ADVERTISEMENT

ADVERTISEMENT

ਮਹਾਰਾਸ਼ਟਰ ਦੇ ਜੰਗਲਾਂ 'ਚ ਜੰਜ਼ੀਰਾਂ ਨਾਲ ਬੰਨ੍ਹੀ ਮਿਲੀ ਭਾਰਤੀ ਅਮਰੀਕੀ ਔਰਤ , ਚਲ ਰਿਹਾ ਇਲਾਜ

ਮੀਡੀਆ ਰਿਪੋਰਟਾਂ ਮੁਤਾਬਕ ਇਕ ਅਧਿਕਾਰੀ ਨੇ ਕਿਹਾ ਹੈ ਕਿ ਔਰਤ ਹੁਣ ਖ਼ਤਰੇ ਤੋਂ ਬਾਹਰ ਹੈ ਪਰ ਮਾਨਸਿਕ ਸਿਹਤ ਸਬੰਧੀ ਸਮੱਸਿਆਵਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਪੁਲਿਸ ਨੇ ਉਸ ਨੂੰ ਜੰਗਲ ਵਿੱਚ ਬਹੁਤ ਮਾੜੀ ਹਾਲਤ ਵਿੱਚ ਪਾਇਆ ਸੀ।

ਪ੍ਰਤੀਨਿਧ ਚਿੱਤਰ। / Shutterstock

27 ਜੁਲਾਈ ਨੂੰ ਭਾਰਤ ਦੇ ਪੱਛਮ ਰਾਜ ਮਹਾਰਾਸ਼ਟਰ ਦੇ ਸਿੰਧੂਦੁਰਗ ਜ਼ਿਲ੍ਹੇ ਦੇ ਇੱਕ ਜੰਗਲ ਤੋਂ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ , ਜਿੱਥੇ ਭਾਰਤੀ ਮੂਲ ਦੀ 50 ਸਾਲਾਂ ਔਰਤ ਜੰਗਲ ਵਿੱਚ ਜ਼ੰਜੀਰਾਂ ਨਾਲ ਬੰਨ੍ਹੀ ਮਿਲੀ। ਔਰਤ ਦੀ ਪਹਿਚਾਣ ਲਲਿਤਾ ਕਾਈ ਵਜੋਂ ਹੋਈ ਹੈ , ਜਿਸਨੂੰ ਸੋਨੁਰਲੀ ਪਿੰਡ ਵਿੱਚ ਇੱਕ ਚਰਵਾਹੇ ਦੁਆਰਾ ਲੱਭਿਆ ਗਿਆ ਸੀ, ਜਿਸਨੇ ਉਸਦੀ ਰੋਣ ਦੀ ਆਵਾਜ਼ ਸੁਣੀ ਅਤੇ ਤੁਰੰਤ ਅਧਿਕਾਰੀਆਂ ਨੂੰ ਸੂਚਿਤ ਕੀਤਾ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਪੁਲਿਸ ਨੂੰ ਮੌਕੇ ਤੋਂ ਔਰਤ ਦੇ ਅਮਰੀਕੀ ਪਾਸਪੋਰਟ ਦੀ ਫੋਟੋਕਾਪੀ ਅਤੇ ਤਾਮਿਲਨਾਡੂ ਦੇ ਪਤੇ ਵਾਲੇ ਆਧਾਰ ਕਾਰਡ ਸਮੇਤ ਕਈ ਦਸਤਾਵੇਜ਼ ਬਰਾਮਦ ਹੋਏ ਹਨ।


ਮੀਡੀਆ ਰਿਪੋਰਟਾਂ ਮੁਤਾਬਕ ਇਕ ਅਧਿਕਾਰੀ ਨੇ ਕਿਹਾ ਹੈ ਕਿ ਔਰਤ ਹੁਣ ਖ਼ਤਰੇ ਤੋਂ ਬਾਹਰ ਹੈ ਪਰ ਮਾਨਸਿਕ ਸਿਹਤ ਸਬੰਧੀ ਸਮੱਸਿਆਵਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਪੁਲਿਸ ਨੇ ਉਸ ਨੂੰ ਜੰਗਲ ਵਿੱਚ ਬਹੁਤ ਮਾੜੀ ਹਾਲਤ ਵਿੱਚ ਪਾਇਆ ਸੀ। 

ਹਾਲਾਂਕਿ ਪੀੜਿਤ ਔਰਤ ਅਧਿਕਾਰਤ ਬਿਆਨ ਦੇਣ ਦੀ ਸਥਿਤੀ ਵਿੱਚ ਨਹੀਂ ਸੀ, ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਕੇਈ ਦੇ ਵੀਜ਼ੇ ਦੀ ਮਿਆਦ ਖਤਮ ਹੋ ਗਈ ਸੀ ਅਤੇ ਉਹ ਪਿਛਲੇ ਇੱਕ ਦਹਾਕੇ ਤੋਂ ਭਾਰਤ ਵਿੱਚ ਰਹਿ ਰਹੀ ਸੀ। ਪੁਲਿਸ ਦਾ ਮੰਨਣਾ ਹੈ ਕਿ ਉਸ ਦਾ ਪਤੀ, ਜੋ ਕਥਿਤ ਤੌਰ 'ਤੇ ਤਾਮਿਲਨਾਡੂ ਦਾ ਰਹਿਣ ਵਾਲਾ ਹੈ, ਉਸ ਨੂੰ ਦਰੱਖਤ ਨਾਲ ਬੰਨ੍ਹ ਕੇ ਮੌਕੇ ਤੋਂ ਫਰਾਰ ਹੋ ਸਕਦਾ ਹੈ।

 

ਪੁਲਿਸ ਟੀਮਾਂ ਹੁਣ ਇਸ ਮਾਮਲੇ ਦੀ ਤਫ਼ਤੀਸ਼ ਕਰ ਰਹੀਆਂ ਹਨ ਅਤੇ ਉਸ ਦੇ ਰਿਸ਼ਤੇਦਾਰਾਂ ਨੂੰ ਲੱਭਣ ਅਤੇ ਮਾਮਲੇ ਬਾਰੇ ਹੋਰ ਜਾਣਕਾਰੀ ਲੈਣ ਲਈ ਤਾਮਿਲਨਾਡੂ, ਗੋਆ ਅਤੇ ਹੋਰ ਥਾਵਾਂ 'ਤੇ ਜਾ ਰਹੀਆਂ ਹਨ।

Comments

Related