Representative Image / Pexels
ਭਾਰਤ ਦੇ ਟੈਲੀਕਮਿਊਨੀਕੇਸ਼ਨ ਈਕੋਸਿਸਟਮ ਲਈ ਉਸ ਸਮੇਂ ਬਹੁਤ ਹੀ ਮਾਣ ਵਾਲੀ ਗੱਲ ਮਹਿਸੂਸ ਹੋਈ ਜਦੋਂ ਪਾਲਿਸੀਟ੍ਰੈਕਰ ਦੁਆਰਾ ਕੀਤੀ ਗਈ ਇੱਕ ਰਿਸਰਚ ਵਿੱਚ ਪਾਇਆ ਗਿਆ ਹੈ ਕਿ ਮੋਬਾਈਲ ਇੰਟਰਨੈਟ ਉਪਭੋਗਤਾਵਾਂ ਨੂੰ 5G ਕਨੈਕਟੀਵਿਟੀ ਪ੍ਰਦਾਨ ਕਰਨ ਵਿੱਚ ਭਾਰਤ ਕਈ ਯੂਰਪੀ ਦੇਸ਼ਾਂ ਨਾਲੋਂ ਵਧੇਰੇ ਅੱਗੇ ਹੈ। ਇਸ ਅਧਿਐਨ ਵਿੱਚ ਸਾਹਮਣੇ ਆਇਆ ਕਿ ਭਾਰਤੀ ਖਪਤਕਾਰਾਂ ਨੂੰ ਮੋਬਾਈਲ ਤਕਨਾਲੋਜੀ ਦਾ ਨਵੀਨਤਮ ਸਟੈਂਡਅਲੋਨ (standalone) ਵਰਜ਼ਨ ਮਿਲਣ ਦੀ ਸੰਭਾਵਨਾ ਸਭ ਤੋਂ ਵੱਧ ਹੈ ਅਤੇ ਉਹਨਾਂ ਨੂੰ ਘੱਟ ਦਰਜੇ ਦੇ ਨੈੱਟਵਰਕ ਨਾਲ ਧੋਖਾ ਮਿਲਣ ਦੀ ਸੰਭਾਵਨਾ ਸਭ ਤੋਂ ਘੱਟ ਹੈ।
ਪਾਲਿਸੀਟ੍ਰੈਕਰ 5G NSA ਨੂੰ 'ਫੇਕ 5G' ਦਾ ਨਾਮ ਦਿੰਦਾ ਹੈ ਕਿਉਂਕਿ ਇਹ ਕਨੈਕਟ ਕੀਤੇ ਮੋਬਾਈਲ ਡਿਵਾਈਸਾਂ 'ਤੇ 5G ਆਈਕਨ ਤਾਂ ਦਿਖਾਉਂਦਾ ਹੈ, ਪਰ ਅਸਲ ਵਿੱਚ, ਉਹ 4G 'ਤੇ ਇੱਕ ਬੇਸ ਸਟੇਸ਼ਨ ਨਾਲ ਜੁੜੇ ਹੁੰਦੇ ਹਨ ਜੋ ਸੰਭਾਵੀ ਤੌਰ 'ਤੇ 5G ਦੀ ਪੇਸ਼ਕਸ਼ ਕਰ ਸਕਦਾ ਹੈ। ਖੋਜ ਟੀਮ ਅਨੁਸਾਰ, ਇਹ ਉਪਭੋਗਤਾ ਲਈ ਗੁੰਮਰਾਹਕੁੰਨ ਹੈ।
ਉਪਭੋਗਤਾਵਾਂ ਲਈ, 5G SA ਦਾ ਮਤਲਬ ਹੈ ਤੇਜ਼ ਰਫ਼ਤਾਰ , ਵੱਧ ਸਮਰੱਥਾ, ਅਤੇ ਘੱਟ ਲੇਟੈਂਸੀ। ਦੂਜੇ ਪਾਸੇ, 5G NSA, 4G ਨਾਲੋਂ ਇੱਕ ਸੁਧਾਰ ਤਾਂ ਹੈ, ਪਰ ਇਹ ਅਜੇ ਵੀ 4G ਕੰਪਿਊਟਰ ਨੈੱਟਵਰਕ ਦੀ ਵਰਤੋਂ ਕਰਦਾ ਹੈ ਅਤੇ ਇਸ ਲਈ ਸੀਮਤ ਰਫ਼ਤਾਰ, ਘੱਟ ਸਮਰੱਥਾ, ਅਤੇ ਵੱਧ ਲੇਟੈਂਸੀ ਦੀ ਪੇਸ਼ਕਸ਼ ਕਰਦਾ ਹੈ। ਸਿਗਨਲਟ੍ਰੈਕਰ ਐਪ ਦੀ ਵਰਤੋਂ ਕਰਕੇ ਕੀਤੇ ਗਏ ਇਹਨਾਂ ਟੈਸਟਾਂ ਨੇ ਮਈ ਤੋਂ ਅਕਤੂਬਰ 2025 ਤੱਕ ਡਾਟਾ ਇਕੱਠਾ ਕੀਤਾ।
ਖੋਜ ਤੋਂ ਪਤਾ ਲੱਗਾ ਕਿ 5G ਆਈਕਨ ਸਿਰਫ 5 ਪ੍ਰਤੀਸ਼ਤ ਵਾਰ ਗਲਤ ਢੰਗ ਨਾਲ ਦਿਖਾਏ ਗਏ ਸਨ, ਜੋ ਕਿ ਦੂਜੇ ਦੇਸ਼ਾਂ ਦੇ ਡਾਟਾ ਵਿੱਚ ਵੇਖੇ ਗਏ ਅੰਕੜਿਆਂ ਨਾਲੋਂ ਬਹੁਤ ਘੱਟ ਹੈ। ਹਾਲਾਂਕਿ, ਭਾਰਤ ਵਿੱਚ ਡਾਊਨਲੋਡ ਸਪੀਡ ਦੀ ਤਸਵੀਰ ਥੋੜੀ ਮਿਲੀ-ਜੁਲੀ ਹੈ।
ਪਾਲਿਸੀਟ੍ਰੈਕਰ ਨੇ ਇੱਕ ਬਿਆਨ ਵਿੱਚ ਕਿਹਾ, "5G ਵਿੱਚ ਭਾਰਤ ਦਾ ਪ੍ਰਦਰਸ਼ਨ ਪ੍ਰਭਾਵਸ਼ਾਲੀ ਹੈ। ਜਿੱਥੇ ਕਈ ਯੂਰਪੀ ਦੇਸ਼ ਮੁੱਖ ਤੌਰ 'ਤੇ 5G NSA ਪ੍ਰਦਾਨ ਕਰ ਰਹੇ ਹਨ, ਉੱਥੇ ਭਾਰਤ ਅੰਤਰਿਮ ਪੜਾਅ ਨੂੰ ਛੱਡ ਕੇ ਅੱਗੇ ਵਧ ਰਿਹਾ ਹੈ ਅਤੇ ਮੁੱਖ ਤੌਰ 'ਤੇ 5G SA ਦੀ ਪੇਸ਼ਕਸ਼ ਕਰਨ ਵੱਲ ਵਧ ਗਿਆ ਹੈ।" ਭਾਰਤ ਨੇ ਇੱਕ 5G ਈਕੋਸਿਸਟਮ ਸਥਾਪਿਤ ਕੀਤਾ ਹੈ ਜੋ ਉੱਤਮ ਤਕਨਾਲੋਜੀ ਅਤੇ ਪਾਰਦਰਸ਼ਤਾ 'ਤੇ ਨਿਰਭਰ ਕਰਦਾ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login