈਕੋਗਨੀਸ਼ਨ (ALPR) ਕੈਮਰਿਆਂ ਅਤੇ ਸੰਬੰਧਿਤ ਸੌਫਟਵੇਅਰ ਦੀ ਵਰਤੋਂ ਕਰਕੇ ਸੁਰੱਖਿਆ ਹੱਲ ਪ੍ਰਦਾਨ ਕਰਦੀ ਹੈ। ਇਹ ਕੈਮਰੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਅਤੇ ਕਾਰੋਬਾਰਾਂ ਦੁਆਰਾ ਵਾਹਨਾਂ ਦੀਆਂ ਲਾਇਸੈਂਸ ਪਲੇਟਾਂ ਨੂੰ ਕੈਪਚਰ ਅਤੇ ਵਿਸ਼ਲੇਸ਼ਣ ਕਰਨ ਲਈ ਵਰਤੇ ਜਾਂਦੇ ਹਨ।
ਕਾਂਗਰਸਮੈਨ ਕ੍ਰਿਸ਼ਨਾਮੂਰਤੀ, ਆਪਣੇ ਸਾਥੀ ਕਾਂਗਰਸਮੈਨ ਰੌਬਰਟ ਗਾਰਸੀਆ ਨਾਲ ਮਿਲ ਕੇ, ਇਸ ਨਿਗਰਾਨੀ ਪ੍ਰਣਾਲੀ ਦੀ ਜਾਂਚ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਔਰਤਾਂ, ਪ੍ਰਵਾਸੀਆਂ ਅਤੇ ਹੋਰ ਕਮਜ਼ੋਰ ਸਮੂਹਾਂ ਦੀ ਨਿੱਜਤਾ, ਸੁਰੱਖਿਆ ਅਤੇ ਨਾਗਰਿਕ ਆਜ਼ਾਦੀਆਂ ਲਈ ਖ਼ਤਰਾ ਬਣਦੇ ਹਨ।
ਇਹ ਜਾਂਚ ਹਾਲੀਆ ਰਿਪੋਰਟਾਂ ਤੋਂ ਬਾਅਦ ਸ਼ੁਰੂ ਕੀਤੀ ਗਈ, ਜਿਨ੍ਹਾਂ ਵਿੱਚ ਦਾਅਵਾ ਕੀਤਾ ਗਿਆ ਕਿ ਫ਼ਲੌਕ ਦਾ ALPR ਸਿਸਟਮ ਕਥਿਤ ਤੌਰ ‘ਤੇ ਕਾਨੂੰਨ-ਲਾਗੂ ਕਰਨ ਵਾਲੀਆਂ ਏਜੰਸੀਆਂ ਵੱਲੋਂ ਉਹਨਾਂ ਮਹਿਲਾਵਾਂ ਨੂੰ ਟ੍ਰੈਕ ਕਰਨ ਲਈ ਗਲਤ ਤਰੀਕੇ ਨਾਲ ਵਰਤਿਆ ਗਿਆ ਜੋ ਅਬਾਰਸ਼ਨ ਸੇਵਾਵਾਂ ਦੀ ਖ਼ਾਤਰ ਰਾਜਾਂ ਦੀਆਂ ਸਰਹੱਦਾਂ ਪਾਰ ਕਰ ਰਹੀਆਂ ਸਨ। ਇਸ ਤੋਂ ਇਲਾਵਾ, ALPR ਸਿਸਟਮਾਂ ਨੂੰ ਕਥਿਤ ਤੌਰ ‘ਤੇ ਅਜਿਹੇ ਖੇਤਰਾਂ ਵਿੱਚ ਅਣ-ਅਧਿਕਾਰਤ ਇਮੀਗ੍ਰੇਸ਼ਨ ਕਾਰਵਾਈ ਲਈ ਵੀ ਵਰਤਿਆ ਗਿਆ ਜਿੱਥੇ "ਸੈਂਕਚੁਅਰੀ" ਸੁਰੱਖਿਆ ਨੀਤੀਆਂ ਲਾਗੂ ਹਨ।
ਚੇਤਾਵਨੀ ਦਿੰਦਿਆਂ, ਕ੍ਰਿਸ਼ਨਾਮੂਰਤੀ ਨੇ ਕਿਹਾ, “ਫ਼ਲੌਕ ਗਰੁੱਪ ਇੰਕ. ਜਨਤਕ ਸੁਰੱਖਿਆ ਦੀ ਰੱਖਿਆ ਦਾ ਦਾਅਵਾ ਨਹੀਂ ਕਰ ਸਕਦੀ ਜਦ ਕਿ ਅਸਲ ਵਿੱਚ ਉਹ ਅਜਿਹੀ ਨਿਗਰਾਨੀ ਨੂੰ ਸਮਰੱਥ ਬਣਾ ਰਿਹਾ ਹੈ ਜੋ ਪ੍ਰਜਨਨ ਦੀ ਆਜ਼ਾਦੀ ਅਤੇ ਨਾਗਰਿਕ ਅਧਿਕਾਰਾਂ ਨੂੰ ਖ਼ਤਮ ਕਰਦੀ ਹੈ।"
ਕ੍ਰਿਸ਼ਨਾਮੂਰਤੀ ਅਤੇ ਗਾਰਸੀਆ ਨੇ ਫਲੌਕ ਗਰੁੱਪ ਦੇ ਸੀਈਓ ਗੈਰੇਟ ਲੈਂਗਲੇ ਨੂੰ ਲਿਖੇ ਇੱਕ ਸਾਂਝੇ ਪੱਤਰ ਵਿੱਚ ਇਸ ਮੁੱਦੇ ਨੂੰ "ਸਰਵੇਲੈਂਸ ਤਕਨਾਲੋਜੀ ਦੀ ਘੋਰ ਦੁਰਵਰਤੋਂ” ਕਿਹਾ ਗਿਆ।
ਕਾਂਗਰਸਮੈਨ ਰਾਜਾ ਕ੍ਰਿਸ਼ਨਾਮੂਰਤੀ ਨੇ ਫਲੌਕ ਗਰੁੱਪ ਦੀ ਜਾਂਚ ਦੌਰਾਨ ਇੱਕ ਖਾਸ ਮਾਮਲੇ 'ਤੇ ਰੌਸ਼ਨੀ ਪਾਈ, ਜਿਸ ਵਿੱਚ ਇੱਕ ਟੈਕਸਾਸ ਸ਼ੈਰਿਫ਼ ਦੇ ਦਫ਼ਤਰ ਨੇ ਫਲੌਕ ਦੇ “ਨੈਸ਼ਨਲ ਲੁਕਅੱਪ” ਟੂਲ ਦੀ ਵਰਤੋਂ ਕਰਕੇ ਇੱਕ ਔਰਤ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਸੀ। ਇਸ ਦੌਰਾਨ, "ਹੈਡ ਐਨ ਅਬੋਰਸ਼ਨ, ਸਰਚ ਫਾਰ ਫੀਮੇਲ" ਵਰਗੇ ਸ਼ਬਦਾਂ ਦੀ ਵਰਤੋਂ ਕੀਤੀ ਗਈ ਸੀ।
Comments
Start the conversation
Become a member of New India Abroad to start commenting.
Sign Up Now
Already have an account? Login