ADVERTISEMENT

ADVERTISEMENT

AI ਬ੍ਰਾਂਡ 'ਗੀਗਾ' ਵਿਵਾਦਾਂ ਵਿੱਚ, ਅਮਰੀਕੀ ਕਰਮਚਾਰੀ ਨੇ ਪਹਿਲੇ ਹੀ ਦਿਨ ਛੱਡੀ ਨੌਕਰੀ

ਸਟੀਲ ਨੇ ਦਾਅਵਾ ਕੀਤਾ ਕਿ ਕੰਪਨੀ ਕੁਝ ਗੈਰਕਾਨੂੰਨੀ ਕੰਮਾਂ ਵਿੱਚ ਸ਼ਾਮਲ ਸੀ।

ਭਾਰਤੀ ਅਮਰੀਕੀ ਗੀਗਾ ਫਾਊਂਡਰ ਵਰਨ ਵੁੰਮਾਡੀ ਅਤੇ ਏਸ਼ਾ ਮਨੀਦੀਪ / Varun Vummadi via X

ਭਾਰਤੀ ਅਮਰੀਕੀ ਆਈਆਈਟੀਅਨ ਫਾਊਂਡਰ ਵਰਨ ਵੁੰਮਾਡੀ ਅਤੇ ਏਸ਼ਾ ਮਨੀਦੀਪ ਵੱਲੋਂ 2023 ਵਿੱਚ ਸ਼ੁਰੂ ਕੀਤੀ ਗਈ ਏਆਈ ਬ੍ਰਾਂਡ "ਗਿਗਾ" ਵਿਵਾਦਾਂ ਵਿੱਚ ਘਿਰ ਗਈ ਹੈ, ਜਦੋਂ ਅਮਰੀਕੀ ਨਾਗਰਿਕ ਜੇਰਡ ਸਟੀਲ ਨੇ ਕੰਮ ਸ਼ੁਰੂ ਕਰਨ ਦੇ ਸਿਰਫ ਪਹਿਲੇ ਹੀ ਦਿਨ ਕੰਪਨੀ ਛੱਡ ਦਿੱਤੀ।

ਅਮਰੀਕੀ ਨਾਗਰਿਕ ਸਟੀਲ ਨੇ ਆਈ.ਆਈ.ਟੀ. ਖੜਗਪੁਰ ਦੇ ਐਲਮਨਾਈ ਦੀ ਕੰਪਨੀ 'ਤੇ ਐਕਸ 'ਤੇ ਹੈਰਾਨ ਕਰਨ ਵਾਲੇ ਦੋਸ਼ ਲਗਾਏ ਹਨ। ਸਟੀਲ ਨੇ ਕੰਪਨੀ ਵਿੱਚ ਕਥਿਤ ਨੈਤਿਕ ਉਲੰਘਣਾਵਾਂ ਬਾਰੇ ਪ੍ਰੇਸ਼ਾਨ ਕਰਨ ਵਾਲੇ ਸਵਾਲ ਖੜ੍ਹੇ ਕੀਤੇ। ਸਟੀਲ ਨੇ ਆਪਣੀ ਐਕਸ ਪੋਸਟ ਵਿੱਚ ਖੁਲਾਸਾ ਕੀਤਾ ਕਿ ਉਸਨੂੰ ਅਪ੍ਰੈਲ 2025 ਵਿੱਚ ਗੀਗਾ ਲਈ ਡਿਮਾਂਡ ਜਨਰੇਸ਼ਨ ਦੀ ਅਗਵਾਈ ਕਰਨ ਲਈ ਨੌਕਰੀ 'ਤੇ ਰੱਖਿਆ ਗਿਆ ਸੀ ਅਤੇ ਉਸਨੇ ਪਹਿਲੇ ਹੀ ਦਿਨ ਛੱਡ ਦਿੱਤਾ ਕਿਉਂਕਿ "ਹਰ ਥਾਂ ਰੈੱਡ ਫਲੈਗ” ਸਨ।

ਸਟੀਲ ਨੇ ਦਾਅਵਾ ਕੀਤਾ ਕਿ ਕੰਪਨੀ ਕੁਝ ਗੈਰਕਾਨੂੰਨੀ ਕੰਮਾਂ ਵਿੱਚ ਸ਼ਾਮਲ ਸੀ। ਉਸਨੇ ਇਹ ਵੀ ਦਾਅਵਾ ਕੀਤਾ ਕਿ ਕੰਪਨੀ ਵੱਲੋਂ ਉਸਨੂੰ ਦਿਖਾਏ ਗਏ ਮਹੀਨਾਵਾਰ ਆਮਦਨ ਅੰਕੜੇ ਝੂਠੇ ਸਨ — ਅਸਲ ਰਿਵੈਨਿਊ ਦੱਸੇ ਗਏ ਅੰਕੜਿਆਂ ਤੋਂ ਛੇ ਗੁਣਾ ਘੱਟ ਸੀ।  ਉਸਨੇ ਇਹ ਵੀ ਦੋਸ਼ ਲਗਾਇਆ ਕਿ ਸਾਰੇ ਕਰਮਚਾਰੀਆਂ ਤੋਂ ਹਫ਼ਤੇ ਵਿੱਚ 7 ਦਿਨ, 12 ਘੰਟੇ ਦੀਆਂ ਸ਼ਿਫ਼ਟਾਂ ਵਿੱਚ ਕੰਮ ਕਰਨ ਦੀ ਉਮੀਦ ਕੀਤੀ ਜਾਂਦੀ ਸੀ।

ਅੰਤ ਵਿੱਚ ਸਟੀਲ ਨੇ ਆਪਣੀ ਪੋਸਟ ਇਹ ਕਹਿ ਕੇ ਖਤਮ ਕੀਤੀ: “ਮੈਂ ਕਦੇ ਵੀ ਫਾਊਂਡਰਾਂ ਦੇ ਵਿਰੁੱਧ ਨਹੀਂ ਹੁੰਦਾ, ਪਰ ਇਹ ਟੈਕ/ਏਆਈ ਉਦਯੋਗ ਦੀ ਗਲਤ ਸੋਚ ਦਾ ਸਭ ਤੋਂ ਵੱਡਾ ਉਦਾਹਰਨ ਹੈ।”

Comments

Related