ਪ੍ਰਸ਼ਾਂਤ ਸ੍ਰੀਕੁਮਾਰ / YEGWAVE via X
ਭਾਰਤੀ ਮੂਲ ਦੇ ਪ੍ਰਸ਼ਾਂਤ ਸ੍ਰੀਕੁਮਾਰ ਦੀ 22 ਦਸੰਬਰ ਨੂੰ ਕੈਨੇਡਾ ਦੇ ਇਕ ਹਸਪਤਾਲ ਵਿੱਚ ਕਥਿਤ ਤੌਰ ‘ਤੇ ਕਈ ਘੰਟਿਆਂ ਤੱਕ ਇਲਾਜ ਨਾ ਮਿਲਣ ਕਾਰਨ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ।
44 ਸਾਲਾ ਸ੍ਰੀਕੁਮਾਰ ਨੂੰ ਕੰਮ ਦੇ ਦੌਰਾਨ ਛਾਤੀ ਵਿੱਚ ਤੇਜ਼ ਦਰਦ ਮਹਿਸੂਸ ਹੋਣ ਤੋਂ ਬਾਅਦ ਕੈਨੇਡਾ ਦੇ ਐਡਮੰਟਨ ਸਥਿਤ 'ਗ੍ਰੇ ਨਨਜ਼ ਕਮਿਊਨਿਟੀ ਹਸਪਤਾਲ' ਲਿਜਾਇਆ ਗਿਆ ਸੀ। ਪਰ, ਕਥਿਤ ਤੌਰ 'ਤੇ ਇਲਾਜ ਸ਼ੁਰੂ ਹੋਣ ਤੋਂ ਪਹਿਲਾਂ ਉਨ੍ਹਾਂ ਨੂੰ ਅੱਠ ਘੰਟਿਆਂ ਤੋਂ ਵੱਧ ਸਮੇਂ ਤੱਕ ਇੰਤਜ਼ਾਰ ਕਰਵਾਇਆ ਗਿਆ।
ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇੱਕ ਵੀਡੀਓ ਵਿੱਚ ਉਨ੍ਹਾਂ ਦੀ ਪਤਨੀ ਕਹਿੰਦੀ ਹੈ, “ਉਨ੍ਹਾਂ ਨੂੰ ਦੁਪਹਿਰ 12:20–12:50 ਦੇ ਕਰੀਬ ਗ੍ਰੇ ਨਨਜ਼ ਹਸਪਤਾਲ ਲਿਆਂਦਾ ਗਿਆ ਸੀ। ਉਹ 12:20 ਤੋਂ ਲੈ ਕੇ ਰਾਤ ਕਰੀਬ 8:50 ਮਿੰਟ ਤੱਕ ਵੇਟਿੰਗ ਖੇਤਰ ਵਿੱਚ ਬੈਠੇ ਰਹੇ। ਉਹ ਲਗਾਤਾਰ ਛਾਤੀ ਦਰਦ ਦੀ ਸ਼ਿਕਾਇਤ ਕਰ ਰਹੇ ਸਨ।”
ਉਨ੍ਹਾਂ ਦੀ ਪਤਨੀ ਨੇ ਇਹ ਵੀ ਦੋਸ਼ ਲਗਾਇਆ ਕਿ ਪ੍ਰਸ਼ਾਂਤ ਦਾ ਬਲੱਡ ਪ੍ਰੈਸ਼ਰ ਲਗਾਤਾਰ ਵੱਧ ਰਿਹਾ ਸੀ, ਫਿਰ ਵੀ ਉਨ੍ਹਾਂ ਨੂੰ ਸਿਰਫ਼ ਇੱਕ ਟਾਇਲਿਨੋਲ ਦੀ ਗੋਲੀ ਹੀ ਦਿੱਤੀ ਗਈ। ਵੇਟਿੰਗ ਖੇਤਰ ਤੋਂ ਅੰਦਰ ਲਿਜਾਣ ਤੋਂ ਕੁਝ ਹੀ ਸਮੇਂ ਬਾਅਦ ਪ੍ਰਸ਼ਾਂਤ ਸ੍ਰੀਕੁਮਾਰ ਦੀ ਮੌਤ ਹੋ ਗਈ।
ਉਨ੍ਹਾਂ ਦੀ ਪਤਨੀ ਨੇ ਕਿਹਾ, “ਗ੍ਰੇ ਨਨਜ਼ ਹਸਪਤਾਲ ਦੇ ਪ੍ਰਸ਼ਾਸਨ ਅਤੇ ਉੱਥੇ ਦੇ ਕਰਮਚਾਰੀਆਂ ਨੇ ਸਮੇਂ ਸਿਰ ਮੈਡੀਕਲ ਮਦਦ ਨਾ ਦੇ ਕੇ ਮੇਰੇ ਪਤੀ ਪ੍ਰਸ਼ਾਂਤ ਸ੍ਰੀਕੁਮਾਰ ਦੀ ਜਾਨ ਲੈ ਲਈ। ਸੁਰੱਖਿਆ ਕਰਮਚਾਰੀ ਇੰਨੇ ਬਦਤਮੀਜ਼ ਸੀ ਕਿ ਮੂਲ ਕਾਰਨ ਵੱਲ ਧਿਆਨ ਦੇਣ ਦੀ ਬਜਾਏ, ਉਹ ਕਹਿ ਰਹੇ ਸਨ ਕਿ ਮੈਡਮ ਤੁਸੀਂ ਬਹੁਤ ਬਦਤਮੀਜ਼ੀ ਕਰ ਰਹੇ ਹੋ। ਮਤਲਬ ਉਨ੍ਹਾਂ ਲਈ ਇੱਕ ਇਨਸਾਨ ਦੀ ਜਾਨ ਲੈਣਾ ਠੀਕ ਹੈ, ਪਰ ਪਤਨੀ ਨੂੰ ਇਹ ਕਹਿਣਾ ਕਿ ਤੁਸੀਂ ਬਦਤਮੀਜ਼ ਹੋ, ਜ਼ਿਆਦਾ ਜ਼ਰੂਰੀ ਹੈ।"
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login