ADVERTISEMENT

ADVERTISEMENT

ਭਾਰਤੀ ਕਾਰਡੀਓਲੋਜਿਸਟਸ ਲਈ ਸੁਨਹਿਰੀ ਮੌਕਾ: ਅਮਰੀਕਾ ਵਿੱਚ ਟ੍ਰੇਨਿੰਗ ਲਈ ACC ਨੇ ਮੰਗੀਆਂ ਅਰਜ਼ੀਆਂ

ਡਾਕਟਰਾਂ ਨੂੰ ਅਮਰੀਕੀ ਮਾਹਿਰਾਂ ਨਾਲ ਕੰਮ ਕਰਨ, ਸਰਜਰੀਆਂ ਦੇਖਣ, ਪੇਸ਼ੈਂਟ ਰਾਊਂਡ ਵਿੱਚ ਸ਼ਾਮਲ ਹੋਣ ਅਤੇ ਅਧਿਆਪਨ ਕਾਨਫਰੰਸਾਂ ਵਿੱਚ ਹਿੱਸਾ ਲੈਣ ਦਾ ਮੌਕਾ ਮਿਲੇਗਾ

ਅਮੈਰੀਕਨ ਕਾਲਜ ਆਫ ਕਾਰਡੀਓਲੋਜੀ (ACC) ਵੱਲੋਂ ਭਾਰਤ ਦੇ ਨੌਜਵਾਨ ਕਾਰਡੀਓਲੋਜਿਸਟਸ ਲਈ ‘ਕਲੀਵਲੈਂਡ ਕਲੀਨਿਕ ਗਲੋਬਲ ਸਕਾਲਰ ਅਵਾਰਡ’ ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਵਿਸ਼ੇਸ਼ ਅਵਾਰਡ ਉਨ੍ਹਾਂ ਕਾਰਡੀਓਲੋਜਿਸਟਸ ਲਈ ਹੈ ਜੋ ਆਪਣੇ ਕਰੀਅਰ ਦੇ ਸ਼ੁਰੂਆਤੀ ਪੜਾਅ 'ਤੇ ਹਨ ਅਤੇ ਅਮਰੀਕਾ ਦੇ ਮਸ਼ਹੂਰ ਕਲੀਵਲੈਂਡ ਕਲੀਨਿਕ ਵਿੱਚ ਉੱਨਤ ਕਲੀਨਿਕਲ ਤਜਰਬਾ ਹਾਸਲ ਕਰਨਾ ਚਾਹੁੰਦੇ ਹਨ। ਇਹ ਪ੍ਰੋਗਰਾਮ ਅਪ੍ਰੈਲ 2027 ਵਿੱਚ ਆਯੋਜਿਤ ਕੀਤਾ ਜਾਵੇਗਾ।

ਚੁਣੇ ਗਏ ਡਾਕਟਰ 1 ਹਫ਼ਤਾ ਹਿਊਸਟਨ ਵਿੱਚ ACC ਦੇ ਸਾਲਾਨਾ ਵਿਗਿਆਨਕ ਸੈਸ਼ਨ ਵਿੱਚ ਹਿੱਸਾ ਲੈਣਗੇ ਅਤੇ 3 ਤੋਂ 4 ਹਫ਼ਤੇ ਕਲੀਵਲੈਂਡ ਕਲੀਨਿਕ ਵਿੱਚ ਬਿਤਾਉਣਗੇ। ਡਾਕਟਰਾਂ ਨੂੰ ਅਮਰੀਕੀ ਮਾਹਿਰਾਂ ਨਾਲ ਕੰਮ ਕਰਨ, ਸਰਜਰੀਆਂ ਦੇਖਣ, ਪੇਸ਼ੈਂਟ ਰਾਊਂਡ ਵਿੱਚ ਸ਼ਾਮਲ ਹੋਣ ਅਤੇ ਅਧਿਆਪਨ ਕਾਨਫਰੰਸਾਂ ਵਿੱਚ ਹਿੱਸਾ ਲੈਣ ਦਾ ਮੌਕਾ ਮਿਲੇਗਾ। ਹਵਾਈ ਸਫ਼ਰ, ਰਹਿਣ-ਸਹਿਣ ਅਤੇ ਮੀਟਿੰਗ ਰਜਿਸਟ੍ਰੇਸ਼ਨ ਦਾ ਖਰਚਾ ACC ਵੱਲੋਂ ਚੁੱਕਿਆ ਜਾਵੇਗਾ। ਇਸ ਦੇ ਨਾਲ ਹੀ ਇੱਕ ਵਜ਼ੀਫਾ ਵੀ ਦਿੱਤਾ ਜਾਵੇਗਾ।

ਕੌਣ ਕਰ ਸਕਦਾ ਹੈ ਅਪਲਾਈ? 

1. ਬਿਨੈਕਾਰ ਭਾਰਤ ਵਿੱਚ ਰਹਿ ਰਿਹਾ ਹੋਵੇ ਅਤੇ ਉੱਥੇ ਹੀ ਪ੍ਰੈਕਟਿਸ ਕਰ ਰਿਹਾ ਹੋਵੇ।

2. ਫਾਰਮਲ ਟ੍ਰੇਨਿੰਗ ਪੂਰੀ ਕਰਨ ਤੋਂ ਬਾਅਦ 2 ਤੋਂ 10 ਸਾਲ ਦਾ ਤਜਰਬਾ ਹੋਣਾ ਚਾਹੀਦਾ ਹੈ (ਟ੍ਰੇਨਿੰਗ ਅਪ੍ਰੈਲ 2017 ਤੋਂ ਅਪ੍ਰੈਲ 2025 ਦੇ ਵਿਚਕਾਰ ਪੂਰੀ ਹੋਈ ਹੋਵੇ)

3.  ਅੰਗਰੇਜ਼ੀ ਭਾਸ਼ਾ ਵਿੱਚ ਮੁਹਾਰਤ ਹੋਣੀ ਲਾਜ਼ਮੀ ਹੈ

4. ਬਿਨੈਕਾਰ ਅਮਰੀਕੀ ਵੀਜ਼ਾ ਪ੍ਰਾਪਤ ਕਰਨ ਦੇ ਯੋਗ ਹੋਣਾ ਚਾਹੀਦਾ ਹੈ

5. ਅੰਤਿਮ ਚੋਣ ਲਈ ਉਮੀਦਵਾਰ ਕੋਲ ACC ਦੀ ਸਰਗਰਮ ਮੈਂਬਰਸ਼ਿਪ ਹੋਣੀ ਜ਼ਰੂਰੀ ਹੈ

ਅਰਜ਼ੀ ਦੀ ਪ੍ਰਕਿਰਿਆ 13 ਅਪ੍ਰੈਲ, 2026 ਤੋਂ ਸ਼ੁਰੂ ਹੋਵੇਗੀ ਅਤੇ ਇਸਦੀ ਆਖਰੀ ਮਿਤੀ 8 ਜੂਨ, 2026 ਦੀ ਹੈ। ਇਸਦੇ ਲਈ ਔਨਲਾਈਨ ਅਰਜ਼ੀ, ਲੈਟਰ ਆਫ਼ ਇੰਟੈਂਟ, ਸੀਵੀ, ਦੋ ਸਿਫ਼ਾਰਸ਼ੀ ਪੱਤਰ, ਪਛਾਣ ਪੱਤਰ ਅਤੇ ਟ੍ਰੇਨਿੰਗ ਪੂਰੀ ਹੋਣ ਦੇ ਦਸਤਾਵੇਜ਼ ਲੋੜੀਂਦੇ ਹਨ। 

ACC ਵੱਲੋਂ ਕੁੱਲ 5 ਡਾਕਟਰਾਂ (ਕਾਰਡੀਓਲੋਜਿਸਟ ਜਾਂ ਕਾਰਡੀਅਕ ਸਰਜਨ) ਦੀ ਚੋਣ ਕੀਤੀ ਜਾਵੇਗੀ। ਚੋਣ ਪ੍ਰਕਿਰਿਆ ਦੌਰਾਨ ਉਮੀਦਵਾਰ ਦੀਆਂ ਪਿਛਲੀਆਂ ਪ੍ਰਾਪਤੀਆਂ ਅਤੇ ਕਰੀਅਰ ਦੇ ਟੀਚਿਆਂ ਨੂੰ ਧਿਆਨ ਵਿੱਚ ਰੱਖਿਆ ਜਾਵੇਗਾ।

Comments

Leave A Comment

Required fields are marked (*).

Related

Talk to us?