ਯੂਐੱਸ ਕਾਂਗਰਸਮੈਨ - ਰਾਜਾ ਕ੍ਰਿਸ਼ਨਾਮੂਰਤੀ / ਦਫ਼ਤਰ ਰਾਜਾ ਕ੍ਰਿਸ਼ਨਾਮੂਰਤੀ
ਭਾਰਤੀ–ਅਮਰੀਕੀ ਕਾਂਗਰਸਮੈਨ ਰਾਜਾ ਕ੍ਰਿਸ਼ਨਾਮੂਰਤੀ ਨੇ ਚੇਤਾਵਨੀ ਦਿੱਤੀ ਹੈ ਕਿ ਡਿਪਾਰਟਮੈਂਟ ਆਫ਼ ਜਸਟਿਸ (DOJ) ਵੱਲੋਂ ਐਫ਼ਬੀਆਈ ਦੇ ਅੱਤਵਾਦ ਵਿਰੋਧੀ ਅਤੇ ਕਾਊਂਟਰਇੰਟੈਲੀਜੈਂਸ ਕਰਮਚਾਰੀਆਂ ਨੂੰ ਵੱਡੇ ਪੱਧਰ 'ਤੇ ਇਮੀਗ੍ਰੇਸ਼ਨ ਲਾਗੂ ਕਰਨ ਦੇ ਕੰਮਾਂ ਵਿੱਚ ਲਗਾਉਣਾ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਹੈ।
ਕੈਸ਼ ਪਟੇਲ ਨੂੰ ਸੰਬੋਧਿਤ ਇਕ ਪੱਤਰ ਵਿੱਚ ਕ੍ਰਿਸ਼ਨਾਮੂਰਤੀ ਨੇ ਲਿਖਿਆ ਕਿ ਡਿਪਾਰਟਮੈਂਟ ਆਫ਼ ਜਸਟਿਸ ਦੇ ਸੀਨੀਅਰ ਅਧਿਕਾਰੀਆਂ ਨੇ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (FBI) ਦੇ ਮੁੱਖ ਰਾਸ਼ਟਰੀ ਸੁਰੱਖਿਆ ਮਿਸ਼ਨਾਂ ਤੋਂ ਏਜੰਟਾਂ ਅਤੇ ਸਰੋਤਾਂ ਨੂੰ ਹਟਾ ਦਿੱਤਾ ਹੈ, ਜਦੋਂ ਕਿ ਬਿਊਰੋ ਦਾ ਆਪਣਾ ਮੁਲਾਂਕਣ ਕਹਿੰਦਾ ਹੈ ਕਿ ਅੱਤਵਾਦ ਅਤੇ ਦੁਸ਼ਮਣ ਦੇਸ਼ਾਂ ਦੀਆਂ ਗਤੀਵਿਧੀਆਂ ਦੇਸ਼ ਲਈ ਸਭ ਤੋਂ ਤੁਰੰਤ ਖ਼ਤਰਾ ਹਨ।
ਕ੍ਰਿਸ਼ਨਾਮੂਰਤੀ ਨੇ ਲਿਖਿਆ, “ਪਿਛਲੇ ਇੱਕ ਸਾਲ ਦੌਰਾਨ, ਸੀਨੀਅਰ ਅਧਿਕਾਰੀਆਂ ਨੇ FBI ਦੇ ਮੁੱਖ ਰਾਸ਼ਟਰੀ ਸੁਰੱਖਿਆ ਮਿਸ਼ਨ ਤੋਂ ਕਰਮਚਾਰੀਆਂ ਅਤੇ ਸਰੋਤਾਂ ਨੂੰ ਇਮੀਗ੍ਰੇਸ਼ਨ ਲਾਗੂ ਕਰਨ ਦੇ ਕੰਮਾਂ ਵੱਲ ਮੋੜ ਦਿੱਤਾ ਹੈ, ਜਿਸ ਕਾਰਨ ਅੱਤਵਾਦ ਵਿਰੋਧੀ ਅਤੇ ਖੁਫੀਆ ਵਿਰੋਧੀ ਕੰਮ ਪ੍ਰਭਾਵਿਤ ਹੋਇਆ ਹੈ ਅਤੇ ਸਾਡੀ ਰਾਸ਼ਟਰੀ ਸੁਰੱਖਿਆ ਖ਼ਤਰੇ ਵਿੱਚ ਪੈ ਗਈ ਹੈ।”
ਕਾਂਗਰਸਮੈਨ ਨੇ ਰਿਪੋਰਟਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ 2025 ਦੀ ਸ਼ੁਰੂਆਤ ਤੋਂ ਹੀ DOJ ਲੀਡਰਸ਼ਿਪ ਨੇ FBI ਦੀਆਂ ਜੋਇੰਟ ਟੈਰਰਿਜ਼ਮ ਟਾਸਕ ਫੋਰਸਾਂ ਨੂੰ ਇਮੀਗ੍ਰੇਸ਼ਨ ਸੰਬੰਧੀ ਮੁਹਿੰਮਾਂ ਵਿੱਚ ਸਹਾਇਤਾ ਕਰਨ ਦੇ ਨਿਰਦੇਸ਼ ਦਿੱਤੇ।
ਪੱਤਰ ਵਿੱਚ ਕਿਹਾ ਗਿਆ, “ਜਾਸੂਸੀ ਦੀ ਪਛਾਣ, ਸਾਈਬਰ ਖ਼ਤਰਿਆਂ ਦੀ ਨਿਗਰਾਨੀ ਅਤੇ ਅੱਤਵਾਦੀ ਜਾਂਚ ਲਈ ਜ਼ਿੰਮੇਵਾਰ ਏਜੰਟਾਂ ਨੂੰ ਇਮੀਗ੍ਰੇਸ਼ਨ ਲਾਗੂ ਕਰਨ ਦੇ ਕੰਮਾਂ ਨੂੰ ਤਰਜੀਹ ਦੇਣੀ ਪਈ, ਜਿਸ ਨਾਲ ਅਹਿਮ ਰਾਸ਼ਟਰੀ ਸੁਰੱਖਿਆ ਖ਼ਤਰਿਆਂ ਵੱਲ ਘੱਟ ਧਿਆਨ ਦਿੱਤਾ ਗਿਆ।” ਪੱਤਰ ਮੁਤਾਬਕ, ਦੇਸ਼ ਭਰ ਵਿੱਚ FBI ਦੇ ਲਗਭਗ 13,000 ਏਜੰਟਾਂ ਵਿੱਚੋਂ ਕਰੀਬ ਇੱਕ-ਚੌਥਾਈ ਅਤੇ ਵੱਡੇ ਫੀਲਡ ਦਫ਼ਤਰਾਂ ਵਿੱਚ 40 ਫੀਸਦੀ ਤੱਕ ਏਜੰਟ, ਅਜੇ ਵੀ ਇਮੀਗ੍ਰੇਸ਼ਨ ਲਾਗੂ ਕਰਨ ਦੀਆਂ ਡਿਊਟੀਆਂ ਵਿੱਚ ਲੱਗੇ ਹੋਏ ਹਨ। ਕ੍ਰਿਸ਼ਨਾਮੂਰਤੀ ਨੇ ਕਿਹਾ ਕਿ ਅਮਰੀਕਾ ਨੂੰ ਅੱਤਵਾਦੀ ਨੈੱਟਵਰਕਾਂ ਅਤੇ ਵਿਦੇਸ਼ੀ ਦੁਸ਼ਮਣਾਂ ਤੋਂ ਮਿਲ ਰਹੇ ਖ਼ਤਰਿਆਂ ਦੇ ਬਾਵਜੂਦ, ਇਹ ਡਾਇਵਰਜ਼ਨ ਅਜੇ ਵੀ ਵੱਡੇ ਪੱਧਰ ’ਤੇ ਜਾਰੀ ਹੈ।
ਉਨ੍ਹਾਂ ਨੇ ਅੱਗੇ ਕਿਹਾ, “ਅੰਦਰੂਨੀ ਸਰੋਤਾਂ ਮੁਤਾਬਕ, ਰਾਸ਼ਟਰੀ ਸੁਰੱਖਿਆ ਨਾਲ ਜੁੜੀਆਂ ਅਹਿਮ ਜਾਂਚਾਂ—ਜਿਵੇਂ ਕਿ ਅੱਤਵਾਦ ਨੂੰ ਫੰਡਿੰਗ ਦੇਣ ਲਈ ਵੇਚੇ ਜਾਣ ਵਾਲੇ ਈਰਾਨੀ ਤੇਲ ਦੇ ਬਲੈਕ ਮਾਰਕੀਟ ਦੀ ਜਾਂਚ ਮਹੀਨਿਆਂ ਤੱਕ ਦੇਰੀ ਦਾ ਸ਼ਿਕਾਰ ਹੋਈ ਹੈ।” ਕ੍ਰਿਸ਼ਨਮੂਰਤੀ ਨੇ ਇਹ ਵੀ ਚੇਤਾਵਨੀ ਦਿੱਤੀ ਕਿ ਚੀਨ, ਰੂਸ ਅਤੇ ਈਰਾਨ ਬਾਰੇ ਡੂੰਘੀ ਮਹਾਰਤ ਰੱਖਣ ਵਾਲੇ ਏਜੰਟਾਂ ਨੂੰ ਹਟਾਉਣ ਨਾਲ ਵਿਦੇਸ਼ੀ ਖੁਫ਼ੀਆ ਕਰਮਚਾਰੀਆਂ ਨੂੰ ਅਮਰੀਕਾ ਦੇ ਅੰਦਰ ਕੰਮ ਕਰਨ ਦੀ ਵਧੇਰੇ ਖੁੱਲ੍ਹ ਮਿਲ ਗਈ ਹੈ।
ਕ੍ਰਿਸ਼ਨਾਮੂਰਤੀ ਨੇ ਜ਼ੋਰ ਦੇ ਕੇ ਕਿਹਾ ਕਿ FBI ਦੇ ਅੱਤਵਾਦ ਵਿਰੋਧੀ ਅਤੇ ਖੁਫ਼ੀਆ ਵਿਭਾਗ "ਦੁਸ਼ਮਣ ਵਿਦੇਸ਼ੀ ਤਾਕਤਾਂ ਦੀਆਂ ਗਤੀਵਿਧੀਆਂ ਦਾ ਪਤਾ ਲਗਾਉਣ ਅਤੇ ਉਨ੍ਹਾਂ ਨੂੰ ਨਾਕਾਮ ਕਰਨ ਲਈ ਬਣਾਏ ਗਏ ਹਨ, ਨਾ ਕਿ ਸਿਵਲ ਇਮੀਗ੍ਰੇਸ਼ਨ ਜਾਂ ਗੈਰ-ਸੰਬੰਧਿਤ ਪ੍ਰਸ਼ਾਸਨਿਕ ਡਿਊਟੀਆਂ ਨਿਭਾਉਣ ਲਈ।"
ਉਨ੍ਹਾਂ ਨੇ FBI ਤੋਂ ਮੰਗ ਕੀਤੀ ਕਿ ਤਬਾਦਲਿਆਂ ਦੀ ਪੂਰੀ ਜਾਣਕਾਰੀ ਦਿੱਤੀ ਜਾਵੇ, ਜਾਸੂਸੀ, ਅੱਤਵਾਦ ਅਤੇ ਸਾਈਬਰ ਹਮਲਿਆਂ ਨਾਲ ਸੰਬੰਧਤ ਜਾਂਚਾਂ ’ਤੇ ਪਏ ਪ੍ਰਭਾਵ ਦੀ ਵਿਸਥਾਰ ਨਾਲ ਵਿਆਖਿਆ ਕੀਤੀ ਜਾਵੇ, ਕੀ ਏਜੰਟਾਂ ਨੂੰ ਹਟਾਉਣ ਤੋਂ ਪਹਿਲਾਂ ਖ਼ਤਰਾ ਮੁਲਾਂਕਣ ਕੀਤਾ ਗਿਆ ਸੀ ਜਾਂ ਨਹੀਂ ਅਤੇ ਭਵਿੱਖ ਵਿੱਚ ਅਜਿਹੀਆਂ ਤਬਦੀਲੀਆਂ ਨੂੰ ਰੋਕਣ ਲਈ ਕੀ ਕਦਮ ਚੁੱਕੇ ਜਾ ਰਹੇ ਹਨ।
ਕ੍ਰਿਸ਼ਨਾਮੂਰਤੀ ਨੇ ਸਪੱਸ਼ਟ ਕੀਤਾ ਕਿ ਮੁੱਦਾ ਇਮੀਗ੍ਰੇਸ਼ਨ ਨੀਤੀ ਨਹੀਂ ਹੈ, ਸਗੋਂ ਰਾਸ਼ਟਰੀ ਸੁਰੱਖਿਆ ਨਾਲ ਜੁੜੇ ਸਰੋਤਾਂ ਦੀ ਗੈਰ-ਸੰਬੰਧਿਤ ਕੰਮਾਂ ਲਈ ਵਰਤੋਂ ਹੈ, ਕਿਉਂਕਿ ਇਸ ਤਰ੍ਹਾਂ ਦੀ ਡਾਇਵਰਜ਼ਨ ਨਾਲ ਅਹਿਮ ਖ਼ਤਰੇ ਬਿਨਾਂ ਪਛਾਣੇ ਰਹਿ ਸਕਦੇ ਹਨ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login